ਹਿੰਦੂ ਕੱਟੜਵਾਦੀ ਹੁਕਮਰਾਨਾਂ ਵੱਲੋ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਨ ਦੀ ਬਦੌਲਤ ਹੀ ਜੋ ਬਾਇਡਨ ਅਤੇ ਕੁਆਡ ਮੁਲਕਾਂ ਨੇ ਇੰਡੀਆ ਆਉਣ ਦੇ ਪ੍ਰੋਗਰਾਮ ਰੱਦ ਕੀਤੇ : ਮਾਨ

ਫ਼ਤਹਿਗੜ੍ਹ ਸਾਹਿਬ, 13 ਦਸੰਬਰ ( ) “ਜੋ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਜੋ ਬਾਇਡਨ ਅਤੇ ਉਨ੍ਹਾਂ ਦੇ ਸਹਿਯੋਗੀ ਕੁਆਡ ਮੁਲਕਾਂ ਨੇ ਇੰਡੀਆ ਦੇ ਆਪਣੇ ਦੌਰਿਆ ਨੂੰ ਰੱਦ ਕੀਤਾ ਹੈ, ਉਸ ਤੋ ਸਪੱਸਟ ਹੋ ਗਿਆ ਹੈ ਕਿਉਂਕਿ ਇੰਡੀਆ ਵੱਲੋ ਮਨੁੱਖੀ ਅਧਿਕਾਰਾਂ ਦਾ ਲੰਮੇ ਸਮੇ ਤੋ ਕੀਤੇ ਜਾਂਦੇ ਆ ਰਹੇ ਘੋਰ ਉਲੰਘਣ ਦੇ ਵੱਡੇ ਸੰਜ਼ੀਦਾ ਮੁੱਦੇ ਦੇ ਕਾਰਨ ਹੀ ਉਨ੍ਹਾਂ ਨੇ ਅਜਿਹਾ ਕੀਤਾ ਹੈ । ਇੰਡੀਆ ਦੀ ਜੋ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਮਾਰ ਦੇਣ ਜਿਵੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਨੂੰ ਕੈਨੇਡਾ ਵਿਚ ਅਤੇ ਅਮਰੀਕਨ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਵਿਚ ਜਾਨੋ ਮਾਰਨ ਦੀ ਕੋਸਿ਼ਸ਼ ਕੀਤੀ ਗਈ । ਇਸ ਵਿਸੇ ਉਤੇ ਪੱਛਮੀ ਮੁਲਕਾਂ ਨੇ ਇੰਡੀਆ ਦੀ ਹਿੰਦੂ ਹਕੂਮਤ ਅਤੇ ਉਸਦੇ ਵਜੀਰ-ਏ-ਆਜਮ ਨਰਿੰਦਰ ਮੋਦੀ ਨਾਲ ਸਾਂਝ ਉਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ।”

ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਕੱਟੜਵਾਦੀ ਹਿੰਦੂ ਹਕੂਮਤ ਵੱਲੋ ਬਾਹਰਲੇ ਮੁਲਕਾਂ ਵਿਚ ਸਿਰਕੱਢ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕਰਨ ਜਾਂ ਕਤਲ ਕਰਨ ਦੀਆਂ ਕੋਸਿ਼ਸ਼ਾਂ ਕਰਨ ਦੇ ਕੀਤੇ ਜਾ ਰਹੇ ਮਨੁੱਖਤਾ ਵਿਰੋਧੀ ਅਮਲਾਂ ਉਤੇ ਅਮਰੀਕਾ ਅਤੇ ਉਸਦੇ ਸਹਿਯੋਗੀ ਕੁਆਡ ਮੁਲਕਾਂ ਵੱਲੋ ਇੰਡੀਆ ਦੌਰੇ ਰੱਦ ਕਰਨ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸਮੇ ਕੌਮਾਂਤਰੀ ਪੱਧਰ ਤੇ ਵਿਸੇਸ ਤੌਰ ਤੇ ਪੱਛਮੀ ਤੇ ਕੁਆਡ ਮੁਲਕਾਂ ਅਤੇ ਫਾਇਵ ਆਈ ਮੁਲਕਾਂ ਦੀਆਂ ਹਕੂਮਤਾਂ ਵਿਚ ਇਹ ਪ੍ਰਸ਼ਨ ਜੋਰਸੋਰ ਨਾਲ ਉੱਠ ਰਿਹਾ ਹੈ ਕਿ ਜਮਹੂਰੀਅਤ ਅਤੇ ਵਿਧਾਨਿਕ ਢੰਗਾਂ ਰਾਹੀ ਆਪਣੀ ਕੌਮੀ ਆਜਾਦੀ ਚਾਹੁੰਣ ਵਾਲੇ ਕੱਟੜਵਾਦੀ ਹਿੰਦੂ ਹੁਕਮਰਾਨ, ਪੱਛਮੀ ਮੁਲਕਾਂ ਵਿਚ ਨੀਵੇ ਪੱਧਰ ਦੀ ਲੜਾਈ ਕਰਨ ਦੀ ਤਿਆਰੀ ਕਿਉਂ ਕਰ ਰਹੇ ਹਨ ? ਇਸ ਵਿਸੇ ਉਤੇ ਅਸੀ ਇਸ ਕੱਟੜਵਾਦੀ ਹਿੰਦੂ ਮੁਲਕ ਦੀ ਵਿਦੇਸ ਵਿਜਾਰਤ ਵੱਲੋ ਪੱਛਮੀ ਮੁਲਕਾਂ ਵਿਚ ਇੰਡੀਆ ਦੀ ਪ੍ਰਤੀਨਿਧਤਾ ਕਰ ਰਹੇ ਡਿਪਲੋਮੈਟਸ ਨੂੰ ਭੇਜੇ ਗਏ ਇਕ ਵਿਸੇਸ ਪੱਤਰ ਦੀ ਨਕਲ ਕਾਪੀ ਜਾਣਕਾਰੀ ਹਿੱਤ ਦੇ ਰਹੇ ਹਾਂ । ਜਿਸ ਵਿਚ ਸਪੱਸਟ ਤੌਰ ਤੇ ਇਸ ਲੜਾਈ ਨੂੰ ਬਾਹਰਲੇ ਮੁਲਕਾਂ ਦੀ ਗਲੀ-ਗਲੀ ਵਿਚ ਲਿਜਾਣ ਅਤੇ ਸਰੀਰਕ ਤੌਰ ਤੇ ਕੱਟੜਵਾਦੀਆ ਨੂੰ ਇਸ ਲੜਾਈ ਵਿਚ ਸਹਿਯੋਗ ਕਰਨ ਦਾ ਸੰਕੇਤ ਦਿੱਤਾ ਜਾ ਰਿਹਾ ਹੈ । ਸਾਡੀ ਇਹ ਸਮਝ ਤੋ ਬਾਹਰ ਹੈ ਕਿ ਇੰਡੀਆ ਦੀ ਵਿਦੇਸ਼ ਵਿਜਾਰਤ ਪੱਛਮੀ ਮੁਲਕਾਂ ਵਿਚ ਆਪਣੇ ਆਪ ਤੇ ਹਿੰਦੂ ਕੱਟੜਵਾਦੀਆ ਨੂੰ ਆਜਾਦੀ ਚਾਹੁਣ ਵਾਲੇ ਸਿੱਖਾਂ ਵਿਰੁੱਧ ਇਸ ਲੜਾਈ ਲਈ ਵੱਡੇ ਪੱਧਰ ਤੇ ਹਕੂਮਤੀ ਤਿਆਰੀ ਕਿਸ ਮਕਸਦ ਲਈ ਕੀਤੀ ਜਾ ਰਹੀ ਹੈ ਅਤੇ ਇਸ ਪਿੱਛੇ ਇੰਡੀਅਨ ਹੁਕਮਰਾਨਾਂ ਦੀ ਕੀ ਮੰਦਭਾਵਨਾ ਹੈ ? ਉਸ ਨੂੰ ਸਾਹਮਣੇ ਲਿਆਉਣ ਲਈ ਪੱਛਮੀ ਮੁਲਕਾਂ ਦੀਆਂ ਹਕੂਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਉੱਚੀ ਆਵਾਜ ਵਿਚ ਗੱਲ ਕਰਨ ਵਾਲੇ ਮੁਲਕਾਂ ਨੂੰ ਸੰਸਾਰ ਸਾਹਮਣੇ ਲਿਆਉਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ।

Leave a Reply

Your email address will not be published. Required fields are marked *