ਖ਼ਾਲਸਾ ਪੰਥ ਸਭ ਗੁਰੂਘਰਾਂ, ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆ ਵਿਖੇ 21 ਜੂਨ ਨੂੰ ਗੱਤਕਾ ਦਿਹਾੜਾ ਤੌਰ ਤੇ ਸ਼ਾਨ ਨਾਲ ਮਨਾਏ : ਮਾਨ

ਫਤਹਿਗੜ੍ਹ ਸਾਹਿਬ, 17 ਜੂਨ ( ) “ਕਿਉਂਕਿ ਸਾਡੀ ਦੂਜੀ ਪਾਤਸਾਹੀ ਗੁਰੂ ਅੰਗਦ ਦੇਵ ਸਾਹਿਬ ਨੇ ਸਾਨੂੰ ਸਰੀਰਕ ਤੌਰ ਤੇ ਮਜ਼ਬੂਤ ਰੱਖਣ ਹਿੱਤ ਕੁਸਤੀਆ, ਦੰਗਲ, ਮੂਗਲੀਆ ਫੇਰਨ ਹਿੱਤ ਖੇਡਾਂ ਦੀ ਸੁਰੂਆਤ ਕਰਵਾਈ ਸੀ ਅਤੇ ਛੇਵੀ ਪਾਤਸਾਹੀ ਨੇ ਸਾਨੂੰ ਘੋੜਸਵਾਰੀ ਕਰਨ, ਨੇਜਾਬਾਜੀ, ਤਲਵਾਰਬਾਜੀ, ਗੱਤਕਾਬਾਜੀ ਅਤੇ ਜੰਗਾਂ-ਯੁੱਧਾਂ ਦੇ ਢੰਗ-ਤਰੀਕਿਆ ਵਿਚ ਮੁਹਾਰਤ ਹਾਸਿਲ ਕਰਨ ਦੀ ਬਖਸਿ਼ਸ਼ ਕਰਦੇ ਹੋਏ ਸਿੱਖ ਕੌਮ ਨੂੰ ਸਰੀਰਕ ਪੱਖੋ ਮਜ਼ਬੂਤ ਰੱਖਣ ਦੇ ਆਦੇਸ਼ ਦਿੱਤੇ ਹਨ । ਫਿਰ ਸਾਡੀ ਬਾਣੀ ਸੁਖਮਨੀ ਸਾਹਿਬ ਵਿਚ ਸਾਹਾਂ ਨੂੰ ਉਪਰ ਹੇਠ ਕਰਨ ਜਾਂ ਹੋਰ ਸਰੀਰਕ ਵਿਧੀਆ ਅਪਣਾਉਣ ਦੇ ਯੋਗਾ ਆਦਿ ਦਾ ਖੰਡਨ ਕੀਤਾ ਹੈ । ਸਿੱਖ ਕੌਮ ਵਿਚ ਯੋਗਾ ਲਈ ਕੋਈ ਸਥਾਂਨ ਨਹੀ ਸਾਨੂੰ ਤਾਂ ਗੁਰੂ ਸਾਹਿਬਾਨ ਅਤੇ ਗੁਰਬਾਣੀ ਨੇ ਸਰੀਰਕ ਤੌਰ ਤੇ ਰਿਸਟ ਪੁਸਟ ਰਹਿਣ ਲਈ ਗੱਤਕੇਬਾਜੀ ਦੀ ਖੇਡ ਤੋ ਅਗਵਾਈ ਲੈਣ ਦੇ ਆਦੇਸ਼ ਦਿੱਤੇ ਹਨ । ਜਦੋਕਿ ਹਿੰਦੂਤਵ ਹੁਕਮਰਾਨ ਜਿਨ੍ਹਾਂ ਨੇ 1947 ਤੋ ਬਾਅਦ ਬਣਾਏ ਗਏ ਇੰਡੀਆ ਦੇ ਵਿਧਾਨ ਵਿਚ ਧਾਰਾ 25 ਰਾਹੀ ਸਾਨੂੰ ਵੱਖਰੀ ਤੇ ਅਣਖੀਲੀ ਪਹਿਚਾਣ ਰੱਖਣ ਵਾਲੀ ਸਿੱਖ ਕੌਮ ਨੂੰ ਮੁਕਾਰਤਾ ਨਾਲ ਹਿੰਦੂ ਦਰਜ ਕੀਤਾ ਹੈ ਅਤੇ ਹੁਣ ਇਹ ਸਾਨੂੰ ਸਰੀਰਕ ਤੌਰ ਤੇ ਵੀ ਹਿੰਦੂਤਵ ਸੋਚ ਵਿਚ ਢਾਲਣ ਹਿੱਤ ਇੰਡੀਆ ਪੱਧਰ ਤੇ ਯੋਗੇ ਦਾ ਪ੍ਰਚਾਰ ਕਰ ਰਹੇ ਹਨ । ਇਸ ਲਈ ਅਸੀ ਆਪਣੀ ਵਿਲੱਖਣ ਤੇ ਅਣਖੀਲੀ ਪਹਿਚਾਣ ਨੂੰ ਕਾਇਮ ਰੱਖਣ ਲਈ ਅਤੇ ਇਨ੍ਹਾਂ ਵੱਲੋ ਸਾਜਸੀ ਢੰਗਾਂ ਰਾਹੀ ਦਿੱਤੀ ਜਾਣ ਵਾਲੀ ਗੁਲਾਮੀਅਤ ਨੂੰ ਚੁਣੋਤੀ ਦੇਣ ਲਈ ਸਮੁੱਚੀ ਸਿੱਖ ਕੌਮ ਭਾਵੇ ਉਹ ਪੰਜਾਬ ਜਾਂ ਇੰਡੀਆ ਵਿਚ ਵੱਸਦੀ ਹੋਵੇ ਜਾਂ ਬਾਹਰਲੇ ਮੁਲਕਾਂ ਵਿਚ । ਉਹ ਸਾਰੇ 21 ਜੂਨ ਦੇ ਦਿਹਾੜੇ ਨੂੰ ਆਪੋ ਆਪਣੇ ਗੁਰੂਘਰਾਂ, ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆ ਅਤੇ ਹੋਰ ਸਿੱਖੀ ਸੰਸਥਾਵਾਂ ਵਿਚ ਗੱਤਕੇ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਉਦੇ ਹੋਏ ਬਤੌਰ ਗੱਤਕੇ ਦਿਹਾੜੇ ਨੂੰ ਪੂਰਨ ਸਰਧਾ ਤੇ ਸਾਨ ਨਾਲ ਮਨਾਉਣ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਖ਼ਾਲਸਾ ਪੰਥ, ਨੌਜਵਾਨੀ, ਇਤਿਹਾਸਿਕ ਗੁਰੂਘਰਾਂ ਅਤੇ ਲੋਕਲ ਗੁਰੂਘਰਾਂ, ਵਿਦਿਅਕ ਅਦਾਰਿਆ, ਸਕੂਲਾਂ, ਕਾਲਜਾਂ ਆਦਿ ਸਿੱਖੀ ਸੰਸਥਾਵਾਂ ਦੇ ਸਭ ਪ੍ਰਬੰਧਕਾਂ ਅਤੇ ਆਗੂਆ ਨੂੰ 21 ਜੂਨ ਨੂੰ ਗੱਤਕਾ ਦਿਹਾੜਾ ਮਨਾਉਣ ਦੀ ਗੁਜਾਰਿਸ ਕਰਦੇ ਹੋਏ ਕੀਤੀ । ਉਨ੍ਹਾਂ ਇਸ ਗੱਲ ਦਾ ਉਚੇਚੇ ਤੌਰ ਤੇ ਵਰਣਨ ਕੀਤਾ ਕਿ ਜਿੰਨਾ ਸਮਾਂ ਅਸੀ ਗੁਰਬਾਣੀ ਰਾਹੀ ਆਤਮਿਕ ਤੌਰ ਤੇ ਅਤੇ ਸਿੱਖੀ ਖੇਡਾਂ ਗੱਤਕੇਬਾਜੀ, ਨੇਜਾਬਾਜੀ ਰਾਹੀ ਸਰੀਰਕ ਤੌਰ ਤੇ ਮਜਬੂਤ ਨਹੀ ਹੋਵਾਂਗੇ, ਉਨਾ ਸਮਾਂ ਅਸੀ ਹਿੰਦੂਤਵ ਤਾਕਤਾਂ ਦੀ ਗੁਲਾਮੀਅਤ ਦੇ ਜੂਲੇ ਨੂੰ ਤੋੜ ਨਹੀ ਸਕਾਂਗੇ । ਇਸ ਲਈ ਹਰ ਗੁਰਸਿੱਖ ਦਾ ਸਰੀਰਕ ਅਤੇ ਮਾਨਸਿਕ ਤੌਰ ਤੇ ਮਜਬੂਤ ਹੋਣਾ ਅਤਿ ਜਰੂਰੀ ਹੈ । ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਜਿਥੇ ਬਾਣੀ ਰਾਹੀ ਸੰਤ ਬਣਾਇਆ ਹੈ, ਉਥੇ ਸ਼ਸਤਰਾਂ ਰਾਹੀ ਸਾਨੂੰ ਇਕ ਗੁਣਵਾਨ ਸਿਪਾਹੀ ਵੀ ਬਣਾਇਆ ਹੈ ਜੋ ਹਰ ਖੇਤਰ ਵਿਚ ਫਤਹਿ ਪ੍ਰਾਪਤ ਕਰਨ ਦੀ ਦ੍ਰਿੜ ਇੱਛਾ ਰੱਖਦਾ ਹੈ । ਉਨ੍ਹਾਂ ਕਿਹਾ ਕਿ ਜਦੋ 1984 ਵਿਚ ਦਿੱਲੀ ਤੇ ਹੋਰ ਸਥਾਨਾਂ ਤੇ ਹਿੰਦੂਤਵ ਤਾਕਤਾਂ ਨੇ ਕਤਲੇਆਮ ਕੀਤਾ ਤਾਂ ਜਿਥੇ ਸਿੱਖਾਂ ਦੇ ਘਰਾਂ ਵਿਚ ਕਿਰਪਾਨਾਂ ਤੇ ਨੇਜੇ ਸਨ, ਉਨ੍ਹਾਂ ਤੋ ਤਾਂ ਇਹ ਡਰਦੇ ਰਹੇ ਜਿਥੇ ਬੰਦੂਕਾਂ ਸਨ ਉਨ੍ਹਾਂ ਤੋ ਨਹੀ ਡਰੇ । ਇਸ ਲਈ ਸਾਨੂੰ ਗੱਤਕੇਬਾਜੀ ਦੀ ਮੁਹਾਰਤ ਹੋਣੀ ਅਤਿ ਜਰੂਰੀ ਹੈ ।

Leave a Reply

Your email address will not be published. Required fields are marked *