ਸ. ਹਰਦੀਪ ਸਿੰਘ ਨਿੱਝਰ ਨੂੰ ਖ਼ਾਲਿਸਤਾਨ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਬਦੌਲਤ ਹੀ ਇੰਡੀਅਨ ਏਜੰਸੀਆਂ ਨੇ ਨਿਸ਼ਾਨਾਂ ਬਣਾਇਆ : ਮਾਨ

ਫ਼ਤਹਿਗੜ੍ਹ ਸਾਹਿਬ, 17 ਜੁਲਾਈ ( ) “ਖ਼ਾਲਿਸਤਾਨ ਲਹਿਰ ਨੂੰ ਕੈਨੇਡਾ ਤੇ ਹੋਰ ਮੁਲਕਾਂ ਵਿਚ ਸ. ਹਰਦੀਪ ਸਿੰਘ ਨਿੱਝਰ ਬਾਦਲੀਲ ਢੰਗ ਨਾਲ ਪ੍ਰਚੰਡ ਹੀ ਨਹੀ ਸਨ ਕਰ ਰਹੇ ਬਲਕਿ ਕੈਨੇਡਾ ਤੇ ਹੋਰ ਮੁਲਕਾਂ ਦੀਆਂ ਹਕੂਮਤਾਂ, ਪਾਰਲੀਮੈਂਟ, ਸੈਨੇਟਰਜ ਦੇ ਮੈਬਰਾਂ ਵਿਚ ਵੀ ਖ਼ਾਲਿਸਤਾਨ ਆਜ਼ਾਦ ਮੁਲਕ ਨੂੰ ਹੋਦ ਵਿਚ ਲਿਆਉਣ ਲਈ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਉਨ੍ਹਾਂ ਮੁਲਕਾਂ ਵਿਚ ਲਾਬੀ ਨੂੰ ਮਜ਼ਬੂਤ ਕਰਨ ਦੀ ਜਿੰਮੇਵਾਰੀ ਨਿਭਾਅ ਰਹੇ ਸਨ । ਇਹੀ ਵਜਹ ਹੈ ਕਿ ਇੰਡੀਆ ਦੀਆਂ ਖੂਫੀਆ ਏਜੰਸੀਆ ਰਾਅ, ਆਈ.ਬੀ ਅਤੇ ਕੈਨੇਡਾ ਆਦਿ ਵੱਡੇ ਮੁਲਕਾਂ ਵਿਚ ਕੰਮ ਕਰ ਰਹੀਆ ਇੰਡੀਅਨ ਅੰਬੈਸੀਆ ਦੇ ਡਿਪਲੋਮੈਟਸ ਅਤੇ ਸਟਾਫ ਦੀ ਦੁਰਵਰਤੋ ਕਰਕੇ ਸਾਡੀ ਅਜਿਹੀ ਸਿੱਖ ਨੌਜ਼ਵਾਨੀ ਨੂੰ ਸਾਜਸੀ ਢੰਗਾਂ ਰਾਹੀ ਨਿਸ਼ਾਨਾਂ ਬਣਾਕੇ ਕਤਲੇਆਮ ਤੇ ਖਤਮ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਇਸੇ ਸਾਜਿਸ ਅਧੀਨ ਸ. ਹਰਦੀਪ ਸਿੰਘ ਨਿੱਝਰ ਨੂੰ ਕਤਲ ਕੀਤਾ ਗਿਆ ਹੈ । ਜਿਸ ਪ੍ਰਤੀ ਟਰਾਟੋ, ਲੰਡਨ, ਮੈਲਬਾਰਨ, ਸੈਨ ਫਰਾਸਿਸਕੋ ਵਿਖੇ ਇਨ੍ਹਾਂ ਮੁਲਕਾਂ ਵਿਚ ਸਿੱਖਾਂ ਨੇ ਬਹੁਤ ਵੱਡੇ ਇਕੱਠਾਂ ਰਾਹੀ ਰੋਸ਼ ਵਿਖਾਵੇ ਕਰਕੇ ਸ. ਨਿੱਝਰ ਦੇ ਕਾਤਲਾਂ ਨੂੰ ਸਾਹਮਣੇ ਲਿਆਉਣ ਲਈ ਕੌਮਾਂਤਰੀ ਪੱਧਰ ਦੀ ਜਾਂਚ ਦੀ ਮੰਗ ਕੀਤੀ ਹੈ । ਤਾਂ ਕਿ ਇੰਡੀਅਨ ਹੁਕਮਰਾਨਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਵੱਲੋ ਹੁਣ ਨਵੇ ਢੰਗ ਨਾਲ ਬਾਹਰਲੇ ਮੁਲਕਾਂ ਵਿਚ ਖ਼ਾਲਿਸਤਾਨ ਦੇ ਮਿਸਨ ਲਈ ਜਮਹੂਰੀਅਤ ਢੰਗ ਨਾਲ ਕੰਮ ਕਰਨ ਵਾਲੀ ਸਿੱਖ ਨੌਜਵਾਨੀ ਅਤੇ ਸਿੱਖ ਸਖਸ਼ੀਅਤਾਂ ਨੂੰ ਇਨ੍ਹਾਂ ਏਜੰਸੀਆਂ ਦੀਆਂ ਸਾਜਿਸਾਂ ਦੀ ਮਾਰ ਤੋ ਬਚਾਕੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਸੁਰੱਖਿਅਤ ਰੱਖਿਆ ਜਾ ਸਕੇ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਕੌਮਾਂਤਰੀ ਪੱਧਰ ਦੀ ਬੀ.ਬੀ.ਸੀ. ਦੀ ਨਿਊਂਸ ਏਜੰਸੀ ਨੇ ਵੀ ਇਸ ਕਤਲ ਸੰਬੰਧੀ ਇੰਡੀਅਨ ਏਜੰਸੀਆ ਨੂੰ ਦੋਸ਼ੀ ਠਹਿਰਾਇਆ ਹੈ ਜੋ ਕਿ ਸੂਖਮ ਢੰਗਾਂ ਨਾਲ ਹਰ ਗੱਲ ਦੀ ਤਹਿਕੀਕਾਤ ਕਰਕੇ ਹੀ ਫਿਰ ਆਪਣੀ ਖਬਰ ਨਸਰ ਕਰਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਦੀਪ ਸਿੰਘ ਨਿੱਝਰ ਨੂੰ ਸਰੀ ਦੇ ਇਕ ਗੁਰੂਘਰ ਦੇ ਬਾਹਰ ਭਾਰਤੀ ਖੂਫੀਆ ਏਜੰਸੀਆ ਤੇ ਕੈਨੇਡਾ ਸਥਿਤ ਇੰਡੀਅਨ ਅੰਬੈਸੀ ਦੇ ਡਿਪਲੋਮੈਟਸ ਤੇ ਸਟਾਫ ਰਾਹੀ ਬੇਰਹਿੰਮੀ ਨਾਲ ਕਤਲ ਕਰਨ ਹਿੱਤ ਇੰਡੀਆ ਦੀ ਮੋਦੀ ਹਕੂਮਤ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਦੇ ਹੋਏ ਅਤੇ ਕੈਨੇਡਾ, ਆਸਟ੍ਰੇਲੀਆ, ਬਰਤਾਨੀਆ, ਅਮਰੀਕਾ ਵਰਗੇ ਵੱਡੇ ਜਮਹੂਰੀਅਤ ਪਸੰਦ ਮੁਲਕਾਂ ਦੀਆਂ ਹਕੂਮਤਾਂ ਨੂੰ ਇਸ ਕਤਲ ਦੇ ਸੱਚ ਨੂੰ ਸਾਹਮਣੇ ਲਿਆਕੇ ਇੰਡੀਆ ਦੇ ਮਨੁੱਖਤਾ ਵਿਰੋਧੀ ਖੂੰਖਾਰ ਚੇਹਰੇ ਪਿੱਛੇ ਛਿਪੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਤੇ ਇਨ੍ਹਾਂ ਕਾਤਲਾਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦੇਣ ਦਾ ਪ੍ਰਬੰਧ ਕਰਨ ਦੀ ਗੁਹਾਰ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਸ੍ਰੀ ਨਿੱਝਰ ਨੂੰ ਪਹਿਲੋ ਹੀ ਸੋਚੀ ਸਮਝੀ ਸਾਜਿਸ ਅਧੀਨ ਅੱਤਵਾਦੀ ਤੌਰ ਤੇ ਪ੍ਰਚਾਰਦਾ ਰਿਹਾ ਹੈ । ਤਾਂ ਕਿ ਉਨ੍ਹਾਂ ਨੂੰ ਦੋਸ਼ੀ ਠਹਿਰਾਕੇ ਬਦਨਾਮ ਵੀ ਕੀਤਾ ਜਾ ਸਕੇ ਅਤੇ ਨਿਸਾਨਾਂ ਬਣਾਇਆ ਜਾ ਸਕੇ । ਉਨ੍ਹਾਂ ਕਿਹਾ ਕਿਉਂਕਿ ਕੈਨੇਡਾ ਇਕ ਜਮਹੂਰੀਅਤ ਪਸ਼ੰਦ ਮੁਲਕ ਹੈ ਜਿਥੇ ਸਭਨਾਂ ਕੌਮਾਂ, ਧਰਮਾਂ ਦੇ ਨਿਵਾਸੀਆ ਨੂੰ ਕਾਨੂੰਨ ਅਨੁਸਾਰ ਆਜਾਦੀ ਨਾਲ ਆਪਣੀ ਗੱਲ ਕਹਿਣ ਤੇ ਰੱਖਣ ਦਾ ਕਾਨੂੰਨੀ ਹੱਕ ਹੈ । ਜਿਥੇ ਖ਼ਾਲਿਸਤਾਨ ਨੂੰ ਕਾਇਮ ਕਰਨ ਦੀ ਚਾਹਨਾ ਰੱਖਣ ਵਾਲੇ ਦ੍ਰਿੜੀ ਸਿੱਖ ਉਨ੍ਹਾਂ ਦੇ ਕਾਨੂੰਨ ਅਨੁਸਾਰ ਹੀ ਆਪਣੀਆ ਗਤੀਵਿਧੀਆ ਤੇ ਪ੍ਰਚਾਰ ਕਰਦੇ ਹਨ । ਜਿਥੇ ਖ਼ਾਲਿਸਤਾਨੀਆਂ ਨੂੰ ਆਪਣੀ ਗੱਲ ਕਹਿਣ ਅਤੇ ਰੱਖਣ ਦਾ ਪੂਰਨ ਹੱਕ ਹੈ । ਕੈਨੇਡਾ ਵਿਚ ਇਹ ਪ੍ਰਚਾਰ ਜੋਰਾ ਤੇ ਹੈ ਕਿ ਇੰਡੀਆ ਦੇ ਕੈਨੇਡਾ ਸਥਿਤ ਸਫਾਰਤਖਾਨੇ ਦੇ ਡਿਪਲੋਮੈਟਸ ਅਤੇ ਹੋਰਨਾਂ ਵੱਲੋ ਹੀ ਇਹ ਮਨੁੱਖਤਾ ਵਿਰੋਧੀ ਖੇਡ ਖੇਡੀ ਗਈ ਹੈ । ਕੈਨੇਡਾ ਵਜਾਰਤ ਵੱਲੋ ਇੰਡੀਆ ਸੰਬੰਧੀ ਇਹ ਕਹਿਣਾ ਕਿ ਇੰਡੀਆ ਕੈਨੇਡਾ ਦੇ ਵਿਦੇਸ਼ੀ ਤੇ ਅੰਦਰੂਨੀ ਮਾਮਲਿਆ ਵਿਚ ਦਖਲ ਦੇ ਰਿਹਾ ਹੈ, ਸਾਬਤ ਕਰਦਾ ਹੈ ਕਿ ਅਜਿਹੇ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਲਈ ਨਿਸ਼ਾਨਾਂ ਬਣਾਉਣ ਦੀਆਂ ਸਾਜਿਸਾਂ ਦਾ ਸਾਜਿਸਕਾਰ ਇੰਡੀਆ ਹੀ ਹੈ । ਇੰਡੀਆ ਅਜਿਹਾ ਸਿੱਖ ਨੌਜਵਾਨੀ ਵਿਚ ਭੈ ਪੈਦਾ ਕਰਨ ਅਤੇ ਸਿੱਖ ਕੌਮ ਦੀ ਆਜਾਦੀ ਦੇ ਨਿਸਾਨੇ ਦੇ ਚੱਲ ਰਹੇ ਸੰਘਰਸ਼ ਵਿਚ ਰੁਕਾਵਟ ਪਾਉਣ ਦੀ ਬਦਨੀਤੀ ਨਾਲ ਅਜਿਹੇ ਕਤਲੇਆਮ ਕਰਵਾ ਰਿਹਾ ਹੈ । 

ਉਨ੍ਹਾਂ ਕਿਹਾ ਕਿ ਯੂਰਪੀ ਸੰਸਦ ਵਿਚ ਮਨੀਪੁਰ ਹਿੰਸਾ ਦੇ ਸੰਬੰਧ ਵਿਚ ਇੰਡੀਆ ਵਿਰੁੱਧ ਪਾਸ ਕੀਤੇ ਗਏ ਮਤੇ ਵਿਚ ਕਹਿ ਰਹੇ ਹਨ ਕਿ ਇੰਡੀਆ ਆਪਣੇ ਨਾਗਰਿਕਾਂ ਦਾ ਅਣਮਨੁੱਖੀ ਢੰਗਾਂ ਨਾਲ ਕਤਲੇਆਮ ਕਰ ਰਿਹਾ ਹੈ ਜਿਥੇ 120 ਮਨੀਪੁਰੀਏ ਮਾਰੇ ਗਏ ਹਨ, 50 ਹਜਾਰ ਦੇ ਕਰੀਬ ਬੇਘਰ ਹੋ ਗਏ ਹਨ, 17 ਹਜਾਰ ਘਰ ਤੇ 250 ਚਰਚ ਹਿੰਦੂਤਵੀਆ ਨੇ ਤਬਾਹ ਕਰ ਦਿੱਤੇ ਹਨ । ਅਜਿਹਾ ਹੀ ਇੰਡੀਅਨ ਹੁਕਮਰਾਨ ਕਸਮੀਰ ਵਿਚ ਵੀ ਲੰਮੇ ਸਮੇ ਤੋ ਅਫਸਪਾ ਵਰਗੇ ਕਾਲੇ ਕਾਨੂੰਨ ਲਗਾਕੇ ਕਰਦੇ ਆ ਰਹੇ ਹਨ । ਇਸੇ ਘੱਟ ਗਿਣਤੀ ਕੌਮ ਮਾਰੂ ਸੋਚ ਅਧੀਨ ਵੱਡੀ ਗਿਣਤੀ ਵਿਚ ਕਸਮੀਰੀਆਂ ਨੂੰ ਫ਼ੌਜਾਂ, ਅਰਧ ਸੈਨਿਕ ਬਲਾਂ ਵੱਲੋ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਹੈ । ਇਸੇ ਤਰ੍ਹਾਂ ਬੀਤੇ ਸਮੇ ਵਿਚ ਪੰਜਾਬ ਵਿਚ ਵੀ ਵੱਡੀ ਗਿਣਤੀ ਵਿਚ ਇਨ੍ਹਾਂ ਫੋਰਸਾਂ ਤੇ ਹੁਕਮਰਾਨਾਂ ਨੇ ਨਿਰਦੋਸ਼, ਛੋਟੀ ਉਮਰ ਦੇ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਤਬਾਹ ਕਰਕੇ ਮਨੁੱਖੀ ਅਧਿਕਾਰਾਂ ਅਤੇ ਇਨਸਾਨੀਅਤ ਦਾ ਜਨਾਜ਼ਾਂ ਕੱਢਦੀ ਰਹੀ ਹੈ । ਹੁਣ ਬਾਹਰਲੇ ਮੁਲਕਾਂ ਵਿਚ ਜੋ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਧੀਨ ਸਿੱਖ ਕੌਮ ਆਪਣੀ ਆਜਾਦ ਬਾਦਸਾਹੀ ਸਿੱਖ ਰਾਜ ਦੇ ਮਿਸਨ ਦੀ ਪ੍ਰਾਪਤੀ ਲਈ ਸਰਗਰਮ ਹਨ, ਉਨ੍ਹਾਂ ਨੂੰ ਇੰਡੀਅਨ ਖੂਫੀਆ ਏਜੰਸੀਆ ਨਿਸ਼ਾਨਾਂ ਬਣਾ ਰਹੀਆ ਹਨ । ਕੇਵਲ ਸ. ਹਰਦੀਪ ਸਿੰਘ ਨਿੱਝਰ ਹੀ ਨਹੀ ਬਲਕਿ ਰਿਪੂਦਮਨ ਸਿੰਘ ਮਲਿਕ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ, ਦੀਪ ਸਿੰਘ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵੀ ਇੰਡੀਅਨ ਹੁਕਮਰਾਨਾਂ ਨੇ ਇਸੇ ਸਾਜਿਸ ਅਧੀਨ ਕਰਵਾਏ ਹਨ । ਜਿਸਦਾ ਸੱਚ ਦੁਨੀਆ ਸਾਹਮਣੇ ਆਉਣਾ ਚਾਹੀਦਾ ਹੈ । ਇਸ ਲਈ ਸਾਡੀ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆ ਜਥੇਬੰਦੀਆ, ਯੂਨਾਈਟਿਡ ਨੇਸਨ, ਇੰਟਰਨੈਸ਼ਨ ਹਿਊਮਨਰਾਈਟਸ ਸੰਗਠਨ, ਯੂ.ਐਸ ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ, ਏਸੀਆ ਵਾਚ ਹਿਊਮਨਰਾਈਟਸ ਅਤੇ ਜਮਹੂਰੀਅਤ ਪਸੰਦ ਮੁਲਕਾਂ ਨੂੰ ਅਪੀਲ ਹੈ ਕਿ ਉਹ ਸਾਡੇ ਸਿੱਖਾਂ ਦੇ ਬਾਹਰਲੇ ਮੁਲਕਾਂ ਵਿਚ ਹੋ ਰਹੇ ਕਤਲ ਅਤੇ ਇੰਡੀਆ ਵਿਚ ਹੋ ਰਹੇ ਕਤਲਾਂ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਦੇ ਹੋਏ ਇੰਡੀਆ ਨੂੰ ਬਤੌਰ ਕਾਤਲ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਕੇ ਕਾਤਲਾਂ ਨੂੰ ਜਿਥੇ ਸਜਾ ਦਿਵਾਉਣ ਦਾ ਪ੍ਰਬੰਧ ਕਰਨ, ਉਥੇ ਸਾਡੀ ਜਮਹੂਰੀਅਤ ਅਤੇ ਅਮਨਮਈ ਪੱਖੀ ‘ਆਜਾਦ ਬਾਦਸਾਹੀ ਸਿੱਖ ਰਾਜ’ ਦੀ ਕਾਇਮੀ ਲਈ ਚੱਲ ਰਹੇ ਸੰਘਰਸ਼ ਨੂੰ ਵੀ ਇਖਲਾਕੀ, ਸਮਾਜਿਕ ਤੌਰ ਤੇ ਆਪੋ ਆਪਣੇ ਮੁਲਕਾਂ ਦੀਆਂ ਪਾਰਲੀਮੈਟ ਵਿਚ ਸਹਿਯੋਗ ਕਰਨ ਤਾਂ ਕਿ ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਹਿੰਦੂਤਵ ਜਾਬਰਾਂ ਦੀ ਗੁਲਾਮੀ ਵਿਚੋ ਆਜਾਦ ਹੋ ਕੇ ਪਹਿਲੇ ਨਾਲੋ ਵੀ ਵਧੇਰੇ ਇਨਸਾਨੀਅਤ ਦੀ ਬਿਹਤਰੀ ਲਈ ਕੌਮਾਂਤਰੀ ਪੱਧਰ ਤੇ ਯੋਗਦਾਨ ਪਾਉਦੀ ਰਹੇ ।

Leave a Reply

Your email address will not be published. Required fields are marked *