ਅਮਰੀਕਨ ਹਿੰਦੂ ਸਿੱਖਾਂ ਨੂੰ ਆਪਸ ਵਿਚ ਲੜਾਉਣ ਦੀ ਗੱਲ ਨਾ ਕਰਨ, ਜੇਕਰ ਸਿੱਖਾਂ ਨੇ ਸ. ਤਰਨਜੀਤ ਸਿੰਘ ਸੰਧੂ ਦਾ ਵਿਰੋਧ ਕੀਤਾ ਹੈ ਤਾਂ ਉਨ੍ਹਾਂ ਦਾ ਨਹੀ, ਇੰਡੀਆ ਸਟੇਟ ਦਾ ਕੀਤਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 29 ਨਵੰਬਰ ( ) “ਸ. ਤਰਨਜੀਤ ਸਿੰਘ ਸੰਧੂ ਅੰਬੈਸਡਰ ਅਮਰੀਕਾ ਉਸ ਸਿੱਖ ਕੌਮ ਦੇ ਸਤਿਕਾਰਿਤ ਸਮੁੰਦਰੀ ਖਾਨਦਾਨ ਵਿਚੋ ਹਨ, ਜਿਨ੍ਹਾਂ ਦੀ ਖ਼ਾਲਸਾ ਪੰਥ ਨੂੰ ਵੱਡੀ ਦੇਣ ਹੈ । ਇਨ੍ਹਾਂ ਦੇ ਦਾਦਾ ਜੀ ਦੇ ਨਾਮ ਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਦਾਰੇ ਦੇ ਮੁੱਖ ਹਾਲ ਦਾ ਨਾਮ ਸ. ਤੇਜਾ ਸਿੰਘ ਸਮੁੰਦਰੀ ਹਾਲ ਪੁਰਾਤਨ ਸਮੇ ਤੋ ਚੱਲਦਾ ਆ ਰਿਹਾ ਹੈ । ਇਸ ਹਾਲ ਦਾ ਨਾਮ ਉਨ੍ਹਾਂ ਦੇ ਦਾਦਾ ਜੀ ਦੇ ਨਾਮ ਉਤੇ ਇਸੇ ਕਰਕੇ ਪੰਥ ਨੇ ਰੱਖਿਆ ਸੀ ਜੇਕਰ ਇਸ ਖਾਨਦਾਨ ਦੀ ਪੰਥਕ ਦੇਣ ਹੈ । ਜੋ ਅਮਰੀਕਨ ਸਿੱਖਾਂ ਨੇ ਸ. ਤਰਨਜੀਤ ਸਿੰਘ ਸੰਧੂ ਜੋ ਇੰਡੀਆ ਦੇ ਅਮਰੀਕਾ ਵਿਖੇ ਰਾਜਦੂਤ ਹਨ, ਉਨ੍ਹਾਂ ਦੇ ਨਿਊਯਾਰਕ ਵਿਖੇ ਪਹੁੰਚਣ ਉਤੇ ਰੋਸ਼ ਵਿਖਾਵਾ ਕੀਤਾ ਹੈ, ਉਹ ਸ. ਤਰਨਜੀਤ ਸਿੰਘ ਸੰਧੂ ਦੀ ਵਿਰੋਧਤਾ ਨਹੀ ਬਲਕਿ ਇੰਡੀਆ ਸਟੇਟ ਵੱਲੋ ਜੋ ਸਾਡੇ ਸਿਰਕੱਢ ਸਿੱਖਾਂ ਨੂੰ ਜਿਨ੍ਹਾਂ ਵਿਚ ਸ. ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਵਿਚ ਆਪਣੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇੰਨਟੈਲੀਜੈਸ, ਕੌਮੀ ਸੁਰੱਖਿਆ ਸਲਾਹਕਾਰ ਇੰਡੀਆ ਸ੍ਰੀ ਡੋਵਾਲ ਦੀ ਸਾਂਝੀ ਸਾਜਿਸ ਰਾਹੀ ਕਤਲ ਕਰਵਾਏ ਹਨ, ਉਨ੍ਹਾਂ ਅਣਮਨੁੱਖੀ ਕੀਤੇ ਕਤਲਾਂ ਨੂੰ ਲੈਕੇ ਇੰਡੀਆ ਦੇ ਸਿੱਖ ਵਿਰੋਧੀ ਜ਼ਾਬਰ ਹੁਕਮਰਾਨਾਂ ਦਾ ਵਿਰੋਧ ਕੀਤਾ ਹੈ, ਨਾ ਕਿ ਸ. ਤਰਨਜੀਤ ਸਿੰਘ ਸੰਧੂ ਦਾ । ਜੇਕਰ ਅਮਰੀਕਨ ਵਿਧਾਨ ਆਪਣੇ ਨਾਗਰਿਕਾਂ ਨੂੰ ਅਮਨ ਚੈਨ ਤੇ ਜਮਹੂਰੀਅਤ ਢੰਗ ਨਾਲ ਹਰ ਤਰ੍ਹਾਂ ਦਾ ਵਿਰੋਧ, ਰੋਸ਼ ਕਰਨ ਦਾ ਹੱਕ ਦਿੰਦਾ ਹੈ ਤਾਂ ਇੰਡੀਅਨ ਵਿਧਾਨ ਵੀ ਆਪਣੇ ਨਾਗਰਿਕਾਂ ਨੂੰ ਅਜਿਹਾ ਹੱਕ ਪ੍ਰਦਾਨ ਕਰਦਾ ਹੈ । ਇਸ ਲਈ ਸਿੱਖ ਕੌਮ ਵੱਲੋ ਇੰਡੀਆ ਸਟੇਟ ਦੇ ਜ਼ਬਰ ਵਿਰੁੱਧ ਪ੍ਰਗਟਾਏ ਗਏ ਰੋਸ ਲਈ ਗੁੰਮਰਾਹਕੁੰਨ ਪ੍ਰਚਾਰ ਕਿਸ ਦਲੀਲ ਨਾਲ ਕਰ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਨ ਹਿੰਦੂਆਂ ਅਤੇ ਇੰਡੀਅਨ ਹੁਕਮਰਾਨਾਂ ਵੱਲੋਂ ਨਿਊਯਾਰਕ ਵਿਖੇ ਸ. ਤਰਨਜੀਤ ਸਿੰਘ ਸੰਧੂ ਦੇ ਹੋਏ ਵਿਰੋਧ ਨੂੰ ਲੈਕੇ ਸਿੱਖਾਂ ਨੂੰ ਆਪਸ ਵਿਚ ਵੰਡਣ ਤੇ ਲੜਾਉਣ ਦੇ ਮਨਸੂਬਿਆਂ ਉਤੇ ਸਿੱਖ ਕੌਮ ਦੀ ਕੌਮਾਂਤਰੀ ਪਾਲਸੀ ਸੰਬੰਧੀ ਅਤੇ ਸਿੱਖਾਂ ਦੇ ਮਨਾਂ ਵਿਚ, ਇੰਡੀਆ ਦੇ ਹੁਕਮਰਾਨਾਂ ਵੱਲੋ ਸਿੱਖਾਂ ਦੇ ਕੀਤੇ ਜਾ ਰਹੇ ਕਤਲਾਂ ਨੂੰ ਲੈਕੇ ਉੱਠੇ ਰੋਹ ਦਾ ਵਿਸਥਾਰ ਦਿੰਦੇ ਹੋਏ ਅਤੇ ਇਸ ਵਿਚ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਦੀ ਸਾਜਿਸ ਦਾ ਪਰਦਾ ਉਠਾਉਦੇ ਹੋਏ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸਿੱਖ ਕੌਮ ਤੇ ਦੂਸਰੀਆਂ ਕੌਮਾਂ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਸਿੱਖ ਕੌਮ ਕਦੀ ਵੀ ਆਪਣੇ ਕੌਮੀ ਦੁਸ਼ਮਣਾਂ ਨੂੰ ਨਾ ਤਾਂ ਭੁੱਲਦੀ ਹੈ ਅਤੇ ਨਾ ਹੀ ਕਦੇ ਮੁਆਫ਼ ਕਰਦੀ ਹੈ । ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ । ਇਸ ਲਈ ਹੀ ਸ. ਤਰਨਜੀਤ ਸਿੰਘ ਸੰਧੂ ਜੋ ਇੰਡੀਆ ਦੇ ਅਮਰੀਕਾ ਵਿਖੇ ਅੰਬੈਸਡਰ ਹਨ, ਨਿਊਯਾਰਕ ਵਿਖੇ ਪਹੁੰਚਣ ਉਤੇ ਇੰਡੀਆ ਸਟੇਟ ਨਾਲ ਸੰਬੰਧਤ ਹੁਕਮਰਾਨਾਂ ਦੀਆਂ ਸਿੱਖਾਂ ਪ੍ਰਤੀ ਜਾਬਰ ਨੀਤੀਆ ਤੇ ਅਮਲਾਂ ਦਾ ਵਿਰੋਧ ਕਰਦੇ ਹੋਏ ਰੋਸ਼ ਵਿਖਾਵਾ ਕੀਤਾ ਗਿਆ ਹੈ । ਜਿਸ ਨੂੰ ਇੰਡੀਅਨ ਹੁਕਮਰਾਨ, ਏਜੰਸੀਆ ਅਤੇ ਕੱਟੜਵਾਦੀ ਹਿੰਦੂ ਮੁੱਦੇ ਨੂੰ ਉਠਾਕੇ ਸਿੱਖਾਂ ਵਿਚ ਇਸ ਵਿਸੇ ਉਤੇ ਆਪਸ ਵਿਚ ਜੋ ਲੜਾਉਣ ਦੇ ਮਨਸੂਬਿਆ ਉਤੇ ਅਮਲ ਕਰ ਰਹੇ ਹਨ, ਉਸ ਵਿਚ ਉਹ ਇਸ ਲਈ ਕਾਮਯਾਬ ਨਹੀ ਹੋਣਗੇ ਕਿਉਂਕਿ ਸ. ਤਰਨਜੀਤ ਸਿੰਘ ਸੰਧੂ ਤਾਂ ਸਾਡੇ ਅਤਿ ਸਤਿਕਾਰਿਤ ਸਿੱਖ ਪਰਿਵਾਰ ਅਤੇ ਖਾਨਦਾਨ ਵਿਚੋ ਹਨ ਜੋ ਇਸ ਸਮੇ ਅਮਰੀਕਾ ਦੇ ਸਫਾਰਤਖਾਨੇ ਵਿਖੇ ਇੰਡੀਆ ਦੀ ਨੁਮਾਇੰਦਗੀ ਕਰ ਰਹੇ ਹਨ ।

ਇਹ ਵਿਰੋਧ ਸ. ਤਰਨਜੀਤ ਸਿੰਘ ਸੰਧੂ ਦਾ ਨਹੀ ਬਲਕਿ ਇੰਡੀਆ ਦੇ ਮਨੁੱਖਤਾ ਵਿਰੋਧੀ ਕਾਤਲ ਚੇਹਰੇ ਅਤੇ ਸਟੇਟ ਦਾ ਹੋ ਰਿਹਾ ਹੈ । ਜਿਸਦਾ ਹੁਕਮਰਾਨ ਦਿਸ਼ਾ ਬਦਲਕੇ ਇਸ ਵਿਰੋਧ ਨੂੰ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਵਰਤਣਾ ਚਾਹੁੰਦੇ ਹਨ । ਸ. ਤਰਨਜੀਤ ਸਿੰਘ ਸੰਧੂ ਅਤੇ ਹੋਰ ਅਜਿਹੇ ਸਿੱਖਾਂ ਦਾ ਸਿੱਖ ਕੌਮ ਨਾਲ ਨਾ ਤਾਂ ਕਦੀ ਵੈਰ ਵਿਰੋਧ ਰਿਹਾ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਹੋਵੇਗਾ । ਲੇਕਿਨ ਸਿੱਖ ਕੌਮ ਜਾਂ ਬਾਹਰ ਦੇ ਅਮਰੀਕਾ, ਕੈਨੇਡਾ ਅਤੇ ਹੋਰਨਾਂ ਮੁਲਕਾਂ ਦੇ ਸਿੱਖ ਇੰਡੀਆ ਸਟੇਟ ਦੇ ਜ਼ਬਰ ਦਾ ਪਹਿਲਾ ਵੀ ਵਿਰੋਧ ਕਰਦੇ ਆਏ ਹਨ ਅਤੇ ਆਉਣ ਵਾਲੇ ਸਮੇ ਵਿਚ ਵੀ ਕਰਦੇ ਰਹਿਣਗੇ । ਕੋਈ ਵੀ ਅਮਰੀਕਨ ਜਾਂ ਇੰਡੀਆ ਨਿਵਾਸੀ ਇਸ ਹੋਏ ਅਮਲ ਨੂੰ ਮਨੁੱਖਤਾ ਵਿਰੋਧੀ ਜਾਂ ਸਿੱਖ ਵਿਰੋਧੀ ਬਿਲਕੁਲ ਨਾ ਲੈਣ । ਸਾਡੀ ਲੜਾਈ ਤਾਂ ਹਰ ਤਰ੍ਹਾਂ ਦੇ ਜ਼ਬਰ ਜੁਲਮ ਅਤੇ ਬੁਰਾਈ ਵਿਰੁੱਧ ਹੈ । ਜੋ ਸਿੱਖ ਕੌਮ ਦੇ ਜਨਮ ਤੋ ਲੈਕੇ ਅੱਜ ਵੀ ਚੱਲ ਰਹੀ ਹੈ । ਇਹ ਲੜਾਈ ਸਿੱਖ ਕੌਮ ਦੀ ਸੰਪੂਰਨ ਆਜਾਦੀ ਪ੍ਰਾਪਤ ਹੋਣ ਤੱਕ ਦ੍ਰਿੜਤਾ ਨਾਲ ਚੱਲਦੀ ਰਹੇਗੀ । ਕੋਈ ਵੀ ਤਾਕਤ ਜਾਂ ਇੰਡੀਆ ਏਜੰਸੀ, ਕੱਟੜਵਾਦੀ ਹਿੰਦੂ ਸਿੱਖ ਕੌਮ ਨੂੰ ਆਪਸ ਵਿਚ ਲੜਾਉਣ ਦੀ ਗੁਸਤਾਖੀ ਨਾ ਕਰਨ ਅਤੇ ਨਾ ਹੀ ਸਿੱਖ ਕੌਮ ਅਜਿਹੇ ਇੰਡੀਅਨ ਸਟੇਟ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਉਲਝਣ ।

Leave a Reply

Your email address will not be published. Required fields are marked *