ਗੁਰਜੰਟ ਸਿੰਘ ਕੱਟੂ ਨੂੰ ਪਾਰਟੀ ਦਾ ਜਰਨਲ ਸਕੱਤਰ, ਬਲਦੇਵ ਸਿੰਘ ਗਗੜਾ, ਬਲਰਾਜ ਸਿੰਘ ਖਾਲਸਾ ਅਤੇ ਹਰਬੰਸ ਸਿੰਘ ਸਲੇਮਪੁਰ ਤਿੰਨੇ ਪੀ.ਏ.ਸੀ. ਮੈਂਬਰ ਨਿਯੁਕਤ ਕੀਤੇ ਜਾਂਦੇ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 21 ਫਰਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਇਕ ਹੋਏ ਫੈਸਲੇ ਅਨੁਸਾਰ ਸ. ਗੁਰਜੰਟ ਸਿੰਘ ਕੱਟੂ ਜੋ ਸ. ਸਿਮਰਨਜੀਤ ਸਿੰਘ ਮਾਨ ਦੇ ਵਿਸੇਸ ਸਕੱਤਰ ਸਨ, ਨੂੰ ਬਤੌਰ ਜਰਨਲ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਬਲਦੇਵ ਸਿੰਘ ਗਗੜਾ, ਬਲਰਾਜ ਸਿੰਘ ਖਾਲਸਾ ਅਤੇ ਹਰਬੰਸ ਸਿੰਘ ਸਲੇਮਪੁਰ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਦੀ ਰਾਜਸੀ ਮਾਮਲਿਆ ਦੀ ਕਮੇਟੀ (ਪੀ.ਏ.ਸੀ) ਮੈਬਰ ਨਿਯੁਕਤ ਕੀਤਾ ਜਾਂਦਾ ਹੈ । ਪਾਰਟੀ ਦੀ ਪੋਲੀਟੀਕਲ ਅਫੇਅਰਜ ਕਮੇਟੀ ਦੀਆਂ ਮੀਟਿੰਗਾਂ ਵਿਚ ਇਹ ਉਪਰੋਕਤ ਮੈਂਬਰ ਸਮੂਲੀਅਤ ਕਰਨ ਦਾ ਹੱਕ ਰੱਖਣਗੇ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਮੁੱਖ ਦਫਤਰ ਤੋਂ ਇਨ੍ਹਾਂ ਨਵੀਆਂ ਨਿਯੁਕਤੀਆਂ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਕ ਪ੍ਰੈਸ ਰੀਲੀਜ ਵਿਚ ਦਿੱਤੀ । ਪਾਰਟੀ ਦਫਤਰ ਨੇ ਇਹ ਉਮੀਦ ਪ੍ਰਗਟ ਕੀਤੀ ਕਿ ਉਪਰੋਕਤ ਨਵੀਆ ਨਿਯੁਕਤੀਆਂ ਉਤੇ ਨਿਯੁਕਤ ਹੋਣ ਵਾਲੇ ਮੈਬਰ ਆਪੋ ਆਪਣੀਆਂ ਪਾਰਟੀ ਜਿੰਮੇਵਾਰੀਆ ਨੂੰ ਪੂਰੀ ਤਨਦੇਹੀ, ਸਿੱਦਤ ਨਾਲ ਪੂਰੀਆ ਕਰਦੇ ਰਹਿਣਗੇ ਅਤੇ ਪਾਰਟੀ ਅਨੁਸਾਸਨ ਨੂੰ ਮੁੱਖ ਰੱਖਦੇ ਹੋਏ ਪਾਰਟੀ ਪਾਲਸੀ ਨੂੰ ਪੰਜਾਬ ਨਿਵਾਸੀਆਂ ਅਤੇ ਇਲਾਕਿਆ ਵਿਚ ਪ੍ਰਚਾਰਦੇ ਹੋਏ ਪਾਰਟੀ ਮੈਬਰਾਂ, ਸਮਰੱਥਕਾਂ ਦੀ ਗਿਣਤੀ ਵਿਚ ਵਾਧਾ ਕਰਨ ਦੀ ਜਿੰਮੇਵਾਰੀ ਨਿਭਾਉਦੇ ਰਹਿਣਗੇ ।