ਸ. ਸਰਬਜੀਤ ਸਿੰਘ ਸਿੱਧੂ (ਖੁਸਰੋਪੁਰ) ਅਤੇ ਬੀਬੀ ਦਰਸ਼ਨਾ ਕੌਰ ਦੇ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 29 ਨਵੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਪੂਰਥਲਾ ਜਿ਼ਲ੍ਹੇ ਦੇ ਪ੍ਰਧਾਨ ਸ. ਨਰਿੰਦਰ ਸਿੰਘ ਖੁਸਰੋਪੁਰ ਦੇ ਛੋਟੇ ਭਰਾ ਸ. ਸਰਬਜੀਤ ਸਿੰਘ ਸਿੱਧੂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀ ਆਪਣੀ ਸਵਾਸਾ ਦੀ ਪੂੰਜੀ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੇ ਖੁਸਰੋਪੁਰ ਸਿੱਧੂ ਪਰਿਵਾਰ, ਸੰਬੰਧੀਆਂ, ਬੱਚਿਆਂ ਅਤੇ ਇਲਾਕਾ ਨਿਵਾਸੀਆ ਨੂੰ ਇਕ ਬਹੁਤ ਵੱਡਾ ਘਾਟਾ ਪਿਆ ਹੈ । ਉਨ੍ਹਾਂ ਦੇ ਚਲੇ ਜਾਣ ਤੇ ਸਾਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ । ਅਸੀ ਇਸ ਸਿੱਧੂ ਪਰਿਵਾਰ ਦੇ ਗਹਿਰੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਿਥੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਸਿੱਧੂ ਪਰਿਵਾਰ ਦੇ ਮੈਬਰਾਂ, ਦੋਸਤਾਂ, ਮਿੱਤਰਾਂ ਸਭ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ ਕਰਨ ਲਈ ਗੁਰੂ ਚਰਨਾਂ ਵਿਚ ਅਰਜੋਈ ਵੀ ਕਰਦੇ ਹਾਂ । ਸ. ਸਰਬਜੀਤ ਸਿੰਘ ਸਿੱਧੂ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਬਰਤਾਨੀਆ ਦੇ ਨਿਵਾਸੀ ਸਨ । ਜੋ ਕਿ ਉਥੇ ਰਹਿੰਦੇ ਹੋਏ ਵੀ ਹਮੇਸ਼ਾਂ ਪੰਥ ਦਾ ਦਰਦ ਰੱਖਦੇ ਹੋਏ ਪੰਥਕ ਸੇਵਾਵਾਂ ਵਿਚ ਸਰਗਰਮ ਰਹਿੰਦੇ ਸਨ। ਜਦੋਕਿ ਪੰਜਾਬ ਵਿਚ ਸ. ਨਰਿੰਦਰ ਸਿੰਘ ਖੁਸਰੋਪੁਰ ਲੰਮੇ ਸਮੇ ਤੋ ਪੰਥਕ ਸੇਵਾਵਾਂ ਕਰਦੇ ਆ ਰਹੇ ਹਨ ਅਤੇ ਸਮੁੱਚਾ ਪਰਿਵਾਰ ਗੁਰਸਿੱਖੀ ਸੋਚ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਉਤੇ ਪਹਿਰਾ ਦੇਣ ਦੇ ਅਮਲਾਂ ਨਾਲ ਪ੍ਰਣਾਇਆ ਹੋਇਆ ਹੈ । ਅਜਿਹੇ ਪਰਿਵਾਰ ਵਿਚੋ ਕਿਸੇ ਜੀ ਦੇ ਚਲੇ ਜਾਣ ਨਾਲ ਕੇਵਲ ਪਰਿਵਾਰਿਕ ਮੈਬਰਾਂ ਨੂੰ ਹੀ ਸਹਿ ਅਤੇ ਅਕਹਿ ਘਾਟਾ ਨਹੀ ਪਿਆ ਬਲਕਿ ਖ਼ਾਲਸਾ ਪੰਥ ਨੂੰ ਵੀ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਇਸੇ ਤਰ੍ਹਾਂ ਸਾਡੇ ਹਰਿਆਣੇ ਸਟੇਟ ਦੇ ਮੀਤ ਪ੍ਰਧਾਨ ਸ. ਖਜਾਨ ਸਿੰਘ ਦੇ ਸਤਿਕਾਰਯੋਗ ਮਾਤਾ ਦਰਸ਼ਨਾ ਕੌਰ ਪਤਨੀ ਸ. ਕਿਰਪਾਲ ਸਿੰਘ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਜਿਨ੍ਹਾਂ ਦੇ ਚਲੇ ਜਾਣ ਨਾਲ ਸ. ਖਜਾਨ ਸਿੰਘ ਹਰਿਆਣਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਅਸੀ ਇਸ ਦੁੱਖ ਦੀ ਘੜੀ ਸ. ਖਜਾਨ ਸਿੰਘ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਸ. ਨਰਿੰਦਰ ਸਿੰਘ ਖੁਸਰੋਪੁਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਦੋਵਾਂ ਵਿਛੜੀਆ ਪਵਿੱਤਰ ਆਤਮਾਵਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਦੋਵਾਂ ਪਰਿਵਾਰਾਂ ਦੇ ਮੈਬਰਾਂ, ਸੰਬੰਧੀਆਂ, ਦੋਸਤਾਂ, ਮਿੱਤਰਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ ।”
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ (ਸਾਰੇ ਜਰਨਲ ਸਕੱਤਰ), ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਹਰਜੀਤ ਸਿੰਘ ਵਿਰਕ ਪ੍ਰਧਾਨ ਹਰਿਆਣਾ ਸਟੇਟ, ਸੁਖਜੀਤ ਸਿੰਘ ਡਰੋਲੀ ਪ੍ਰਧਾਨ ਜਲੰਧਰ, ਸੁਲੱਖਣ ਸਿੰਘ ਸ਼ਾਹਕੋਟ, ਰਜਿੰਦਰ ਸਿੰਘ ਫ਼ੌਜੀ, ਸੂਬੇਦਾਰ ਮੇਜਰ ਸਿੰਘ, ਬੀਬੀ ਸੁਖਜੀਤ ਕੌਰ, ਮਨਜੀਤ ਸਿੰਘ ਰੇਰੂ, ਗੁਰਮੁੱਖ ਸਿੰਘ ਜਲੰਧਰੀ, ਮੁਖਤਿਆਰ ਸਿੰਘ ਡਡਵਿੰਡੀ, ਸੁਰਜੀਤ ਸਿੰਘ ਖ਼ਾਲਿਸਤਾਨੀ ਆਦਿ ਆਗੂਆ ਨੇ ਦੋਵਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ।
ਮਾਤਾ ਦਰਸ਼ਨਾ ਕੌਰ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਮਿਤੀ 04 ਦਸੰਬਰ 2023 ਨੂੰ ਸਿੰਘ ਸਭਾ ਗੁਰਦੁਆਰਾ ਸਾਹਿਬ, ਵਾਰਡ ਨੰਬਰ 11, ਗੂਹਲਾ ਵਿਖੇ 12 ਤੋਂ 1 ਵਜੇ ਤੱਕ ਪੈਣਗੇ । ਸਮੁੱਚੇ ਪੰਥਦਰਦੀਆਂ, ਪਾਰਟੀ ਮੈਬਰਾਂ ਨੂੰ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।