ਕਿਸਾਨਾਂ ਉਤੇ ਜ਼ਬਰ ਢਾਹੁੰਦੇ ਹੋਏ ਮੁਲਕ ਨੂੰ 2 ਹਿੱਸਿਆ ਵਿਚ ਵੰਡਣ ਦੇ ਅਮਲ ਪੰਜਾਬੀਆਂ ਤੇ ਸਿੱਖਾਂ ਦੀ ਆਜਾਦ ਬਾਦਸਾਹੀ ਦੀ ਸਥਿਤੀ ਨੂੰ ਪ੍ਰਤੱਖ ਕਰਦੇ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 17 ਫਰਵਰੀ ( ) “ਜੇਕਰ ਅੱਜ ਸਭ ਵਿਧਾਨਿਕ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਨਿਯਮਾਂ, ਕਾਨੂੰਨਾਂ, ਕਦਰਾਂ ਕੀਮਤਾਂ ਦਾ ਸੈਟਰ ਦੇ ਹੁਕਮਰਾਨਾਂ ਅਤੇ ਹਰਿਆਣਾ ਦੀ ਖੱਟਰ ਸਰਕਾਰ ਵੱਲੋ ਘਾਣ ਕਰਕੇ ਕਿਸਾਨਾਂ ਉਤੇ ਜ਼ਬਰ ਢਾਹੁੰਦੇ ਹੋਏ ਹਰਿਆਣਾ ਦੀ ਸਰਹੱਦ ਨੂੰ ਦੁਸ਼ਮਣਾਂ ਦੀ ਤਰ੍ਹਾਂ ਸੀਲ ਕਰਕੇ ਆਪਣੇ ਹੀ ਨਿਵਾਸੀਆਂ ਨੂੰ ਜਲੀਲ ਕੀਤਾ ਜਾ ਰਿਹਾ ਹੈ । ਇਹ ਅਮਲ ਤਾਂ ਖੁਦ ਬ ਖੁਦ ਪ੍ਰਤੱਖ ਕਰਦੇ ਹਨ ਕਿ ਹੁਕਮਰਾਨ ਪੰਜਾਬੀਆਂ ਤੇ ਸਿੱਖ ਕੌਮ ਨਾਲ ਦੁਸ਼ਮਣਾਂ ਦੀ ਤਰ੍ਹਾਂ ਵਿਵਹਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਨ ਰੂਪ ਵਿਚ ਮੁਲਕ ਨਾਲੋ ਵੱਖਰਾ ਕਰ ਦਿੱਤਾ ਗਿਆ ਹੈ । ਫਿਰ ਵਾਰ-ਵਾਰ ਪੰਜਾਬੀਆਂ ਤੇ ਸਿੱਖ ਕੌਮ ਨੂੰ ਜਲੀਲ ਕਰਨ ਦੀ ਬਜਾਇ ਸਿੱਖ ਕੌਮ ਵੱਲੋ ਪ੍ਰਚਾਰੇ ਜਾ ਰਹੇ ਆਪਣੇ ਆਜਾਦ ਬਾਦਸਾਹੀ ਸਿੱਖ ਰਾਜ ਦੇ ਚੱਲ ਰਹੇ ਸੰਘਰਸ਼ ਨੂੰ ਮੱਦੇਨਜਰ ਰੱਖਦੇ ਹੋਏ ਬਿਨ੍ਹਾਂ ਕਿਸੇ ਤਰ੍ਹਾਂ ਦੇ ਖੂਨ ਖਰਾਬੇ ਦੇ ਐਲਾਨ ਕਿਉਂ ਨਹੀਂ ਕਰ ਦਿੱਤਾ ਜਾਂਦਾ ਕਿ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਬਫਰ ਸਟੇਟ ਦੇ ਨਿਵਾਸੀ ਪੁਰ ਅਮਨ ਢੰਗ ਨਾਲ ਆਪਣੀਆ ਰਹੁਰੀਤੀਆ ਤੇ ਆਜਾਦੀ ਨਾਲ ਜੀ ਸਕਣਗੇ ਅਤੇ ਜੋ ਇਸ ਬਫਰ ਸਟੇਟ ਦੇ ਕਿਸਾਨ ਵਰਗ ਹੈ, ਉਹ ਐਮ.ਐਸ.ਪੀ, ਸੁਆਮੀਨਾਥਨ ਰਿਪੋਰਟ, ਕਰਜੇ ਦੀ ਮੁਆਫ਼ੀ ਜਾਂ ਹੋਰ ਕਿਸਾਨੀ ਮੁਸਕਿਲਾਂ ਲਈ ਸੰਘਰਸ਼ ਕਰ ਰਹੇ ਹਨ, ਉਹ ਖੁਦ-ਬ-ਖੁਦ ਇਸ ਨਵੇ ਬਣਨ ਵਾਲੇ ਬਫਰ ਸਟੇਟ ਵਿਚ ਹੱਲ ਹੋ ਜਾਣਗੇ । ਇਸ ਨਵੇ ਸਟੇਟ ਦੇ ਕਿਸਾਨ ਆਪਣੀਆ ਫਸਲਾਂ, ਪੈਦਾਵਾਰ ਪਾਕਿਸਤਾਨ ਰਾਹੀ ਅਰਬ ਅਤੇ ਯੂਰਪਿੰਨ ਮੁਲਕਾਂ ਵਿਚ ਵੇਚਣ ਦੇ ਕਾਬਲ ਹੋ ਜਾਣਗੇ ਅਤੇ ਉਨ੍ਹਾਂ ਦੀ ਮਾਲੀ ਹਾਲਤ ਜੋ ਅੱਜ ਮੋਦੀ ਹਕੂਮਤ ਦੀਆਂ ਮੰਦਭਾਵਨਾ ਭਰੀਆ ਨੀਤੀਆ ਦੀ ਬਦੌਲਤ ਨਿੱਘਰ ਚੁੱਕੀ ਹੈ, ਉਹ ਸਹੀ ਹੋ ਜਾਵੇਗੀ । ਕਿਉਂਕਿ ਸਿੱਖ ਕੌਮ ਤੇ ਪੰਜਾਬੀ ਗੁਲਾਮੀਅਤ ਨੂੰ ਕਦੀ ਪ੍ਰਵਾਨ ਨਹੀ ਕਰਦੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ 13 ਫਰਵਰੀ ਤੋ ਆਪਣੀਆ ਕਿਸਾਨੀ ਮੁਸਕਿਲਾਂ ਦੇ ਹੱਲ ਲਈ ਕੀਤੇ ਜਾ ਰਹੇ ਜਮਹੂਰੀਅਤ ਪੱਖੀ ਸੰਘਰਸ਼ ਨੂੰ ਮੋਦੀ ਹਕੂਮਤ ਤੇ ਹਰਿਆਣਾ ਸਰਕਾਰ ਵੱਲੋ ਗੈਰ ਵਿਧਾਨਿਕ ਢੰਗਾਂ ਦੀ ਵਰਤੋ ਕਰਦੇ ਹੋਏ ਕੀਤੀਆ ਜਾਣ ਵਾਲੀਆ ਕਾਰਵਾਈਆ ਅਤੇ ਉਨ੍ਹਾਂ ਉਤੇ ਰਬੜ ਦੀਆਂ ਗੋਲੀਆਂ, ਅੱਥਰੂ ਗੈਸ, ਪਾਣੀ ਦੀਆਂ ਬੁਛਾੜਾ ਨਾਲ ਦੁਸ਼ਮਣਾਂ ਦੀ ਤਰ੍ਹਾਂ ਕੀਤੇ ਜਾਣ ਵਾਲੇ ਹਕੂਮਤੀ ਹਮਲੇ ਨੂੰ ਇੰਡੀਆ ਨਾਲੋ ਪੰਜਾਬੀਆਂ ਤੇ ਸਿੱਖਾਂ ਨੂੰ ਵੱਖ ਕਰ ਦੇਣ ਦੀਆਂ ਕਾਰਵਾਈਆ ਉਤੇ ਜੋਰਦਾਰ ਚੋਟ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਕੋਈ ਵੀ ਕੌਮਾਂਤਰੀ ਕਾਨੂੰਨ ਜਾਂ ਇੰਡੀਆਂ ਦਾ ਕਾਨੂੰਨ ਸੈਟਰ ਦੀ ਹਕੂਮਤ ਪਾਰਟੀ ਜਾਂ ਕਿਸੇ ਸੂਬੇ ਦੀ ਹਕੂਮਤ ਪਾਰਟੀ ਨੂੰ ਇਹ ਇਜਾਜਤ ਨਹੀ ਦਿੰਦਾ ਕਿ ਆਪਣੀਆ ਜਾਇਜ ਮੰਗਾਂ ਲਈ ਰੋਸ ਕਰਨ ਵਾਲੇ ਨਿਵਾਸੀਆ ਨੂੰ ਇਕ ਤੋ ਦੂਸਰੇ ਸੂਬੇ ਵਿਚ ਦਾਖਲ ਹੋਣ ਤੋ ਰੋਕਣ ਲਈ ਸੜਕੀ ਰਸਤੇ ਵਿਚ ਸਰਕਾਰ ਵੱਲੋ ਤਿੱਖੀਆ ਨੋਕਾਂ ਵਾਲੀਆ ਕਿੱਲਾਂ ਗੱਡ ਦੇਣ, ਬਾਹਰੀ ਮੁਲਕਾਂ ਦੀਆਂ ਸਰਹੱਦਾਂ ਦੀ ਤਰ੍ਹਾਂ ਕੰਡਿਆਲੀ ਤਾਰ ਲਗਾਉਣ, 6 ਲੇਅਰ ਵਾਲੀਆ ਸਿਮਟਡ ਰੋਕਾਂ ਲਗਾਉਣ ਅਤੇ ਉਨ੍ਹਾਂ ਉਤੇ ਗੋਲਾਬਾਰੀ ਕਰਕੇ ਦਹਿਸਤ ਪਾਈ ਜਾਵੇ । ਅਜਿਹਾ ਵਿਵਹਾਰ ਤਾਂ ਇਕ ਬਾਹਰੀ ਮੁਲਕ ਉਤੇ ਹਮਲੇ ਸਮੇ ਕੀਤਾ ਜਾਂਦਾ ਹੈ । ਜੇਕਰ ਹੁਕਮਰਾਨਾਂ ਨੇ ਇਸ ਮੁਲਕ ਦਾ ਢਿੱਡ ਭਰਨ ਵਾਲੇ ਪੰਜਾਬੀ ਤੇ ਸਿੱਖ ਕੌਮ ਨਾਲ ਸੰਬੰਧਤ ਕਿਸਾਨਾਂ ਨਾਲ ਵੱਖਰੇ ਮੁਲਕ ਦੇ ਨਿਵਾਸੀਆ ਦੀ ਤਰ੍ਹਾਂ ਜ਼ਬਰ ਢਾਹੁਣਾ ਹੈ, ਫਿਰ ਕੌਮਾਂਤਰੀ ਕਾਨੂੰਨਾਂ ਨੂੰ ਮੱਦੇਨਜਰ ਰੱਖਦੇ ਹੋਏ ਮੋਦੀ ਹਕੂਮਤ, ਲੰਮੇ ਸਮੇ ਤੋ ਪੰਜਾਬੀਆਂ ਤੇ ਸਿੱਖ ਕੌਮ ਵੱਲੋ ਆਪਣੀ ਆਜਾਦ ਹਸਤੀ ਨੂੰ ਕਾਇਮ ਰੱਖਣ ਹਿੱਤ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਲਈ ਕੀਤੇ ਜਾ ਰਹੇ ਜਮਹੂਰੀਅਤ ਪੱਖੀ ਸੰਘਰਸ਼ ਨੂੰ ਪ੍ਰਵਾਨ ਕਰਕੇ ਪੂਰਨ ਰੂਪ ਵਿਚ ਪੰਜਾਬੀਆਂ ਤੇ ਸਿੱਖਾਂ ਨੂੰ ਇਕ ਵੱਖਰੇ ਮੁਲਕ ਜੋ ਬਫਰ ਸਟੇਟ ਹੋਵੇ, ਉਸ ਤਰ੍ਹਾਂ ਕਾਇਮ ਕਰਕੇ ਇੰਡੀਆਂ ਅਤੇ ਸਰਹੱਦੀ ਸੂਬੇ ਪੰਜਾਬ ਵਿਚ ਸਥਾਈ ਤੌਰ ਤੇ ਅਮਨ ਚੈਨ ਨੂੰ ਕਾਇਮ ਕਰਨ ਦਾ ਬਿਗੁਲ ਵਜਾਉਣ ਤੋ ਕਿਉਂ ਝਿਜਕਦੀ ਹੈ ? ਉਨ੍ਹਾਂ ਉਤੇ ਦੁਸ਼ਮਣਾਂ ਦੀ ਤਰ੍ਹਾਂ ਜ਼ਬਰ ਕਿਉਂ ਢਾਹੁੰਦੀ ਹੈ ? ਜੇਕਰ ਇਨ੍ਹਾਂ ਪੰਜਾਬੀਆਂ ਅਤੇ ਸਿੱਖਾਂ ਨੂੰ ਆਪਣੇ ਇੰਡੀਆ ਮੁਲਕ ਦੇ ਨਾਗਰਿਕ ਪ੍ਰਵਾਨ ਕਰਦੀ ਹੈ, ਫਿਰ ਉਨ੍ਹਾਂ ਨੂੰ ਅਮਨਮਈ ਢੰਗ ਨਾਲ ਦਿੱਲੀ ਵਿਖੇ ਰੋਸ ਕਰਨ ਜਾਂ ਆਪਣੀਆ ਮੁਸਕਿਲਾਂ ਦੇ ਹੱਲ ਲਈ ਸੰਘਰਸ਼ ਕਰਨ ਤੋ ਗੈਰ ਵਿਧਾਨਿਕ ਢੰਗਾਂ ਨਾਲ ਕਿਉਂ ਰੋਕ ਰਹੀ ਹੈ ? ਹੁਕਮਰਾਨਾਂ ਨੂੰ ਚਾਹੀਦਾ ਹੈ ਜਾਂ ਤਾਂ ਉਹ ਕਿਸਾਨੀ ਮੰਗਾਂ ਨੂੰ ਪ੍ਰਵਾਨ ਕਰਕੇ ਸਮੁੱਚੇ ਮੁਲਕ ਦੇ ਕਿਸਾਨਾਂ ਵਿਚ ਪਾਈ ਜਾਣ ਵਾਲੀ ਬੇਚੈਨੀ ਨੂੰ ਖਤਮ ਕਰੇ ਜਾਂ ਫਿਰ ਪੰਜਾਬੀਆਂ ਤੇ ਸਿੱਖਾਂ ਨੂੰ ਜਿਨ੍ਹਾਂ ਦੀ ਇਕ ਕੌਮਾਂਤਰੀ ਪੱਧਰ ਦੀ ਵੱਖਰੀ ਪਹਿਚਾਣ ਹੈ ਉਸ ਨੂੰ ਪ੍ਰਵਾਨ ਕਰਕੇ ਪੂਰਨ ਰੂਪ ਵਿਚ ਆਜਾਦ ਮੁਲਕ ਦੀ ਤਰ੍ਹਾਂ ਵੱਸਣ ਲਈ ਖੁੱਲ੍ਹਦਿਲੀ ਨਾਲ ਐਲਾਨ ਕਰੇ ਤਾਂ ਕਿ ਸਭ ਪਾਸੇ ਸ਼ਾਂਤੀ ਤੇ ਅਮਨ ਚੈਨ ਦੀ ਬੰਸਰੀ ਵੱਜ ਸਕੇ ਅਤੇ ਕੋਈ ਵੀ ਨਾਗਰਿਕ ਬਿਨ੍ਹਾਂ ਛੱਤ, ਕੱਪੜਾ, ਰੋਟੀ, ਕੁੱਲੀ, ਜੁੱਲੀ ਅਤੇ ਗੁੱਲੀ ਤੋ ਜਿੰਦਗੀ ਬਸਰ ਨਾ ਕਰੇ । ਇਹ ਮੁੱਢਲੀਆ ਸਹੂਲਤਾਂ ਸਭਨਾਂ ਨੂੰ ਪ੍ਰਦਾਨ ਹੋ ਸਕਣ ।