ਆਖੰਡ ਬਾਣੀ ਚੈਨਲ ਦੇ ਹਰਮਨ ਪਿਆਰੇ ਪੱਤਰਕਾਰ ਪ੍ਰੀਤ ਸੈਣੀ ਦੀ ਹੋਈ ਭੇਦਭਰੀ ਮੌਤ ਅਫਸੋਸਨਾਕ, ਉੱਚ ਪੱਧਰੀ ਜਾਂਚ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 05 ਮਾਰਚ ( ) “ਪਟਿਆਲਾ ਤੋ ਆਖੰਡ ਬਾਣੀ ਚੈਨਲ ਦੇ ਹਰਮਨ ਪਿਆਰੇ ਵਿਦਵਤਾ ਭਰਪੂਰ ਪੱਤਰਕਾਰ ਸ੍ਰੀ ਪ੍ਰੀਤ ਸਿੰਘ ਸੈਣੀ ਦੀ ਬੀਤੇ ਦਿਨੀ ਅਤਿ ਭੇਦਭਰੇ ਹਾਲਾਤਾਂ ਵਿਚ ਮੌਤ ਹੋਈ ਹੈ। ਜਿਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਨ੍ਹਾਂ ਦੇ ਪਰਿਵਾਰ, ਸੰਬੰਧੀਆਂ, ਮਿੱਤਰ, ਦੋਸਤਾਂ ਅਤੇ ਪੱਤਰਕਾਰ ਭਾਈਚਾਰੇ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹੈ, ਉਥੇ ਇਸ ਭੇਦਭਰੇ ਢੰਗ ਨਾਲ ਹੋਈ ਮੌਤ ਨੂੰ ਵੱਡੇ ਸ਼ੱਕ ਵਿਚ ਰੱਖਦੇ ਹੋਏ, ਇਹ ਮੰਗ ਕਰਦਾ ਹੈ ਕਿ ਇਸਦੀ ਨਿਰਪੱਖਤਾ ਨਾਲ ਉੱਚ ਪੱਧਰੀ ਜਾਂਚ ਕਰਵਾਈ ਜਾਵੇ । ਜੋ ਇਸ ਮੌਤ ਪਿੱਛੇ ਦੋਸ਼ੀ ਹਨ, ਉਹ ਕਿੰਨੇ ਵੀ ਵੱਡੇ ਤੋ ਵੱਡੇ ਰੁਤਬੇ ਜਾਂ ਧਨ ਦੌਲਤਾਂ ਦੇ ਖਜਾਨੇ ਦੇ ਮਾਲਕ ਕਿਉਂ ਨਾ ਹੋਣ ਉਨ੍ਹਾਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਸਜਾ ਦਿਵਾਉਣ ਦਾ ਪ੍ਰਬੰਧ ਕੀਤਾ ਜਾਵੇ ।”
ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੈਣੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੁੱਚੀ ਪਾਰਟੀ ਵੱਲੋ ਅਰਦਾਸ ਕਰਦੇ ਹੋਏ ਕੀਤਾ ।