ਪੰਜਾਬ ਸਰਕਾਰ ਪ੍ਰਦੀਪ ਕਲੇਰ ਦੇ ਬਿਆਨ ਨੂੰ ਮੁੱਖ ਰੱਖਕੇ ਸਿਰਸੇਵਾਲੇ ਸਾਧ ਤੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਕੇ ਸਿੱਖ ਕੌਮ ਨੂੰ ਇਨਸਾਫ਼ ਦੇਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 18 ਮਾਰਚ ( ) “ਜਦੋਂ ਸੌਦਾ ਸਾਧ ਦੇ ਡੇਰੇ ਦੀ ਉੱਚ ਕਮੇਟੀ ਦੇ ਮੈਬਰ ਸਿੱਖ ਕੌਮ ਦੇ ਦੋਸ਼ੀ ਪ੍ਰਦੀਪ ਕਲੇਰ ਵੱਲੋ ਸੀ.ਆਰ.ਪੀ.ਸੀ. 164 ਤਹਿਤ ਦਿੱਤੇ ਹਲਫੀਆ ਬਿਆਨ ਵਿਚ ਉਸਨੇ ਇਸ ਸੱਚ ਨੂੰ ਪ੍ਰਤੱਖ ਕਰ ਦਿੱਤਾ ਹੈ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਅਪਮਾਨ ਕਰਨ ਲਈ ਹਨੀਪ੍ਰੀਤ ਨੇ ਹੀ ਡੇਰੇ ਦੇ ਮੈਬਰਾਂ ਨੂੰ ਹੁਕਮ ਕੀਤੇ ਸਨ । ਤਾਂ ਕਿ ਡੇਰੇ ਦੇ ਬਲਾਤਕਾਰੀ ਤੇ ਕਾਤਲ ਸਾਧ ਦੇ ਸਰਧਾਲੂਆਂ ਦੇ ਗਲਾਂ ਵਿਚ ਪਏ ਲੌਕਟਾਂ ਨੂੰ ਸਰਧਾਲੂ ਸੁੱਟਣ ਦੀ ਤੇਜ਼ੀ ਨਾਲ ਚੱਲੀ ਮੁਹਿੰਮ ਨੂੰ ਰੋਕਿਆ ਜਾ ਸਕੇ । ਤਾਂ ਹੁਣ ਪੰਜਾਬ ਸਰਕਾਰ ਵੱਲੋ ਅਤੇ ਜਾਂਚ ਕਰ ਰਹੀ ਕਮੇਟੀ ਨੂੰ ਚਾਹੀਦਾ ਹੈ ਕਿ ਇਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਹੋਣ ਦੀਆਂ ਦੁੱਖਦਾਇਕ ਘਟਨਾਵਾ ਦੇ ਦੋਵੇ ਮੁੱਖ ਦੋਸ਼ੀਆਂ ਨੂੰ ਬਲਾਤਕਾਰੀ ਤੇ ਕਾਤਲ ਸਾਧ ਨੂੰ ਪ੍ਰੋਡਕਸਨ ਵਾਰੰਟ ਤੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਕੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੇ ਸਿੱਖਾਂ ਦੇ ਛਲਨੀ ਹੋਏ ਮਨਾਂ ਤੇ ਆਤਮਾਵਾ ਨੂੰ ਇਨਸਾਫ ਦੇਣ ਲਈ ਆਪਣੀ ਬਣਦੀ ਜਿੰਮੇਵਾਰੀ ਨਿਰਪੱਖਤਾ ਨਾਲ ਅਤੇ ਸੀਮਤ ਸਮੇ ਵਿਚ ਨਿਭਾਏ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡੇਰਾ ਸਿਰਸੇ ਦੇ ਪਹਿਲੋ ਹੀ ਬਲਾਤਕਾਰੀ ਤੇ ਕਤਲ ਕੇਸ ਵਿਚ ਹਰਿਆਣੇ ਦੀ ਸੁਨਾਰੀਆ ਜੇਲ ਵਿਚ ਸਜ਼ਾ ਭੁਗਤ ਰਹੇ ਸਾਧ ਨੂੰ ਪ੍ਰੌਡਕਸਨ ਵਾਰੰਟ ਉਤੇ ਅਤੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਦੀ ਜਿੰਮੇਵਾਰੀ ਨਿਭਾਉਣ ਸੰਬੰਧੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 2015 ਵਿਚ ਵਾਪਰੀਆ ਇਨ੍ਹਾਂ ਦੁੱਖਦਾਇਕ ਘਟਨਾਵਾ ਉਤੇ ਪਰਦਾ ਪਾਉਣ ਲਈ ਸੈਟਰ ਦੀ ਮੌਜੂਦਾ ਮੋਦੀ ਸਰਕਾਰ ਅਤੇ ਹਰਿਆਣੇ ਦੀਆਂ ਸਰਕਾਰਾਂ, ਪੰਥ ਵਿਰੋਧੀ ਤਾਕਤਾਂ ਸਿਰਸੇਵਾਲੇ ਬਲਾਤਕਾਰੀ ਕਾਤਲ ਸਾਧ ਨੂੰ ਚੋਰ ਦਰਵਾਜਿਓ ਕਾਨੂੰਨ ਦੀ ਮਾਰ ਤੋ ਬਚਾਉਣ ਲਈ ਸਰਪ੍ਰਸਤੀ ਕਰਦੇ ਆ ਰਹੇ ਹਨ । ਇਹੀ ਵਜਹ ਹੈ ਕਿ 2015 ਤੋ ਵਾਪਰੇ ਇਸ ਘਟਨਾਕ੍ਰਮ ਦੇ ਦੋਸ਼ੀਆਂ ਨੂੰ ਸਜਾਵਾਂ ਨਹੀ ਮਿਲ ਸਕੀਆ । ਅਜਿਹਾ ਹੁਕਮਰਾਨ ਤੇ ਸਿਆਸਤਦਾਨ ਆਪਣੀ ਸਵਾਰਥੀ ਵੋਟ ਸਿਆਸਤ ਅਧੀਨ ਅਜਿਹੇ ਅਮਲ ਕਰ ਰਹੇ ਹਨ ਜਿਸ ਨਾਲ ਪੰਜਾਬ ਦੇ ਅਮਨਮਈ ਮਾਹੌਲ ਨੂੰ ਸਾਜਸੀ ਢੰਗਾਂ ਨਾਲ ਲਾਬੂ ਲਗਾਕੇ ਸਿਆਸੀ ਸਵਾਰਥੀ ਹਿੱਤਾ ਦੀ ਪੂਰਤੀ ਕੀਤੀ ਜਾ ਸਕੇ । ਪਰ ਅਜਿਹੇ ਗੈਰ ਮਨੁੱਖੀ ਸੋਚ ਵਾਲੇ ਸਿਆਸਤਦਾਨ ਭੁੱਲ ਜਾਂਦੇ ਹਨ ਕਿ ਗੈਰ ਅਸੂਲੀ ਤੇ ਗੈਰ ਸਮਾਜਿਕ ਸਿਆਸੀ ਅਮਲ ਕਿਸੇ ਵੀ ਮੁਲਕ, ਸੂਬੇ, ਸਮਾਜ ਲਈ ਵੱਡਾ ਘਾਤਕ ਸਾਬਤ ਹੁੰਦੇ ਹਨ ਅਤੇ ਜਿਨ੍ਹਾਂ ਦਾ ਖਮਿਆਜਾ ਲੋਕਾਂ ਦੇ ਨਾਲ-ਨਾਲ ਅਜਿਹੇ ਸਿਆਸਤਦਾਨਾਂ ਨੂੰ ਵੀ ਸਮਾਂ ਆਉਣ ਤੇ ਭੁਗਤਣਾ ਪੈਦਾ ਹੈ ਅਤੇ ਜੋ ਤੀਲੀ ਲਗਾਕੇ ਭਾਂਬੜ ਬਣਾਉਦੇ ਹਨ, ਉਨ੍ਹਾਂ ਦੇ ਸੁਰੱਖਿਆਨੁਮੇ ਮਹਿਲ ਤੇ ਘਰ ਵੀ ਨਹੀ ਬਚ ਸਕਦੇ । ਇਸ ਲਈ ਇੰਡੀਆ, ਪੰਜਾਬ ਦੀ ਜਮਹੂਰੀਅਤ, ਅਮਨ ਅਤੇ ਇਨਸਾਫ ਨੂੰ ਕਾਇਮ ਰੱਖਣ ਲਈ ਇਹ ਜਰੂਰੀ ਹੈ ਕਿ ਪੰਜਾਬ ਦੀ ਮੌਜੂਦਾ ਭਗਵੰਤ ਸਿੰਘ ਮਾਨ ਸਰਕਾਰ ਇਸ ਗੰਭੀਰ ਵਿਸੇ ਉਤੇ ਫੌਰੀ ਅਮਲ ਕਰਦੇ ਹੋਏ ਡੇਰਾ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਅਤੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀਤੇ ਸਮੇ ਵਿਚ ਹੋਏ ਅਪਮਾਨ ਦੇ ਅਸਲ ਦੋਸ਼ੀਆਂ ਤੇ ਸਾਜਿਸਕਾਰਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦਿਵਾਉਣ ਦਾ ਜਿੰਮੇਵਾਰੀ ਨਾਲ ਪ੍ਰਬੰਧ ਕਰੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋ ਹੁਣ ਸਮੁੱਚੇ ਮੁਲਕ ਵਿਚ ਚੋਣ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ, ਤਾਂ ਪੰਜਾਬ ਸਰਕਾਰ ਲਈ ਇਹ ਜਰੂਰੀ ਹੈ ਕਿ ਉਹ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਗਰਦਾਨਕੇ ਅਸਲ ਦੋਸ਼ੀਆਂ ਨੂੰ ਸਜਾ ਦਿਵਾਉਣ ਵਿਚ ਭੂਮਿਕਾ ਨਿਭਾਏ ਅਤੇ ਆਪਣੀਆ ਸਿਆਸੀ, ਪਰਿਵਾਰਿਕ, ਮਾਲੀ ਕੰਮਜੋਰੀਆ ਤੋ ਉਪਰ ਉੱਠਕੇ ਸਿੱਖ ਕੌਮ ਨੂੰ ਇਨਸਾਫ ਦੇਵੇ ।
ਉਨ੍ਹਾਂ ਕਿਹਾ ਕਿ ਜੋ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸਿੱਖ ਕੌਮ ਨੇ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋ ਕੇ ਆਪਣੇ ਨਾਇਕ ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ, ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸਾਥੀਆ ਤੇ ਹੋਰ ਬੰਦੀਆਂ ਦੀ ਰਿਹਾਈ ਲਈ ਇਕੱਠ ਰੱਖਿਆ ਸੀ, ਉਸਨੂੰ ਗੈਰ ਵਿਧਾਨਿਕ ਅਤੇ ਤਾਨਾਸਾਹੀ ਨੀਤੀਆ ਰਾਹੀ ਕੁੱਚਲਣ, ਗ੍ਰਿਫਤਾਰੀਆ ਕਰਨ ਦੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਪੰਜਾਬ ਸਰਕਾਰ ਦੀ ਨਿੰਦਾ ਕਰਦੇ ਹੋਏ ਇਸ ਨੂੰ ਭੜਕਾਊ ਕਾਰਵਾਈ ਕਰਾਰ ਦਿੰਦੇ ਹੋਏ ਕਿਹਾ ਕਿ ਸਰਕਾਰਾਂ ਤਾਨਾਸਾਹ ਤੇ ਜ਼ਬਰ ਵਾਲੇ ਢੰਗ ਨਾਲ ਲੋਕ ਆਵਾਜ ਨੂੰ ਨਹੀ ਦਬਾਅ ਸਕਦੀਆ । ਜੇਕਰ ਅਜਿਹੇ ਅਮਲ ਬੰਦ ਨਾ ਕੀਤੇ ਤਾਂ ਪੰਜਾਬ ਸੂਬੇ ਤੇ ਮੁਲਕ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਸੈਟਰ ਦੀ ਮੋਦੀ ਹਕੂਮਤ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੀਆ ਜਿਸਦੇ ਨਤੀਜੇ ਕਦਾਚਿੱਤ ਲਾਹੇਬੰਦ ਸਾਬਤ ਨਹੀ ਹੋ ਸਕਣਗੇ ।