ਪਾਰਲੀਮੈਂਟ ਦੇ ਸੁਰੱਖਿਆ ਮੁੱਦੇ ਨੂੰ ਲੈਕੇ ਹਰ ਪੱਧਰ ਉਤੇ ਫਿਰ ਤੋਂ ਸੰਜ਼ੀਦਗੀ ਨਾਲ ਸਮਿਖਿਆ ਹੋਵੇ, ਸੀ.ਆਈ.ਐਸ.ਐਫ, ਆਈ.ਬੀ ਅਤੇ ਫ਼ੌਜ ਸੁਰੱਖਿਆ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 14 ਦਸੰਬਰ ( ) “ਜੋ ਬੀਤੇ ਦਿਨੀਂ ਪਾਰਲੀਮੈਂਟ ਦੀ ਗੈਸਟ ਗੈਲਰੀ ਵਿਚ 2 ਨੌਜਵਾਨਾਂ ਅਮੋਲ ਸਿੰਦੇ ਅਤੇ ਇਕ ਪੀ.ਐਚ.ਡੀ. ਡਿਗਰੀ ਹੋਲਡਰ ਬੀਬਾ ਨੀਲਮ ਜੋ ਬੇਰੁਜਗਾਰੀ ਦੀ ਸਮੱਸਿਆ ਨਾਲ ਬੁਰੀ ਤਰ੍ਹਾਂ ਪੀੜ੍ਹਤ ਹਨ, ਵੱਲੋਂ ਰੋਸ਼ ਕਰਦੇ ਹੋਏ ਜੋ ਗੈਸਟ ਗੈਲਰੀ ਵਿਚੋਂ ਛਾਲ ਮਾਰਕੇ ਇਕ ਧੂੰਆ ਕਰਨ ਵਾਲਾ ਵਿਸਫੋਟ ਕਰਕੇ ਰੋਸ਼ ਜਾਹਰ ਕੀਤਾ ਗਿਆ ਹੈ । ਇਹ ਨੌਜਵਾਨਾਂ ਵੱਲੋਂ ਆਪਣੀ ਬੇਰੁਜਗਾਰੀ ਦੀ ਸਮੱਸਿਆ ਨੂੰ ਉਜਾਗਰ ਕਰਨ ਅਤੇ ਸਰਕਾਰ ਵੱਲੋ ਇਸ ਦਿਸ਼ਾ ਵੱਲ ਸੰਜ਼ੀਦਾ ਅਮਲ ਨਾ ਹੋਣ ਦੀ ਬਦੌਲਤ ਕੀਤਾ ਗਿਆ ਹੈ । ਉਨ੍ਹਾਂ ਦਾ ਮਕਸਦ ਬੇਰੁਜਗਾਰੀ ਦੇ ਮੁੱਦੇ ਵੱਲ ਸਰਕਾਰ ਦੇ ਧਿਆਨ ਨੂੰ ਕੇਦਰਿਤ ਕਰਨਾ ਸੀ ਨਾ ਕਿ ਪਾਰਲੀਮੈਟ ਦੀ ਬਿਲਡਿੰਗ ਜਾਂ ਪਾਰਲੀਮੈਟ ਵਿਚ ਹਾਜਰ ਮੈਬਰਾਂ ਨੂੰ ਸਰੀਰਕ ਤੌਰ ਤੇ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ ਸੀ । ਇਸ ਲਈ ਇਨ੍ਹਾਂ ਬੇਰੁਜਗਾਰਾਂ ਨਾਲ ਕਿਸੇ ਤਰ੍ਹਾਂ ਦਾ ਤਸੱਦਦ, ਸਖਤੀ ਨਹੀ ਵਰਤਣੀ ਚਾਹੀਦੀ । ਬਲਕਿ ਇਨ੍ਹਾਂ ਦੇ ਮੁੜ ਵਸੇਬੇ ਅਤੇ ਪੈਦਾ ਹੋਈ ਮਾਨਸਿਕ ਅਸੰਤੁਸਟੀ ਨੂੰ ਦੂਰ ਕਰਨ ਦੇ ਸੰਜ਼ੀਦਾ ਅਮਲ ਹੋਣੇ ਬਣਦੇ ਹਨ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਇਹ ਕੋਈ ਬਾਹਰੀ ਜਾਂ ਦੁਸਮਣੀ ਵਾਲੀ ਕਾਰਵਾਈ ਨਹੀ ਸੀ । ਬਲਕਿ ਬੀਜੇਪੀ ਦੇ ਹੀ ਮੇਸੂਰ ਦੇ ਐਮ.ਪੀ ਵੱਲੋਂ ਗੁਜਾਰਿਸ ਕਰਕੇ ਪਾਸ ਜਾਰੀ ਕੀਤੇ ਗਏ ਸਨ । ਫਿਰ ਬੀਬੀ ਨੀਲਮ ਸਾਡੇ ਆਪਣੇ ਜੀਦ ਦੀ ਹੀ ਬੀਬਾ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਪਾਰਲੀਮੈਟ ਵਿਚ ਬੇਰੁਜਗਾਰੀ ਦੀ ਸਮੱਸਿਆ ਤੋ ਪੀੜ੍ਹਤ 2 ਨੌਜਵਾਨਾਂ ਅਤੇ ਇਕ ਪੀ.ਐਚ.ਡੀ ਪਾਸ ਬੀਬੀ ਨੀਲਮ ਵੱਲੋ ਇਕ ਵਿਸਫੋਟ ਰਾਹੀ ਧੂੰਆ ਕਰਨ ਦੇ ਅਮਲ ਨੂੰ ਆਪਣੀ ਸਮੱਸਿਆ ਵੱਲ ਹੁਕਮਰਾਨਾਂ ਦਾ ਧਿਆਨ ਕੇਦਰਿਤ ਕਰਨ ਦੀ ਵਜਹ ਕਰਾਰ ਦਿੰਦੇ ਹੋਏ ਅਤੇ ਇਨ੍ਹਾਂ ਬੇਰੁਜਗਾਰ ਨੌਜਵਾਨਾਂ ਉਤੇ ਕਿਸੇ ਤਰ੍ਹਾਂ ਦੀ ਸਖਤੀ ਨਾ ਵਰਤਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸੁਰੱਖਿਆ ਇੰਤਜਾਮਾਂ ਵਿਚ ਵੱਡੀਆਂ ਕੰਮਜੋਰੀਆ ਸਾਹਮਣੇ ਆਈਆ ਹਨ ਉਨ੍ਹਾਂ ਦੀ ਸੰਜੀਦਗੀ ਨਾਲ ਫਿਰ ਤੋ ਸਮਿਖਿਆ ਕਰਦੇ ਹੋਏ, ਸੀਵਰੇਜ ਵਾਲੇ ਨਾਲਿਆ ਰਾਹੀ ਕੋਈ ਹਮਲਾ ਨਾ ਹੋ ਸਕੇ, ਹਵਾਈ ਫ਼ੌਜ ਦੇ ਹਰਕਾਰੀ ਪ੍ਰਣਾਲੀ ਰਾਹੀ ਸੂਸਾਈਡ ਸਕੈਡ ਦੁਸਮਣ ਕੋਈ ਅਮਲ ਨਾ ਕਰ ਸਕੇ, ਡਰੋਨ ਹਮਲੇ ਰਾਹੀ ਕੋਈ ਸਾਜਿਸ ਨਾ ਰਚ ਸਕੇ ਅਤੇ ਕਿਸੇ ਤਰ੍ਹਾਂ ਦੇ ਅਜਿਹੇ ਹਮਲੇ ਦੀ ਸੰਭਾਵਨਾ ਬਾਕੀ ਹੀ ਨਾ ਰਹੇ । ਅਜਿਹਾ ਪ੍ਰਬੰਧ ਕਰਨ ਲਈ ਸੀ.ਆਈ.ਐਸ.ਐਫ, ਆਈ.ਬੀ ਅਤੇ ਫ਼ੌਜ ਦੀ ਸੁਰੱਖਿਆ ਪਾਰਲੀਮੈਟ ਦੇ ਦੁਆਲੇ ਮੁਕੰਮਲ ਰੂਪ ਵਿਚ ਹੋਣੀ ਚਾਹੀਦੀ ਹੈ ਅਤੇ ਡੌਗ ਸੂਕਾਇਡ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ । ਉਨ੍ਹਾਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਜਿੰਨੇ ਵੀ ਵਿਰੋਧੀ ਧਿਰ ਪਾਰਟੀ ਨਾਲ ਸੰਬੰਧਤ ਐਮ.ਪੀ ਸਨ ਉਨ੍ਹਾਂ ਵਿਚੋ ਕੋਈ ਵੀ ਘਬਰਾਹਟ ਵਿਚ ਆ ਕੇ ਨਹੀ ਭੱਜਿਆ । ਲੇਕਿਨ ਹਕੂਮਤ ਪਾਰਟੀ ਬੀਜੇਪੀ ਦੇ ਐਮ.ਪੀ, ਸਪੀਕਰ ਸਭ ਆਪੋ ਆਪਣੀਆ ਕੁਰਸੀਆ ਛੱਡਕੇ ਘਬਰਾਹਟ ਵਿਚ ਭੱਜਦੇ ਨਜਰ ਆਏ । ਜੋ ਹਕੂਮਤ ਜਮਾਤ ਦੀ ਵੱਡੀ ਕੰਮਜੋਰੀ ਸਾਫ ਦਿਖਾਈ ਦੇ ਰਹੀ ਸੀ । ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਲਾਲ ਬਹਾਦਰ ਸਾਸਤਰੀ ਰੇਲਵੇ ਵਿਜਾਰਤ ਦੇ ਵਜੀਰ ਸਨ ਤਾਂ ਇਕ ਭਾਰੀ ਰੇਲਵੇ ਐਕਸੀਡੈਟ ਹੋ ਗਿਆ ਸੀ । ਉਨ੍ਹਾਂ ਨੇ ਤੁਰੰਤ ਆਪਣੇ ਆਪ ਨੂੰ ਬਤੌਰ ਰੇਲਵੇ ਵਜੀਰ ਦੇ ਜਿੰਮੇਵਾਰ ਹੋਣ ਦੇ ਨਾਤੇ ਆਪਣੇ ਅਹੁਦੇ ਤੋ ਅਸਤੀਫਾ ਦੇ ਦਿੱਤਾ ਸੀ । ਜਦੋਕਿ ਉਨ੍ਹਾਂ ਦਾ ਤਾਂ ਕਸੂਰ ਨਹੀ ਸੀ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਪਾਰਲੀਮੈਟ ਵਿਚ ਅਜਿਹਾ ਕੁਝ ਹੋਣ ਦੇ ਬਾਵਜੂਦ ਵੀ ਢੀਂਠ ਅਤੇ ਤਾਨਾਸਾਹੀ ਸੋਚ ਦੇ ਮਾਲਕ ਹੁਕਮਰਾਨ ਅਤੇ ਸਪੀਕਰ ਲੋਕ ਸਭਾ ਆਪਣੀ ਜਿੰਮੇਵਾਰੀ ਤੋ ਭੱਜਦੇ ਨਜਰ ਆ ਰਹੇ ਹਨ ।
ਸ. ਮਾਨ ਨੇ ਇਸ ਹਮਲੇ ਉਪਰੰਤ ਪਾਰਲੀਮੈਟ ਵਿਚ ਸਮੂਹ ਪਾਰਟੀ ਮੀਟਿੰਗ ਦੌਰਾਨ ਦ੍ਰਿੜਤਾ ਤੇ ਆਜਾਦੀ ਨਾਲ ਵਿਚਾਰ ਪੇਸ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨੂੰ ਦੁਹਰਾਉਦੇ ਹੋਏ ਕਿਹਾ ਕਿ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦੇ ਮਹਾਵਾਕ ਅਨੁਸਾਰ ਵੱਡੇ ਤੋ ਵੱਡੇ ਮਸਲੇ ਨਿਮਰਤਾ ਅਤੇ ਪ੍ਰੇਮ ਨਾਲ ਹੀ ਹੱਲ ਹੋ ਸਕਦੇ ਹਨ, ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਸਪੀਕਰ ਸ੍ਰੀ ਓਮ ਬਿਰਲਾ ਸਾਡੇ ਵਰਗੇ ਐਮ.ਪੀ ਨਾਲ ਬਹੁਤ ਹੀ ਅਸੱਭਿਅਕ ਅਤੇ ਡਿਕਟੇਟਰਆਨਾਂ ਢੰਗ ਨਾਲ ਪੇਸ ਆਉਦੇ ਹਨ । ਵਿਸੇਸ ਤੌਰ ਤੇ ਸਿੱਖ ਐਮ.ਪੀ ਨੂੰ ਤਾਂ ਬੋਲਣ ਦਾ ਸਮਾਂ ਹੀ ਨਹੀ ਦਿੰਦੇ । ਜੇਕਰ ਹੁਕਮਰਾਨ ਅਤੇ ਸਪੀਕਰ ਅਜਿਹਾ ਨਫਰਤ ਭਰਿਆ ਮਾਹੌਲ ਸਿਰਜਦੇ ਰਹਿਣਗੇ ਤਾਂ ਇੰਡੀਆ ਵਿਚ ਜਮਹੂਰੀਅਤ ਕਦਰਾਂ ਕੀਮਤਾਂ ਅਤੇ ਅਮਨ ਚੈਨ ਕਤਈ ਕਾਇਮ ਨਹੀ ਰਹਿ ਸਕੇਗਾ । ਇਸ ਲਈ ਜਰੂਰੀ ਹੈ ਕਿ ਮੁਲਕ ਉਤੇ ਰਾਜ ਕਰਨ ਵਾਲੀਆ ਜਮਾਤਾਂ ਅਤੇ ਸਪੀਕਰ ਸਮੁੱਚੇ ਐਮ.ਪੀਜ ਨਾਲ ਸਲੀਕੇ ਅਤੇ ਤਹਿਜੀਬ ਨਾਲ ਪੇਸ ਆਉਣ ਲਈ ਆਪਣੇ ਆਪ ਨੂੰ ਤਿਆਰ ਕਰਨ । ਪਿਆਰ, ਮੁਹੱਬਤ ਦੀ ਸ਼ਬਦਾਵਲੀ ਅਤੇ ਵਰਤਾਰੇ ਨਾਲ ਹੀ ਇਸ ਮੁਲਕ ਵਿਚ ਆਉਣ ਵਾਲੀਆ ਸਮੱਸਿਆਵਾ ਅਤੇ ਉਤਪੰਨ ਹੋ ਚੁੱਕੀਆ ਸਮੱਸਿਆਵਾ ਦਾ ਸਹੀ ਢੰਗ ਨਾਲ ਹੱਲ ਹੋ ਸਕੇਗਾ । ਵਰਨਾ ਅਜਿਹੇ ਤਾਨਾਸਾਹੀ ਹੁਕਮਰਾਨ ਇਥੋ ਦੇ ਮਾਹੌਲ ਨੂੰ ਖੁਦ ਹੀ ਵਿਸਫੋਟਕ ਬਣਾਉਣ ਦੇ ਭਾਗੀ ਬਣਨਗੇ ।