ਕੌਰ ਜਾਂ ਸਿੰਘ ਸੰਬੰਧੀ ਹੁਕਮਰਾਨ, ਅਦਾਲਤਾਂ ਜਾਂ ਕੋਈ ਹੋਰ ਸੰਸਥਾਂ ਨੂੰ ਕਿਸੇ ਤਰ੍ਹਾਂ ਦਾ ਫੈਸਲਾ ਕਰਨ ਦਾ ਕੋਈ ਅਧਿਕਾਰ ਹੱਕ ਨਹੀ : ਮਾਨ

ਫ਼ਤਹਿਗੜ੍ਹ ਸਾਹਿਬ, 18 ਜਨਵਰੀ ( ) “ਸਿੱਖ ਕੌਮ ਦੇ ਮਰਦਾਂ ਅਤੇ ਔਰਤਾਂ ਦੇ ਨਾਵਾਂ ਨਾਲ ਸਿੰਘ ਜਾਂ ਕੌਰ ਲਿਖਣਾ ਸਿੱਖ ਕੌਮ ਦੀ ਮਰਿਯਾਦਾ ਦਾ ਗੰਭੀਰ ਵਿਸਾ ਹੈ । ਕਿਉਂਕਿ ਬਹੁਤ ਪਹਿਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਕਰਦੇ ਹੋਏ ਮਰਦਾਂ ਨੂੰ ਆਪਣੇ ਨਾਮ ਨਾਲ ਸਿੰਘ ਅਤੇ ਬੀਬੀਆਂ ਨੂੰ ਕੌਰ ਦਾ ਨਾਮ ਦੇ ਕੇ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਮਜਬੂਤ ਕੀਤਾ ਸੀ । ਉਸ ਸਮੇ ਤੋ ਹੀ ਸਿੱਖ ਪਰਿਵਾਰ ਲੜਕੇ ਦੇ ਜਨਮ ਸਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋ ਹੁਕਮਨਾਮਾ ਲੈਦੇ ਹੋਏ ਹੁਕਮਨਾਮੇ ਦੇ ਪਹਿਲੇ ਸ਼ਬਦ ਨੂੰ ਆਧਾਰ ਮੰਨਕੇ ਆਪਣੇ ਬੱਚਿਆਂ ਦੇ ਨਾਮ ਸਿੰਘ ਅਤੇ ਕੌਰ ਦਿੰਦੇ ਆ ਰਹੇ ਹਨ । ਇਹ ਮਰਿਯਾਦਾ ਸਿੱਖ ਕੌਮ ਦਾ ਅੰਦਰੂਨੀ ਵਿਸਾ ਹੈ । ਇਸ ਉਤੇ ਕਿਸੇ ਵੀ ਮੁਲਕ, ਇੰਡੀਆ ਮੁਲਕ ਦੇ ਹੁਕਮਰਾਨ, ਅਦਾਲਤਾਂ, ਜੱਜਾਂ ਜਾਂ ਕਿਸੇ ਹੋਰ ਸੰਸਥਾਂ ਨੂੰ ਕਿਸੇ ਤਰ੍ਹਾਂ ਦਾ ਵਿਧਾਨਿਕ ਹੱਕ ਨਹੀ ਕਿ ਉਹ ਸਾਨੂੰ ਆਪਣੇ ਨਾਵਾਂ ਨਾਲ ਸਿੰਘ ਜਾਂ ਕੌਰ ਲਿਖਣ ਤੋ ਵਰਜਣ ਜਾਂ ਇਨ੍ਹਾਂ ਨਾਵਾਂ ਸੰਬੰਧੀ ਸਾਨੂੰ ਕੋਈ ਬਿਨ ਮੰਗਿਆ ਸਲਾਹ ਦੇਣ । ਇਸ ਲਈ ਸਿੱਖ ਕੌਮ ਸਾਡੇ ਅੰਦਰੂਨੀ ਕੌਮੀ ਮਸਲਿਆ ਜਾਂ ਮਰਿਯਾਦਾਵਾ ਨਾਲ ਸੰਬੰਧਤ ਕਿਸੇ ਤਰ੍ਹਾਂ ਦਾ ਵੀ ਮੰਦਭਾਵਨਾ ਅਧੀਨ ਕੀਤੇ ਗਏ ਫੈਸਲੇ ਜਾਂ ਹੁਕਮ ਨੂੰ ਨਾ ਕਦੀ ਪਹਿਲੇ ਪ੍ਰਵਾਨ ਕੀਤਾ ਹੈ, ਨਾ ਅੱਜ ਕਰੇਗੀ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸਮੀਰ ਦੀ ਹਾਈਕੋਰਟ ਵੱਲੋ ਕੀਤੇ ਗਏ ਉਸ ਨਿੰਦਣਯੋਗ ਫੈਸਲੇ ਜਿਸ ਵਿਚ ਹਾਈਕੋਰਟ ਨੇ ਇਹ ਕਿਹਾ ਹੈ ਕਿ ਸਿੱਖ ਦੇ ਨਾਮ ਨਾਲ ਸਿੰਘ ਜਾਂ ਕੌਰ ਹੋਣਾ ਜਰੂਰੀ ਨਹੀ, ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਫੈਸਲੇ ਨੂੰ ਸਿੱਖ ਕੌਮ ਵਿਰੋਧੀ ਮੰਦਭਾਵਨਾ ਵੱਜੋ ਕਰਾਰ ਦਿੰਦੇ ਹੋਏ ਅਤੇ ਰੱਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਧਰਮ ਅਤੇ ਸਿੱਖ ਕੌਮ ਇਨਸਾਨੀਅਤ ਤੇ ਮਨੁੱਖਤਾ ਪੱਖੀ ਕਦਰਾਂ ਕੀਮਤਾਂ ਦੀ ਜੋਰਦਾਰ ਹਾਮੀ ਹੈ । ਇਸ ਲਈ ਹੀ ਸਿੱਖ ਕੌਮ ਨਾ ਤਾਂ ਕਿਸੇ ਹੋਰ ਧਰਮ ਵਿਚ ਦਖਲ ਦਿੰਦੀ ਹੈ ਅਤੇ ਨਾ ਹੀ ਆਪਣੇ ਧਰਮ ਵਿਚ ਕਿਸੇ ਨੂੰ ਦਖਲ ਦੇਣ ਦੀ ਇਜਾਜਤ ਦਿੰਦੀ ਹੈ । ਇਸ ਲਈ ਜੰਮੂ ਕਸਮੀਰ ਦੀ ਹਾਈਕੋਰਟ ਨੇ ਜੋ ਸਾਡੇ ਫਖ਼ਰ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਮਰਦਾਂ ਅਤੇ ਔਰਤਾਂ ਨੂੰ ਖਾਲਸਾ ਸਾਜਦੇ ਹੋਏ ਦਿੱਤੇ ਗਏ ਨਾਮ ‘ਸਿੰਘ ਅਤੇ ਕੌਰ’ ਉਤੇ ਥੋਪੇ ਜਾਣ ਵਾਲੇ ਸਿੱਖ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲੈਣ ਅਤੇ ਅਜਿਹੇ ਮਰਿਯਾਦਾ ਸੰਬੰਧੀ ਵਿਸਿਆ ਉਤੇ ਹੁਕਮਰਾਨਾਂ, ਅਦਾਲਤਾਂ, ਸੰਸਥਾਵਾਂ ਨੂੰ ਇਸ ਤੋ ਦੂਰ ਰਹਿਣ ਦੀ ਨੇਕ ਸਲਾਹ ਤੇ ਗੁਜਾਰਿਸ ਕਰਦੇ ਹੋਏ ਕਿਹਾ ਕਿ ਜੋ ਇਨ੍ਹਾਂ ਨੂੰ ਸਰਬਸਾਂਝੇ ਧਰਮ ਅਤੇ ਸਿੱਖ ਕੌਮ ਤੋ ਜਲਣ ਹੋ ਰਹੀ ਹੈ, ਜੇਕਰ ਗੁਰੂ ਸਾਹਿਬ ਖ਼ਾਲਸੇ ਦੀ ਸਿਰਜਣਾ ਨਾ ਕਰਦੇ ਅਤੇ ਖਾਲਸੇ ਨੂੰ ਅੰਮ੍ਰਿਤਪਾਨ ਦੀ ਦਾਤ ਬਖਸਕੇ ‘ਸੇਰ’ ਦਾ ਪ੍ਰਤੀਕ ਨਾ ਬਣਾਉਦੇ, ਤਾਂ ਅੱਜ ਸਮੁੱਚਾ ਇੰਡੀਆ ਇਸਲਾਮਿਕ ਮੁਲਕ ਹੋਣਾ ਸੀ । ਇਥੇ ਕੋਈ ਵੀ ਹੋਰ ਧਰਮ ਅਤੇ ਕੌਮ ਨਜਰ ਨਹੀ ਸੀ ਆਉਣੀ । ਇਹ ਸਿੰਘ ਅਤੇ ਕੌਰ ਉਹ ਖਾਲਸਾ ਹੈ ਜਿਸ ਨੇ ਮੁਗਲ ਧਾੜਵੀਆ ਵੱਲੋ ਜ਼ਬਰੀ ਉੱਠਾਕੇ ਲਿਜਾਣ ਵਾਲੀਆ ਹਿੰਦੂ ਧੀਆਂ-ਬੀਬੀਆ ਨੂੰ ਆਪਣੀ ਜਾਨ ਤੇ ਖੇਲਕੇ ਉਨ੍ਹਾਂ ਦੇ ਚੁੰਗਲ ਵਿਚੋ ਛੁਡਵਾਕੇ ਬਾਇੱਜਤ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਦੀ ਇਨਸਾਨੀ ਜਿੰਮੇਵਾਰੀ ਨਿਭਾਉਦੇ ਰਹੇ ਹਨ ਅਤੇ ਜੋ ਅੱਜ ਤੱਕ ਸਰਹੱਦਾਂ ਉਤੇ ਦੁਸਮਣ ਅੱਗੇ ਕੰਧ ਬਣਕੇ ਖੜ੍ਹਦੇ ਆ ਰਹੇ ਹਨ । ਇਹ ਸਿੱਖ ਰੈਜਮੈਟ ਹੀ ਹੈ ਜਿਸਦੀ ਬਦੌਲਤ ਜੰਗਾਂ ਜਿੱਤੀਆ ਜਾਂਦੀਆ ਰਹੀਆ ਹਨ । ਇਹ ਸਿੰਘ ਅਤੇ ਕੌਰ ਦੁਸਮਣ ਲਈ ਚੁਣੋਤੀ ਅਤੇ ਆਪਣਿਆ ਲਈ ਵੱਡੇ ਸਹਿਯੋਗੀ ਬਣਕੇ ਹਰ ਦਮ ਹਰ ਤਰ੍ਹਾਂ ਦੇ ਖੇਤਰ ਵਿਚ ਤਿਆਰ ਬਰ ਤਿਆਰ ਰਹਿੰਦੇ ਹਨ । ਇਸ ਲਈ ਹੁਕਮਰਾਨਾਂ ਤੇ ਮੁਤੱਸਵੀ ਜੱਜਾਂ ਤੇ ਅਦਾਲਤਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੇ ਮਨੁੱਖਤਾ ਪੱਖੀ ਮਰਿਯਾਦਾਵਾ, ਅਸੂਲਾਂ ਅਤੇ ਸੋਚ ਨੂੰ ਵਿਗਾੜਨ ਦੀ ਗੁਸਤਾਖੀ ਬਿਲਕੁਲ ਨਾ ਕਰਨ ਤਾਂ ਬਿਹਤਰ ਹੋਵੇਗਾ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜੰਮੂ ਕਸਮੀਰ ਦੀ ਹਾਈਕੋਰਟ ਸਿੱਖਾਂ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਕੇ ਆਪਣੀ ਕੀਤੀ ਗੁਸਤਾਖੀ ਨੂੰ ਸੁਧਾਰ ਲਵੇਗੀ ਅਤੇ ਅੱਗੋ ਲਈ ਅਜਿਹੇ ਸੰਜੀਦਾ ਮਾਮਲਿਆ ਉਤੇ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਤੋ ਗੁਰੇਜ ਕਰਨਗੇ ।

Leave a Reply

Your email address will not be published. Required fields are marked *