ਰੂਸ ਦੇ ਬਾਗੀ ਮਿਸਟਰ ਨਵਾਲਨੀ ਦੀ ਹੋਈ ਮੌਤ ਸ਼ੱਕੀ, ਕੌਮਾਂਤਰੀ ਪੱਧਰ ਤੇ ਅਜਿਹੀਆ ਮੌਤਾਂ ਦੀ ਜਾਂਚ ਹੋਣੀ ਚਾਹੀਦੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 17 ਫਰਵਰੀ ( ) “ਜੋ ਰੂਸ ਮੁਲਕ ਦੇ ਬਾਗੀ ਮਿਸਟਰ ਨਵਾਲਨੀ ਦੀ ਜੇਲ੍ਹ ਵਿਚ ਮੌਤ ਹੋਈ ਹੈ, ਉਹ ਪੂਰਨ ਸੱਕੀ ਹੈ । ਕਿਉਂਕਿ ਇਸ ਨੂੰ ਪਹਿਲਾ ਜਹਿਰ ਦਿੱਤਾ ਗਿਆ ਫਿਰ ਇਸਦਾ ਇਲਾਜ ਜਰਮਨ ਵਿਚ ਹੋਇਆ, ਰੂਸ ਦੀ ਇੰਨਟੈਲੀਜੈਸ ਕਮੇਟੀ ਨੇ ਇਹ ਕਤਲ ਉਸੇ ਤਰ੍ਹਾਂ ਕੀਤਾ ਜਿਵੇ ਬਰਤਾਨੀਆ ਵਿਚ ਲੈਫ. ਕਰਨਲ ਮਿਸਟਰ ਐਲਗਜੈਸਟਰ ਨੂੰ ਪੋਲੀਨੀਅਮ ਜਹਿਰ ਦੇ ਕੇ ਮਾਰਿਆ ਸੀ । ਇਹੀ ਢੰਗ ਬਰਤਾਨੀਆ ਵਿਚ ਸ. ਅਵਤਾਰ ਸਿੰਘ ਖੰਡਾ ਨੂੰ ਮਾਰਨ ਲਈ ਇੰਡੀਅਨ ਇੰਨਟੈਲੀਜੈਸ, ਐਨ.ਐਸ.ਏ. ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਆਈ.ਬੀ, ਰਾਅ ਅਤੇ ਮਿਲਟਰੀ ਇੰਨਟੈਲੀਜੈਸ ਦੀ ਸਾਂਝੀ ਸਾਜਿਸ ਰਾਹੀ ਜ਼ਹਿਰ ਦੇ ਕੇ ਮਾਰਿਆ ਗਿਆ ਹੈ । ਇਹ ਉਪਰੋਕਤ ਕਮੇਟੀ ਹਿੰਦੂਤਵ ਦੇ ਜ਼ਬਰ ਜੁਲਮਾਂ ਤੇ ਬੇਇਨਸਾਫ਼ੀਆਂ ਵਿਰੁੱਧ ਆਵਾਜ ਉਠਾਉਣ ਵਾਲਿਆ ਨੂੰ ਸਾਜਸੀ ਢੰਗ ਨਾਲ ਮਾਰਨ ਲਈ ਬਣਾਈ ਹੋਈ ਹੈ । ਜਿਵੇ ਦੀ ਕਮੇਟੀ ਰੂਸ ਨੇ ਬਣਾਈ ਹੋਈ ਹੈ । ਉਸੇ ਤਰ੍ਹਾਂ ਕੈਨੇਡਾ ਵਿਚ ਅਤੇ ਪਾਕਿਸਤਾਨ ਵਿਚ ਇੰਡੀਅਨ ਸਿੱਖਾਂ ਨੂੰ ਮਾਰਿਆ ਗਿਆ । ਇਸ ਗੱਲ ਦਾ ਪ੍ਰਤੱਖ ਸਬੂਤ ਇਹ ਹੈ ਕਿ ਪਾਰਲੀਮੈਟ ਵਿਚ ਇਨ੍ਹਾਂ ਨੇ ਇਕ ਅਜਿਹੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਸੀ, ਜੋ ਦੁਸ਼ਮਣਾਂ ਨੂੰ ਮਾਰਨ ਦੀ ਜਿੰਮੇਵਾਰੀ ਪੂਰਨ ਕਰੇ । ਜਿਵੇਕਿ ਰੂਸ ਵਿਚ ਕੇ.ਜੀ.ਬੀ-ਐਸ.ਵੀ.ਆਰ. ਅਜਿਹੇ ਅਣਮਨੁੱਖੀ ਅਮਲ ਕਰਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਤਰ੍ਹਾਂ ਆਪਣੇ ਹੀ ਨਾਗਰਿਕਾਂ ਨੂੰ ਆਪਣੇ ਹੀ ਮੁਲਕ ਦੀਆਂ ਖੂਫੀਆ ਏਜੰਸੀਆਂ ਵੱਲੋ ਸਾਂਜਸੀ ਢੰਗ ਨਾਲ ਮਾਰ ਦੇਣ ਦੇ ਮਨੁੱਖਤਾ ਵਿਰੋਧੀ ਅਮਲਾਂ ਦੀ ਕੌਮਾਂਤਰੀ ਪੱਧਰ ਉਤੇ ਕੌਮਾਂਤਰੀ ਕਾਨੂੰਨਾਂ ਅਧੀਨ ਜਾਂਚ ਕਰਨ ਦੀ ਅਤੇ ਉਨ੍ਹਾਂ ਨੂੰ ਸਜਾਵਾਂ ਦੇਣ ਦੀ ਜੋਰਦਾਰ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੂਸ ਦੇ ਬਾਗੀ ਮਿਸਟਰ ਨਵਾਲਨੀ ਨੂੰ ਜੇਲ੍ਹ ਵਿਚ ਜਹਿਰ ਦੇ ਕੇ ਮਾਰੇ ਜਾਣ ਨੂੰ ਉਸੇ ਤਰ੍ਹਾਂ ਦਾ ਮਨੁੱਖਤਾ ਵਿਰੋਧੀ ਅਮਲ ਕਰਾਰ ਦਿੱਤਾ ਜਿਵੇ ਇੰਡੀਆ ਦੀਆਂ ਖੂਫੀਆ ਏਜੰਸੀਆਂ ਵੱਲੋ ਬੀਤੇ ਸਮੇ ਵਿਚ ਆਪਣੇ ਹੀ ਨਾਗਰਿਕਾਂ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ, ਦੀਪ ਸਿੰਘ ਸਿੱਧੂ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਖਤਮ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਵੱਡੇ ਮੁਲਕ ਅਜਿਹੇ ਹੋਣ ਵਾਲੇ ਕਿਸੇ ਵੀ ਮੁਲਕ ਵਿਚ ਕਤਲਾਂ ਦੀ ਜਾਂਚ ਨਿਰਪੱਖਤਾ ਨਾਲ ਕਾਨੂੰਨੀ ਪੱਖ ਤੋ ਕਰਵਾਉਦੇ ਹੋਏ ਅਜਿਹੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦਿਵਾਉਣ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਨਿਭਾਉਣਗੇ । ਤਾਂ ਕਿ ਅਜਿਹੀਆ ਖੂਫੀਆ ਏਜੰਸੀਆਂ ਆਪਣੇ ਹੀ ਮੁਲਕ ਦੇ ਉਨ੍ਹਾਂ ਨਿਵਾਸੀਆ ਜੋ ਆਜਾਦ ਖਿਆਲਾਤ ਰੱਖਦੇ ਹਨ ਅਤੇ ਹੁਕਮਰਾਨਾਂ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਉਠਾਉਦੇ ਹਨ, ਇਨਸਾਫ਼ ਦੀ ਗੱਲ ਕਰਦੇ ਹਨ ਉਨ੍ਹਾਂ ਨੂੰ ਕਿਸੇ ਵੀ ਮੁਲਕ ਦੀ ਖੂਫੀਆ ਏਜੰਸੀ ਇਸ ਤਰ੍ਹਾਂ ਬੇਰਹਿੰਮੀ ਨਾਲ ਜਾਨੋ ਮਾਰ ਨਾ ਸਕੇ ਅਤੇ ਮਨੁੱਖੀ ਹੱਕਾਂ ਦੀ ਕੌਮਾਂਤਰੀ ਪੱਧਰ ਤੇ ਰਾਖੀ ਹੋ ਸਕੇ ।