ਹੋਣ ਜਾ ਰਹੀਆ ਪਾਰਲੀਮੈਟ ਚੋਣਾਂ ਵਿਚ ਯੂ.ਐਨ. ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਆਦਿ ਸਭ ਆਪਣੇ ਅਬਜਰਬਰ ਇੰਡੀਆਂ ਵਿਚ ਭੇਜਣ : ਮਾਨ
ਫ਼ਤਹਿਗੜ੍ਹ ਸਾਹਿਬ, 30 ਮਾਰਚ ( ) “ਇੰਡੀਆਂ ਦਾ ਚੋਣ ਕਮਿਸਨ ਹਮੇਸ਼ਾਂ ਇਸ ਗੱਲ ਦਾ ਪ੍ਰਚਾਰ ਕਰਦਾ ਹੈ ਕਿ ਅਸੀਂ ਸਵੱਛ ਅਤੇ ਆਜਾਦ ਚੋਣਾਂ ਕਰਵਾਵਾਂਗੇ ਪਰ ਜਦੋ ਵੀ ਅਜਿਹੀਆ ਚੋਣਾਂ ਸਾਹਮਣੇ ਆਉਦੀਆਂ ਹਨ ਤਾਂ ਕੋਈ ਵੀ ਚੋਣ ਇਸ ਤਰ੍ਹਾਂ ਨਹੀ ਲੰਘਦੀ ਜਿਸ ਵਿਚ ਵੱਖ-ਵੱਖ ਸੂਬਿਆਂ ਵਿਚ ਹੁਕਮਰਾਨ ਜਮਾਤ, ਪੁਲਿਸ ਤੇ ਕੱਟੜਵਾਦੀ ਸਿਆਸਤਦਾਨਾਂ ਵੱਲੋ ਬੂਥਾਂ ਉਤੇ ਕਬਜੇ ਨਾ ਹੋਣ ਜਾਂ ਚੋਣਾਂ ਵਿਚ ਵੋਟਰਾਂ ਨੂੰ ਧਮਕਾ ਕੇ ਜਾਂ ਲਾਲਚ ਦੇ ਕੇ ਵੋਟਾਂ ਨਾ ਪਵਾਈਆ ਜਾਂਦੀਆ ਹੋਣ । ਇਸੇ ਸੱਚ ਨੂੰ ਮੁੱਖ ਰੱਖਦੇ ਹੋਏ ਕੌਮਾਂਤਰੀ ਜਥੇਬੰਦੀ ਯੂਨਾਈਟਿਡ ਨੇਸਨ ਨੇ ਸ੍ਰੀ ਕੇਜਰੀਵਾਲ ਦੀ ਮੰਦਭਾਵਨਾ ਅਧੀਨ ਹੁਕਮਰਾਨਾਂ ਵੱਲੋ ਕੀਤੀ ਗ੍ਰਿਫਤਾਰੀ ਅਤੇ ਉਨ੍ਹਾਂ ਦੇ ਕੇਸ ਵਿਚ ਜਰਮਨ ਅਤੇ ਯੂ.ਐਸ.ਏ. ਦੀਆਂ ਅੰਬੈਸੀਆਂ ਦੇ ਰਾਜਦੂਤਾਂ ਨੂੰ ਪੁੱਛਗਿੱਛ ਲਈ ਬੁਲਾਕੇ ਤੋਹੀਨ ਕਰਨ ਦੇ ਅਮਲਾਂ ਦਾ ਜੋ ਸਖਤ ਨੋਟਿਸ ਲੈਦੇ ਹੋਏ ਇੰਡੀਅਨ ਹੁਕਮਰਾਨਾਂ ਨੂੰ ਉਚੇਚੇ ਤੌਰ ਤੇ 2024 ਦੀਆਂ ਮਈ-ਜੂਨ ਵਿਚ ਆ ਰਹੀਆ ਜਰਨਲ ਚੋਣਾਂ ਨੂੰ ਸਵੱਛ ਅਤੇ ਨਿਰਪੱਖ ਕਰਵਾਉਣ ਲਈ ਕਿਹਾ ਹੈ ਅਤੇ ਉਮੀਦ ਪ੍ਰਗਟ ਕੀਤੀ ਹੈ, ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਸਵਾਗਤ ਕਰਦਾ ਹੈ, ਉਥੇ ਯੂ.ਐਨ, ਅਮਨੈਸਟੀ ਇੰਟਰਨੈਸਨਲ, ਯੂ.ਐਸ. ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਆਦਿ ਸੰਸਾਰ ਪੱਧਰ ਦੀਆਂ ਜਥੇਬੰਦੀਆਂ ਨੂੰ ਆਪਣੇ ਤੌਰ ਤੇ ਆਪਣੇ ਅਬਜਰਬਰ ਇੰਡੀਆ ਵਿਚ ਭੇਜਣ ਦੀ ਅਤੇ ਚੋਣਾਂ ਨੂੰ ਨਿਰਪੱਖ ਤੇ ਆਜਾਦ ਕਰਵਾਉਣ ਦਾ ਪ੍ਰਬੰਧ ਕਰਨ ਦੀ ਉਚੇਚੇ ਤੌਰ ਤੇ ਗੁਜਾਰਿਸ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂ.ਐਨ. ਦੇ ਸੈਕਟਰੀ ਜਰਨਲ ਦੇ ਸਪੋਸਕਸਪਰਸਨ ਮਿਸਟਰ ਸਟੇਫਨ ਦੁਜਾਰਿਕ ਵੱਲੋ ਇੰਡੀਆਂ ਵਿਚ ਨਿਰਪੱਖ ਤੇ ਸਵੱਛ ਚੋਣਾਂ ਕਰਵਾਉਣ ਦੀ ਜਤਾਈ ਚਿੰਤਾ ਅਤੇ ਇੰਡੀਆਂ ਦੇ ਹੁਕਮਰਾਨਾਂ ਤੇ ਚੋਣ ਕਮਿਸਨ ਵੱਲੋ ਇਸ ਸੰਬੰਧੀ ਪ੍ਰਗਟਾਈ ਉਮੀਦ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਹਿੱਤ ਆਪਣੇ ਨੁਮਾਇੰਦੇ ਭੇਜਣ ਦੀ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਮੌਜੂਦਾ ਮੋਦੀ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਵਿਰੋਧੀ ਪਾਰਟੀਆਂ ਦੇ ਸਿਰਕੱਢ ਆਗੂਆਂ ਤੇ ਸਿਆਸਤਦਾਨਾਂ ਉਤੇ ਈ.ਡੀ, ਸੀ.ਬੀ.ਆਈ, ਆਪਣੀਆ ਏਜੰਸੀਆ ਦੇ ਛਾਪੇ ਮਰਵਾਕੇ ਉਨ੍ਹਾਂ ਨੂੰ ਕਾਨੂੰਨੀ ਸਿਕੰਜੇ ਵਿਚ ਫਸਾਕੇ ਦਬਾਅ ਪਾਉਣ ਦੀ ਨੀਤੀ ਉਤੇ ਚੱਲ ਰਹੀ ਹੈ । ਉਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਹੁਕਮਰਾਨ ਬੀਜੇਪੀ-ਆਰ.ਐਸ.ਐਸ ਦੀ ਜਿੱਤ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਨੀਵੇ ਤੋ ਨੀਵੇ ਪੱਧਰ ਤੱਕ ਜਾ ਕੇ ਇਨ੍ਹਾਂ ਚੋਣਾਂ ਵਿਚ ਬੇਨਿਯੀਮੀਆ ਤੇ ਗੈਰ ਕਾਨੂੰਨੀ ਅਮਲ ਕਰ ਸਕਦੇ ਹਨ । ਜਿਸ ਨਾਲ ਕਦੀ ਵੀ ਇਥੇ ਸਵੱਛ ਅਤੇ ਨਿਰਪੱਖ ਚੋਣਾਂ ਹੋਣ ਦੀ ਉਮੀਦ ਘੱਟ ਹੀ ਕੀਤੀ ਜਾ ਸਕਦੀ ਹੈ । ਲੇਕਿਨ ਜਦੋ ਯੂ.ਐਨ. ਤੇ ਹੋਰ ਕੌਮਾਂਤਰੀ ਜਥੇਬੰਦੀਆਂ ਇਨ੍ਹਾਂ ਜਰਨਲ ਚੋਣਾਂ ਵਿਚ ਆਪਣੇ ਅਬਜਰਬਰ ਭੇਜਕੇ ਨਿਰਪੱਖ ਚੋਣਾਂ ਕਰਵਾਉਣ ਦਾ ਪ੍ਰਬੰਧ ਕਰ ਦੇਣਗੀਆ, ਫਿਰ ਹੀ ਨਿਰਪੱਖ ਤੇ ਸੱਚ ਚੋਣਾਂ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ । ਵਰਨਾ ਬੀਜੇਪੀ-ਆਰ.ਐਸ.ਐਸ. ਹਰ ਹੱਥਕੰਡਾ ਅਪਣਾਕੇ ਜ਼ਬਰ ਜੁਲਮ ਕਰਕੇ ਬੂਥਾ ਤੇ ਕਬਜੇ ਅਤੇ ਵੋਟਰਾਂ ਨੂੰ ਡਰਾ ਧਮਕਾ ਕੇ, ਲਾਲਚ ਦੇ ਕੇ ਆਪਣੇ ਪੱਖ ਵਿਚ ਭੁਗਤਾਉਣ ਤੋ ਕਦੀ ਵੀ ਤੋਬਾ ਨਹੀ ਕਰ ਸਕੇਗੀ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਉਪਰੋਕਤ ਸਭ ਸੰਸਥਾਵਾਂ, ਮਨੁੱਖੀ ਅਧਿਕਾਰ ਸੰਗਠਨ ਇੰਡੀਆ ਦੀਆਂ ਪਾਰਲੀਮੈਟ ਦੀਆਂ ਹੋ ਰਹੀਆ ਚੋਣਾਂ ਵਿਚ ਇਖਲਾਕੀ ਤੌਰ ਤੇ ਅਤੇ ਕੌਮਾਂਤਰੀ ਕਾਨੂੰਨਾਂ ਅਧੀਨ ਨਿਰਪੱਖ ਚੋਣਾਂ ਕਰਵਾਉਣ ਦਾ ਪ੍ਰਬੰਧ ਕਰ ਦੇਣਗੇ ।