ਸੰਗਰੂਰ ਵਿਖੇ ਚੋਰੀ ਹੋਇਆ ਅਸਲਾ ਪੁਲਿਸ ਵੱਲੋ ਬਰਾਮਦ ਕਰ ਲੈਣਾ ਸਲਾਘਾਯੋਗ ਉੱਦਮ, ਪਰ ਉਹ ਕਿਸ ਮਕਸਦ ਲਈ ਚੋਰੀ ਕੀਤਾ ਗਿਆ ਸੀ ? : ਮਾਨ
ਸੰਗਰੂਰ, 16 ਜਨਵਰੀ ( ) “ਬੀਤੇ ਦੋ ਦਿਨ ਪਹਿਲੇ ਸੰਗਰੂਰ ਦੇ ਇਕ ਗੰਨ ਹਾਊਂਸ ਵਿਚੋ ਚੋਰੀ ਕੀਤਾ ਗਿਆ ਅਸਲਾ ਜੋ ਪੁਲਿਸ ਨੇ ਬਹੁਤ ਜਲਦੀ ਜਾਂਚ ਪੜਤਾਲ ਕਰਦੇ ਹੋਏ ਬਰਾਮਦ ਕਰ ਲਿਆ ਹੈ । ਇਹ ਪੁਲਿਸ ਦਾ ਸਲਾਘਾਯੋਗ ਉੱਦਮ ਹੈ । ਪੁਲਿਸ ਨੂੰ ਹਰ ਅਪਰਾਧ ਵਿਚ ਇਸੇ ਤਰ੍ਹਾਂ ਫੋਰੀ ਐਕਸਨ ਵਿਚ ਆਉਣਾ ਚਾਹੀਦਾ ਹੈ ਤਾਂ ਕਿ ਪੁਲਿਸ ਤੇ ਨਿਜਾਮ ਵਿਚ ਲੋਕਾਂ ਦਾ ਵਿਸਵਾਸ ਬੱਝ ਸਕੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਸੰਗਰੂਰ ਦੇ ਇਕ ਗੰਨ ਹਾਊਸ ਵਿਚੋ ਚੋਰੀ ਕੀਤੇ ਗਏ ਅਸਲੇ ਨੂੰ ਪੁਲਿਸ ਵੱਲੋ ਬਰਾਮਦ ਕਰ ਲੈਣ ਦੇ ਉੱਦਮਾਂ ਨੂੰ ਸਹੀ ਕਰਾਰ ਦਿੰਦੇ ਹੋਏ ਅਤੇ ਪੁਲਿਸ ਦੀ ਇਸ ਕਾਰਵਾਈ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪੁਲਿਸ ਨੇ ਆਪਣੀ ਖੂਫੀਆ ਰਿਪੋਰਟ ਦੇ ਆਧਾਰ ਤੇ ਅਪਰਾਧੀਆ ਦਾ ਪਿੱਛਾ ਕਰਕੇ ਸਹੀ ਸਮੇ ਤੇ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਅਸਲਾ ਵੀ ਬਰਾਮਦ ਕਰ ਲਿਆ ਹੈ । ਪਰ ਬਤੌਰ ਮੇਰੇ ਐਮ.ਪੀ ਦੇ ਪਦ ਤੇ ਹੋਣ ਕਾਰਨ ਜਾਣਕਾਰੀ ਪ੍ਰਾਪਤ ਕਰਨਾ ਮੇਰਾ ਹੱਕ ਤੇ ਅਧਿਕਾਰ ਵੀ ਹੈ । ਜਿਨ੍ਹਾਂ ਅਪਰਾਧੀਆ ਨੇ ਇਹ ਅਸਲਾ ਚੋਰੀ ਕੀਤਾ ਸੀ, ਉਸ ਪਿੱਛੇ ਉਨ੍ਹਾਂ ਅਪਰਾਧੀਆ ਦਾ ਕੀ ਮਕਸਦ ਸੀ ? ਇਸ ਅਸਲੇ ਨਾਲ ਉਨ੍ਹਾਂ ਨੇ ਕੀ ਕਰਨਾ ਸੀ ? ਇਹ ਮੈਨੂੰ ਪੁਲਿਸ ਵੱਲੋ ਜਾਣਕਾਰੀ ਦਿੱਤੀ ਜਾਵੇ ।