ਸ੍ਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਅਗਸਤਾ ਵੈਸਟਲੈਡ ਹੈਲੀਕਪਟਰ ਦੇ ਹੋਏ ਵੱਡੇ ਘਪਲੇ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਸਜਾਵਾਂ ਦਿਵਾਉਣ ਦਾ ਪ੍ਰਬੰਧ ਕਰਨ: ਮਾਨ
ਫ਼ਤਹਿਗੜ੍ਹ ਸਾਹਿਬ, 22 ਮਾਰਚ ( ) “ਆਪਣੇ ਆਪ ਨੂੰ ਇਸ ਮੁਲਕ ਨੂੰ ਸਹੀ ਅਗਵਾਈ ਦੇਣ ਤੇ ਇਮਾਨਦਾਰੀ ਵੱਜੋ ਪੇਸ ਕਰਨ ਵਾਲੇ ਮੌਜੂਦਾ ਵਜੀਰ ਏ ਆਜਮ ਸ੍ਰੀ ਮੋਦੀ ਵੱਲੋ ਹੁਣ ਤੱਕ ਅਗਸਤਾ ਵੈਸਟਲੈਡ ਅਤੇ ਹੋਰ ਖਰੀਦੇ 12 ਵੀ.ਵੀ.ਆਈ.ਪੀ ਹੈਲੀਕਪਟਰਾਂ ਦੀ ਖਰੀਦੋ-ਫਰੋਖਤ ਵਿਚ ਜੋ 3600 ਕਰੋੜ ਦੀ ਵੱਡੀ ਰਕਮ ਦਾ ਘਪਲਾ ਵਿਚ ਸਾਮਿਲ ਹੁਕਮਰਾਨਾਂ, ਸ੍ਰੀ ਵਾਜਪਾਈ ਦੇ ਸਕੱਤਰ ਬ੍ਰਿਜੇਸ ਮਿਸਰਾ ਦੇ ਇਟਲੀ ਵਿਚ ਰਹਿ ਰਹੇ ਸੰਬੰਧੀ, ਏਅਰ ਚੀਫ ਮਾਰਸਲ ਤਿਆਗੀ, ਡਾਈਰੈਕਟਰ ਆਈ.ਬੀ ਅਤੇ ਬੰਗਾਲ ਦੇ ਰਹਿ ਚੁੱਕੇ ਗਵਰਨਰ ਮਿਸਟਰ ਐਮ.ਕੇ. ਨਰਾਇਨਣ ਅਤੇ ਐਸ.ਪੀ.ਜੀ. ਦੇ ਡਾਈਰੈਕਟਰ ਭਾਰਤ ਵੀਰ ਵਾਚੂ ਦੇ ਨਾਮ ਸਾਹਮਣੇ ਆਏ ਸਨ । ਉਨ੍ਹਾਂ ਸੰਬੰਧੀ ਅਗਲੇਰੀ ਜਾਂਚ ਤੇ ਕਾਨੂੰਨੀ ਕਾਰਵਾਈ ਨਾ ਕਰਨ ਵਾਲੇ ਸ੍ਰੀ ਮੋਦੀ ਨੂੰ ਇਸ ਮੁਲਕ ਨੂੰ ਸੱਚੀ ਅਗਵਾਈ ਦੇਣ ਵਾਲੇ ਅਤੇ ਇਮਾਨਦਾਰ ਚੇਹਰੇ ਵੱਜੋ ਕਿਵੇ ਵਿਚਾਰਿਆ ਜਾ ਸਕਦਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਗਸਤਾ ਵੈਸਟਲੈਡ ਹੈਲੀਕਪਟਰ ਦੀ ਖਰੀਦੋ ਫਰੋਖਤ ਵਿਚ 3600 ਕਰੋੜ ਰੁਪਏ ਦੇ ਹੋਏ ਘਪਲੇ ਦੀ ਹੁਣ ਤੱਕ ਸਹੀ ਢੰਡ ਨਾਲ ਜਾਂਚ ਨਾ ਕਰਵਾਉਣ ਅਤੇ ਉਪਰੋਕਤ ਬੀਤੇ ਸਮੇ ਵਿਚ ਉੱਚ ਅਹੁਦਿਆ ਤੇ ਬੈਠੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਨਾ ਦਿਵਾਉਣ ਉਤੇ ਗਹਿਰਾ ਦੁੱਖ ਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਤੱਕ ਉਪਰੋਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਨੂੰ ਮੰਜਿਲ ਵੱਲ ਕਿਉਂ ਨਹੀਂ ਵਧਾਇਆ ਗਿਆ ? ਉਨ੍ਹਾਂ ਅੱਗੇ ਚੱਲਕੇ ਕਿਹਾ ਕਿ ਮੋਦੀ ਹਕੂਮਤ ਵੱਲੋ ਆਪਣੇ ਆਪ ਨੂੰ ਸਾਫ ਸੁਥਰੀ ਹਕੂਮਤ ਅਖਵਾਉਣ ਦੇ ਝੂਠੇ ਦਾਅਵੇ ਤਾਂ ਕਰਦੀ ਹੈ ਪਰ ਇਹ ਗੱਲ ਉਦੋ ਖੁਦ ਹੀ ਸਾਹਮਣੇ ਆ ਜਾਂਦੀ ਹੈ ਜਦੋ ਬਾਹਰਲੇ ਮੁਲਕਾਂ ਤੋ ਆਧੁਨਿਕ ਹਥਿਆਰ ਖਰੀਦਣ ਦੇ ਮਾਮਲੇ ਵਿਚ ਅਖਬਾਰਾਂ, ਮੀਡੀਏ ਤੇ ਇਥੋ ਦੇ ਨਿਵਾਸੀਆ ਦੀਆਂ ਨਜਰਾਂ ਵਿਚ ਦੋਸ਼ੀ ਸਮਝੇ ਜਾਂਦੇ ਅਰਵਿੰਦ ਖੰਨਾ ਨੂੰ ਬੀਜੇਪੀ ਆਰ.ਐਸ.ਐਸ ਆਪਣੀ ਪਾਰਟੀ ਵਿਚ ਪ੍ਰਵਾਨ ਕਰ ਲੈਦੀ ਹੈ ਅਤੇ ਜਿਨ੍ਹਾਂ ਸੰਬੰਧੀ ਰਾਸਟਰਵਾਦੀ ਹੋਣ ਦਾ ਪ੍ਰਚਾਰ ਕੀਤਾ ਜਾਂਦਾ ਹੈ । ਕੀ ਅਜਿਹੇ ਵੱਡੇ ਘਪਲਿਆ ਦੇ ਦੋਸ਼ੀਆਂ ਨੂੰ ਬੀਜੇਪੀ ਵੱਲੋ ਪ੍ਰਵਾਨ ਕਰਨ ਤੇ ਉਨ੍ਹਾਂ ਨੂੰ ਮੁਲਕ ਦੇ ਹਿਤੈਸੀ ਕਹਿਣ ਦੀ ਕੋਈ ਦਲੀਲ ਬਾਕੀ ਰਹਿ ਜਾਂਦੀ ਹੈ ? ਇਸ ਤੋ ਸਾਬਤ ਹੋ ਜਾਂਦਾ ਹੈ ਕਿ ਮੌਜੂਦਾ ਬੀਜੇਪੀ ਦੀ ਮੋਦੀ ਹਕੂਮਤ ਦੇ ਘਪਲੇ ਤੇ ਰਿਸਵਤਖੋਰੀ ਰੂਪੀ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹਨ ਤੇ ਖਾਂਣ ਵਾਲੇ ਹੋਰ ਹਨ ।