ਦਾ ਟ੍ਰਿਬਿਊਨ ਦੇ ਪੱਤਰਕਾਰ ਮਿਸਟਰ ਅਜੇ ਬੈਨਰਜੀ ਵੱਲੋਂ ਖ਼ਾਲਿਸਤਾਨ ਸੰਬੰਧੀ ਸੱਚਾਈ ਤੋਂ ਕੋਹਾ ਦੂਰ ਗੁੰਮਰਾਹਕੁਨ ਰਿਪੋਰਟ ਦਿੱਤੀ ਗਈ : ਮਾਨ
ਫ਼ਤਹਿਗੜ੍ਹ ਸਾਹਿਬ, 06 ਮਾਰਚ ( ) “ਦਾ ਟ੍ਰਿਬਿਊਨ ਅਦਾਰਾ ਲੰਮੇ ਸਮੇ ਤੋਂ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਅਤੇ ਸਿੱਖ ਕੌਮ ਵੱਲੋਂ ਖ਼ਾਲਿਸਤਾਨ ਸੰਬੰਧੀ ਕੀਤੇ ਜਾ ਰਹੇ ਸੰਘਰਸ਼ ਸੰਬੰਧੀ ਜੋ ਰਿਪੋਰਟਾਂ ਪ੍ਰਕਾਸਿਤ ਕਰਦੇ ਹਨ, ਉਹ ਸੱਚਾਈ ਤੋਂ ਕੋਹਾ ਦੂਰ ਹੁੰਦੀਆਂ ਹਨ । ਕਿਉਂਕਿ ਇਹ ਅਦਾਰਾ ਕੱਟੜਵਾਦੀ ਹਿੰਦੂਤਵ ਹੁਕਮਰਾਨਾਂ ਦੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਸੋਚ ਨੂੰ ਹੀ ਮਜ਼ਬੂਤ ਕਰਦਾ ਆ ਰਿਹਾ ਹੈ । ਜੋ ਟ੍ਰਿਬਿਊਨ ਅਦਾਰੇ ਦੇ ਪੱਤਰਕਾਰ ਮਿਸਟਰ ਅਜੇ ਬੈਨਰਜੀ ਵੱਲੋਂ ਖ਼ਾਲਿਸਤਾਨ ਮੁੱਦੇ ਉਤੇ ਰਿਪੋਰਟ ਪੇਸ਼ ਕੀਤੀ ਗਈ ਹੈ, ਉਹ ਵੀ ਗੁੰਮਰਾਹਕੁੰਨ ਹੈ । ਕਿਉਂਕਿ ਕੱਟੜਵਾਦੀ ਹਿੰਦੂਤਵ ਆਗੂਆਂ ਨੂੰ ਹੀ ਸੈਮੀਨਰ ਵਿਚ ਸੱਦਾ ਦਿੱਤਾ ਗਿਆ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਦਾਰਾ ਟ੍ਰਿਬਿਊਨ ਅਤੇ ਉਸਦੇ ਪੱਤਰਕਾਰ ਮਿਸਟਰ ਅਜੇ ਬੈਨਰਜੀ ਵੱਲੋ ਖ਼ਾਲਿਸਤਾਨ ਦੇ ਗੰਭੀਰ ਮੁੱਦੇ ਉਤੇ ਪ੍ਰਕਾਸਿਤ ਕੀਤੀਆ ਜਾ ਰਹੀਆ ਗੁੰਮਰਾਹਕੁੰਨ ਰਿਪੋਰਟਾਂ ਅਤੇ ਸੱਚਾਈ ਤੋ ਕੋਹਾ ਦੂਰ ਪੇਸ ਕੀਤੇ ਗਏ ਤੱਥਾਂ ਪ੍ਰਤੀ ਸਖਤ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਦਾ ਟ੍ਰਿਬਿਊਨ ਅਦਾਰਾ ਅਤੇ ਮਿਸਟਰ ਬੈਨਰਜੀ ਤੋਂ ਜਨਤਕ ਤੌਰ ਤੇ ਪੁੱਛਿਆ ਕਿ ਜੇਕਰ ਕੌਮਾਂਤਰੀ ਪੱਧਰ ਤੇ ਖ਼ਾਲਿਸਤਾਨ ਮੁੱਦਾ ਨਹੀ ਉੱਠਿਆ ਹੋਇਆ ਫਿਰ ਮੋਦੀ ਸਰਕਾਰ ਬਾਹਰਲੇ ਮੁਲਕਾਂ ਜਿਵੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਇੰਡੀਆ ਮੁਲਕ ਦੇ ਹਰਿਆਣੇ ਵਿਚ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸਾਜਸੀ ਢੰਗਾਂ ਨਾਲ ਕਤਲ ਕਿਉਂ ਕਰਵਾਇਆ? ਇਸ ਤਰ੍ਹਾਂ ਟ੍ਰਿਬਿਊਨ ਅਦਾਰੇ ਵੱਲੋ ਸੱਚਾਈ ਤੋਂ ਮੂੰਹ ਮੋੜਕੇ ਖ਼ਬਰਾਂ ਪ੍ਰਕਾਸਿਤ ਕਰਨਾ ਇਕ ਤਰ੍ਹਾਂ ਨਾਲ ਜਰਨਲਿਜਮ ਦੇ ਨਿਯਮਾਂ ਤੇ ਅਸੂਲਾਂ ਦਾ ਘਾਣ ਕਰਨ ਤੇ ਤੁੱਲ ਕਾਰਵਾਈਆ ਹਨ । ਜੋ ਨਹੀ ਹੋਣੀਆ ਚਾਹੀਦੀਆ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਟ੍ਰਿਬਿਊਨ ਅਦਾਰਾ ਅਤੇ ਮਿਸਟਰ ਬੈਨਰਜੀ ਇਮਾਨਦਾਰੀ ਨਾਲ ਸੱਚਾਈ ਅਤੇ ਤੱਥਾਂ ਨੂੰ ਉਜਾਗਰ ਕਰਕੇ ਇਕ ਸਾਫ ਸੁਥਰੀ ਪੱਤਰਕਾਰੀ ਵਾਲੀਆ ਜਿੰਮੇਵਾਰੀਆ ਨਿਭਾਉਣਗੇ ।