ਫ਼ਰਾਂਸ ਤੋਂ ਫੌ਼ਜੀ ਸਮਾਨ ਪ੍ਰਾਪਤ ਕਰਨ ਤੋਂ ਪਹਿਲੇ ਸ੍ਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਅਗਸਤਾ ਵੈਸਟਲੈਡ ਹੈਲੀਕਪਟਰ ਦੇ ਹੋਏ ਵੱਡੇ ਘਪਲੇ ਦਾ ਨਤੀਜਾ ਕੱਢਣ : ਮਾਨ

ਫ਼ਤਹਿਗੜ੍ਹ ਸਾਹਿਬ, 14 ਜੁਲਾਈ ( ) “ਸ੍ਰੀ ਮੋਦੀ ਜੋ ਫ਼ਰਾਂਸ ਦੌਰੇ ਤੇ ਗਏ ਹੋਏ ਹਨ, ਉਹ ਫ਼ਰਾਂਸ ਤੋਂ ਇੰਡੀਆਂ ਦੀ ਸੁਰੱਖਿਆ ਲਈ ਫ਼ੌਜੀ ਸਾਜੋ-ਸਮਾਨ ਦੇ ਸੌਦੇ ਕਰ ਰਹੇ ਹਨ । ਜੋ ਕਿ ਅਸੀ ਆਸ ਰੱਖਦੇ ਹਾਂ ਕਿ ਇਹ ਸੌਦੇ ਮਨੁੱਖਤਾ ਵਿਰੋਧੀ ਨਹੀਂ ਹੋਣਗੇ ਬਲਕਿ ਆਪਣੀ ਸੁਰੱਖਿਆ ਲਈ ਹੋਣਗੇ । ਜੇਕਰ ਇੰਡੀਅਨ ਫ਼ੌਜ ਦੀ ਭਵਿੱਖਤ ਸਥਿਤੀ ਨੂੰ ਸਹੀ ਕਰਨ ਬਾਰੇ ਨਾ ਸੋਚਿਆ ਗਿਆ ਤਾਂ ਇੰਡੀਆ ਦੀ ਸਥਿਤੀ ਆਉਣ ਵਾਲੇ ਸਮੇ ਵਿਚ ਸਥਿਰ ਨਹੀ ਰਹਿ ਸਕੇਗੀ । ਸਾਡੀ ਪਾਰਟੀ ਏਅਰਫੋਰਸ ਦੇ ਬੇਸ ਅਤੇ ਰਨਵੇਅ ਬਾਰੇ ਡੂੰਘੀ ਚਿੰਤਾ ਰੱਖਦੀ ਹੈ ਕਿ ਇਥੇ ਲੜਾਕੂ ਜੈੱਟ ਜਾਂ ਟਰਾਸਪੋਰਟ ਜਹਾਜ਼ ਲੈਡ ਕਰਨਗੇ ? ਇਸ ਸਥਿਤੀ ਬਾਰੇ ਇਥੋ ਦੀ ਫ਼ੌਜ, ਹਵਾਈ ਸੈਨਾ ਅਤੇ ਜਲ ਸੈਨਾ ਦੇ ਚੋਟੇ ਦੀ ਕਮਾਡਰਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਅਤਿ ਲੋੜ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੀ ਫ਼ਰਾਂਸ ਯਾਤਰਾ ਦੌਰਾਨ ਸ੍ਰੀ ਮੋਦੀ ਨੂੰ ਆਪਣੀ ਇੰਡੀਅਨ ਫ਼ੌਜ, ਹਵਾਈ ਸੈਨਾ ਅਤੇ ਜਲ ਸੈਨਾ ਵਿਚ ਪੁਰਾਤਨ ਹਥਿਆਰਾਂ ਦੇ ਸਥਾਂਨ ਤੇ ਆਧੁਨਿਕ ਲੜਾਕੂ ਜਹਾਜ਼ ਅਤੇ ਹੋਰ ਉਪਕਰਨਾਂ ਨੂੰ ਮਜ਼ਬੂਤ ਕਰਨ, ਤਿੰਨੋ ਸੈਨਾਵਾਂ ਦੇ ਕਮਾਡਰਾਂ ਨੂੰ ਆਪਣੀਆ ਫ਼ੌਜਾਂ ਦੀ ਕੰਮਜੋਰ ਸਥਿਤੀ ਨੂੰ ਮਜ਼ਬੂਤ ਕਰਨ ਦੀ ਗੰਭੀਰ ਗੱਲ ਕਰਦੇ ਹੋਏ, ਸ੍ਰੀ ਮੋਦੀ ਵੱਲੋਂ ਅਗਸਤਾ ਵੈਸਟਲੈਡ ਹੈਲੀਕਪਟਰ ਘਪਲੇ ਦੇ ਮਸਲੇ ਨੂੰ ਸਹੀ ਢੰਗ ਨਾਲ ਹੱਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਫ਼ੌਜਾਂ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਮੁੱਦੇ ਉਤੇ ਸੁਝਾਅ ਦਿੰਦੇ ਹੋਏ ਕਿਹਾ ਕਿ ਜੇਕਰ ਸਵੀਡਨ ਦਾ ਗ੍ਰੀਫਨ ਦਾ ਸਬ-ਜੇ.ਏ.ਐਸ 39 ਲੜਾਕੂ ਜੈੱਟ ਖਰੀਦਿਆ ਜਾਵੇ ਤਾਂ ਉਹ ਇੰਡੀਅਨ ਫ਼ੌਜ ਦੀ ਮਜਬੂਤੀ ਕਰਨ ਵਿਚ ਸਹਾਈ ਹੋਵੇਗਾ । ਕਿਉਂਕਿ ਕਾਮਰੇਡ ਚੀਨ ਕੋਲ ਲੜਾਕੂ ਐਸ.ਯੂ-35 ਅਤੇ ਐਸ.ਯੂ. 57 ਹਨ ਜਿਨ੍ਹਾਂ ਦਾ ਮੁਕਾਬਲਾ ਰੀਫੇਲ ਲੜਾਕੂ ਜਹਾਜ ਨਹੀ ਕਰ ਸਕਦਾ । ਉਨ੍ਹਾਂ ਇਸ ਗੱਲ ਤੇ ਚਿੰਤਾ ਜਾਹਰ ਕੀਤੀ ਕਿ ਅਗਸਤਾ ਵੈਸਟਲੈਡ ਹੈਲੀਕਪਟਰ ਸੌਦੇ ਦਾ ਭ੍ਰਿਸਟਾਚਾਰ ਮੁੱਦਾ 2014 ਤੋਂ ਸੀ.ਬੀ.ਆਈ ਕੋਲ ਹੈ, ਉਹ ਅਜੇ ਤੱਕ ਕਿਸੇ ਵੀ ਨਤੀਜੇ ਤੇ ਨਹੀ ਪਹੁੰਚਿਆ । ਉਨ੍ਹਾਂ ਪ੍ਰਸ਼ਨ ਕਰਦੇ ਹੋਏ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਦੀ ਸੈਂਟਰ ਸਰਕਾਰ ਇਸ ਗੰਭੀਰ ਮੁੱਦੇ ਉਤੇ ਢਿੱਲੀ ਕਿਉਂ ਹੋਈ ਪਈ ਹੈ ? ਉਨ੍ਹਾਂ ਕਿਹਾ ਕਿ ਚੋਟੀ ਦੇ ਸੁਰੱਖਿਆ ਸਲਾਹਕਾਰ, ਬ੍ਰਿਜੇਸ ਮਿਸਰਾਂ, ਤਤਕਾਲੀ ਵਜ਼ੀਰ-ਏ-ਆਜਮ ਦੇ ਐਸ.ਪੀ.ਜੀ. ਦੇ ਮੁੱਖੀ ਆਦਿ ਜੋ ਅਗਸਤਾ ਵੈਸਟਲੈਡ ਦੀ ਖਰੀਦੋ-ਫਰੋਖਤ ਵਿਚ ਸਾਮਿਲ ਸਨ, ਉਹ ਅਤੇ ਉਨ੍ਹਾਂ ਦੇ ਰਿਸਤੇਦਾਰ ਇਟਲੀ ਵਿਚ ਹਨ । ਉਨ੍ਹਾਂ ਇਸ ਗੱਲ ਤੇ ਵੀ ਚਿੰਤਾ ਜਾਹਰ ਕੀਤੀ ਕਿ ਜੇਕਰ ਦੇਸ਼ ਦਾ ਫ਼ੌਜੀ ਸੁਰੱਖਿਆ ਢਾਂਚਾ ਰਿਸਵਤਖੋਰੀ ਅਤੇ ਭ੍ਰਿਸਟਾਚਾਰ ਵਿਚ ਗਲਤਾਨ ਹੋ ਚੁੱਕਾ ਹੈ, ਤਾਂ ਇਹ ਹਿੰਦੂਤਵ ਹੁਕਮਰਾਨ ਆਪਣੇ ਹਿੰਦੂਰਾਸਟਰ ਮੋਰਚੇ ਦੀ ਲੜਾਈ ਕਿਵੇਂ ਲੜੇਗਾ ? ਉਨ੍ਹਾਂ ਇਹ ਮਹਿਸੂਸ ਕੀਤਾ ਕਿ ਜੋ ਸ੍ਰੀ ਮੋਦੀ ਫ਼ਰਾਂਸ ਵਿਚ ਖਰੀਦੋ-ਫਰੋਖਤ ਕਰ ਰਹੇ ਹਨ ਉਹ ਜੈੱਟ ਸਟੈਲਥ ਨਾਲ ਲੜਨ ਵਾਲੀਆ ਮਸੀਨਾਂ ਨਹੀ ਹਨ ।

Leave a Reply

Your email address will not be published. Required fields are marked *