ਪੰਜਾਬ ਅਤੇ ਸੈਂਟਰ ਦੀਆਂ ਖੇਤੀਬਾੜੀ ਨੀਤੀਆਂ ਤੇ ਅਮਲਾਂ ਨੇ ਜ਼ਿੰਮੀਦਾਰਾਂ ਕਿੱਤੇ ਦਾ ਤ੍ਰਾਹ ਕੱਢਕੇ ਰੱਖ ਦਿੱਤਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 14 ਫਰਵਰੀ () “ਜ਼ਿੰਮੀਦਾਰਾਂ ਕਿਸਾਨੀ ਕਿੱਤਾ ਬਹੁਤ ਹੀ ਦਿਨ-ਰਾਤ ਦੀ ਮਿਹਨਤ ਅਤੇ ਅਤਿ ਦੀ ਸਰਦੀ-ਗਰਮੀ ਦੇ ਮੌਸਮ ਵਿਚ ਵੀ ਆਪਣੀ ਫ਼ਸਲ ਦੀ ਦੇਖਭਾਲ ਕਰਨ ਹਿੱਤ ਜ਼ਿੰਮੀਦਾਰ ਨੂੰ ਆਪਣੀ ਫ਼ਸਲ ਪਾਲਣ ਲਈ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪੰਜਾਬ ਸਰਕਾਰ ਤੇ ਸੈਂਟਰ ਦੀਆਂ ਕਿਸਾਨ, ਖੇਤ-ਮਜਦੂਰ ਪ੍ਰਤੀ ਅਪਣਾਈਆ ਦਿਸ਼ਾਹੀਣ ਨੀਤੀਆ ਦੀ ਬਦੌਲਤ ਜ਼ਿੰਮੀਦਾਰਾਂ ਦੀ ਪੈਦਾਵਾਰ ਦੀ ਸਹੀ ਕੀਮਤ ਪ੍ਰਦਾਨ ਨਾ ਕਰਕੇ ਅਤੇ ਉਨ੍ਹਾਂ ਦੀਆਂ ਉਤਪਾਦ ਫਸਲਾਂ ਅਤੇ ਸਬਜੀਆਂ ਆਦਿ ਦੀ ਕੌਮਾਂਤਰੀ ਮੰਡੀ ਵਿਚ ਵਿਕਰੀ ਕਰਨ ਦੇ ਮੌਕੇ ਪ੍ਰਦਾਨ ਨਾ ਕਰਨ ਦੀ ਬਦੌਲਤ ਜਿੰਮੀਦਾਰਾਂ ਕਿੱਤਾ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਜਿੰਮੀਦਾਰ ਵਰਗ ਇਸਦੀ ਬਦੌਲਤ ਤ੍ਰਾਹ-ਤ੍ਰਾਹ ਕਰ ਰਿਹਾ ਹੈ । ਜਿਸ ਲਈ ਪੰਜਾਬ ਤੇ ਸੈਂਟਰ ਦੀਆਂ ਦੋਵੇ ਸਰਕਾਰਾਂ ਸਿੱਧੇ ਤੌਰ ਤੇ ਜਿੰਮੇਵਾਰ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿੰਨੂ ਪੈਦਾ ਕਰਨ ਵਾਲੇ ਕਿਸਾਨਾਂ, ਜਿੰਮੀਦਾਰਾਂ ਦੀ ਕਿੰਨੂ ਦੀ ਫ਼ਸਲ ਦੀ ਨਾਮਾਤਰ ਕੀਮਤ ਦੇਣ ਉਤੇ ਦੋਵੇ ਸਰਕਾਰਾਂ ਦੀਆਂ ਨੀਤੀਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਜਿੰਮੀਦਾਰਾਂ ਪ੍ਰਤੀ ਅਪਣਾਏ ਜਾ ਰਹੇ ਵਤੀਰੇ ਨੂੰ ਤੁਰੰਤ ਕਿਸਾਨ ਪੱਖੀ ਕਰਨ ਦੀ ਜੋਰਦਾਰ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸਰਦੀ ਦੇ ਦਿਨਾਂ ਵਿਚ ਰੂਸ ਅਤੇ ਹੋਰ ਯੂਰਪਿੰਨ ਮੁਲਕਾਂ ਵਿਚ ਬਰਫ ਪੈ ਰਹੀ ਹੈ ਤਾਂ ਇਹ ਕਿੰਨੂ ਦੀ ਫਸਲ ਇਨ੍ਹਾਂ ਮੁਲਕਾਂ ਵਿਚ ਜਾਂਦੀ ਹੈ । ਦੂਸਰਾ ਸਾਡੇ ਇਥੇ ਹਾਲੈਡ ਤੋ ਵੀ ਵਧੀਆ ਕਿਸਮ ਦਾ ਆਲੂ ਦਾ ਬੀਜ ਤਿਆਰ ਹੁੰਦਾ ਹੈ, ਜਿਸ ਨੂੰ ਬਾਹਰਲੇ ਮੁਲਕਾਂ ਵਿਚ ਭੇਜਣ ਲਈ ਅਸੀ ਪੰਜਾਬ ਦੇ ਜਲੰਧਰ ਤੇ ਹੋਰ ਕਈ ਇਲਾਕਿਆ ਵਿਚ ਏ.ਸੀ. ਬੋਗੀਆ ਸਪਲਾਈ ਲਈ ਮੰਗ ਕੀਤੀ ਸੀ ਜਿਸ ਉਤੇ ਕੋਈ ਗੌਰ ਨਹੀ ਕੀਤੀ ਗਈ । ਕਿੰਨੂ, ਆਲੂ ਦੇ ਵਧੀਆ ਕਿਸਮ ਦੇ ਬੀਜ ਅਤੇ ਹੋਰ ਖੇਤੀ ਉਤਪਾਦਾਂ ਨੂੰ ਉਤਸਾਹਿਤ ਕਰਨ ਲਈ ਸੈਟਰ ਸਰਕਾਰ ਵੱਲੋ ਕੋਈ ਅਮਲ ਤੇ ਨੀਤੀ ਨਹੀ ਅਪਣਾਈ ਜਾ ਰਹੀ । ਜੋ ਹੋਰ ਵੀ ਹਕੂਮਤੀ ਦੁੱਖਦਾਇਕ ਵਰਤਾਰਾ ਹੈ । ਉਨ੍ਹਾਂ ਕਿਹਾ ਕਿ ਅਸੀ ਲੰਮੇ ਸਮੇ ਤੋ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਲਿਖਤੀ ਪੱਤਰਾਂ ਰਾਹੀ ਅਤੇ ਮੀਡੀਏ ਰਾਹੀ ਆਵਾਜ ਉਠਾਕੇ ਨਿਰੰਤਰ ਕਹਿੰਦੇ ਆ ਰਹੇ ਹਾਂ ਕਿ ਉਹ ਪਾਕਿਸਤਾਨ ਨਾਲ ਲੱਗਦੀਆਂ ਕੌਮਾਂਤਰੀ ਸਰਹੱਦਾਂ ਜਿਵੇ ਅਟਾਰੀ, ਵਾਹਗਾ, ਸੁਲੇਮਾਨਕੀ, ਹੂਸੈਨੀਵਾਲਾ ਖੇਤੀ ਪੈਦਾਵਾਰ ਅਤੇ ਵਪਾਰੀਆਂ ਤੇ ਉਦਯੋਗਪਤੀਆਂ ਵੱਲੋ ਬਣਾਈਆ ਜਾਣ ਵਾਲੀਆ ਵਸਤਾਂ ਦੀ ਖੁੱਲ੍ਹੀ ਵਿਕਰੀ ਲਈ ਇਹ ਸਰਹੱਦਾਂ ਵਪਾਰ ਲਈ ਖੋਲ੍ਹੀਆ ਜਾਣ ਤਾਂ ਕਿ ਦੋਵੇ ਕਿਸਾਨ, ਉਦਯੋਗਪਤੀ ਤੇ ਵਪਾਰੀ ਵਰਗ ਆਪਣੀਆ ਉਤਪਾਦ ਵਸਤਾਂ ਪਾਕਿਸਤਾਨ, ਭੂਟਾਨ, ਬੰਗਲਾਦੇਸ਼, ਸ੍ਰੀਲੰਕਾ, ਵੈਸਟ ਬੰਗਾਲ, ਮਾਲਦੀਵ ਮੁਲਕਾਂ ਵਿਚ ਅਤੇ ਹੋਰ ਯੂਰਪਿੰਨ ਮੁਲਕਾਂ ਵਿਚ ਆਪਣੇ ਉਤਪਾਦਾਂ ਨੂੰ ਉੱਚੀਆ ਕੀਮਤਾਂ ਤੇ ਵੇਚਕੇ ਲਾਭ ਪ੍ਰਾਪਤ ਕਰ ਸਕਣ ਅਤੇ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕਣ । ਕਿਉਂਕਿ ਪੰਜਾਬ ਦੀਆਂ ਸਰਹੱਦਾਂ ਰਾਹੀ ਇਨ੍ਹਾਂ ਵਸਤਾਂ ਦਾ ਵਪਾਰ ਕਰਨ ਦੇ ਟਰਾਸਪੋਰਟ ਖਰਚੇ ਸਭ ਤੋ ਘੱਟ ਹਨ । ਪਰ ਸੈਟਰ ਦੇ ਖੇਤੀਬਾੜੀ ਵਜੀਰ ਸ੍ਰੀ ਨਰਿੰਦਰ ਤੋਮਰ ਅਤੇ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਕਿਸਾਨਾਂ ਅਤੇ ਵਪਾਰੀਆ ਦੀ ਆਰਥਿਕਤਾ ਨੂੰ ਮਜਬੂਤ ਕਰਨ ਦੀ ਬਜਾਇ ਅਜਿਹੀਆ ਨੀਤੀਆ ਤੇ ਅਮਲ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਆਰਥਿਕਤਾ ਨੂੰ ਡੂੰਘੀ ਸੱਟ ਵੱਜਦੀ ਹੈ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਇੰਡੀਆ ਦੇ ਵਜੀਰ ਏ ਆਜਮ ਹਨ ਨਾ ਕਿ ਇਕੱਲੇ ਗੁਜਰਾਤ ਦੇ । ਲੇਕਿਨ ਉਹ ਬੀਤੇ 10 ਸਾਲਾਂ ਤੋਂ ਸਭ ਕੁਝ ਵੱਡੇ-ਵੱਡੇ ਉਦਯੋਗ, ਇੰਡਸਟਰੀ, ਵਪਾਰ, ਜਹਾਜ, ਸਮੁੰਦਰੀ ਬੇੜਿਆ ਦੇ ਕਾਰੋਬਾਰ ਨੂੰ ਕੇਵਲ ਤੇ ਕੇਵਲ ਗੁਜਰਾਤ ਵਿਚ ਹੀ ਲਿਜਾ ਰਹੇ ਹਨ, ਜਿਵੇਕਿ ਉਨ੍ਹਾਂ ਦੀ ਜਿੰਮੇਵਾਰੀ ਕੇਵਲ ਗੁਜਰਾਤੀਆ ਨੂੰ ਹੀ ਪ੍ਰਫੁੱਲਿਤ ਕਰਨ ਦੀ ਹੋਵੇ । ਜੋ ਬਤੌਰ ਵਜੀਰ ਏ ਆਜਮ ਬਹੁਤ ਵੱਡੇ ਵਿਤਕਰੇ ਵਾਲੇ ਅਤੇ ਗੈਰ ਜਿੰਮੇਵਰਾਨਾ ਅਮਲ ਹਨ । ਉਨ੍ਹਾਂ ਇਹ ਵੀ ਕਿਹਾ ਕਿ ਗੁਜਰਾਤ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਸੂਬਾ ਹੈ । ਜਦੋਕਿ ਪਾਕਿਸਤਾਨ ਇੰਡੀਆ ਦਾ ਦੁਸਮਣ ਮੁਲਕ ਹੈ । ਇੰਡੀਆ ਹਮੇਸ਼ਾਂ ਪਾਕਿਸਤਾਨ ਦਾ ਨਾਮ ਲੈਕੇ ਉਸ ਨੂੰ ਭੰਡਦਾ ਰਹਿੰਦਾ ਹੈ । ਉਹ ਕਿਸੇ ਸਮੇ ਵੀ ਮੰਦਭਾਵਨਾ ਅਧੀਨ ਗੁਜਰਾਤ ਉਤੇ ਹਮਲਾ ਕਰਕੇ ਸਭ ਉਦਯੋਗ, ਇੰਡਸਟਰੀ ਤਬਾਹ ਕਰ ਸਕਦੇ ਹਨ, ਫਿਰ ਇਕੱਲੇ ਗੁਜਰਾਤ ਨੂੰ ਹੀ ਸਭ ਵਸਤਾਂ ਦਾ ਹੱਬ ਕਿਉਂ ਬਣਾਇਆ ਜਾ ਰਿਹਾ ਹੈ ? ਪੰਜਾਬ ਵਰਗੇ ਅਮੀਰ ਸੂਬੇ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ?