ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਦੇ ਕੇਸ ਵਿਚ ਇੰਡੀਅਨ ਹੁਕਮਰਾਨ ਸੰਸਾਰ ਨਿਵਾਸੀਆਂ ਨੂੰ ਸਹੀ ਜਾਣਕਾਰੀ ਨਹੀ ਦੇ ਰਹੇ : ਮਾਨ
ਫ਼ਤਹਿਗੜ੍ਹ ਸਾਹਿਬ, 21 ਮਾਰਚ ( ) “ਅਮਰੀਕਨ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਜੋ ਇੰਡੀਅਨ ਖੂਫੀਆ ਏਜੰਸੀਆਂ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਇੰਡੀਆਂ ਵੱਲੋ ਸਾਂਝੀ ਸਾਜਿਸ ਰਚਕੇ ਮਾਰਨ ਦੀ ਅਸਫਲ ਕੋਸਿ਼ਸ਼ ਕੀਤੀ ਗਈ ਸੀ, ਜਿਸ ਨੂੰ ਅਮਰੀਕਨ ਸਰਕਾਰ ਨੇ ਕਾਮਯਾਬ ਨਹੀ ਹੋਣ ਦਿੱਤਾ । ਉਸ ਸੰਬੰਧੀ ਅਮਰੀਕਾ ਦੀ ਸਰਕਾਰ ਵੱਲੋ ਜੋ ਨਿਰਪੱਖਤਾ ਨਾਲ ਛਾਣਬੀਨ ਕੀਤੀ ਜਾ ਰਹੀ ਹੈ ਉਸ ਵਿਚ ਇੰਡੀਅਨ ਹੁਕਮਰਾਨ ਅਤੇ ਉਪਰੋਕਤ ਏਜੰਸੀਆਂ ਇਮਾਨਦਾਰੀ ਨਾਲ ਨਾ ਤਾਂ ਸਹਿਯੋਗ ਕਰ ਰਹੀਆ ਹਨ ਅਤੇ ਨਾ ਹੀ ਉਸ ਸੱਚ ਨੂੰ ਮੰਨ ਰਹੀਆ ਹਨ ਜਿਸ ਸਾਜਿਸ ਅਧੀਨ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਹਕੂਮਤੀ ਸਾਜਿਸ ਰਚੀ ਗਈ ਸੀ । ਜਦੋਕਿ ਇਸ ਸੰਬੰਧ ਵਿਚ ਅਮਰੀਕਾ ਦੇ ਸੈਕਟਰੀ ਆਫ਼ ਸਟੇਟ ਤੇ ਬਿਰਾਜਮਾਨ ਮਿਸਟਰ ਐਨਟੋਨੀ ਬਲਿਕਨ, ਰੱਖਿਆ ਸਕੱਤਰ ਮਿਸਟਰ ਲੋਇਡ ਜੇਮਸ ਔਸਟਿਨ, ਕੌਮੀ ਸੁਰੱਖਿਆ ਸਲਾਹਕਾਰ ਮਿਸਟਰ ਜੈਕ ਸੂਲੇਵਾਨ ਅਤੇ ਐਫ.ਬੀ.ਆਈ ਦੇ ਡਾਈਰੈਕਟਰ ਮਿਸਟਰ ਏ. ਰੇਅ ਇਹ ਸਭ ਅਮਰੀਕਨ ਉਪਰੋਕਤ ਸ. ਪੰਨੂ ਉਤੇ ਰਚੀ ਸਾਜਿਸ ਦੀ ਜਾਂਚ ਲਈ ਇੰਡੀਆਂ ਆਏ ਸਨ । ਇਸ ਤੋ ਇਲਾਵਾ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਜੋ ਬਾਈਡਨ ਨੇ ਕੁਆਡ ਮੁਲਕਾਂ ਦੀ ਮੀਟਿੰਗ ਵਿਚ ਆਉਣ ਦੀ, ਇਸੇ ਮੀਟਿੰਗ ਵਿਚ ਜਪਾਨ ਦੇ ਵਜੀਰ ਏ ਆਜਮ ਮਿਸਟਰ ਫੂਮੀਓ ਕਸੀਦਾ, ਆਸਟ੍ਰੇਲੀਆ ਦੇ ਵਜੀਰ ਏ ਆਜਮ ਮਿਸਟਰ ਐਨਥੋਨੀ ਐਲਬਨੇਜ ਨੇ ਵੀ ਆਉਣਾ ਸੀ, ਪਰ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਦੇ ਹੋਏ ਕਤਲਾਂ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਆਦਿ ਸਿੱਖਾਂ ਦੇ ਹੋਏ ਕਤਲਾਂ ਦੀ ਬਦੌਲਤ ਰੋਸ਼ ਵੱਜੋ ਇਸ ਮੀਟਿੰਗ ਵਿਚ ਉਨ੍ਹਾਂ ਸਭਨਾਂ ਨੇ ਸਮੂਲੀਅਤ ਨਾ ਕੀਤੀ । ਇਹ ਹੋਰ ਵੀ ਦੁੱਖਦਾਇਕ ਅਮਲ ਹੋ ਰਹੇ ਹਨ ਕਿ ਉਪਰੋਕਤ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ ਅਤੇ ਕੌਮੀ ਸੁਰੱਖਿਆ ਸਲਾਹਕਾਰ ਜੋ ਗੁਪਤ ਫੰਡਾਂ ਰਾਹੀ ਕਰੋੜਾ ਅਰਬਾਂ ਰੁਪਏ ਖਰਚ ਕਰਦੇ ਹਨ, ਉਨ੍ਹਾਂ ਸੰਬੰਧੀ ਇਹ ਏਜੰਸੀਆਂ ਨਾ ਤਾਂ ਪਾਰਲੀਮੈਟ ਨੂੰ ਜੁਆਬਦੇਹ ਹਨ ਅਤੇ ਨਾ ਹੀ ਉਨ੍ਹਾਂ ਦੇ ਫੰਡਾਂ ਦਾ ਲੇਖੇ ਜੋਖੇ ਦਾ ਹਿਸਾਬ ਕਰਨ ਦਾ ਕੋਈ ਪ੍ਰਬੰਧ ਹੈ ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋ ਦੇ ਹੁਕਮਰਾਨ ਉਪਰੋਕਤ ਸਿੱਖਾਂ ਦੇ ਹੋਏ ਕਤਲਾਂ ਅਤੇ ਸਿੱਖਾਂ ਨੂੰ ਮਾਰਨ ਦੀਆਂ ਇੰਡੀਅਨ ਹੁਕਮਰਾਨਾਂ ਤੇ ਏਜੰਸੀਆਂ ਵੱਲੋ ਮਾਰਨ ਦੀਆਂ ਸਾਜਿਸਾਂ ਦਾ ਸੱਚ ਸਾਹਮਣੇ ਆਉਣ ਤੋਂ ਰੋਕਣ ਲਈ ਅਮਲ ਕਰ ਰਹੇ ਹਨ ਅਤੇ ਅਮਰੀਕਨ, ਕੈਨੇਡੀਅਨ ਏਜੰਸੀਆਂ ਅਤੇ ਸਰਕਾਰਾਂ ਨੂੰ ਸਾਥ ਨਹੀ ਦਿੱਤਾ ਜਾ ਰਿਹਾ, ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਅਨ ਹੁਕਮਰਾਨ ਅਤੇ ਏਜੰਸੀਆਂ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਹੋ ਰਹੇ ਕਤਲਾਂ ਲਈ ਅਤੇ ਰਚੀਆ ਜਾ ਰਹੀਆ ਸਾਜਿਸਾਂ ਲਈ ਹੁਕਮਰਾਨ ਜਿੰਮੇਵਾਰ ਹਨ । ਇਹੀ ਵਜਹ ਹੈ ਕਿ ਸਹੀ ਢੰਗ ਨਾਲ ਜਾਂਚ ਏਜੰਸੀਆਂ ਨੂੰ ਨਾ ਤਾਂ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਇਸ ਨੂੰ ਪ੍ਰਵਾਨ ਕੀਤਾ ਜਾ ਰਿਹਾ ਹੈ।