ਗੁਰਦੁਆਰਾ ਨੌਵੀਂ ਪਾਤਸਾਹੀ ਮੁਕਾਰੋਪੁਰ (ਫ਼ਤਹਿਗੜ੍ਹ ਸਾਹਿਬ) ਦਾ ਪ੍ਰਬੰਧ ਪੁਰਾਤਨ ਸੇਵਾਦਾਰਾਂ ਨੂੰ ਪ੍ਰਾਪਤ ਹੋਣਾ ਅੰਮ੍ਰਿਤਸਰ ਦਲ ਦੀ ਵੱਡੀ ਕਾਮਯਾਬੀ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 16 ਜੂਨ ( ) “ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਚ ਪੈਦੇ ਪਿੰਡ ਮੁਕਾਰੋਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਹੈ । ਜਿਥੇ ਗੁਰੂ ਸਾਹਿਬ ਕਈ ਦਿਨ ਠਹਿਰੇ। ਉਸ ਸਮੇ ਮਾਈ ਮਾੜੀ ਅਤੇ ਬਾਬਾ ਰੂਪ ਚੰਦ ਦੇ ਪਰਿਵਾਰ ਨੇ ਗੁਰੂ ਸਾਹਿਬ ਜੀ ਦੀ ਅਨਿਨ ਸਰਧਾ ਨਾਲ ਸੇਵਾ ਕੀਤੀ । ਗੁਰੂ ਸਾਹਿਬਾਨ ਇਥੇ 7 ਦਿਨ ਰਹੇ । ਇਹ ਗੁਰੂਘਰ ਐਸ.ਜੀ.ਪੀ.ਸੀ ਐਕਟ ਦੀ ਧਾਰਾ 87 ਅਧੀਨ ਆਉਦਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 2005 ਤੋ ਲੈਕੇ ਅੱਜ ਤੱਕ ਧਾਰਾ 87 ਅਧੀਨ ਆਉਦੇ ਗੁਰੂਘਰਾਂ ਦੀਆਂ ਲੋਕਲ ਕਮੇਟੀਆ ਦੀ ਪੰਜਾਬ ਸਰਕਾਰ ਨੇ ਚੋਣਾਂ ਨਾ ਕਰਵਾਕੇ ਆਪਣੀ ਜਿੰਮੇਵਾਰੀ ਵਿਚ ਅਣਗਹਿਲੀ ਕੀਤੀ ਹੈ। ਕਾਫੀ ਲੰਮੇ ਸਮੇ ਤੋ ਉਪਰੋਕਤ ਗੁਰੁਦਆਰਾ ਸਾਹਿਬ ਵਿਖੇ ਜ਼ਬਰੀ ਬਾਦਲ ਦਲੀਆ ਦਾ ਇਕ ਮੈਬਰ ਹੀ ਇਸ ਗੁਰੂਘਰ ਦੇ ਪ੍ਰਬੰਧ ਦੀ ਦੇਖਰੇਖ ਕਰਦਾ ਆ ਰਿਹਾ ਸੀ । ਜਦੋਕਿ 4 ਮੈਬਰ ਜਿਨ੍ਹਾਂ ਦੀ ਬਹੁਸੰਮਤੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੰਬੰਧਤ ਸਨ, ਜਿਨ੍ਹਾਂ ਵਿਚ ਮੁੱਖ ਤੌਰ ਤੇ ਸ. ਜੋਰਾ ਸਿੰਘ ਮੁਕਾਰੋਪੁਰ, ਲੰਬਰਦਾਰ ਸਿਕੰਦਰ ਸਿੰਘ ਮੁੱਖ ਸਨ । ਉਨ੍ਹਾਂ ਨੂੰ ਪ੍ਰਬੰਧ ਕਰਨ ਵਿਚ ਕਿਸੇ ਤਰ੍ਹਾਂ ਦੀ ਰਾਏ ਸਲਾਹ ਨਹੀ ਸੀ ਲਈ ਜਾਂਦੀ । ਪਰ ਪਾਰਟੀ ਵੱਲੋ ਕੀਤੀਆ ਅਣਥੱਕ ਕੋਸਿ਼ਸ਼ਾਂ ਅਤੇ ਸੰਘਰਸ਼ ਦੀ ਬਦੌਲਤ ਬੀਤੇ ਦਿਨੀਂ ਪਾਰਟੀ ਦੇ ਬਹੁਸੰਮਤੀ ਦੇ 4 ਮੈਬਰਾਂ ਦੇ ਅਧੀਨ ਇਸ ਗੁਰੂਘਰ ਦਾ ਪ੍ਰਬੰਧ ਆ ਗਿਆ ਹੈ । ਜਿਸ ਉਤੇ ਪਾਰਟੀ ਜਥੇਦਾਰ ਜੋਰਾ ਸਿੰਘ ਮੁਕਾਰੋਪੁਰ ਅਤੇ ਉਨ੍ਹਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਦੀ ਹੋਈ ਇਸ ਗੁਰੂਘਰ ਦੇ ਪ੍ਰਬੰਧ ਵਿਚ ਬੀਤੇ ਸਮੇਂ ਦੌਰਾਨ ਪੈਦਾ ਹੋ ਚੁੱਕੀਆ ਖਾਮੀਆ ਨੂੰ ਹੋਰ ਸਿੱਦਤ ਨਾਲ ਦੂਰ ਕਰਨਗੇ ਅਤੇ ਇਸ ਗੁਰੂਘਰ ਦੇ ਪ੍ਰਬੰਧ ਨੂੰ ਪਾਰਦਰਸ਼ੀ ਬਣਾਉਣ ਵਿਚ ਆਪਣੀ ਭੂਮਿਕਾ ਨਿਭਾਉਣਗੇ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਉਪਰੋਕਤ ਗੁਰੂਘਰ ਵਿਖੇ ਸਰਧਾ ਨਾਲ ਨਤਮਸਤਕ ਹੁੰਦੇ ਹੋਏ ਅਤੇ ਪਾਰਟੀ ਦੇ ਉਪਰੋਕਤ ਸੁਹਿਰਦ ਮੈਬਰਾਂ ਨੂੰ ਇਸ ਗੁਰੂਘਰ ਦੇ ਪ੍ਰਬੰਧ ਦੀ ਜਿੰਮੇਵਾਰੀ ਮਿਲਣ ਉਤੇ ਵਧਾਈ ਦਿੰਦੇ ਹੋਏ ਅਤਿਅੰਤ ਖੁਸ਼ੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਇਹ ਹੋਰ ਵੀ ਫਖ਼ਰ ਵਾਲੀ ਗੱਲ ਹੈ ਕਿ ਜਿਸ ਜਥੇਦਾਰ ਜੋਰਾ ਸਿੰਘ ਮੁਕਾਰੋਪੁਰ ਦੀ ਅਗਵਾਈ ਹੇਠ ਇਸ ਗੁਰੂਘਰ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਮਿਲੀ ਹੈ, ਇਹ ਪਰਿਵਾਰ ਮਾਈ ਮਾੜੀ ਅਤੇ ਬਾਬਾ ਰੂਪ ਚੰਦ ਦੇ ਨੌਵੀ ਪੀੜ੍ਹੀ ਵਿਚੋ ਹੈ । ਕਿਉਂਕਿ ਇਨ੍ਹਾਂ ਦੇ ਬਜੁਰਗਾਂ ਨੇ ਗੁਰੂ ਸਾਹਿਬ ਦੀ ਉਸ ਸਮੇ ਪਹੁੰਚਣ ਤੇ 7 ਦਿਨ ਤੱਕ ਸੇਵਾ ਕਰਦੇ ਰਹੇ ਅਤੇ ਗੁਰੂ ਸਾਹਿਬ ਨੇ ਇਨ੍ਹਾਂ ਦੇ ਪਰਿਵਾਰ ਤੇ ਹਮੇਸ਼ਾਂ ਬਖਸਿ਼ਸ਼ ਰੱਖੀ ਅਤੇ ਹੁਣ ਇਹ ਸੇਵਾ ਇਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ । ਸ. ਇਮਾਨ ਸਿੰਘ ਮਾਨ ਨੇ ਇਹ ਵੀ ਮੰਗ ਕੀਤੀ ਕਿ ਜਿਵੇ ਲੰਮੇ ਸਮੇ ਤੋ ਇਸ ਗੁਰੂਘਰ ਦਾ ਪ੍ਰਬੰਧ ਜ਼ਬਰੀ ਹਥਿਆਇਆ ਹੋਇਆ ਸੀ ਅਤੇ ਉਸਨੂੰ ਬਹਾਲ ਨਹੀ ਸੀ ਕੀਤਾ ਜਾ ਰਿਹਾ ਅਤੇ ਬਾਕੀ ਪੰਜਾਬ ਦੇ ਜੋ ਗੁਰੂਘਰ ਧਾਰਾ 87 ਅਧੀਨ ਲੋਕਲ ਕਮੇਟੀਆ ਦੇ ਪ੍ਰਬੰਧ ਹੇਠ ਆਉਦੇ ਹਨ ਉਨ੍ਹਾਂ ਦੀਆਂ ਕਮੇਟੀ ਚੋਣਾਂ ਕਰਵਾਉਣ ਲਈ ਵੀ ਪੰਜਾਬ ਸਰਕਾਰ ਤੁਰੰਤ ਇਸ ਦਿਸ਼ਾ ਵੱਲ ਅਮਲੀ ਰੂਪ ਵਿਚ ਕਾਰਵਾਈ ਕਰੇ ।

Leave a Reply

Your email address will not be published. Required fields are marked *