ਭਾਰੀ ਹੜ੍ਹਾਂ ਦੀ ਬਦੌਲਤ ਸੰਗਰੂਰ ਜਿ਼ਲ੍ਹੇ ਦੇ ਇਲਾਕਿਆ ਦੇ ਟਿਊਬਵੈਲਾਂ ਦਾ ਪਾਣੀ ਗੰਧਲਾ ਤੇ ਜ਼ਹਿਰੀਲਾ ਹੋ ਗਿਆ ਹੈ, ਜਿਸ ਉਤੇ ਫੌਰੀ ਅਮਲ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 21 ਜੁਲਾਈ ( ) “ਜੋ ਬੀਤੇ ਕੁਝ ਦਿਨ ਪਹਿਲੇ ਭਾਰੀ ਬਾਰਿਸਾਂ, ਹੜ੍ਹਾਂ ਅਤੇ ਭਾਖੜਾ ਡੈਮ ਦੇ ਖੋਲਣ ਦੀ ਬਦੌਲਤ ਪੰਜਾਬ ਦੇ ਪਟਿਆਲਾ, ਸੰਗਰੂਰ, ਮਾਨਸਾ, ਫਿਰੋਜ਼ਪੁਰ ਆਦਿ ਜਿ਼ਲ੍ਹਿਆਂ ਵਿਚ 6-6, 7-7 ਫੁੱਟ ਪਾਣੀ ਘਰਾਂ, ਕਾਰੋਬਾਰਾਂ ਅਤੇ ਪਿੰਡਾਂ ਦੀਆਂ ਬਸਤੀਆਂ ਵਿਚ ਦਾਖਲ ਹੋਇਆ ਜਿਸ ਨਾਲ ਇਸ ਇਲਾਕੇ ਦੇ ਖੇਤੀ ਫਾਰਮਾਂ ਵਿਚ ਲੱਗੇ ਟਿਊਬਵੈਲਾਂ ਦੇ ਪਾਣੀ ਵਿਚ ਵੱਡੀ ਮਾਤਰਾ ਵਿਚ ਗੰਧਲਾਪਣ ਆ ਗਿਆ ਹੈ ਅਤੇ ਇਹ ਪਾਣੀ ਬਹੁਤ ਜ਼ਹਿਰੀਲੇ ਹੋ ਗਏ ਹਨ ਜੋ ਕਿ ਮਨੁੱਖਤਾ ਦੇ ਪੀਣ ਦੇ ਕਾਬਲ ਨਹੀ ਰਹੇ । ਇਸ ਵੱਡੀ ਔਖੀ ਘੜੀ ਵਿਚ ਪ੍ਰਸ਼ਾਸ਼ਨ ਤੇ ਸਰਕਾਰਾਂ ਵੱਲੋ ਇਥੋ ਦੇ ਨਿਵਾਸੀਆ ਦੇ ਪੀਣ ਲਈ ਸਾਫ ਪਾਣੀ, ਦਵਾਈਆ ਆਦਿ ਦਾ ਜਿੰਮੇਵਾਰੀ ਨਾਲ ਪ੍ਰਬੰਧ ਨਾ ਕਰਨ ਦੀ ਬਦੌਲਤ ਪਿੰਡਾਂ ਤੇ ਕਸਬਿਆ ਵਿਚ ਵੱਡੀ ਹਾਹਾਕਾਰ ਅਤੇ ਚਿੰਤਾ ਬਣੀ ਹੋਈ ਹੈ । ਸਰਕਾਰ ਤੇ ਪ੍ਰਸ਼ਾਸਨ ਅਤੇ ਤੱਕ ਨਹੀ ਬਹੁੜਿਆ । ਜੋ ਪ੍ਰਸ਼ਾਸ਼ਨ ਤੇ ਸਰਕਾਰਾਂ ਦੀ ਨਲਾਇਕੀ ਤੇ ਅਫਸਲਤਾ ਨੂੰ ਜਾਹਰ ਕਰਦੀ ਹੈ ਅਤੇ ਆਪਣੀਆ ਜਿੰਮੇਵਾਰੀਆ ਤੋ ਭੱਜਣ ਵਾਲੇ ਦੁੱਖਦਾਇਕ ਅਮਲ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਪਟਿਆਲਾ, ਸੰਗਰੂਰ, ਮਾਨਸਾ, ਫਿਰੋਜਪੁਰ ਵਿਚ ਟਿਊਬਵੈਲਾਂ ਦੇ ਪਾਣੀਆ ਵਿਚ ਆਇਆ ਗੰਧਲਾਪਣ ਅਤੇ ਜ਼ਹਿਰੀਲੇਪਣ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ, ਸਰਕਾਰ ਤੇ ਪ੍ਰਸ਼ਾਸ਼ਨ ਵੱਲੋ ਇਥੋ ਦੇ ਨਿਵਾਸੀਆ ਨੂੰ ਬਿਮਾਰੀਆ ਤੋ ਦੂਰ ਰੱਖਣ ਹਿੱਤ ਅਤੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਾ ਹੋਣ ਨੂੰ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਵੱਡੀ ਅਸਫਲਤਾ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਿਹਾ ਕਿ ਮੈਂ ਸੰਗਰੂਰ ਦੇ ਖਨੌਰੀ, ਪਾਤੜਾਂ, ਲਹਿਰਾਗਾਗਾ ਆਦਿ ਇਲਾਕਿਆ ਵਿਚ ਹੜ੍ਹਾਂ ਤੋ ਬਾਅਦ ਨਿਵਾਸੀਆ ਦੇ ਦੁੱਖਾਂ ਦੀ ਘੜੀ ਵਿਚ ਸਾਰ ਲੈਣ ਲਈ ਦੌਰਾ ਕੀਤਾ । ਜਿਸ ਵਿਚ ਖਨੌਰੀ ਦਾ ਇਲਾਕਾ ਟਿਊਬਵੈਲਾਂ ਦੇ ਗੰਧਲੇ ਪਾਣੀ ਹੋਣ ਦੀ ਬਦੌਲਤ ਜ਼ਹਿਰੀਲਾ ਹੋ ਗਿਆ ਹੈ । ਇਸ ਇਲਾਕੇ ਵਿਚ ਸੰਬੰਧਤ ਜਿ਼ਲ੍ਹੇ ਦੇ ਸਿਵਲ ਸਰਜਨ ਦੀ ਇਹ ਸਰਕਾਰੀ ਤੇ ਇਨਸਾਨੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਨ੍ਹਾਂ ਇਲਾਕਿਆ ਵਿਚ ਆਪਣੀਆ ਟੀਮਾਂ ਨਾਲ ਦੌਰਾ ਕਰਦੇ ਹੋਏ ਜਿਥੇ ਕਿਤੇ ਵੀ ਟਿਊਬਵੈਲਾਂ ਵਿਚ ਜਾਂ ਨਲਕਿਆ ਵਿਚ ਪੀਣ ਵਾਲੇ ਪਾਣੀ ਵਿਚ ਜ਼ਹਿਰ ਸਾਮਿਲ ਹੋ ਚੁੱਕੀ ਹੈ, ਉਸਨੂੰ ਸੁੱਧ ਕਰਨ ਲਈ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਆਪਣੀ ਜਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਜੋ ਪਾਣੀ ਪੀਣ ਕਾਰਨ ਬਿਮਾਰ ਅਤੇ ਪੀੜ੍ਹਤ ਹਨ, ਉਨ੍ਹਾਂ ਦਾ ਇਲਾਜ ਕਰਵਾਉਣ ਲਈ ਉਚੇਚੇ ਤੌਰ ਤੇ ਜਿੰਮੇਵਾਰੀ ਨਾਲ ਪ੍ਰਬੰਧ ਕਰਨ ਤਾਂ ਕਿ ਇਸ ਦੁੱਖ ਦੀ ਵੱਡੀ ਘੜੀ ਵਿਚ ਪੀੜ੍ਹਤ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਉਨ੍ਹਾਂ ਨੂੰ ਸੁੱਧ ਖਾਣਾ ਤੇ ਪਾਣੀ ਪ੍ਰਾਪਤ ਹੋ ਸਕੇ ।

Leave a Reply

Your email address will not be published. Required fields are marked *