ਯੂ.ਏ.ਈ. ਵਿਚ ਸ੍ਰੀ ਮੋਦੀ ਵੱਲੋਂ ਮੰਦਰ ਕਾਇਮ ਕਰਨ ਦਾ ਅਸੀਂ ਸਵਾਗਤ ਕਰਦੇ ਹਾਂ, ਪਰ ਦੂਸਰੀਆਂ ਕੌਮਾਂ ਤੇ ਧਰਮਾਂ ਪ੍ਰਤੀ ਵੀ ਉਹ ਬਿਲਕੁਲ ਸੌੜੀ ਸੋਚ ਨਾ ਰੱਖਣ : ਮਾਨ
ਫ਼ਤਹਿਗੜ੍ਹ ਸਾਹਿਬ, 15 ਫਰਵਰੀ () “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਸਭ ਕੌਮਾਂ, ਧਰਮਾਂ ਦਾ ਪੂਰਨ ਸਤਿਕਾਰ ਕਰਦੀ ਹੈ ਅਤੇ ਸਾਡਾ ਕਿਸੇ ਵੀ ਕੌਮ, ਧਰਮ ਨਾਲ ਕਿਸੇ ਤਰ੍ਹਾਂ ਦਾ ਕੋਈ ਰਤੀਭਰ ਵੀ ਨਫਰਤ, ਵੈਰ ਵਿਰੋਧ ਨਹੀ ਹੈ । ਲੇਕਿਨ ਇੰਡੀਆਂ ਉਤੇ ਮੌਜੂਦਾ ਸਮੇ ਰਾਜ ਕਰਨ ਵਾਲੀ ਬੀਜੇਪੀ-ਆਰ.ਐਸ.ਐਸ. ਵੀ ਦੂਸਰੀਆਂ ਘੱਟ ਗਿਣਤੀ ਕੌਮਾਂ ਦੇ ਧਰਮਾਂ ਪ੍ਰਤੀ ਉਸੇ ਤਰ੍ਹਾਂ ਸਤਿਕਾਰ-ਮਾਣ ਕਾਇਮ ਰੱਖਣ, ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਸੌੜੀ ਸੋਚ ਅਧੀਨ ਗਿਰਾਕੇ ਜਾਂ ਨੁਕਸਾਨ ਪਹੁੰਚਾਕੇ ਇਥੇ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫਰਤ ਦੀ ਦੀਵਾਰ ਖੜ੍ਹੀ ਕਰਨ ਤੋ ਗੁਰੇਜ ਕਰਨ ਤਾਂ ਕਿ ਸਭ ਕੌਮਾਂ, ਧਰਮਾਂ ਦੇ ਨਿਵਾਸੀ ਇੰਡੀਅਨ ਵਿਧਾਨ ਦੀ ਧਾਰਾ 14, 19, 21 ਜਿਨ੍ਹਾਂ ਰਾਹੀ ਉਨ੍ਹਾਂ ਨੂੰ ਬਰਾਬਰਤਾ ਦੇ ਨਾਲ-ਨਾਲ ਪੂਰਨ ਆਜਾਦੀ ਤੇ ਬਿਨ੍ਹਾਂ ਕਿਸੇ ਡਰ ਭੈ ਤੋ ਆਪਣੇ ਵਿਚਾਰ ਪ੍ਰਗਟ ਕਰਨ, ਹੋ ਰਹੀਆ ਹਕੂਮਤੀ ਬੇਇਨਸਾਫ਼ੀਆਂ ਵਿਰੁੱਧ ਅਮਨਮਈ ਢੰਗ ਨਾਲ ਰੋਸ ਕਰਨ ਅਤੇ ਮੁਲਕ ਦੇ ਕਿਸੇ ਵੀ ਹਿੱਸੇ ਵਿਚ ਬਿਨ੍ਹਾਂ ਡਰ ਭੈ ਤੋ ਵਿਚਰਣ ਤੇ ਜਿੰਦਗੀ ਜਿਊਂਣ ਦੇ ਹੱਕ ਮਿਲੇ ਹੋਏ ਹਨ । ਉਨ੍ਹਾਂ ਦਾ ਉਹ ਵਿਧਾਨਿਕ ਨਿਯਮਾਂ ਅਨੁਸਾਰ ਆਨੰਦ ਮਾਣ ਸਕਣ ਅਤੇ ਕਿਸੇ ਪਾਸੇ ਵੀ ਕੋਈ ਨਫਰਤ ਦੀ ਗੱਲ ਨਾ ਹੋਵੇ । ਇਸ ਲਈ ਅਸੀ ਸ੍ਰੀ ਮੋਦੀ ਵੱਲੋ ਜੋ ਯੂ.ਏ.ਈ. ਦੇ ਆਬੂਧਾਬੀ ਵਿਚ ਆਪਣੀਆ ਹਿੰਦੂ ਰਵਾਇਤਾ ਅਨੁਸਾਰ ਮੰਦਰ ਬਣਾਇਆ ਗਿਆ ਹੈ, ਅਸੀ ਉਸਦਾ ਇਨਸਾਨੀਅਤ ਤੇ ਮਨੁੱਖਤਾ ਦੇ ਆਧਾਰ ਤੇ ਸਵਾਗਤ ਕਰਦੇ ਹਾਂ । ਪਰ ਇਸੇ ਤਰ੍ਹਾਂ ਇਹ ਹਿੰਦੂਤਵ ਹੁਕਮਰਾਨ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆ ਦੇ ਧਾਰਮਿਕ ਸਥਾਨਾਂ, ਮਦਰੱਸਿਆ ਅਤੇ ਹੋਰ ਸੰਸਥਾਵਾਂ ਦਾ ਮੰਦਭਾਵਨਾ ਅਧੀਨ ਉਨ੍ਹਾਂ ਦਾ ਨੁਕਸਾਨ ਕਰਨ ਜਾਂ ਉਨ੍ਹਾਂ ਨੂੰ ਜ਼ਬਰੀ ਗਿਰਾਉਣ ਤੋ ਤੋਬਾ ਕਰ ਲੈਣ ਤਾਂ ਇਸ ਨਾਲ ਮਾਹੌਲ ਸਥਾਈ ਤੌਰ ਤੇ ਸੁਖਾਵਾਂ ਬਣਿਆ ਰਹੇਗਾ ਅਤੇ ਇਥੇ ਵੱਸਣ ਵਾਲੀਆ ਸਭ ਕੌਮਾਂ ਬਿਨ੍ਹਾਂ ਕਿਸੇ ਡਰ ਭੈ ਦੇ ਜਿੰਦਗੀ ਜੀ ਸਕਣਗੀਆਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ ਦੇ ਆਪੋ ਆਪਣੇ ਧਾਰਮਿਕ ਸਥਾਨਾਂ ਜਿਵੇ ਮਸਜਿਦਾਂ, ਚਰਚਾਂ, ਗੁਰੂਘਰਾਂ, ਮਦਰੱਸਿਆ ਆਦਿ ਦਾ ਉਸੇ ਰੂਪ ਵਿਚ ਸਤਿਕਾਰ ਮਾਣ ਕਾਇਮ ਰੱਖਣ ਦੀ ਹੁਕਮਰਾਨਾਂ ਨੂੰ ਨੇਕ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਵੇ ਉਹ ਆਪਣੇ ਮੰਦਰਾਂ ਤੇ ਧਾਰਮਿਕ ਸਥਾਨਾਂ ਦਾ ਸਤਿਕਾਰ-ਮਾਣ ਕਰਦੇ ਹਨ ਉਸੇ ਤਰ੍ਹਾਂ ਸਭ ਧਰਮਾਂ ਦਾ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਧਾਰਮਿਕ ਸਥਾਂਨ ਨੂੰ ਬਾਬਰੀ ਮਸਜਿਦ, ਹਲਦਵਾਨੀ ਵਿਚ ਮਸਜਿਦ ਤੇ ਮਦਰੱਸਿਆ, ਮਥੂਰਾ, ਵਾਰਨਾਸੀ ਅਤੇ ਹੋਰ ਵੱਡੇ ਸ਼ਹਿਰਾਂ ਵਿਚ ਜੋ ਮੁਸਲਮਾਨਾਂ ਦੀਆਂ ਮਸਜਿਦਾਂ ਤੇ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਵੱਲ ਕਿਸੇ ਤਰ੍ਹਾਂ ਵੀ ਨਫਰਤ ਭਰੀ ਜਾਂ ਬੁਰੀ ਨਜਰ ਕਤਈ ਨਹੀ ਰੱਖਣੀ ਚਾਹੀਦੀ। ਉਸ ਇਸ ਗੱਲ ਦਾ ਵੀ ਵਿਸੇਸ ਤੌਰ ਤੇ ਹੁਕਮਰਾਨਾਂ ਤੇ ਹਿੰਦੂਤਵ ਤਾਕਤਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਦੋ ਹੁਣ ਯੂ.ਏ.ਈ. ਵਰਗੇ ਮੁਸਲਿਮ ਮੁਲਕ ਵਿਚ ਉਨ੍ਹਾਂ ਦਾ ਮੰਦਰ ਸਥਾਪਿਤ ਹੋ ਚੁੱਕਾ ਹੈ ਅਤੇ ਹੋਰ ਵੀ ਮੁਲਕਾਂ ਵਿਚ ਉਨ੍ਹਾਂ ਦੇ ਮੰਦਰ ਹਨ, ਜੇਕਰ ਇਹ ਹਿੰਦੂਤਵ ਹੁਕਮਰਾਨ ਇੰਡੀਆਂ ਵਿਚ ਕਿਸੇ ਮਸਜਿਦ, ਮਦਰੱਸੇ ਪ੍ਰਤੀ ਮੰਦਭਾਵਨਾ ਰੱਖਦੇ ਹੋਏ ਉਸਨੂੰ ਗਿਰਾਉਦੇ ਜਾਂ ਨਿਸ਼ਾਨਾਂ ਬਣਾਉਦੇ ਹਨ ਤਾਂ ਬਦਲੇ ਵਿਚ ਯੂ.ਏ.ਈ. ਵਰਗੇ ਮੁਲਕਾਂ ਤੇ ਹੋਰ ਮੁਲਕਾਂ ਵਿਚ ਮੰਦਰਾਂ ਲਈ ਵੀ ਉਨ੍ਹਾਂ ਦੇ ਮਨ ਵਿਚ ਉਸੇ ਤਰ੍ਹਾਂ ਦੀ ਭਾਵਨਾ ਉਜਾਗਰ ਹੋਵੇਗੀ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ । ਕਿਉਂਕਿ ਯੂ.ਏ.ਈ. ਵਿਚ ਮੰਦਰ ਬਣਨ ਨਾਲ ਤੇ ਹੋਰਨਾਂ ਮੁਸਲਿਮ ਮੁਲਕਾਂ ਵਿਚ ਮੰਦਰ ਹੋਣ ਨਾਲ ਇਹ ਕੌਮਾਂਤਰੀ ਪੱਧਰ ਤੇ ਇਕ ਬੰਧਕ (ਹੋਸਟਅਗੲ) ਬਣਕੇ ਰਹਿ ਗਏ ਹਨ । ਕਿਉਂਕਿ ਜਦੋਂ ਕੋਈ ਜਹਾਜ ਹਾਈਜੈਕ ਹੁੰਦਾ ਹੈ ਤਾਂ ਉਸ ਵਿਚ ਉਸਦੇ ਲੋਹੇ ਤੇ ਮਸ਼ੀਨਰੀ ਦੀ ਕੋਈ ਕੀਮਤ ਨਹੀ ਹੁੰਦੀ ਬਲਕਿ ਉਸ ਵਿਚ ਸਫਰ ਕਰਨ ਵਾਲੀਆ ਇਨਸਾਨੀ ਜਿੰਦਗੀਆਂ ਨੂੰ ਹਰ ਕੀਮਤ ਤੇ ਸੁਰੱਖਿਅਤ ਕਰਨ ਦੀ ਜਿੰਮੇਵਾਰੀ ਤੇ ਕੀਮਤ ਹੁੰਦੀ ਹੈ ।
ਇਸ ਲਈ ਅਸੀ ਉਮੀਦ ਕਰਦੇ ਹਾਂ ਕਿ ਇੰਡੀਆਂ ਦੀ ਮੌਜੂਦਾ ਬੀਜੇਪੀ-ਆਰ.ਐਸ.ਐਸ. ਹਕੂਮਤ ਅਤੇ ਹਿੰਦੂਤਵ ਸੰਗਠਨ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਮੁਸਲਿਮ ਕੌਮ ਨਾਲ ਸੰਬੰਧਤ ਮਸਜਿਦਾਂ, ਮਦਰੱਸਿਆ ਅਤੇ ਸਿੱਖ ਕੌਮ ਨਾਲ ਸੰਬੰਧਤ ਗੁਰੂਘਰਾਂ ਜਿਨ੍ਹਾਂ ਨੂੰ ਉਚੇਚੇ ਤੌਰ ਤੇ ਹੁਕਮਰਾਨਾਂ ਵੱਲੋ ਗਿਰਾਇਆ ਤੇ ਅਪਮਾਨ ਕੀਤਾ ਜਾਂਦਾ ਆ ਰਿਹਾ ਹੈ, ਉਸ ਦੁਖਦਾਇਕ ਅਮਲ ਨੂੰ ਗੰਭੀਰਤਾ ਨਾਲ ਤੁਰੰਤ ਬੰਦ ਕਰਕੇ ਇੰਡੀਆਂ ਤੇ ਬਾਹਰਲੇ ਮੁਲਕਾਂ ਦੇ ਆਪਸੀ ਮਾਹੌਲ ਨੂੰ ਸੁਖਾਵਾਂ ਬਣਾਈ ਰੱਖਣ ਵਿਚ ਉੱਦਮ ਕਰਨਗੇ ।