ਕੈਲੀਫੋਰਨੀਆ ਸਟੇਟ ਵੱਲੋਂ ਦਸਤਾਰ ਸਜਾਕੇ ਮੋਟਰਸਾਈਕਲ ਚਲਾਉਣ ਦੇ ਪਾਸ ਕੀਤੇ ਗਏ ਕਾਨੂੰਨ ਲਈ ਧੰਨਵਾਦ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 19 ਸਤੰਬਰ ( ) “ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੀ ਰਾਜਧਾਨੀ ਸੈਕਰਾਮੈਟੋ ਵਿਖੇ ਸੈਨੇਟ ਵੱਲੋ ਐਸ.ਬੀ-847 ਉਹ ਬਿਲ ਜਿਸ ਰਾਹੀ ਕੈਲੀਫੋਰਨੀਆ ਸਟੇਟ ਵਿਚ ਵਿਚਰਣ ਵਾਲੇ ਸਿੱਖਾਂ ਨੂੰ ਕੈਲੀਫੋਰਨੀਆ ਸਟੇਟ ਨੇ ਆਪਣੇ ਮੋਟਰਸਾਈਕਲ ਉਤੇ ਸਵਾਰੀ ਕਰਦੇ ਹੋਏ ਦਸਤਾਰਾਂ ਸਜਾਉਣ ਦੀ ਖੁੱਲ੍ਹ ਪ੍ਰਦਾਨ ਕਰਦੇ ਹੋਏ ਕਾਨੂੰਨ ਪਾਸ ਕੀਤਾ ਹੈ ਅਤੇ ਉਥੋ ਦੇ ਸਤਿਕਾਰਯੋਗ ਗਵਰਨਰ ਨੇ ਇਸ ਕਾਨੂੰਨ ਉਤੇ ਦਸਤਖਤ ਕਰਕੇ ਸਿੱਖ ਕੌਮ ਦੀ ਸ਼ਾਨ ਦੀ ਪ੍ਰਤੀਕ ਦਸਤਾਰ ਨੂੰ ਵੀ ਮਾਨਤਾ ਦਿੱਤੀ ਹੈ, ਇਸ ਕੀਤੇ ਗਏ ਉੱਦਮ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕੈਲੀਫੋਰਨੀਆ ਸਟੇਟ ਦੇ ਗਵਰਨਰ, ਉਥੋ ਦੇ ਸੈਨੇਟ ਅਤੇ ਇਸ ਉੱਦਮ ਨੂੰ ਸੰਜ਼ੀਦਗੀ ਨਾਲ ਪੇਸ਼ ਕਰਨ ਵਾਲੇ ਸੈਨੇਟਰ ਬ੍ਰਾਈਨ ਡਾਹਲੀ ਅਤੇ ਕਾਨੂੰਨ ਦੇ ਮਾਹਿਰਾਂ ਪਲਾਨਿੰਗ ਕਮਿਸਨ ਦੇ ਵਾਈਸ ਚੇਅਰਮੈਨ ਸ. ਮਨਦੀਪ ਸਿੰਘ ਨੇ ਜੋ ਜਿੰਮੇਵਾਰੀ ਨਾਲ ਭੂਮਿਕਾ ਨਿਭਾਈ ਹੈ ਅਤੇ ਸਿੱਖ ਕੌਮ ਨੂੰ ਵਿਦੇਸ਼ੀ ਧਰਤੀ ਉਤੇ ਇਹ ਹੱਕ ਦਿਵਾਇਆ ਹੈ ਉਸ ਲਈ ਅਸੀ ਤਹਿ ਦਿਲੋ ਧੰਨਵਾਦ ਅਤੇ ਸਵਾਗਤ ਕਰਦੇ ਹਾਂ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਲੀਫੋਰਨੀਆ ਸਟੇਟ ਦੇ ਗਵਰਨਰ, ਸੈਨੇਟਰਜ ਅਤੇ ਸ. ਮਨਦੀਪ ਸਿੰਘ ਵਾਈਸ ਚੇਅਰਮੈਨ ਪਲਾਨਿੰਗ ਕਮਿਸਨ ਦੇ ਸਾਂਝੇ ਉੱਦਮਾਂ ਲਈ ਉਚੇਚੇ ਤੌਰ ਤੇ ਧੰਨਵਾਦ ਅਤੇ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅਮਰੀਕਾ ਵਰਗੇ ਵੱਡੇ ਮੁਲਕ ਵਿਚ ਇਹ ਪਹਿਲਾ ਉੱਦਮ ਹੋਇਆ ਹੈ ਕਿ ਸਿੱਖਾਂ ਨੂੰ ਦਸਤਾਰ ਸਜਾਕੇ ਮੋਟਰਸਾਈਕਲ ਚਲਾਉਣ ਦੀ ਇਜਾਜਤ ਮਿਲੀ ਹੈ । ਜਿਸਦੇ ਆਉਣ ਵਾਲੇ ਸਮੇ ਵਿਚ ਸਿੱਖ ਕੌਮ ਲਈ ਹੋਰ ਵੀ ਚੰਗੇ ਨਤੀਜੇ ਸਾਹਮਣੇ ਆਉਣਗੇ ।

Leave a Reply

Your email address will not be published. Required fields are marked *