ਲਾਅ ਕਮਿਸ਼ਨ ਦੀਆਂ ਸਰਗਰਮੀਆਂ ਜ਼ਾਹਰ ਕਰਦੀਆਂ ਹਨ ਕਿ ਪਰਸਨਲ ਲਾਅ ਅਤੇ ਯੂਨੀਵਰਸਲ ਸਿਵਲ ਕੋਡ ਵਿਚ ਹੁਕਮਰਾਨ ਤਬਦੀਲੀਆ ਕਰਨਗੇ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 19 ਸਤੰਬਰ ( ) “ਲਾਅ ਕਮਿਸ਼ਨ ਇੰਡੀਆ ਦੀਆਂ ਕੁਝ ਸਮੇਂ ਤੋਂ ਕੀਤੀਆ ਜਾ ਰਹੀਆ ਸਰਗਰਮੀਆ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਆ ਦੇ ਹੁਕਮਰਾਨ ਪਰਸਨਲ ਲਾਅ ਅਤੇ ਯੂਨੀਵਰਸਲ ਸਿਵਲ ਕੋਡ ਵਿਚ ਆਪਣੀ ਮਨਮਰਜੀ ਦੀਆਂ ਤਬਦੀਲੀਆ ਕਰਨਗੇ । ਜਿਸ ਨਾਲ ਸਿੱਖ ਕੌਮ ਵਰਗੀ ਘੱਟ ਗਿਣਤੀ ਕੌਮ ਅਤੇ ਹੋਰਨਾਂ ਕੌਮਾਂ ਦੇ ਜੋ ਧਰਮ ਤੇ ਕੌਮ ਨਾਲ ਸੰਬੰਧਤ ਮਹਾਨ ਮਰਿਯਾਦਾਵਾ ਹਨ, ਉਨ੍ਹਾਂ ਦੇ ਸਤਿਕਾਰ ਮਾਣ ਨੂੰ ਵੀ ਠੇਸ ਪਹੁੰਚਾਉਦੇ ਹੋਏ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨਗੇ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਇੰਡੀਆ ਦੀ ਮੋਦੀ ਮੁਤੱਸਵੀ ਹਕੂਮਤ ਦੇ ਅਧੀਨ ਕੰਮ ਕਰ ਰਹੇ ਲਾਅ ਕਮਿਸਨ ਵੱਲੋ ਕੀਤੀਆ ਜਾ ਰਹੀਆ ਸਰਗਰਮੀਆ ਨੂੰ ਮੁੱਖ ਰੱਖਦੇ ਹੋਏ ਹੁਕਮਰਾਨਾਂ ਵੱਲੋ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਪਰਸਨਲ ਲਾਅ ਅਤੇ ਯੂਨੀਵਰਸਲ ਸਿਵਲ ਕੋਡ ਵਿਚ ਮਨਮਰਜੀ ਦੀਆਂ ਤਬਦੀਲੀਆ ਕਰਨ ਤੋ ਮੁਲਕ ਨਿਵਾਸੀਆ ਤੇ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਕਰਦੇ ਹੋਏ ਅਤੇ ਹੁਕਮਰਾਨਾਂ ਦੀਆਂ ਮੰਦਭਾਵਨਾਵਾ ਨੂੰ ਕਿਸੇ ਤਰ੍ਹਾਂ ਵੀ ਸਫ਼ਲ ਨਾ ਹੋਣ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸੋਚ ਅਧੀਨ ਇਕ ਸਾਜਿਸ ਰਾਹੀ ਇਹ ਉਪਰੋਕਤ ਏਜੰਡਾ ਰੱਖਿਆ ਜਾ ਰਿਹਾ ਹੈ ਜਿਸ ਰਾਹੀ ਸਿੱਖ ਕੌਮ ਦੀ ਮੁੱਖ ਧਾਰਾ ਜੋ ਸਿੱਖ ਖੌਮ ਦੇ ਰਹਿਤ ਮਰਿਯਾਦਾ ਨਾਲ ਸੰਬੰਧਤ ਕੌਮੀ ਨਿਯਮ ਤੇ ਅਸੂਲ ਹਨ, ਉਨ੍ਹਾਂ ਨੂੰ ਵੀ ਹੁਕਮਰਾਨਾਂ ਵੱਲੋ ਡੂੰਘੀ ਠੇਸ ਪਹੁੰਚਾਉਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਸੈਟਰ ਦੇ ਹੁਕਮਰਾਨਾਂ ਨੇ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਨੂੰ ਬਹਾਲ ਕਰਨ ਲਈ ਜਿਥੇ 12 ਸਾਲਾਂ ਤੋ ਜਮਹੂਰੀ ਢੰਗ ਨਾਲ ਚੋਣਾਂ ਹੀ ਨਹੀ ਕਰਵਾਈਆ ਗਈਆ, ਉਥੇ ਪੰਜਾਬ ਸਰਕਾਰ ਨੇ ਵੀ ਐਸ.ਜੀ.ਪੀ.ਸੀ. ਐਕਟ ਦੀ ਧਾਰਾ 87 ਅਧੀਨ ਆਉਦੇ ਲੋਕਲ ਗੁਰੂਘਰਾਂ ਦੀਆਂ ਚੋਣਾਂ ਨਾ ਕਰਵਾਕੇ ਸੈਟਰ ਦੀ ਸਿੱਖ ਵਿਰੋਧੀ ਸੋਚ ਨੂੰ ਹੀ ਮਜਬੂਤ ਕਰਦੇ ਆ ਰਹੇ ਹਨ । ਉਪਰੋਕਤ ਐਸ.ਜੀ.ਪੀ.ਸੀ ਸੰਸਥਾਂ ਨੇ ਸਿੱਖਾਂ ਦੀ ਪੇਸ਼ਕਸ ਆਪਣੇ ਪਰਸਨਲ ਲਾਅ ਉਤੇ ਰੱਖਣੀ ਸੀ, ਉਹ ਬੀਜੇਪੀ-ਆਰ.ਐਸ.ਐਸ, ਅਕਾਲੀ ਦਲ ਬਾਦਲ ਦੇ ਚੁਣੇ ਹੋਏ ਨੁਮਾਇੰਦਿਆ ਨੂੰ ਜ਼ਬਰੀ ਬਿਠਾਕੇ, ਕਾਨੂੰਨ ਪਾਸ ਕਰਵਾਕੇ ਸਿੱਖ ਕੌਮ ਨੂੰ ਗੈਰ ਵਿਧਾਨਿਕ ਤੇ ਗੈਰ ਜਮਹੂਰੀਅਤ ਢੰਗ ਰਾਹੀ ਆਪਣੇ ਅਧੀਨ ਕਰਨ ਦੇ ਅਮਲ ਕਰਨਗੇ । 

ਉਨ੍ਹਾਂ ਕਿਹਾ ਕਿ ਜੇਕਰ ਯੂਨੀਵਰਸਲ ਸਿਵਲ ਕੋਡ-ਆਈ.ਪੀ.ਸੀ, ਵਿਚ ਤਬਦੀਲੀਆ ਤੋ ਬਿਨ੍ਹਾਂ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਚੋਣਾਂ ਕੀਤੀਆ ਜਾਂਦੀਆ ਹਨ ਤਾਂ ਇਸ ਨਾਲ ਸਿੱਖ ਕੌਮ ਦੀ ਕਦਾਚਿੱਤ ਸਹਿਮਤੀ ਨਹੀ ਹੋਵੇਗੀ । ਬਲਕਿ ਅਜਿਹੇ ਅਮਲਾਂ ਨਾਲ ਤਾਂ ਸਾਡੀਆ ਸਿੱਖੀ ਸੰਸਥਾਵਾਂ ਦੀ ਬੁਨਿਆਦੀ ਜਮਹੂਰੀਅਤ ਭੰਗ ਕੀਤੀ ਜਾਵੇਗੀ । ਜੋ ਮੌਜੂਦਾ ਹੁਕਮਰਾਨ ਬੀਜੇਪੀ ਦੇ ਗੁਲਾਮ ਬਣਕੇ ਟਾਊਟ ਵੱਜੋ ਕੰਮ ਕਰ ਰਹੇ ਹਨ, ਉਹ ਵੀ ਇਸਦੇ ਭਾਗੀ ਹੋਣਗੇ । ਕਿਉਂਕਿ ਅਜਿਹੇ ਲੋਕ ਸਿੱਖ ਵਿਰੋਧੀ ਸਾਜਿਸਾਂ ਨੂੰ ਨੇਪਰੇ ਚਾੜਨ ਲਈ ਸੈਟਰ ਦੇ ਹੁਕਮਰਾਨਾਂ ਦੀਆਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਅਮਲਾਂ ਵਿਚ ਨਿਰੰਤਰ ਸਹਿਯੋਗ ਕਰਦੇ ਆ ਰਹੇ ਹਨ । ਜਿਸਦੇ ਸਿੱਟੇ ਕਦਾਚਿੱਤ ਸਿੱਖ ਕੌਮ ਦੇ ਹੱਕ ਵਿਚ ਨਹੀ ਹੋਣਗੇ ਅਤੇ ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰੇਗੀ ।

Leave a Reply

Your email address will not be published. Required fields are marked *