ਮੁਸਲਿਮ ਕੌਮ ਦੀ ਬਾਬਰੀ ਮਸਜਿਦ ਗਿਰਾਕੇ, ਮੰਦਰ ਬਣਾਉਣ ਅਤੇ ਰਾਮ ਮੂਰਤੀ ਲਗਾਉਣ ਵਾਲੀ ਕਾਰਵਾਈ ਧਰਮ ਤੇ ਇਨਸਾਨੀਅਤ ਵਿਰੋਧੀ : ਮਾਨ
ਫ਼ਤਹਿਗੜ੍ਹ ਸਾਹਿਬ, 16 ਜਨਵਰੀ ( ) “ਜਿਵੇ ਹਿੰਦੂਤਵ ਹੁਕਮਰਾਨਾਂ ਨੇ ਕੱਟੜਵਾਦੀ ਸੋਚ ਅਧੀਨ ਮੁਸਲਿਮ ਕੌਮ ਦੇ ਸਦੀਆਂ ਤੋ ਚੱਲਦੇ ਆ ਰਹੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਜ਼ਬਰੀ ਗਿਰਾਕੇ, ਉਥੇ ਰਾਮ ਮੰਦਰ ਬਣਾਉਦੇ ਹੋਏ ਹੁਣ ਜੋ ਰਾਮ ਮੂਰਤੀ ਸਥਾਪਿਤ ਕਰਕੇ ਮੁਸਲਿਮ ਕੌਮ ਦੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ । ਕਿਸੇ ਇਕ ਧਰਮ ਦੇ ਧਾਰਮਿਕ ਸਥਾਂਨ ਨੂੰ ਢਾਹਕੇ ਦੂਸਰੇ ਧਰਮ ਦਾ ਧਾਰਮਿਕ ਸਥਾਂਨ ਕਾਇਮ ਕਰਨ ਨੂੰ ਕਿਸ ਤਰ੍ਹਾਂ ਜਾਇਜ ਕਿਹਾ ਜਾ ਸਕਦਾ ਹੈ? ਇਹ ਕਾਰਵਾਈ ਧਰਮ ਅਤੇ ਇਨਸਾਨੀਅਤ ਵਿਰੋਧੀ ਹੈ। ਅਜਿਹੀ ਹਿਰਦੇਵੇਦਕ ਕਾਰਵਾਈ ਵਿਚ ਕਿਸੇ ਵੀ ਸਿੱਖ ਸਖਸੀਅਤ ਜਾਂ ਆਗੂ ਅਤੇ ਸਿੱਖ ਨੂੰ ਬਿਲਕੁਲ ਵੀ ਨਹੀ ਜਾਣਾ ਚਾਹੀਦਾ । ਭਾਵੇਕਿ ਹਿੰਦੂਤਵ ਹੁਕਮਰਾਨਾਂ ਵੱਲੋ ਮੰਦਭਾਵਨਾ ਅਧੀਨ ਕਿਸੇ ਨੂੰ ਸੱਦਾ ਪੱਤਰ ਵੀ ਕਿਉਂ ਨਾ ਭੇਜੇ ਗਏ ਹੋਣ। ਕਿਉਂਕਿ ਸਿੱਖ ਕੌਮ ਤੇ ਸਿੱਖ ਧਰਮ ਤਾਂ ‘ਮੂਰਤੀ ਪੂਜਾ’ ਦੇ ਆਪਣੇ ਜਨਮ ਤੋ ਹੀ ਸਖਤ ਵਿਰੁੱਧ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੱਟੜਵਾਦੀ ਹੁਕਮਰਾਨਾਂ ਤੇ ਸੰਗਠਨਾਂ ਵੱਲੋ ਮੁਸਲਿਮ ਕੌਮ ਦੀ ਲੰਮੇ ਸਮੇ ਤੋ ਸਥਾਪਿਤ ਧਾਰਮਿਕ ਸਥਾਨ ਬਾਬਰੀ ਮਸਜਿਦ ਨੂੰ ਜਬਰੀ ਢਾਹਕੇ ਉਥੇ ਮੰਦਰ ਬਣਾ ਲੈਣ ਅਤੇ ਹੁਣ ਉਥੇ ਰਾਮ ਮੂਰਤੀ ਸਥਾਪਿਤ ਕਰਕੇ ਮੁਸਲਿਮ ਕੌਮ ਦੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹਾ ਧਰਮ ਵਿਰੋਧੀ ਅਮਲ ਕਰਕੇ ਸੈਟਰ ਸਰਕਾਰ ਵੱਲੋ ਕੱਟੜਤਾ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਜਦੋਕਿ ਵਜੀਰ ਏ ਆਜਮ ਦਾ ਅਹੁਦਾ ਸਭ ਧਰਮਾਂ, ਕੌਮਾਂ, ਫਿਰਕਿਆ ਤੇ ਕਬੀਲਿਆ ਲਈ ਸਾਂਝਾ ਹੁੰਦਾ ਹੈ । ਉਹ ਕਿਸੇ ਵਿਸੇਸ ਧਰਮ ਜਾਂ ਕੌਮ ਦਾ ਕਦੀ ਵੀ ਹੇਜ ਨਹੀ ਕਰ ਸਕਦਾ । ਉਸਦੀ ਨਜਰ ਵਿਚ ਤਾਂ ਵਿਧਾਨਿਕ ਤੌਰ ਤੇ ਸਭ ਧਰਮ ਤੇ ਕੌਮਾਂ ਬਰਾਬਰ ਹੁੰਦੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਕੱਟੜਵਾਦੀਆਂ ਨੇ ਬੀਤੇ 13 ਸਾਲਾਂ ਤੋ ਸਿੱਖ ਕੌਮ ਦੀ ਐਸ.ਜੀ.ਪੀ.ਸੀ ਦੀਆਂ ਚੋਣਾਂ ਨਾ ਕਰਵਾਕੇ ਅਤੇ ਬੀਤੇ 6 ਸਾਲਾਂ ਤੋ ਕਸਮੀਰ ਵਿਚ ਕਸਮੀਰੀਆ ਦੀ ਅਸੈਬਲੀ ਨੂੰ ਭੰਗ ਕਰਕੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਜਨਾਜਾਂ ਕੱਢ ਦਿੱਤਾ ਹੈ । ਜਦੋਕਿ ਇਹ ਦੋਵੇ ਘੱਟ ਗਿਣਤੀ ਕੌਮਾਂ ਦੀਆਂ ਜਮਹੂਰੀ ਸੰਸਥਾਵਾਂ ਹਨ । ਉਨ੍ਹਾਂ ਐਸ.ਜੀ.ਪੀ.ਸੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਸੁਖਬੀਰ ਸਿੰਘ ਬਾਦਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਤੇ ਸੰਗਠਨਾਂ ਦੇ ਮੌਜੂਦਾ ਮੁੱਖੀਆਂ ਤੇ ਨੁਮਾਇੰਦਿਆ ਨੂੰ ਪ੍ਰਸਨ ਕਰਦੇ ਹੋਏ ਕਿਹਾ ਕਿ ਉਹ ਸਿੱਖ ਸਿਧਾਤਾਂ ਤੇ ਸੋਚ ਦਾ ਉਲੰਘਣ ਕਰਕੇ ਕੀ ਅਯੁੱਧਿਆ ਵਿਖੇ ਜਾਣ ਦੀ ਗੁਸਤਾਖੀ ਕਰਨਗੇ ?
ਉਨ੍ਹਾਂ ਕਿਹਾ ਕਿ ਇਸ ਕੱਟੜਵਾਦੀ ਸੈਟਰ ਦੀ ਮੋਦੀ ਹਕੂਮਤ ਇਥੋ ਤੱਕ ਇਨਸਾਨੀਅਤ ਤੌਰ ਤੇ ਗਿਰ ਚੁੱਕੀ ਹੈ ਕਿ ਇਸਨੇ ਹੁਣ ਸਾਜਸੀ ਢੰਗਾਂ ਨਾਲ ਸਿੱਖਾਂ ਨੂੰ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਮਾਰਨਾ ਸੁਰੂ ਕਰ ਦਿੱਤਾ ਹੈ। ਆਪਣੀ ਵਿਦੇਸ਼ੀ ਨੀਤੀ ਇਸ ਵਿਸੇ ਤੇ ਬਿਲਕੁਲ ਤਬਦੀਲ ਕਰ ਦਿੱਤੀ ਗਈ ਹੈ । ਇਨ੍ਹਾਂ ਗੈਰ ਵਿਧਾਨਿਕ ਅਤੇ ਗੈਰ ਇਨਸਾਨੀਅਤ ਕਾਰਵਾਈਆ ਦੀ ਬਦੌਲਤ ਹੀ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਜੋ ਬਾਈਡਨ, ਜਪਾਨ ਤੇ ਆਸਟ੍ਰੇਲੀਆ ਦੇ ਵਜੀਰ ਏ ਆਜਮ ਮਿਸਟਰ ਫੂਮੀਓ ਕਸੀਦਾ ਅਤੇ ਐਨਥੋਨੀ ਐਲਬਨੇਸ ਨੇ ਆਪਣੇ ਇੰਡੀਆ ਦੇ 26 ਜਨਵਰੀ ਦੇ ਦੌਰੇ ਰੱਦ ਕਰ ਦਿੱਤੇ ਹਨ । ਕੁਆਡ ਮੁਲਕਾਂ ਨੇ ਵੀ ਇਸ ਅਣਮਨੁੱਖੀ ਕਾਰਵਾਈਆ ਦੇ ਵਿਰੁੱਧ ਆਪਣੀ ਮੀਟਿੰਗ ਰੱਦ ਕਰ ਦਿੱਤੀ ਹੈ ।