ਹੁਕਮਰਾਨਾਂ ਦੀਆਂ ਦਿਸ਼ਾਹੀਣ ਨੀਤੀਆਂ ਦੀ ਬਦੌਲਤ ਹੀ ਪ੍ਰਦੂਸ਼ਣ ਤੇਜ਼ੀ ਨਾਲ ਵੱਧਣਾ ਗਹਿਰੀ ਚਿੰਤਾ ਦਾ ਵਿਸ਼ਾ : ਮਾਨ
ਫ਼ਤਹਿਗੜ੍ਹ ਸਾਹਿਬ, 20 ਮਾਰਚ ( ) “ਇੰਡੀਆਂ ਦੀ ਮੌਜੂਦਾ ਮੋਦੀ ਹਕੂਮਤ ਮੀਡੀਏ ਅਤੇ ਬਿਜਲਈ ਮੀਡੀਏ ਉਤੇ ਇੰਡੀਆਂ ਵਿਚੋਂ ਪ੍ਰਦੂਸ਼ਣ ਖ਼ਤਮ ਕਰਨ ਅਤੇ ਹੋਰ ਬੁਰਾਈਆ ਖ਼ਤਮ ਕਰਨ ਦੇ ਨਿਰੰਤਰ ਦਾਅਵੇ ਕਰਦੇ ਆ ਰਹੇ ਹਨ । ਜਦੋਕਿ ਅਸਲੀਅਤ ਇਹ ਹੈ ਕਿ ਡਬਲਿਊ.ਐਚ.ਓ. ਦੀ ਬੀਤੇ ਦਿਨਾਂ ਦੇ ਅਖ਼ਬਾਰਾਂ ਵਿਚ ਪ੍ਰਦੂਸ਼ਣ ਸੰਬੰਧੀ ਪ੍ਰਕਾਸਿਤ ਹੋਈ ਰਿਪੋਰਟ ਵਿਚ ਪ੍ਰਦੂਸ਼ਣ ਦੇ ਮਾਮਲੇ ਵਿਚ ਇੰਡੀਆਂ ਦਾ ਪੂਰੇ ਸੰਸਾਰ ਵਿਚੋਂ ਤੀਜਾ ਨੰਬਰ ਹੈ । ਜਿਸ ਤੋ ਪ੍ਰਤੱਖ ਹੋ ਰਿਹਾ ਹੈ ਕਿ ਇਨ੍ਹਾਂ ਦਾ ਇਥੇ ਪ੍ਰਦੂਸ਼ਣ ਖ਼ਤਮ ਕਰਨ ਦਾ ਪ੍ਰਚਾਰ ਗੁੰਮਰਾਹਕੁੰਨ ਹੈ । ਇਥੋ ਤੱਕ ਜਿਸ ਬਹੁਗਿਣਤੀ ਹਿੰਦੂ ਕੌਮ ਪਵਿੱਤਰ ਗੰਗਾ ਦੇ ਨਾਮ ਤੇ ਪੂਜਦੀ ਹੈ, ਉਸ ਗੰਗਾ ਨਦੀ ਵਿਚ ਇਥੋ ਦਾ ਸਭ ਮਲਮੂਤਰ, ਫੈਕਟਰੀਆਂ ਗੰਦ, ਸ਼ਹਿਰਾਂ ਦਾ ਕੂੜਾ ਕਰਕਟ ਸਭ ਸੁੱਟਿਆ ਜਾਂਦਾ ਹੈ । ਇਹ ਨਦੀ ਗੰਗੋਤਰੀ ਤੋ ਨਿਕਲਕੇ ਬੰਗਾਲ ਵਿਚ ਜਾ ਕੇ ਸਮੁੰਦਰ ਵਿਚ ਗਿਰਦੀ ਹੈ । ਇਸ ਵਿਚ ਚੱਲ ਰਹੇ ਪਾਣੀ ਦਾ ਗੰਧਲਾ ਹੋਣਾ ਅਤੇ ਉਸ ਸੰਬੰਧੀ ਹਕੂਮਤ ਵੱਲੋਂ ਕੋਈ ਸਫਾਈ ਕਰਨ ਦਾ ਉਪਚਾਰ ਨਾ ਕਰਨਾ ਗਹਿਰੀ ਚਿੰਤਾ ਦਾ ਵਿਸ਼ਾ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਅੰਗਰੇਜ਼ਾਂ ਦੇ ਸਮੇ ਵਿਚ ਇਹ ਗੰਗਾ ਨਦੀ ਦੇ ਪਾਣੀ ਸਭ ਤੋ ਪਵਿੱਤਰ ਅਤੇ ਸਾਫ਼ ਚੱਲਦਾ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂ ਧਰਮ ਵਿਚ ਸਭ ਤੋਂ ਪਵਿੱਤਰ ਮੰਨੀ ਜਾਂਦੀ ਗੰਗਾ ਨਦੀ ਦੇ ਪਾਣੀ ਵਿਚ ਸ਼ਹਿਰਾਂ, ਫੈਕਟਰੀਆਂ ਦਾ ਗੰਦਾ ਪਾਣੀ ਸੁੱਟਣ ਅਤੇ ਮਲਮੂਤਰ ਤੇ ਹੋਰ ਕੂੜਾ ਕਰਕਟ ਸੁੱਟਣ ਦੇ ਲੰਮੇ ਸਮੇ ਤੋਂ ਕੀਤੇ ਜਾਂਦੇ ਆ ਰਹੇ ਦੁੱਖਦਾਇਕ ਅਮਲ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਡਬਲਿਊ.ਐਚ.ਓ. ਵੱਲੋਂ ਪ੍ਰਦੂਸ਼ਣ ਸੰਬੰਧੀ ਸੰਸਾਰ ਦੇ ਮੁਲਕਾਂ ਦੀ ਪ੍ਰਕਾਸਿਤ ਕੀਤੀ ਰਿਪੋਰਟ ਵਿਚ ਪ੍ਰਦੂਸ਼ਣ ਵੱਧਣ ਵਿਚ ਇੰਡੀਆਂ ਦਾ ਤੀਜਾ ਨੰਬਰ ਆਉਣ ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਗੰਗਾ ਨਦੀ ਨਿਕਲਦੀ ਹੈ ਉਹ ਵਾਰਨਾਸੀ ਜੋ ਸਾਡੇ ਇੰਡੀਆਂ ਦੇ ਵਜੀਰ ਏ ਆਜਮ ਦਾ ਆਪਣਾ ਐਮ.ਪੀ ਹਲਕਾ ਹੈ । ਜੇਕਰ ਪ੍ਰਾਈਮ ਮਨਿਸਟਰ ਦੇ ਆਪਣੇ ਐਮ.ਪੀ ਹਲਕੇ ਦੀਆਂ ਨਦੀਆ ਦਰਿਆਵਾ ਦੇ ਪਾਣੀ ਵਿਚ ਐਨਾ ਵੱਡਾ ਪ੍ਰਦੂਸ਼ਣ ਹੈ ਤਾਂ ਹੋਰ ਖੇਤਰੀ ਇਲਾਕੇ ਨਾਲ ਸੰਬੰਧਤ ਅਤੇ ਲੋਕਾਂ ਨੂੰ ਦਰਪੇਸ ਆਉਣ ਵਾਲੀਆ ਮੁਸਕਿਲਾਂ ਦੀ ਸਥਿਤੀ ਕੀ ਹੋਵੇਗੀ, ਉਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ । ਜਦੋਕਿ ਮੈਂ ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਦਾ ਐਮ.ਪੀ ਹਾਂ, ਮੈਂ ਆਪਣੇ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਮੁਸਕਿਲਾਂ ਦਾ ਬਾਰੀਕੀ ਨਾਲ ਧਿਆਨ ਵੀ ਰੱਖਦਾ ਹਾਂ ਅਤੇ ਉਨ੍ਹਾਂ ਨੂੰ ਹੱਲ ਕਰਨ ਵਿਚ ਪਹਿਲ ਦੇ ਆਧਾਰ ਤੇ ਜਿੰਮੇਵਾਰੀਆ ਪੂਰਨ ਕਰਕੇ ਖੁਸ਼ੀ ਮਹਿਸੂਸ ਕਰਦਾ ਹਾਂ । ਉਨ੍ਹਾਂ ਮੁਲਕ ਦੇ ਕੱਟੜਵਾਦੀ ਹੁਕਮਰਾਨਾਂ ਨੂੰ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਕਿਹਾ ਕਿ ਸਾਨੂੰ ਸਮੁੱਚੀ ਪਵਿੱਤਰ ਨਦੀ ਗੰਗਾ ਦੀ ਸਫਾਈ ਕਰਨ ਹਿੱਤ ਘੱਟੋ-ਘੱਟ 8 ਮਹੀਨੇ ਦਾ ਸਮਾਂ ਦੇ ਕੇ ਜਿੰਮੇਵਾਰੀ ਦਿੱਤੀ ਜਾਵੇ ਤਾਂ ਅਸੀ ਇਸ ਪਵਿੱਤਰ ਗੰਗਾ ਨਦੀ ਦੇ ਸਮੁੱਚੇ ਪਾਣੀ ਨੂੰ ਅੰਗਰੇਜ਼ਾਂ ਦੇ ਸਮੇ ਦੀ ਤਰ੍ਹਾਂ ਬਿਲਕੁਲ ਸਾਫ ਬਣਾਉਣ ਦੀ ਜਿੰਮੇਵਾਰੀ ਪੂਰਨ ਕਰਕੇ ਦਿਖਾਵਾਂਗੇ ।