ਸਿੱਖ ਅਤੇ ਮਨੁੱਖੀ ਅਧਿਕਾਰ ਪਸ਼ੰਦ 09 ਅਕਤੂਬਰ ਨੂੰ ਕੈਨੇਡਾ ਦੇ ਨਾਲ ਥੈਂਕਸ ਗਿਵਿੰਗ ਡੇਅ ਮਨਾਉਣ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 19 ਸਤੰਬਰ ( ) “1984 ਤੋਂ 40 ਸਾਲ ਬਾਅਦ ਭਾਰਤ ਦੇਸ਼ ਨੇ ਸਿੱਖਾਂ ਵਾਸਤੇ ਸੰਵਿਧਾਨ ਅਧੀਨ ਨਾ ਕੋਈ ਇਨਸਾਫ਼ ਦਿੱਤਾ ਹੈ, ਨਾ ਸਿੱਖ ਕੋਈ ਆਸ ਰੱਖਦੇ ਹਨ ਕਿ ਭਾਰਤ ਦੇਸ਼ ਸਾਨੂੰ ਇਨਸਾਫ਼ ਦਿਵਾ ਸਕਦਾ ਹੈ । ਸਗੋ ਸਾਡੀ ਗੈਰ-ਕਾਨੂੰਨੀ ਹੱਤਿਆ ਵਿਚ ਭਾਰਤ ਦਾ ਸਿੱਧਾ ਹੱਥ ਹੈ, ਚਾਹੇ ਉਹ ਬੇਕਸੂਰ ਸਿੱਖਾਂ, ਸਾਕਾ ਨੀਲਾ ਤਾਰਾ ਵਿਚ ਕਤਲ ਕੀਤਾ ਹੋਵੇ, ਸੈਂਟਰ ਅਤੇ ਪੰਜਾਬ ਸਰਕਾਰ ਦੇ ਰਾਜ ਵਿਚ ਸਿੱਖਾਂ ਦੀ ਐਕਸਟਰਾ ਜੂਡੀਸੀਅਲ ਮੌਤ ਕੀਤੀ ਗਈ ਹੋਵੇ । ਇਹ ਨੀਤ ਚਾਹੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਨਰਸਿਮਾਰਾਓ, ਵਾਜਪਾਈ, ਐਲ.ਕੇ. ਅਡਵਾਨੀ, ਨਰਿੰਦਰ ਮੋਦੀ, ਅਮਿਤ ਸ਼ਾਹ, ਮੋਹਨ ਭਗਵਤ ਆਦਿ ਦੀ ਹੋਵੇ, ਚਾਹੇ ਪੰਜਾਬ ਵਿਚ ਰਬੈਰੋ, ਕੇ.ਪੀ.ਐਸ. ਗਿੱਲ, ਗਵਰਨਰ ਰੇਅ, ਬੇਅੰਤ ਸਿੰਘ, ਬਰਾੜ, ਭੱਠਲ, ਬਾਦਲ, ਅਮਰਿੰਦਰ ਜਾਂ ਭਗਵੰਤ ਮਾਨ ਹੋਵੇ”। 

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੇ ਭਾਰਤ ਵਿਚ ਗੈਰ-ਕਾਨੂੰਨੀ ਐਕਸਟਰਾ ਜੂਡੀਸੀਅਲ ਹੱਤਿਆ ਇਸ ਦੇਸ਼ ਨੇ ਸਿੱਖਾਂ ਦੀ ਕੀਤੀ ਹੈ, ਹੁਣ ਇਹ ਨੀਤ ਭਾਰਤ ਨੇ ਦੇਸ਼ ਤੋਂ ਬਾਹਰ ਵੀ ਉਭਰਕੇ ਮੂਹਰੇ ਆ ਰਹੀ ਹੈ । ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਸਿੱਖਾਂ ਉਤੇ ਟੈਰੋਰਿਜਮ ਦੇ ਇਲਜਾਮ, ਭਾਰਤ ਦੇਸ਼ ਨੇ ਵਾਰ-ਵਾਰ ਲਗਾਇਆ ਹੈ । ਅੱਜ ਸਤਿਕਾਰਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਈ ਹਰਦੀਪ ਸਿੰਘ ਨਿੱਝਰ ਸਾਹਿਬ ਦੇ ਕਤਲ ਵਿਚ ਸਿੱਧਾ ਭਾਰਤ ਦਾ ਨਾਮ ਲਿਆ ਹੈ । ਸਾਨੂੰ ਸ਼ੱਕ ਹੈ ਹੌਲੀ-ਹੌਲੀ ਕਨਿਸਕਾ ਹਵਾਈ ਜਹਾਜ਼ ਦੀ ਅਸਲੀਅਤ ਵੀ ਭਾਰਤ ਦੀਆਂ ਏਜੰਸੀਆਂ ਦੇ ਨਾਮ ਤੇ ਬੋਲਣਗੀਆਂ । ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਭਾਈ ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲਾਂ ਬਾਰੇ ਪਾਰਲੀਮੈਂਟ ਵਿਚ ਬਿਆਨ ਕੀਤਾ ਹੈ । 

ਸਿੱਖ ਕੌਮ ਬੇਅੰਤ ਨੌਜਵਾਨਾਂ ਦੇ ਕਤਲੇਆਮ ਨੂੰ ਭੁੱਲ ਨਹੀ ਸਕਦੀ ਅਤੇ ਜਸਵੰਤ ਸਿੰਘ ਖਾਲੜਾ ਵਰਗੀ ਸਖਸੀਅਤ ਦਾ ਕਤਲ ਸਟੇਟ ਦੀ ਐਕਸਟਰਾ ਜੂਡੀਸੀਅਲ ਕਿਲਿੰਗ ਦੀ ਪਾਲਸੀ ਦਾ ਖੁਲਾਸਾ ਕੀਤਾ । ਉਨ੍ਹਾਂ ਦੀ ਵੀ ਐਕਸਟਰਾ ਜੂਡੀਸੀਅਲ ਕਿਲਿੰਗ ਇਸਦਾ ਸਬੂਤ ਪ੍ਰਤੱਖ ਕਰਦੀ ਹੈ । 

40 ਸਾਲਾਂ ਵਿਚ ਨਾ ਪਾਰਲੀਮੈਟ ਅਤੇ ਲੈਜਿਸਲੇਟਿਵ ਮਹਿਕਮੇ ਨੇ ਇਨਸਾਫ਼ ਦਿੱਤਾ ਹੈ, ਨਾ ਸੁਪਰੀਮ ਕੋਰਟ ਜਾਂ ਜੂਡੀਸੀਅਲ ਮਹਿਕਮੇ ਨੇ ਇਨਸਾਫ਼ ਦਿੱਤਾ ਹੈ ਅਤੇ ਜੋ ਸਰਕਾਰ ਜਾਂ ਅਗਜੈਕਟਿਵ ਮਹਿਕਮੇ ਨੇ ਇਹ ਕਾਲੇ ਕਤਲੇਆਮ ਕਰਵਾਉਣ ਦੇ ਜਿ਼ੰਮੇਵਾਰ ਰਹੇ ਹਨ । ਅੱਜ ਇਸ ਮੁੱਦੇ ਉਤੇ ਹਰੇਕ ਸਿਆਸੀ ਪਾਰਟੀ ਅਤੇ ਸਰਕਾਰ ਅੰਨੀ, ਬੋਲੀ, ਗੂੰਗੀ ਹੋਈ ਪਈ ਹੈ ।

ਪ੍ਰਾਈਮਨਿਸਟਰ ਜਸਟਿਨ ਟਰੂਡੋ ਨੇ ਜੀ-20 ਵਿਚ ਗਰਜਕੇ ਕਾਇਰ ਹੱਤਿਆਰਾ ਨਰਿੰਦਰ ਮੋਦੀ ਨੂੰ ਸਪੱਸਟ ਜੁਆਬ ਦਿੱਤਾ ਕਿ ਉਸਦੇ ਦੇਸ਼ ਵਿਚ ਫਰੀਡਮ ਆਫ਼ ਸਪੀਚ, ਫਰੀਡਮ ਆਫ਼ ਰਿਲੀਜੀਅਨ ਅਤੇ ਫਰੀਡਮ ਆਫ਼ ਐਕਸਪ੍ਰੈਸ਼ਨ ਜਮਾਂਦਰੂ ਹੱਕ ਮੰਨੇ ਜਾਂਦੇ ਹਨ ਅਤੇ ਸਿੱਖਾਂ ਨੂੰ ਆਪਣੇ ਹੱਡਾਂ ਤੇ ਬੀਤੇ ਦਾ ਬੋਲਣ ਦਾ ਅਤੇ ਪ੍ਰਦਰਸ਼ਨ ਕਰਨ ਦਾ ਹੱਕ ਉਹ ਨਹੀ ਰੋਕਣਗੇ ਜਿਵੇਕਿ ਇਸ ਦੇਸ਼ ਨੇ ਸਿੱਖਾਂ ਨੂੰ ਬੋਲਣ ਤੋਂ ਅਤੇ ਪ੍ਰਚਾਰ ਕਰਨ ਤੇ ਜ਼ਬਰ, ਕਤਲ ਅਤੇ ਜੇਲ੍ਹਾਂ ਵਿਚ ਭਰਿਆ ਹੈ । 

ਸਿੱਖ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਾਈਮਨਿਸਟਰ ਜਸਟਿਨ ਟਰੂਡੋ ਦੇ ਸੁਕਰ ਗੁਜਾਰ ਹਨ ਜੋ ਕਿ ਸਾਡੇ ਉਤੇ ਬੀਤੀ ਦਾ ਅਸਲ ਪ੍ਰਗਟਾਵਾ ਉਨ੍ਹਾਂ ਨੇ ਖੁਲਾਸਾ ਸਾਰੀ ਦੁਨੀਆ ਨੂੰ ਕੀਤਾ ਹੈ । ਕੈਨੇਡਾ ਦਾ 09 ਅਕਤੂਬਰ ਨੂੰ ਥੈਂਕਸ ਗਿਵਿੰਗ ਡੇਅ ਅਤੇ 01 ਜੁਲਾਈ ਨੂੰ ਕੈਨੇਡਾ ਡੇਅ ਮਨਾਇਆ ਜਾਂਦਾ ਹੈ । ਸਾਡੀ ਪਾਰਟੀ ਹਰੇਕ ਸਿੱਖ ਅਤੇ ਮਨੁੱਖੀ ਅਧਿਕਾਰ ਅਤੇ ਜ਼ਮਹੂਰੀਅਤ ਨੂੰ ਪਸ਼ੰਦ ਕਰਨ ਵਾਲੇ ਵਿਅਕਤੀ ਇਨ੍ਹਾਂ ਦੋਵਾਂ ਤਰੀਕਾਂ ਨੂੰ ਇਸ ਦੇਸ਼ ਵਿਚ ਮਨਾਉਣਾ ਸੁਰੂ ਕਰਨ । ਇਹ ਕੈਨੇਡਾ ਦੇ ਸੰਵਿਧਾਨ ਜਿਸ ਵਿਚੋ ਡਾ. ਬੀ.ਆਰ. ਅੰਬੇਦਕਰ ਨੇ ਭਾਰਤ ਦੇ ਸੰਵਿਧਾਨ ਦਾ ਹਿੱਸਾ ਬਣਾਇਆ ਸੀ, ਨੂੰ ਵੀ ਪਹਿਚਾਣਦਾ ਹੈ । 

ਅਸੀ ਐਸ.ਜੀ.ਪੀ.ਸੀ, ਲੋਕਲ ਗੁਰਦੁਆਰੇ ਅਤੇ ਇਨਸਾਫ਼ ਪਸ਼ੰਦ ਨਾਗਰਿਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਗੁਰੂਘਰਾਂ ਅਤੇ ਰਿਹਾਇਸਾਂ ਦੇ ਬਾਹਰ ਕੈਨੇਡਾ ਦਾ ਝੰਡਾ 09 ਅਕਤੂਬਰ ਨੂੰ ਥੈਂਕਸ ਗਿਵਿੰਗ ਡੇਅ ਮਨਾਉਣ ਵਾਸਤੇ ਝੁਲਾਇਆ ਜਾਵੇ । ਇਹ ਉਸ ਦੇਸ਼ ਜਿਸਨੇ ਪੰਜਾਬ ਦੀ ਨੌਜਵਾਨੀ ਨੂੰ ਨੌਕਰੀਆ ਦੇ ਕੇ ਘਰ ਵਸਾਉਣ ਜੋਗਾ ਬਣਾਇਆ ਹੈ, ਮਨੁੱਖੀ ਅਧਿਕਾਰਾਂ ਤੇ ਪਹਿਰਾ ਦੇ ਕੇ ਦਬੇ-ਕੁੱਚਲੀ ਸਿੱਖ ਕੌਮ ਨੂੰ ਇਨਸਾਫ਼ ਅਤੇ ਬੋਲਣ ਦੀ ਆਜ਼ਾਦੀ ਦਿੱਤੀ ਹੈ । ਅਸੀ ਵਾਅਕਿਆ ਹੀ ਇਸਦੇ ਧੰਨਵਾਦੀ ਹਾਂ । ਜੋ ਕਿ ਥੈਂਕਸ ਗਿਵਿੰਗ ਡੇਅ ਦਾ ਅਸਲੀ ਅਰਥ ਹੈ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 09 ਅਕਤੂਬਰ ਥੈਂਕਸ ਗਿਵਿੰਗ ਡੇਅ ਨੂੰ ਚੰਡੀਗੜ੍ਹ ਵਿਖੇ ਕੈਨੇਡੀਅਨ ਹਾਈਕਮਿਸਨ ਨੂੰ ਥੈਂਕਸ ਗਿਵਿੰਗ ਡੇਅ ਮਨਾਉਣ ਵਾਸਤੇ ਵਫਦ ਭੇਜੇਗਾ । ਸਮੂਹ ਸਿੱਖਾਂ ਅਤੇ ਮਨੁੱਖੀ ਅਧਿਕਾਰ ਪਸ਼ੰਦ ਕਰਦੇ ਵਿਅਕਤੀ ਉਸ ਦਿਨ ਨਾਲ ਜੁੜਨ ।

Leave a Reply

Your email address will not be published. Required fields are marked *