01 ਦਸੰਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 29 ਨਵੰਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਦਸੰਬਰ ਨੂੰ ਸਿੰਗਾਰਾ ਸਿੰਘ ਬਡਲਾ ਫਤਹਿਗੜ੍ਹ ਸਾਹਿਬ, 02 ਦਸੰਬਰ ਨੂੰ ਜਸਵੀਰ ਸਿੰਘ ਖਾਲਸਾ ਨਵਾਂਸਹਿਰ, 03 ਦਸੰਬਰ ਨੂੰ ਰਣਬੀਰ ਸਿੰਘ ਹਰਪਾਲਪੁਰ ਪਟਿਆਲਾ, 04 ਦਸੰਬਰ ਨੂੰ ਬਲਰਾਜ ਸਿੰਘ ਖ਼ਾਲਸਾ ਮੋਗਾ, 05 ਦਸੰਬਰ ਨੂੰ ਗੁਰਚਰਨ ਸਿੰਘ ਭੁੱਲਰ, 06 ਦਸੰਬਰ ਨੂੰ ਸੁਰਜੀਤ ਸਿੰਘ ਖ਼ਾਲਿਸਤਾਨੀ ਫਿਲੌਰ, 07 ਦਸੰਬਰ ਨੂੰ ਬੀਬੀ ਸਿਮਰਨ ਕੌਰ ਲੁਧਿਆਣਾ, 08 ਦਸੰਬਰ ਨੂੰ ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, 09 ਦਸੰਬਰ ਨੂੰ ਬੀਬੀ ਸੁਖਜੀਤ ਕੌਰ ਫਗਵਾੜਾ, 10 ਦਸੰਬਰ ਨੂੰ ਹਰਜੀਤ ਸਿੰਘ ਵਿਰਕ ਹਰਿਆਣਾ, 11 ਦਸੰਬਰ ਨੂੰ ਜਸਵੀਰ ਸਿੰਘ ਬੱਚੜੇ ਤਰਨਤਾਰਨ, 12 ਦਸੰਬਰ ਨੂੰ ਨੌਨਿਹਾਲ ਸਿੰਘ ਪਟਿਆਲਾ, 13 ਦਸੰਬਰ ਨੂੰ ਗੁਰਨੈਬ ਸਿੰਘ ਰਾਮਪੁਰਾ ਸੰਗਰੂਰ, 14 ਦਸੰਬਰ ਨੂੰ ਬਲਵਿੰਦਰ ਕੌਰ ਬਨੂੜ, 15 ਦਸੰਬਰ ਨੂੰ ਹਰਦੀਪ ਸਿੰਘ ਨਾਰੀਕੇ ਸੰਗਰੂਰ, 16 ਦਸੰਬਰ ਨੂੰ ਨਰਿੰਦਰ ਸਿੰਘ ਕਾਲਾਬੂਲਾ ਧੂਰੀ ਦੇ ਜਥੇ ਗ੍ਰਿਫਤਾਰੀ ਲਈ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । 

Leave a Reply

Your email address will not be published. Required fields are marked *