ਮਨੀਪੁਰ ‘ਚ ਔਰਤਾਂ ਨਾਲ ਹੋਈ ਦਰਿੰਦਗੀ ਨਿੰਦਣਯੋਗ ਅਤੇ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 21 ਜੁਲਾਈ ( ) “ਇੰਡੀਆ ਮੁਲਕ ਦੇ ਮੁਤੱਸਵੀ ਹੁਕਮਰਾਨ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨਾਲ ਕਿਸ ਹੱਦ ਤੱਕ ਅਪਮਾਨਜਨਕ, ਸ਼ਰਮਨਾਕ, ਨਿੰਦਣਯੋਗ ਕਾਰਵਾਈਆ ਕਰਨ ਤੱਕ ਚਲੇ ਜਾਂਦੇ ਹਨ, ਉਸਦੀ ਪ੍ਰਤੱਖ ਮਿਸਾਲ ਇਹ ਹੈ ਕਿ ਬੀਤੇ 04 ਮਈ ਨੂੰ ਮਨੀਪੁਰ ਦੀ ਕੂਕੀ ਕਬੀਲੇ ਨਾਲ ਸੰਬੰਧਤ 3 ਬੀਬੀਆਂ ਨੂੰ ਮੈਦਾਨ ਵਿਚ ਰਹਿਣ ਵਾਲੀ ਮੈਤਈ ਵਰਗ ਦੀ ਜੋ ਬਹੁਗਿਣਤੀ ਵਾਲੇ ਹਨ, ਉਨ੍ਹਾਂ ਲੋਕਾਂ ਨੇ ਇਨ੍ਹਾਂ ਬੀਬੀਆਂ ਨੂੰ ਪਹਿਲੇ ਨਗਨ ਘੁਮਾਇਆ ਫਿਰ ਉਨ੍ਹਾਂ ਬੀਬੀਆਂ ਨਾਲ ਜ਼ਬਰ-ਜ਼ਨਾਹ ਕੀਤੇ ਅਤੇ ਇਨ੍ਹਾਂ ਨੂੰ ਬਚਾਉਣ ਲਈ ਆਏ ਇਕ ਬੀਬੀ ਦੇ ਭਰਾ ਨੂੰ ਮੌਤ ਦੀ ਘਾਟ ਉਤਾਰ ਦਿੱਤਾ । 14 ਦਿਨ ਤੱਕ ਨਾ ਮਨੀਪੁਰ ਦੀ ਬੀਜੇਪੀ ਸਰਕਾਰ, ਪ੍ਰਸ਼ਾਸ਼ਨ, ਨਾ ਮਨੀਪੁਰ ਦੀ ਪੁਲਿਸ ਦੇ ਡੀ.ਜੀ.ਪੀ. ਅਤੇ ਨਾ ਹੀ ਸੈਂਟਰ ਦੀ ਸਰਕਾਰ ਵੱਲੋ ਇਸ ਹੋਈ ਦੁੱਖਦਾਇਕ ਘਟਨਾ ਸੰਬੰਧੀ ਕੋਈ ਨੋਟਿਸ ਲਿਆ ਗਿਆ ਅਤੇ ਨਾ ਹੀ ਕੋਈ ਜਾਂਚ ਕਰਨ ਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਗਈ । ਜਦੋ 18 ਮਈ ਨੂੰ 14 ਦਿਨਾਂ ਬਾਅਦ ਇਸਦੀ ਐਫ.ਆਈ.ਆਰ. ਦਰਜ ਕੀਤੀ ਗਈ । 19 ਜੁਲਾਈ ਨੂੰ ਜਦੋਂ ਉਪਰੋਕਤ ਇਸ ਅਤਿ ਸ਼ਰਮਨਾਕ ਦਰਦਨਾਕ ਘਟਨਾ ਦੀ ਵੀਡੀਓ ਵਾਈਰਲ ਹੋਈ ਤਾਂ ਹੀ ਸਰਕਾਰ, ਸੈਟਰ ਦੀ ਮੋਦੀ ਸਰਕਾਰ ਅਤੇ ਸੁਪਰੀਮ ਕੋਰਟ ਹਰਕਤ ਵਿਚ ਆਈ ਅਤੇ ਇਸ ਕਾਂਡ ਦੇ ਮੁੱਖ ਦੋਸ਼ੀ ਖੂਯਰੂਮ ਹੇਰਾ ਦਾਸ ਤੇ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ । ਇਹ ਹੋਰ ਵੀ ਸ਼ਰਮਨਾਕ ਬਹੁਗਿਣਤੀ ਹੁਕਮਰਾਨਾਂ ਦੀ ਕਾਰਵਾਈ ਹੈ । 20 ਜੁਲਾਈ ਨੂੰ ਇੰਡੀਆ ਵਿਚ ਜਦੋਂ ਪ੍ਰਦਰਸ਼ਨ ਸੁਰੂ ਹੋ ਗਏ ਤਦ ਇੰਡੀਆ ਦੇ ਵਜ਼ੀਰ-ਏ-ਆਜਮ ਨੇ ਬੋਲਣਾ ਮੁਨਾਸਿਬ ਸਮਝਿਆ ਅਤੇ ਐਨੇ ਲੰਮੇ ਸਮੇ ਬਾਅਦ ਮਨੀਪੁਰ ਦੀਆਂ ਬੇਟੀਆਂ ਦੇ ਨਾਲ ਹੋਏ ਜ਼ਬਰ-ਜ਼ਨਾਹ ਸੰਬੰਧੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ । ਜਿਸ ਤੋ ਸਪੱਸਟ ਹੋ ਜਾਂਦਾ ਹੈ ਕਿ ਹਿੰਦੂਤਵ ਸੋਚ ਵਾਲੇ ਹੁਕਮਰਾਨ ਜੰਗਲਾਂ ਵਿਚ ਵੱਸਣ ਵਾਲੇ ਆਦਿਵਾਸੀਆਂ, ਘੱਟ ਗਿਣਤੀ ਕੌਮਾਂ ਆਦਿ ਨਾਲ ਹੋਣ ਵਾਲੀਆ ਗੈਰ ਸਮਾਜਿਕ ਤੇ ਗੈਰ ਕਾਨੂੰਨੀ ਕਾਰਵਾਈਆ ਪ੍ਰਤੀ ਬਿਲਕੁਲ ਵੀ ਸੰਜ਼ੀਦਾ ਨਹੀ ਹਨ । ਜਦੋ ਇਸ ਵਿਸੇ ਤੇ ਕੋਈ ਵੱਡੀ ਗੱਲ ਮੀਡੀਏ ਵਿਚ ਚਰਚਾਂ ਬਣਦੀ ਹੈ ਉਸ ਸਮੇ ਇਹ ਹੁਕਮਰਾਨ ਪੀੜ੍ਹਤਾਂ ਸੰਬੰਧੀ ਇਕ ਵਿਖਾਵੇ ਦੇ ਤੌਰ ਤੇ ਬਿਆਨਬਾਜੀ ਕਰਕੇ ਆਪਣੀ ਜਿੰਮੇਵਾਰੀ ਪੂਰੀ ਕਰ ਦਿੰਦੇ ਹਨ । ਜਦੋਕਿ ਅਜਿਹੇ ਜਾਲਮ ਦੋਸ਼ੀਆਂ ਨੂੰ ਤਾਂ ਉਸੇ ਸਮੇ ਗ੍ਰਿਫਤਾਰ ਕਰਕੇ ਸਖਤ ਸਜ਼ਾ ਦੇਣੀ ਬਣਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਨੀਪੁਰ ਵਿਚ ਕੂਕੀ ਵਰਗ ਦੇ ਘੱਟ ਗਿਣਤੀ ਨਾਲ ਬਹੁਗਿਣਤੀ ਹਿੰਦੂਤਵ ਸੋਚ ਨਾਲ ਸੰਬੰਧਤ ਮੈਤਈ ਵਰਗ ਵੱਲੋ ਕੂਕੀ ਬੀਬੀਆਂ ਨੂੰ ਸੜਕਾਂ ਤੇ ਗਲੀਆਂ ਵਿਚ ਅਲਫ ਨਗਨ ਕਰਕੇ ਘੂਮਾਉਣ ਅਤੇ ਉਨ੍ਹਾਂ ਨਾਲ ਅਪਮਾਨਜਨਕ ਕਾਰਵਾਈ ਕਰਨ ਅਤੇ ਜ਼ਬਰ ਜਨਾਹ ਕਰਨ ਦੀ ਕਾਰਵਾਈ ਨੂੰ ਹਿੰਦੂਤਵ ਹੁਕਮਰਾਨਾਂ ਦੇ ਮੱਥੇ ਉਤੇ ਵੱਡਾ ਸ਼ਰਮਨਾਕ ਕਾਲਾ ਧੱਬਾ ਲੱਗਣ ਅਤੇ ਅਜਿਹੀਆ ਕਾਰਵਾਈਆ ਨੂੰ ਗੈਰ ਇਨਸਾਨੀਅਤ ਕਰਾਰ ਦਿੰਦੇ ਹੋਏ ਦੋਸ਼ੀਆਂ ਵਿਰੁੱਧ ਫੌਰੀ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਜਿਸ ਸਿਰਸੇਵਾਲੇ ਅਖੌਤੀ ਰਾਮ ਰਹੀਮ ਸਾਧ ਉਤੇ ਬਲਾਤਕਾਰ ਅਤੇ ਕਤਲ ਦੇ ਕੇਸ ਹਨ ਅਤੇ ਜੋ ਕਾਨੂੰਨੀ ਸਜ਼ਾ ਭੁਗਤਦੇ ਹੋਏ ਜੇਲ੍ਹ ਵਿਚ ਬੰਦੀ ਹੈ ਉਸਨੂੰ ਵਾਰ-ਵਾਰ 25-25, 30-30 ਦਿਨਾਂ ਦੀ ਪੈਰੋਲ ਕਿਹੜੇ ਕਾਨੂੰਨ ਤੇ ਕਿਹੜੇ ਅਸੂਲ ਅਧੀਨ ਦਿੱਤੀ ਜਾ ਰਹੀ ਹੈ ? ਇਹ ਹੋਰ ਵੀ ਦੁੱਖਦਾਇਕ ਕਾਰਵਾਈ ਹੈ ਕਿ ਇਨ੍ਹਾਂ ਮਿਲੀਆ ਪੈਰੋਲਾਂ ਦੌਰਾਨ ਉਹ ਦਾਗੀ ਤੇ ਕਾਨੂੰਨੀ ਦੋਸ਼ੀ ਸਾਧ ਆਪਣੇ ਚੇਲਿਆ ਦੇ ਇਕੱਠ ਨੂੰ ਸੁਬੋਧਿਤ ਵੀ ਕਰਦਾ ਹੈ ਅਤੇ ਆਪਣੇ ਡੇਰੇ ਵਿਚ ਜਾ ਕੇ ਉਸਨੂੰ ਆਪਣੇ ਜਨਮ ਦਿਨ ਮਨਾਉਣ ਜਾਂ ਹੋਰ ਕੋਈ ਦਿਨ ਮਨਾਉਣ ਦੀ ਹੁਕਮਰਾਨ ਗੈਰ ਕਾਨੂੰਨੀ ਢੰਗ ਨਾਲ ਕਿਸ ਤਰ੍ਹਾਂ ਇਜਾਜਤ ਦੇ ਰਹੇ ਹਨ ? ਇੰਡੀਆ ਦੀ ਸੁਪਰੀਮ ਕੋਰਟ ਜਾਂ ਸੰਬੰਧਤ ਸੂਬੇ ਦੇ ਹਾਈਕੋਰਟ ਦੇ ਮੁੱਖ ਜੱਜ ਇਸ ਅਤਿ ਸ਼ਰਮਨਾਕ ਵਿਸੇ ਉਤੇ ਹਕੂਮਤ ਅਤੇ ਬਹੁਗਿਣਤੀ ਦਾ ਪੱਖ ਪੂਰਦੇ ਹੋਏ ਚੁੱਪ ਕਿਉਂ ਹੋ ਜਾਂਦੇ ਹਨ, ਕਾਨੂੰਨ ਅਨੁਸਾਰ ਸਰਕਾਰਾਂ ਵਿਰੁੱਧ ਕਾਨੂੰਨੀ ਅਮਲ ਕਿਉਂ ਨਹੀਂ ਕਰਦੇ ? 

ਸ. ਮਾਨ ਨੇ ਸਿੱਖ ਕੌਮ ਦੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਇਸ ਹਿੰਦੂਤਵ ਸਟੇਟ ਵਿਚ ਬੀਤੇ ਲੰਮੇ ਸਮੇ ਤੋ ਹੁੰਦੀਆ ਆ ਰਹੀਆ ਸਾਜਸੀ ਬੇਅਦਬੀਆਂ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਲੰਮੇ ਸਮੇ ਤੋ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਦੀਆਂ ਹੁੰਦੀਆ ਕਾਰਵਾਈਆ ਦੇ ਦੋਸ਼ੀਆਂ ਦੀ ਨਾ ਤਾਂ ਹੁਕਮਰਾਨ ਅਤੇ ਜਾਂਚ ਕਮੇਟੀਆ ਭਾਲ ਕਰ ਰਹੀਆ ਹਨ ਅਤੇ ਨਾ ਹੀ ਉਨ੍ਹਾਂ ਨੂੰ ਇੰਡੀਅਨ ਕਾਨੂੰਨ ਦੀ ਧਾਰਾ 295 ਅਧੀਨ ਅਮਲ ਕੀਤਾ ਜਾ ਰਿਹਾ ਹੈ । ਜਿਸ ਤੋ ਪ੍ਰਤੱਖ ਹੈ ਕਿ ਹੁਕਮਰਾਨ ਘੱਟ ਗਿਣਤੀ ਸਿੱਖ ਕੌਮ ਜਾਂ ਮੁਸਲਿਮ ਕੌਮ ਦੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਵਾਉਣ ਦੀਆਂ ਸਾਜਿਸਾਂ ਦੇ ਖੁਦ ਮੋਢੀ ਹਨ । ਉਨ੍ਹਾਂ ਕਿਹਾ ਕਿ ਜੇਕਰ ਸਾਡੀ ਆਪਣੀ ਆਜਾਦ ਬਾਦਸਾਹੀ ਸਿੱਖ ਸਟੇਟ ਹੁੰਦੀ ਫਿਰ ਕੀ ਇੰਡੀਆ ਵਰਗੇ ਵੱਡੇ ਮੁਲਕ ਵਿਚ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਦੇ ਅਮਲ ਹੋ ਸਕਦੇ ਸੀ ? ਉਨ੍ਹਾਂ ਕਿਹਾ ਕਿ ਜੋ ਸਾਡੇ ਗ੍ਰੰਥ ਸਾਹਿਬਾਨ ਦੇ ਅਪਮਾਨ ਕਰਨ ਦੇ ਦੋਸ਼ੀ ਹਨ ਜਾਂ ਬਹਿਬਲ ਕਲਾਂ ਵਿਖੇ ਹੋਏ ਕਤਲਾਂ ਦੇ ਦੋਸ਼ੀ ਸਿਰਸੇਵਾਲੇ ਰਾਮ ਰਹੀਮ ਸਾਧ ਦੇ ਚੇਲੇ ਜਾਂ ਉਹ ਇਸ ਤਰ੍ਹਾਂ ਆਜਾਦੀ ਨਾਲ ਕਦੀ ਵੀ ਪੈਰੋਲ ਜਾਂ ਬੇਲ ਉਤੇ ਨਹੀ ਸਨ ਆ ਸਕਦੇ । ਇਹ ਤਾਂ ਹਿੰਦੂਤਵ ਹੁਕਮਰਾਨਾਂ ਦੀ ਆਪਣੀ ਤਾਕਤ ਦੀ ਦੁਰਵਰਤੋ ਹੈ ਅਤੇ ਅਜਿਹਾ ਕਰਕੇ ਉਹ ਸਰਬੱਤ ਦਾ ਭਲਾ ਲੋੜਨ ਵਾਲੀ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਬੁਲੰਦ ਕਰਨ ਵਾਲੀ ਸਿੱਖ ਕੌਮ ਨੂੰ ਜਾਣਬੁੱਝ ਕੇ ਚਿੜਾਉਣ ਅਤੇ ਇਥੋ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਗੁਸਤਾਖੀ ਕਰ ਰਹੇ ਹਨ । ਜਿਸਦੇ ਨਤੀਜੇ ਕਦਾਚਿੱਤ ਲਾਹੇਵੰਦ ਨਹੀ ਹੋ ਸਕਣਗੇ।

Leave a Reply

Your email address will not be published. Required fields are marked *