ਹਿੰਦੂਤਵ ਹੁਕਮਰਾਨਾਂ ਵੱਲੋਂ ਅਪਣਾਈ ਜਾ ਰਹੀ ਪ੍ਰਣਾਲੀ ਵਿਚ ਰਾਮ ਨੂੰ ਨਾ ਮੰਨਣ ਵਾਲਿਆ ਦੀ ਕੀ ਸਥਿਤੀ ਹੋਵੇਗੀ ? : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 19 ਜਨਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀ ਕਿ ਹੁਕਮਰਾਨ ਅਯੁੱਧਿਆ ਵਿਚ ਰਾਮ ਮੂਰਤੀ ਕਦੋ ਸਥਾਪਿਤ ਕਰ ਰਹੇ ਹਨ ਅਤੇ ਕਿਉਂ ਕਰ ਰਹੇ ਹਨ, ਇਹ ਉਨ੍ਹਾਂ ਦਾ ਆਪਣਾ ਧਰਮੀ ਪ੍ਰੋਗਰਾਮ ਹੈ । ਪਰ ਅਸੀ ਜਨਤਕ ਤੌਰ ਤੇ ਹਿੰਦੂਤਵ ਹੁਕਮਰਾਨਾਂ ਨੂੰ ਇਹ ਪੁੱਛਣਾ ਚਾਹਵਾਂਗੇ ਕਿ ਰਾਮ ਮੂਰਤੀ ਸਥਾਪਿਤ ਕਰਦੇ ਹੋਏ ਜਿਸ ‘ਰਾਮ ਰਾਜ’ ਦਾ ਨਾਮ ਲੈਕੇ ਮੌਜੂਦਾ ਹੁਕਮਰਾਨ ਇਥੋ ਦੇ ਨਿਵਾਸੀਆ ਨੂੰ ਰਾਜ ਪ੍ਰਬੰਧ ਦੇਣ ਦੀ ਗੱਲ ਕਰ ਰਹੇ ਹਨ, ਉਸ ਕਾਇਮ ਹੋਣ ਵਾਲੇ ਰਾਜ ਪ੍ਰਬੰਧ ਵਿਚ ਦਲਿਤਾ, ਕਬੀਲਿਆ, ਆਦਿਵਾਸੀਆ ਜੋ ਆਪੋ ਆਪਣੇ ਪੈਗੰਬਰਾਂ, ਗੁਰੂਆਂ, ਪੀਰਾਂ ਨੂੰ ਮੰਨਦੇ ਹਨ ਅਤੇ ਜੋ ਰਾਮ ਦੇ ਸਥਾਂਨ ਤੇ ਸਿਵਜੀ, ਵਿਸਨੂ, ਬ੍ਰਹਮਾ ਨੂੰ ਮੰਨਣ ਵਾਲਿਆ, ਲਗਾਇਤਾਂ, ਮੁਸਲਿਮ, ਸਿੱਖ, ਇਸਾਈਆ, ਜੈਨੀਆ, ਬੋਧੀਆ ਆਦਿ ਦੀ ਇਸ ਰਾਜ ਪ੍ਰਬੰਧ ਵਿਚ ਕੀ ਸਥਿਤੀ ਹੋਵੇਗੀ ਅਤੇ ਮੰਦਰਾਂ ਵਿਚ ਉੱਚ ਜਾਤੀ ਬ੍ਰਾਹਮਣਾ ਤੋ ਇਲਾਵਾ ਉਪਰੋਕਤ ਵਰਗਾਂ ਵਿਚੋ ਵੀ ਪੁਜਾਰੀ ਕਾਇਮ ਹੋਣਗੇ ਜਾਂ ਨਹੀ ? ਜਾਂ ਫਿਰ ਪੁਰਾਤਨ ਮੰਨੂਸਮ੍ਰਿਤੀ ਦੇ ਵਰਣ ਵੰਡ ਅਨੁਸਾਰ ਹੀ ਜਾਤ-ਪਾਤ ਤੇ ਅਧਾਰਿਤ ਪ੍ਰਬੰਧ ਹੋਵੇਗਾ ਜਾਂ ਬਰਾਬਰਤਾ ਵਾਲਾ ਪ੍ਰਬੰਧ ਹੋਵੇਗਾ ?”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕਈ ਦਿਨਾਂ ਤੋਂ ਇੰਡੀਆ ਦੇ ਬੀਜੇਪੀ-ਆਰ.ਐਸ.ਐਸ ਅਤੇ ਹੋਰ ਕੱਟੜਵਾਦੀ ਸੰਗਠਨਾਂ ਨਾਲ ਸੰਬੰਧਤ ਹੁਕਮਰਾਨਾਂ ਵੱਲੋ ਬਹੁਤ ਹੀ ਜੋਰ-ਸੋਰ ਅਤੇ ਉਤਸਾਹ ਨਾਲ ਬਾਬਰੀ ਮਸਜਿਦ ਵਾਲੇ ਸਥਾਂਨ ਤੇ ਸਥਾਪਿਤ ਕੀਤੇ ਗਏ ਅਯੁੱਧਿਆ ਵਿਖੇ ਰਾਮ ਮੰਦਰ ਵਿਖੇ ਰਾਮ ਮੂਰਤੀ ਸਥਾਪਿਤ ਕਰਨ ਅਤੇ ਰਾਮ ਰਾਜ ਕਾਇਮ ਕਰਨ ਦੇ ਕੀਤੇ ਜਾ ਰਹੇ ਪ੍ਰਚਾਰ ਉਤੇ ਇਨ੍ਹਾਂ ਪੁਜਾਰੀਆ, ਹੁਕਮਰਾਨਾਂ ਨੂੰ ਇੰਡੀਆ ਵਿਚ ਵੱਡੀ ਗਿਣਤੀ ਵਿਚ ਵੱਸਣ ਵਾਲੇ ਵੱਖ-ਵੱਖ ਵਰਗਾਂ, ਕੌਮਾਂ, ਧਰਮਾਂ, ਕਬੀਲਿਆ, ਆਦਿਵਾਸੀਆ ਅਤੇ ਘੱਟ ਗਿਣਤੀ ਕੌਮਾਂ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਇਨ੍ਹਾਂ ਗੰਭੀਰ ਮੁੱਦਿਆ ਉਤੇ ਹੁਕਮਰਾਨਾਂ ਤੋ ਸਪੱਸਟ ਜੁਆਬ ਮੰਗਣ ਦੀ ਨੀਤੀ ਨਾਲ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂ ਧਰਮ ਵਿਚ ਜੋ ਬੀਬੀਆਂ ਮਹੀਨੇ ਵਿਚ ਮਾਸਿਕ ਧਰਮ ਦੇ ਕੁਦਰਤੀ ਵਰਤਾਰੇ ਵਿਚੋ ਗੁਜਰਦੀਆਂ ਹਨ, ਉਨ੍ਹਾਂ ਬੀਬੀਆਂ ਅਤੇ ਔਰਤ ਵਰਗ ਦਾ ਇਨ੍ਹਾਂ ਮੰਦਰਾਂ ਦੀ ਮਰਿਯਾਦਾਵਾ ਤੇ ਪ੍ਰੋਗਰਾਮਾਂ ਵਿਚ ਬਰਾਬਰਤਾ ਦੇ ਆਧਾਰ ਤੇ ਸਮੂਲੀਅਤ ਕਰ ਸਕਣਗੀਆਂ ਜਾਂ ਨਹੀ ? ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਰਾਮ ਮੰਦਰ ਕਮੇਟੀ ਵੱਲੋ ਸਿਵ ਸੈਨਾ ਅਤੇ ਹੋਰ ਕਈ ਹਿੰਦੂ ਸੰਗਠਨ ਜੋ ਰਾਮ ਦੇ ਸਥਾਂਨ ਤੇ ਸਿਵਜੀ, ਵਿਸਨੂ, ਬ੍ਰਹਮਾ ਨੂੰ ਮੰਨਦੇ ਹਨ, ਉਨ੍ਹਾਂ ਨੂੰ ਸੱਦਾ ਪੱਤਰ ਨਾ ਭੇਜਣ ਦੇ ਜਾਤ-ਪਾਤ ਤੇ ਵਖਰੇਵੇ ਵਾਲੀ ਸੋਚ ਉਤੇ ਖਟਾਸ ਕਰਦੇ ਹੋਏ ਕਿਹਾ ਕਿ ਜੇਕਰ ਹਿੰਦੂ ਧਰਮ ਵਿਚ ਹੀ ਵਿਸਵਾਸ ਰੱਖਣ ਵਾਲਿਆ ਨਾਲ ਹੁਕਮਰਾਨ ਅਜਿਹਾ ਵਿਤਕਰੇ ਭਰਿਆ ਅਮਲ ਕਰ ਰਿਹਾ ਹੈ ਅਤੇ ਜੋ ਵਰਗ ਅਤੇ ਕੌਮਾਂ ਆਪੋ ਆਪਣੇ ਧਰਮਾਂ ਤੇ ਮੱਤਾ ਅਨੁਸਾਰ ਜਿਵੇ ਮਹਾਰਾਸਟਰਾਂ ਤੇ ਹੋਰ ਕਈ ਸੂਬਿਆਂ ਵਿਚ ਵੱਡੀ ਗਿਣਤੀ ਵਿਚ ਦਲਿਤ ਵਰਗ ਜੋ ਲਗਾਇਤ ਅਖਵਾਉਦੇ ਹਨ ਉਹ ਸਿਵਾਜੀ ਮਰਾਠਾ ਨੂੰ ਆਪਣਾ ਸਭ ਕੁਝ ਪ੍ਰਵਾਨ ਕਰਦੇ ਹਨ । ਇਸੇ ਤਰ੍ਹਾਂ ਜੰਗਲਾਂ ਤੇ ਪਹਾੜੀ ਇਲਾਕਿਆ ਵਿਚ ਵੱਸਣ ਵਾਲੇ ਕਬੀਲੇ, ਆਦਿਵਾਸੀ ਰਾਮ ਵਿਚ ਵਿਸਵਾਸ ਨਾ ਕਰਕੇ ਆਪੋ ਆਪਣੇ ਰਵਾਇਤਾ ਅਨੁਸਾਰ ਆਪਣੇ ਗੁਰੂ ਪੀਰਾਂ ਨੂੰ ਮੰਨਦੇ ਹਨ । ਸਿੱਖ ਕੌਮ ਉਸ ਅਕਾਲ ਪੁਰਖ ਵਿਚ ਵਿਸਵਾਸ ਰੱਖਦੀ ਹੈ। ਮੁਸਲਿਮ ਕੌਮ ਹਜਰਤ ਮੁਹੰਮਦ ਵਿਚ ਵਿਸਵਾਸ ਰੱਖਦੀ ਹੈ । ਇਸਾਈ ਈਸਾ-ਮਸੀਹ ਵਿਚ ਵਿਸਵਾਸ ਰੱਖਦੇ ਹਨ । ਜੈਨੀ, ਬੋਧੀ ਆਪੋ ਆਪਣੇ ਈਸਟਾਂ ਵਿਚ ਵਿਸਵਾਸ ਰੱਖਦੇ ਹਨ । ਫਿਰ ਰਾਮ ਰਾਜ ਵਾਲੇ ਪ੍ਰਬੰਧ ਵਿਚ ਇਨ੍ਹਾਂ ਸਭਨਾਂ ਦੇ ਮਾਣ-ਸਤਿਕਾਰ, ਹੱਕ-ਹਕੂਕਾ, ਅਧਿਕਾਰਾਂ ਅਤੇ ਸਵੈਮਾਣ ਦੀ ਸਥਿਤੀ ਕਿਹੋ ਜਿਹੀ ਹੋਵੇਗੀ ? 

ਉਨ੍ਹਾਂ ਕਿਹਾ ਕਿ ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜਦੋ ਨਵੀ ਪਾਰਲੀਮੈਟ ਦਾ ਉਦਘਾਟਨ ਕੀਤਾ ਗਿਆ, ਤਾਂ ਵਿਧਾਨਿਕ ਅਤੇ ਮੁਲਕੀ ਰਵਾਇਤਾ ਅਨੁਸਾਰ ਪਾਰਲੀਮੈਟ ਦੇ ਮੁੱਖੀ ਜੋ ਕਿ ਮੁਲਕ ਦਾ ਪ੍ਰੈਜੀਡੈਟ ਹੁੰਦਾ ਹੈ, ਉਸ ਤੋ ਇਹ ਉਦਘਾਟਨ ਕਰਵਾਉਣਾ ਬਣਦਾ ਸੀ । ਕਿਉਂਕਿ ਪ੍ਰੈਜੀਡੈਟ ਇੰਡੀਆ ਦੇ ਅਹੁਦੇ ਉਤੇ ਬਿਰਾਜਮਾਨ ਸਖਸੀਅਤ ਬੀਬੀ ਦ੍ਰੋਪਦੀ ਮੁਰਮੂ ਆਦਿਵਾਸੀਆਂ ਵਿਚੋ ਸੀ । ਜਿਸ ਨੂੰ ਇਹ ਹਿੰਦੂਤਵ ਹੁਕਮਰਾਨ ਪਹਿਲੋ ਹੀ ਆਪਣੇ ਕੀਤੇ ਗਏ ਜਾਤ ਵਰਣ ਵਿਚੋ ਬਾਹਰ ਰੱਖਦੇ ਹਨ । ਇਸ ਕਰਕੇ ਇਸ ਵੱਡੇ ਮੌਕੇ ਤੇ ਕੇਵਲ ਆਦਿਵਾਸੀ ਵਰਗ ਨੂੰ ਹੀ ਨਜਰ ਅੰਦਾਜ ਨਹੀ ਕੀਤਾ ਗਿਆ ਬਲਕਿ ਇੰਡੀਆ ਦੇ ਮੁੱਖ ਅਹੁਦੇ ਦੇ ਸਤਿਕਾਰ ਦੀ ਵੀ ਤੋਹੀਨ ਕੀਤੀ ਗਈ ਸੀ । ਇਸ ਤੋ ਇਲਾਵਾ ਜੋ ਰਾਮ ਮੰਦਰ ਵਿਖੇ ਰਾਮ ਮੂਰਤੀ ਸਥਾਪਿਤ ਕਰਨ ਦਾ ਪ੍ਰੋਗਰਾਮ ਹੈ, ਉਸ ਅਨੁਸਾਰ ਇਨ੍ਹਾਂ ਦੇ ਚਾਰੇ ਧਾਮ ਮੱਠਾਂ ਦੇ ਸੰਕਰਾਚਾਰੀਆ ਜੋ ਹਿੰਦੂ ਧਰਮ ਦੇ ਵੱਡੀਆ ਸਖਸੀਅਤਾਂ ਵਿਚੋ ਹਨ, ਇਸ ਰਾਮ ਮੂਰਤੀ ਸਥਾਪਿਤ ਕਰਨ ਸਮੇ ਉਨ੍ਹਾਂ ਨੂੰ ਜਾਣਬੁੱਝ ਕੇ ਨਜਰ ਅੰਦਾਜ ਕਰਕੇ ਤਾਮਿਲਨਾਡੂ ਦੇ ਪੰਡਿਤ ਲਕਸਮੀਕਾਂਤ ਦਿਕਸਤ ਅਤੇ ਇਕ ਹੋਰ ਨੌਜਵਾਨ ਪੰਡਿਤ ਮੋਹਿਤ ਪਾਂਡੇ ਤੋ ਇਲਾਵਾ 28 ਹੋਰ ਉੱਚ ਜਾਤੀ ਬ੍ਰਾਹਮਣਾ ਰਾਹੀ ਇਹ ਪ੍ਰੋਗਰਾਮ ਪੂਰਨ ਕਰਵਾਇਆ ਜਾ ਰਿਹਾ ਹੈ । ਜਦੋ ਇਸ ਪ੍ਰੋਗਰਾਮ ਵਿਚ ਸਾਮਿਲ ਹੋਣ ਵਾਲੇ ਬ੍ਰਾਹਮਣ ਉੱਚ ਵਰਗਾਂ ਨਾਲ ਸੰਬੰਧਤ ਹਨ, ਜਿਨ੍ਹਾਂ ਵਿਚ ਬ੍ਰਾਹਮਣ ਕਸੱਤਰੀ ਅਤੇ ਵੈਸ ਤਾਂ ਹੋ ਸਕਦੇ ਹਨ, ਲੇਕਿਨ ਜਿਨ੍ਹਾਂ ਸੂਦਰਾਂ ਨੂੰ ਮੰਨੂਸਮ੍ਰਿਤੀ ਦੇ ਪ੍ਰਬੰਧ ਵਿਚ ਗੁਲਾਮਾਂ ਵਾਲਾ ਵਤੀਰਾ ਕੀਤਾ ਜਾਂਦਾ ਸੀ ਉਨ੍ਹਾਂ ਵਿਚੋ ਕੋਈ ਨਹੀ ਹੈ । ਤਾਂ ਪ੍ਰਤੱਖ ਹੈ ਕਿ ਇਨ੍ਹਾਂ ਦੇ ਰਾਮ ਰਾਜ ਦਾ ਕਲਪਨਾ ਕੀਤਾ ਜਾ ਰਿਹਾ ਪ੍ਰਬੰਧ ਵੀ ਜਾਤ-ਪਾਤ ਦੀ ਮੰਨੂਸਮ੍ਰਿਤੀ ਦੀ ਸੋਚ ਤੇ ਅਧਾਰਿਤ ਹੋਵੇਗਾ । ਜਿਸ ਵਿਚ ਉਪਰੋਕਤ ਵਰਣਨ ਕੀਤੇ ਗਏ ਚਾਰ ਵਰਣਾ ਦੇ ਸਤਿਕਾਰਿਤ ਸੰਤੁਲਨ ਨੂੰ ਕਿਵੇ ਕਾਇਮ ਰੱਖ ਸਕਣਗੇ ? ਕਿਉਂਕਿ ਸਿੱਖ ਕੌਮ ਅਤੇ ਹੋਰ ਵੱਡੀ ਗਿਣਤੀ ਵਿਚ ਘੱਟ ਗਿਣਤੀ ਕੌਮਾਂ, ਧਰਮ ਅਜਿਹੇ ਪ੍ਰਬੰਧ ਨੂੰ ਕਤਈ ਵੀ ਨਾ ਤਾਂ ਪ੍ਰਵਾਨ ਕਰਨਗੇ ਅਤੇ ਅਜਿਹੇ ਪ੍ਰਬੰਧ ਵਿਚ ਖ਼ਾਲਸਾ ਪੰਥ ਦੇ ਬਰਾਬਰਤਾ ਵਾਲੇ ਸਿਧਾਂਤ ਅਤੇ ਸੋਚ ਜਿਸ ਉਤੇ ਇਸ ਨਿਜਾਮ ਵਿਚ ਕੋਈ ਅਮਲ ਹੀ ਨਹੀ ਹੋਵੇਗਾ ਨਾ ਹੀ ਉਸ ਨੂੰ ਪ੍ਰਵਾਨ ਕਰਨਗੇ । ਇਹ ਨਿਜਾਮ ਤਾਂ ਫਿਰ ਤੋਂ ਮੰਨੂਸਮ੍ਰਿਤੀ ਅਤੇ ਸਨਾਤਨ ਧਰਮ ਦੇ ਜਾਤ-ਪਾਤ ਦੇ ਉੱਚ ਜਾਤਾਂ ਵਾਲੇ ਹਊਮੈ ਵਾਲੇ ਨਿਜਾਮ ਨੂੰ ਹੀ ਕਾਇਮ ਕਰੇਗਾ ਨਾ ਕਿ ਬਰਾਬਰਤਾ ਵਾਲੀ ਸੋਚ ਅਤੇ ਅਮਲ ਉਤੇ । 

Leave a Reply

Your email address will not be published. Required fields are marked *