ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆਉਣ ਵਾਲੇ ਕੱਲ੍ਹ ਰੱਖੀ ਗਈ ਮੀਟਿੰਗ ਮੁਲਤਵੀ ਕੀਤੀ ਜਾਂਦੀ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 28 ਜਨਵਰੀ ( ) “ਕਿਉਂਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹਰ ਵਿਧਾਨਿਕ, ਕਾਨੂੰਨੀ ਅਤੇ ਸਮਾਜਿਕ ਕਦਰਾਂ ਕੀਮਤਾਂ ਅਤੇ ਨਿਯਮਾਂ ਦੀ ਉਲੰਘਣਾ ਕਰਕੇ, ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਲਈ ਬਾਦਲੀਲ ਢੰਗ ਨਾਲ ਸੰਘਰਸ਼ ਕਰਨ ਵਾਲੀਆ ਸਖਸ਼ੀਅਤਾਂ ਨੂੰ ਨਿਸ਼ਾਨਾਂ ਬਣਾਕੇ ਜ਼ਬਰ ਜੁਲਮ ਕਰਨ ਉਤੇ ਉਤਰ ਆਈ ਹੈ । ਪਹਿਲੇ ਸ. ਸੁਖਪਾਲ ਸਿੰਘ ਖਹਿਰਾ ਨੂੰ ਨਿਸ਼ਾਨਾਂ ਬਣਾਇਆ ਅਤੇ ਹੁਣ ਨੌਜਵਾਨ ਆਗੂ ਭਾਨਾ ਸਿੱਧੂ ਨੂੰ ਨਿਸ਼ਾਨਾਂ ਬਣਾਕੇ ਕੇਵਲ ਉਸ ਉਪਰ ਜ਼ਬਰ ਜੁਲਮ ਹੀ ਨਹੀ ਢਾਹਿਆ ਜਾ ਰਿਹਾ ਬਲਕਿ ਮੰਦਭਾਵਨਾ ਅਧੀਨ ਉਨ੍ਹਾਂ ਦੀ ਕਿਰਦਾਰਕੁਸੀ ਕਰਨ ਲਈ ਉਨ੍ਹਾਂ ਉਤੇ ਲੱਕੜ, ਚੈਨੀ ਚੋਰ ਦੇ ਕੇਸ ਦਰਜ ਕਰਕੇ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕਰਕੇ ਜਬਰ ਜੁਲਮ ਢਾਹਿਆ ਜਾ ਰਿਹਾ ਹੈ । ਪੰਜਾਬ ਸੂਬੇ ਨਾਲ ਸੰਬੰਧਤ ਇਨਸਾਫ ਪਸੰਦ ਸਭ ਜਮਾਤਾਂ ਅਤੇ ਸਖਸੀਅਤਾਂ ਵੱਲੋ ਭਾਨਾ ਸਿੱਧੂ ਦੇ ਪਿੰਡ ਕੋਟਦੂਨਾ ਬਰਨਾਲਾ ਵਿਖੇ 29 ਜਨਵਰੀ ਨੂੰ ਇਕ ਭਾਰੀ ਇਕੱਠ ਰੱਖਿਆ ਗਿਆ ਹੈ । ਜਿਸ ਵਿਚ ਸਭ ਪੰਜਾਬੀ, ਸਿੱਖ ਆਦਿ ਸਭ ਵਰਗ ਪੂਰੀ ਦ੍ਰਿੜਤਾ ਤੇ ਇਨਸਾਫ ਪ੍ਰਾਪਤੀ ਲਈ ਪਹੁੰਚ ਰਹੇ ਹਨ । ਇਸ ਲਈ ਭਾਨਾ ਸਿੱਧੂ ਵਰਗੇ ਨੌਜਵਾਨ ਉਤੇ ਜ਼ਬਰ ਜੁਲਮ ਹੋਣ ਦੀ ਬਦੌਲਤ ਰੱਖੇ ਗਏ ਇਕੱਠ ਨੂੰ ਕਾਮਯਾਬ ਕਰਨ ਲਈ ਅਤੇ ਇਸ ਸੰਜੀਦਾ ਮੁੱਦੇ ਨੂੰ ਮੁੱਖ ਰੱਖਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਫਤਹਿਗੜ੍ਹ ਸਾਹਿਬ ਵਿਖੇ 29 ਜਨਵਰੀ ਨੂੰ ਰੱਖੀ ਗਈ ਵੱਡੀ ਮੀਟਿੰਗ ਨੂੰ ਕੁਝ ਸਮੇ ਲਈ ਜਿਥੇ ਮੁਲਤਵੀ ਕੀਤਾ ਜਾਂਦਾ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸੰਬੰਧਤ ਸਭ ਅਹੁਦੇਦਾਰ, ਜਰਨਲ ਸਕੱਤਰ, ਪੀ.ਏ.ਸੀ ਮੈਬਰ, ਅਗਜੈਕਟਿਵ ਮੈਬਰ, ਜਿ਼ਲ੍ਹਾ ਪ੍ਰਧਾਨ ਅਤੇ ਸਰਕਲ ਪ੍ਰਧਾਨਾਂ ਨੂੰ 29 ਜਨਵਰੀ ਨੂੰ ਕੋਟਦੂਨਾ ਦਾਣਾ ਮੰਡੀ ਵਿਖੇ ਹੋਣ ਵਾਲੇ ਇਕੱਠ ਵਿਚ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ ਜਾਂਦੀ ਹੈ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ. ਸਿਮਰਨਜੀਤ ਸਿੰਘ ਮਾਨ ਮੈਬਰ ਪਾਰਲੀਮੈਟ ਅਤੇ ਪਾਰਟੀ ਬਿਨ੍ਹਾਂ ਤੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਕਿਸਾਨ ਯੂਨੀਅਨਾਂ, ਦਲਿਤ ਵਰਗਾਂ ਨਾਲ ਸੰਬੰਧਤ ਸਭ ਸੰਗਠਨਾਂ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੂੰ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਵਰਗ, ਪੰਜਾਬੀ ਤੇ ਸਿੱਖ ਕੌਮ ਕੋਟਦੂਨਾ ਦਾਣਾ ਮੰਡੀ ਵਿਚ ਪਹੁੰਚਕੇ ਸ. ਭਾਨਾ ਸਿੱਧੂ ਵਿਰੁੱਧ ਸਰਕਾਰ ਵੱਲੋ ਕੀਤੇ ਜਾ ਰਹੇ ਜ਼ਬਰ ਦਾ ਵਿਰੋਧ ਹੀ ਨਹੀ ਕਰਨਗੇ, ਬਲਕਿ ਉਨ੍ਹਾਂ ਦੀ ਰਿਹਾਈ ਕਰਵਾਉਣ ਲਈ ਆਪਣੀਆ ਇਖਲਾਕੀ ਤੇ ਕੌਮੀ ਜਿੰਮੇਵਾਰੀਆ ਨੂੰ ਵੀ ਪੂਰਨ ਕਰਨਗੇ ।