ਸਿੱਖ ਕੌਮ ਆਪਣੀ ਸਿੱਖ ਬਾਦਸਾਹੀ ਵਾਲੇ ਰਾਜ ਭਾਗ ਨੂੰ ਕਦੀ ਨਹੀਂ ਭੁੱਲ ਸਕਦੀ : ਮਾਨ

ਫ਼ਤਹਿਗੜ੍ਹ ਸਾਹਿਬ, 29 ਜਨਵਰੀ ( ) “ਭਾਵੇਕਿ ਹਿੰਦੂਤਵ ਹੁਕਮਰਾਨਾਂ ਨੇ ਸਾਜਿਸ ਤਹਿਤ ਸਿੱਖਾਂ ਉਤੇ ਜ਼ਬਰ ਨੂੰ ਇਸ ਲਈ ਤੇਜ਼ ਕਰ ਦਿੱਤਾ ਹੈ ਤਾਂ ਕਿ ਉਹ ਆਪਣੀ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਦੀ ਗੱਲ ਨੂੰ ਭੁੱਲ ਜਾਣ । ਪਰ ਇਹ ਹੁਕਮਰਾਨ ਇਹ ਭੁੱਲ ਜਾਂਦੇ ਹਨ ਕਿ ਸਿੱਖ ਕੌਮ ਜੋ ਦੂਸਰੀਆਂ ਕੌਮਾਂ, ਮਜਲੂਮਾਂ, ਬੇਸਹਾਰਿਆ, ਵਿਧਵਾਵਾਂ, ਯਤੀਮਾ ਦੇ ਜੀਵਨ ਪੱਧਰ ਨੂੰ ਬਰਾਬਰਤਾ ਦੇ ਆਧਾਰ ਤੇ ਸਹੀ ਕਰਨ ਵਿਚ ਵਿਸਵਾਸ ਵੀ ਰੱਖਦੀ ਹੈ ਅਤੇ ਅਮਲੀ ਰੂਪ ਵਿਚ ਉੱਦਮ ਵੀ ਕਰਦੀ ਹੈ, ਉਹ ਕਦੀ ਵੀ ਆਪਣੇ ਉਸ ਖੋਹੇ ਗਏ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਫਿਰ ਤੋ ਕਾਇਮ ਕਰਨ ਦੀ ਗੱਲ ਨੂੰ ਕਦਾਚਿਤ ਨਹੀ ਭੁੱਲਾ ਸਕਦੀ ਅਤੇ ਇਸ ਨੂੰ ਕਾਇਮ ਕਰਕੇ ਹੀ ਰਹੇਗੀ । ਕੈਨੇਡਾ, ਯੂਕੇ, ਪਾਕਿਸਤਾਨ, ਹਰਿਆਣਾ ਅਤੇ ਪੰਜਾਬ ਵਿਚ ਹੁਕਮਰਾਨਾਂ ਵੱਲੋ ਸਿਰਕੱਢ ਸਿੱਖਾਂ ਦੇ ਕੀਤੇ ਗਏ ਕਤਲ ਸਾਡੇ ਹੌਸਲੇ ਪਸਤ ਕਰਨ ਲਈ ਕੀਤੇ ਗਏ ਹਨ । ਲੇਕਿਨ ਇਹ ਸ਼ਹਾਦਤਾਂ ਤਾਂ ਸਾਨੂੰ ਆਪਣੀ ਮੰਜਿਲ ਵੱਲ ਵੱਧਣ ਲਈ ਪਹਿਲੇ ਨਾਲੋ ਵੀ ਵਧੇਰੇ ਸ਼ਕਤੀ ਤੇ ਅਗਵਾਈ ਬਖਸਿ਼ਸ਼ ਕਰਦੀਆਂ ਹਨ । ਇਸੇ ਮੰਦਭਾਵਨਾ ਭਰੀ ਸੋਚ ਨੂੰ ਲੈਕੇ ਸਾਡੇ 32-32 ਸਾਲਾਂ ਤੋ ਬੰਦੀ ਬਣਾਏ ਗਏ ਸਿੱਖਾਂ ਨੂੰ ਜੋ ਆਪਣੀਆ ਸਜਾਵਾਂ ਪੂਰੀਆ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਨਹੀ ਕਰ ਰਿਹਾ । ਇਥੋ ਤੱਕ ਕਿ ਇਨ੍ਹਾਂ ਵਿਚੋ ਇਕ ਸਿੱਖ ਤਾਂ ਮੌਤ ਦੀ ਸਜ਼ਾ ਦਾ ਵੀ ਸਾਹਮਣਾ ਕਰ ਰਿਹਾ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੀ ਆਜਾਦੀ ਦੀ ਗੱਲ ਹਰ ਸਿੱਖ ਦੇ ਮਨ-ਆਤਮਾ ਵਿਚ ਪ੍ਰਬਲ ਹੋਣ ਅਤੇ ਹੁਕਮਰਾਨਾਂ ਦੇ ਵੱਡੇ ਜ਼ਬਰ ਜੁਲਮ ਵੀ ਸਿੱਖ ਕੌਮ ਨੂੰ ਆਪਣੀ ਆਜਾਦੀ ਦੇ ਨਿਸ਼ਾਨੇ ਤੋ ਕਦੀ ਵੀ ਥਿੜਕਾ ਨਾ ਸਕਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖਦਾਇਕ ਅਤੇ ਨਿੰਦਣਯੋਗ ਹਕੂਮਤੀ ਕਾਰਵਾਈਆ ਹਨ ਕਿ ਹੁਕਮਰਾਨ ਆਪਣੀਆ ਏਜੰਸੀਆਂ ਅਤੇ ਹੋਰ ਸੰਸਥਾਵਾਂ ਰਾਹੀ ਆਜਾਦੀ ਚਾਹੁਣ ਵਾਲੇ ਸਿੱਖਾਂ ਨੂੰ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਢੰਗਾਂ ਰਾਹੀ ਡਰਾਉਣ, ਧਮਕਾਉਣ ਦੀਆਂ ਕੋਸਿ਼ਸ਼ਾਂ ਕਰ ਰਿਹਾ ਹੈ ਤਾਂ ਕਿ ਸਿੱਖ ਆਪਣੇ ਹੱਕ ਹਕੂਕਾਂ ਦੀ ਪ੍ਰਾਪਤੀ ਪੰਜਾਬ ਸੂਬੇ ਅਤੇ ਸਿੱਖਾਂ ਦੇ ਭਖਦੇ ਮਸਲਿਆ ਨੂੰ ਹੱਲ ਕਰਵਾਉਣ ਲਈ ਆਵਾਜ ਨਾ ਉਠਾ ਸਕਣ । ਉਨ੍ਹਾਂ ਮਨੁੱਖਤਾ ਪੱਖੀ ਸੋਚ ਰੱਖਣ ਵਾਲੇ ਸਭ ਬਸਿੰਦਿਆ, ਵਰਗਾਂ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਉਹ ਮਨੁੱਖੀ ਹੱਕਾਂ ਦੇ ਲਈ ਸੰਘਰਸ਼ ਕਰਨ ਵਾਲੀ ਅਤੇ ਹਰ ਦੀਨ ਦੁੱਖੀ ਦੀ ਬਿਨ੍ਹਾਂ ਕਿਸੇ ਸਵਾਰਥ ਦੇ ਮਦਦ ਕਰਨ ਵਾਲੀ ਸਿੱਖ ਕੌਮ ਦੀਆਂ ਅੰਤਰੀਵ ਭਾਵਨਾਵਾ ਨੂੰ ਸਮਝਦੇ ਹੋਏ ਉਨ੍ਹਾਂ ਨਾਲ ਖੜ੍ਹਨ ਤਾਂ ਕਿ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਵੀ ਬਿਨ੍ਹਾਂ ਕਿਸੇ ਡਰ ਭੈ ਦੇ ਆਜਾਦੀ ਤੇ ਅਣਖ ਨਾਲ ਜੀ ਸਕੇ ਅਤੇ ਆਪਣੇ ਸਵੈਮਾਣ ਨੂੰ ਕਾਇਮ ਰੱਖਦੀ ਹੋਈ ਅੱਗੇ ਵੱਧ ਸਕੇ ।

ਉਨ੍ਹਾਂ ਸਿੱਖ ਕੌਮ ਦੇ ਮਹਾਰਾਜਾ ਦਲੀਪ ਸਿੰਘ ਸੰਬੰਧੀ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦਾ ਜੋ ਐਲਵੇਡਨ ਈਸਟੇਟ ਇੰਗਲੈਡ ਵਿਚ ਯਾਦਗਰ ਸਥਿਤ ਹੈ, ਉਥੇ 1972 ਵਿਚ ਮੇਰੇ ਬਜੁਰਗ ਲੈਫ. ਕਰਨਲ ਸਰਦਾਰ ਬਹਾਦਰ ਜੋਗਿੰਦਰ ਸਿੰਘ ਮਾਨ, ਐਮ.ਬੀ.ਈ. ਅਤੇ ਦਾਸ ਉਸ ਸਥਾਂਨ ਤੇ ਸਰਧਾਪੂਰਵਕ ਗਏ ਸੀ । ਜਿਥੇ ਅਸੀ ਦੋਵਾਂ ਨੇ ਉਨ੍ਹਾਂ ਦੀ ਯਾਦਗਰ ਕੋਲ ਬੈਠਕੇ ਕੀਰਤਨ ਸੋਹਲੇ ਦਾ ਪਾਠ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਸੀ । ਜਿਸ ਨੂੰ ਕਿ ਅੰਗਰੇਜ਼ ਹਕੂਮਤ ਨੇ ਕਦੀ ਵੀ ਸਾਡੀ ਇਸ ਰਵਾਇਤ ਨੂੰ ਪੂਰਨ ਨਹੀ ਸੀ ਕੀਤਾ । ਜੋ ਬਰਤਾਨੀਆ ਦੀ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਦੀ ਸਦੀਵੀ ਯਾਦਗਰ ਨੂੰ ਕਾਇਮ ਰੱਖਣ ਹਿੱਤ ਉਨ੍ਹਾਂ ਦੇ ਇਤਿਹਾਸ ਨਾਲ ਸੰਬੰਧਤ ਅਜਾਇਬ ਘਰ ਲਈ ਨੈਸ਼ਨਲ ਲਾਟਰੀ ਹੈਰੀਟੇਜ ਫੰਡ ਵੱਜੋ 2 ਲੱਖ ਪੌਂਡ ਦੀ ਗ੍ਰਾਂਟ ਦਿੱਤੀ ਹੈ, ਉਹ ਸਾਡੇ ਸਿੱਖ ਇਤਿਹਾਸ ਨੂੰ ਸਦੀਵੀ ਕਾਇਮ ਕਰਨ ਲਈ ਇਕ ਚੰਗਾ ਉੱਦਮ ਹੈ ਜਿਸਦਾ ਅਸੀਂ ਸਵਾਗਤ ਕਰਦੇ ਹਾਂ। ਉਨ੍ਹਾਂ ਇਸ ਗੱਲ ਦੀ ਵੀ ਜੋਰਦਾਰ ਮੰਗ ਕੀਤੀ ਕਿ ਜੋ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਯਾਦਗਰੀ ਕੋਹਿਨੂਰ ਹੀਰੇ ਨਾਲ ਜੜਤ ਤਾਜ ਹੈ, ਯੂਕੇ ਦੀ ਸਰਕਾਰ ਉਸਨੂੰ ਤੁਰੰਤ ਸਿੱਖ ਕੌਮ ਦੀ ਅਮਾਨਤ ਵੱਜੋ ਸਾਡੀ ਧਾਰਮਿਕ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕਰੇ ਤਾਂ ਕਿ ਉਹ ਸਾਡੇ ਆਖਰੀ ਬਾਦਸਾਹ ਦੀ ਯਾਦਗਰ ਨੂੰ ਸਿੱਖ ਕੌਮ ਆਪਣੇ ਵਿਰਸੇ ਅਤੇ ਵਿਰਾਸਤ ਵੱਜੋ ਆਉਣ ਵਾਲੀਆ ਪੀੜੀਆ ਲਈ ਸਾਭਕੇ ਰੱਖ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਬਰਤਾਨੀਆ ਹਕੂਮਤ ਸਾਡੇ ਕੋਹਿਨੂਰ ਹੀਰੇ ਦੀ ਵੱਡੀ ਯਾਦਗਰ ਨੂੰ ਸਾਨੂੰ ਜਲਦੀ ਹੀ ਵਾਪਸ ਸੌਪ ਦੇਵੇਗੀ ।

Leave a Reply

Your email address will not be published. Required fields are marked *