ਯੂ.ਐਨ. ਹਿਊਮਨਰਾਈਟਸ ਕਮਿਸਨ ਵੱਲੋ ਪਾਰਲੀਮੈਂਟ ਦੀਆਂ ਚੋਣਾਂ ਮਈ 2024 ਤੋਂ ਪਹਿਲਾ ਕਰਵਾਉਣ ਵਿਚ ਦਿਖਾਈ ਦਿਲਚਸਪੀ ਸਵਾਗਤਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 07 ਮਾਰਚ ( ) “ਕਿਉਕਿ ਹੁਕਮਰਾਨਾਂ ਦਾ ਇਹ ਲੰਮੇ ਸਮੇ ਤੋ ਵਰਤਾਰਾ ਰਿਹਾ ਹੈ ਕਿ ਜਮਹੂਰੀਅਤ ਚੋਣਾਂ ਨੂੰ ਸਹੀ ਸਮੇ ਤੇ ਕਰਵਾਉਣ ਦੀ ਬਜਾਇ ਆਪਣੇ ਪੱਖ ਵਿਚ ਹਾਲਾਤ ਬਣਨ ਉਪਰੰਤ ਹੀ ਉਸਦਾ ਪ੍ਰਬੰਧ ਕੀਤਾ ਜਾਵੇ ਜੋ ਕਿ ਜਮਹੂਰੀਅਤ ਲੀਹਾਂ ਦਾ ਘਾਣ ਕਰਨ ਵਾਲੀਆ ਕਾਰਵਾਈਆ ਹਨ । ਪਰ ਇਸ ਵਿਸੇ ਉਤੇ ਜੋ ਯੂ.ਐਨ ਹਿਊਮਨਰਾਈਟਸ ਕਮਿਸਨ ਵੱਲੋ ਇੰਡੀਆ ਦੇ ਹੁਕਮਰਾਨਾਂ ਨੂੰ ਮਈ 2024 ਤੋਂ ਪਹਿਲੇ-ਪਹਿਲੇ ਇਹ ਚੋਣਾਂ ਕਰਵਾਉਣ ਲਈ ਜੋਰ ਪਾਇਆ ਗਿਆ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਅਮਲ ਦਾ ਜਿਥੇ ਜੋਰਦਾਰ ਸਵਾਗਤ ਕਰਦਾ ਹੈ, ਉਥੇ ਯੂ.ਐਨ. ਸੰਸਥਾਂ ਤੋ ਇਹ ਵੀ ਮੰਗ ਕਰਦਾ ਹੈ ਕਿ ਇਨ੍ਹਾਂ ਚੋਣਾਂ ਦੀ ਨਿਰਪੱਖਤਾ ਅਤੇ ਆਜਾਦ ਢੰਗ ਨਾਲ ਹੋਣ ਉਸ ਲਈ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਸੰਗਠਨਾਂ ਜਿਵੇ ਅਮਨੈਸਟੀ ਇੰਟਰਨੈਸਲਨ ਆਦਿ ਵੱਲੋ ਇਨ੍ਹਾਂ ਚੋਣਾਂ ਵਿਚ ਅਬਜਰਬਰ ਭੇਜੇ ਜਾਣ ਤਾਂ ਕਿ ਹੁਕਮਰਾਨ ਈ.ਵੀ.ਐਮ ਮਸੀਨਾਂ ਦੀ ਦੁਰਵਰਤੋ ਕਰਕੇ ਆਪਣੀ ਹਕੂਮਤ ਬੀਜੇਪੀ-ਆਰ.ਐਸ.ਐਸ. ਪਾਰਟੀ ਨੂੰ ਸਿਆਸੀ ਫਾਇਦਾ ਨਾ ਪਹੁੰਚਾ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂ.ਐਨ. ਹਿਊਮਨਰਾਈਟਸ ਕਮਿਸਨ ਵੱਲੋ ਇੰਡੀਆਂ ਦੀਆਂ ਪਾਰਲੀਮੈਟ ਚੋਣਾਂ ਨੂੰ ਸਹੀ ਸਮੇ ਤੇ ਕਰਵਾਉਣ ਅਤੇ ਨਿਰਪੱਖਤਾ ਤੇ ਆਜਾਦਆਨਾ ਢੰਗ ਨਾਲ ਹੋਣ ਦੇ ਭੇਜੇ ਗਏ ਸੁਝਾਵਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਇਨ੍ਹਾਂ ਚੋਣਾਂ ਵਿਚ ਅਮਨੈਸਟੀ ਇੰਟਰਨੈਸਨਲ ਦੇ ਅਬਜਰਬਰਾਂ ਨੂੰ ਭੇਜਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਚੋਣ ਕਮਿਸਨ ਇੰਡੀਆ ਕਿਸ ਤਰ੍ਹਾਂ ਹੁਕਮਰਾਨਾਂ ਦੇ ਹੱਕ ਵਿਚ ਭੁਗਤਦਾ ਹੈ ਇਸਦੀਆਂ ਅਨੇਕ ਮਿਸਾਲਾਂ ਹਨ । ਜਿਵੇਕਿ ਚੋਣ ਕਮਿਸਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਘੱਟ ਗਿਣਤੀ ਸਿੱਖ ਕੌਮ ਦੀ ਪੰਜਾਬ ਵਿਚ ਨੁਮਾਇੰਦਗੀ ਕਰਦੀ ਹੈ, ਉਸ ਨੂੰ ਚੋਣ ਨਿਸਾਨ ਦੇਣ ਤੋ ਘਸੀਆ ਪਿੱਟੀਆ ਦਲੀਲਾਂ ਦਾ ਸਹਾਰਾ ਲੈਕੇ ਮਨ੍ਹਾ ਕੀਤਾ ਹੈ । ਜਦੋਕਿ ਅਸਲੀਅਤ ਇਹ ਹੈ ਕਿ ਇਹ ਚੋਣ ਕਮਿਸਨ ਹਕੂਮਤ ਜਮਾਤ ਬੀਜੇਪੀ-ਆਰ.ਐਸ.ਐਸ. ਨੂੰ ਅਜਿਹੀਆ ਹਰਕਤਾਂ ਰਾਹੀ ਸਿਆਸੀ ਫਾਇਦਾਂ ਪਹੁੰਚਾਉਣ ਲਈ ਮੌਕਾ ਪ੍ਰਦਾਨ ਕਰ ਰਿਹਾ ਹੈ । ਇੰਡੀਆਂ ਦੇ ਚੋਣ ਕਮਿਸਨ ਵੱਲੋ 2024 ਦੀਆਂ ਪਾਰਲੀਮੈਟ ਚੋਣਾਂ ਸਾਫ ਸੁਥਰੇ ਤੇ ਨਿਰਪੱਖਤਾ ਵਾਲੇ ਢੰਗ ਨਾਲ ਹੋਣ । ਇਸ ਲਈ ਜਰੂਰੀ ਹੈ ਕਿ ਯੂ.ਐਨ ਹਿਊਮਨਰਾਈਟਸ ਕਮਿਸਨ ਅਤੇ ਅਮਨੈਸਟੀ ਇੰਟਰਨੈਸਨਲ ਇਨ੍ਹਾਂ ਚੋਣਾਂ ਉਤੇ ਆਪ ਖੁਦ ਨਜਰ ਰੱਖੇ ਅਤੇ ਆਪਣੇ ਅਬਜਰਬਰਾਂ ਦੀ ਨਿਗਰਾਨੀ ਹੇਠ ਇਨ੍ਹਾਂ ਚੋਣਾਂ ਹੋਣ ਦਾ ਵਿਸੇਸ ਪ੍ਰਬੰਧ ਕਰੇ ।