ਸ. ਅਵਤਾਰ ਸਿੰਘ ਖੰਡਾ ਦਾ ਇੰਗਲੈਂਡ ਵਿਚ ਸਾਜ਼ਸੀ ਢੰਗ ਨਾਲ ਅਕਾਲ ਚਲਾਣਾ ਹੋ ਜਾਣਾ ਅਤਿ ਦੁੱਖਦਾਇ, ਨਿਰਪੱਖਤਾ ਨਾਲ ਜਾਂਚ ਜਰੂਰੀ : ਮਾਨ

ਫ਼ਤਹਿਗੜ੍ਹ ਸਾਹਿਬ, 15 ਜੂਨ ( ) “ਸ. ਅਵਤਾਰ ਸਿੰਘ ਖੰਡਾ ਨੌਜ਼ਵਾਨ, ਨਿਧੱੜਕ ਖਿਆਲਾਂ ਦੇ ਨਿਰਪੱਖਤਾ ਨਾਲ ਆਪਣੀ ਸਿੰਖ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਇਸ ਨੌਜ਼ਵਾਨ ਦਾ ਬਰਤਾਨੀਆ ਵਿਚ ਅਚਾਨਕ ਅਕਾਲ ਚਲਾਣਾ ਹੋ ਜਾਣਾ ਜਿਥੇ ਸਮੁੱਚੇ ਖ਼ਾਲਸਾ ਪੰਥ ਲਈ ਅਤਿ ਦਰਦਨਾਕ ਤੇ ਪੀੜ੍ਹਾ ਵਾਲਾ ਹੈ, ਉਥੇ ਉਨ੍ਹਾਂ ਦੇ ਹੋਏ ਇਸ ਅਕਾਲ ਚਲਾਣੇ ਨੂੰ ਅੱਜ ਸਮੁੱਚਾ ਖ਼ਾਲਸਾ ਪੰਥ ਡੂੰਘੀਆਂ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣਾ ਇਹ ਸਾਬਤ ਕਰਦਾ ਹੈ ਕਿ ਇੰਡੀਆ ਦੇ ਹੁਕਮਰਾਨ ਅਤੇ ਏਜੰਸੀਆ ਕਿਸ ਤਰ੍ਹਾਂ ਸਾਡੇ ਅਗਾਹਵਾਧੂ ਕੌਮੀ ਖਿਆਲਾਤਾਂ ਦੀ ਮਾਲਕ ਨੌਜ਼ਵਾਨੀ ਅਤੇ ਆਗੂਆਂ ਨੂੰ ਸਾਜਿ਼ਸ ਦਾ ਸਿ਼ਕਾਰ ਬਣਾ ਰਹੀ ਹੈ, ਇਹ ਸਮੁੱਚੇ ਖ਼ਾਲਸਾ ਪੰਥ ਦੇ ਸੂਝਵਾਨ ਪੰਥਦਰਦੀਆਂ, ਬੁੱਧੀਜੀਵੀਆਂ ਅਤੇ ਸਿਆਸੀ ਆਗੂਆਂ ਤੇ ਸਰਗਰਮ ਪਾਰਟੀਆਂ ਦੀ ਇਕ ਸਾਂਝੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਹੋਏ ਅਕਾਲ ਚਲਾਣੇ ਦੇ ਸੱਚ ਨੂੰ ਕੌਮਾਂਤਰੀ ਪੱਧਰ ਦੀਆਂ ਯੂਰਪਿੰਨ ਮੁਲਕਾਂ ਦੀਆਂ ਖੂਫੀਆ ਏਜੰਸੀਆ ਦੀ ਵਰਤੋ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ । ਜੇਕਰ ਇਸ ਪਿੱਛੇ ਹਿੰਦੂਤਵ ਹੁਕਮਰਾਨਾਂ ਤੇ ਏਜੰਸੀਆ ਦਾ ਹੱਥ ਸਾਹਮਣੇ ਆਵੇ, ਤਾਂ ਇਸ ਗੱਲ ਨੂੰ ਯੂ.ਐਨ.ਓ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨਰਾਈਟਸ ਅਤੇ ਸਮੁੱਚੇ ਜਮਹੂਰੀਅਤ ਅਤੇ ਅਮਨ ਪਸ਼ੰਦ ਮੁਲਕਾਂ ਦੇ ਧਿਆਨ ਵਿਚ ਲਿਆਉਦੇ ਹੋਏ ਇੰਡੀਆ ਦੇ ਸਾਜਿਸਕਾਰੀ ਹੁਕਮਰਾਨਾਂ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦਿਵਾਈਆ ਜਾਣ ਤਾਂ ਕਿ ਮੁਤੱਸਵੀ ਹਿੰਦੂਤਵ ਹੁਕਮਰਾਨ ਅਜਿਹੇ ਸਾਜਸੀ ਢੰਗਾਂ ਰਾਹੀ ਵਾਰ-ਵਾਰ ਕਦੀ ਦੀਪ ਸਿੰਘ ਸਿੱਧੂ, ਕਦੀ ਸਿੱਧੂ ਮੂਸੇਵਾਲਾ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਹੁਣ ਸ. ਅਵਤਾਰ ਸਿੰਘ ਖੰਡਾ ਵਰਗੀਆਂ ਕੌਮੀ ਸਖਸੀਅਤਾਂ ਤੇ ਆਗੂਆ ਨੂੰ ਆਉਣ ਵਾਲੇ ਸਮੇ ਵਿਚ ਨਿਸ਼ਾਨਾਂ ਬਣਾਉਣ ਵਿਚ ਕਾਮਯਾਬ ਨਾ ਹੋ ਸਕਣ ਤੇ ਸਮੁੱਚੀ ਸਿੱਖ ਕੌਮ ਅਜਿਹੀਆ ਸਾਜਿਸਾਂ ਤੋ ਸੁਚੇਤ ਰਹਿ ਸਕੇ ।” ਇਸ ਅਣਹੋਣੀ ਤੌਂ ਇਹ ਜਾਪਦਾ ਹੈ ਕਿ ਜਿਵੇਂ ਪਿਛਲੇ ਦਿਨੀ ਰੂਸੀ ਸੁਰੱਖਿਆ ਸੇਵਾਵਾਂ (FSB) ਦੇ ਇੱਕ ਸੇਵਾਮੁਕਤ ਮੈਂਬਰ ਲੈਫਟੀਨੈਂਟ ਕਰਨਲ ਅਲੈਗਜ਼ੈਂਡਰ ਲਿਟਵਿਨੇਨਕੋ ਦੀ ਲੰਡਨ ਵਿੱਚ ਰੇਡੀਏਸ਼ਨ ਜ਼ਹਿਰ ਕਾਰਨ ਮੌਤ ਹੋ ਗਈ ਜੋ ਬਿਲਕੁਲ ਇਸ ਕੇਸ ਨਾਲ ਮੇਲਜੋਲ ਖਾਂਦਾ ਹੈ। ਲਿਟਵਿਨੇਨਕੋ ਦੀ ਮੌਤ ਦਾ ਕਾਰਨ ਬਣੇ ਇਸ ਜਹਰ ਨੇ ਤੁਰੰਤ ਇਹ ਸ਼ੱਕ ਪੈਦਾ ਕੀਤਾ ਕਿ ਉਸਨੂੰ ਰੂਸੀ ਗੁਪਤ ਸੇਵਾਵਾਂ ਦੁਆਰਾ ਹੀ ਮਾਰਿਆ ਗਿਆ ਸੀ ਅਤੇ ਇਸੇ ਤਰਾਂ ਹੀ ਇੰਡੀਆ ਵਿੱਚ ਉੜੀਸਾ ਵਿਚ ਮਾਰੇ ਗਏ ਰੂਸ ਦੇ ਸੰਸਦ ਮੈਂਬਰ, ਕਾਰੋਬਾਰੀ, ਪਾਵੇਲ ਅੰਤੋਵ (65) ਆਪਣੇ ਸਾਥੀ ਯਾਤਰੀ ਵਲਾਦੀਮੀਰ ਬਿਦੇਨੋਵ ਦੀ ਮੌਤ ਤੋਂ ਦੋ ਦਿਨ ਬਾਅਦ ਹੀ, ਓਡੀਸ਼ਾ ਦੇ ਰਾਏਗੜਾ ਜ਼ਿਲ੍ਹੇ ਵਿੱਚ ਖੂਨ ਨਾਲ ਲੱਥਪੱਥ ਹਾਲਤ ਵਿੱਚ ਇੱਕ ਹੋਟਲ ਵਿੱਚ ਪਾਇਆ ਗਿਆ। ਇਹਨਾਂ ਘਟਨਾਵਾਂ ਤੌਂ ਪਤਾ ਲਗਦਾ ਹੈ ਕਿਸ ਤਰਾਂ ਖੂਫੀਆਂ ਇਜੰਸੀਆਂ ਆਪਣੇ ਨਿਸਾਨੇ ਨਿਰਧਾਰਿਤ ਕਰਕੇ ਆਪਣਾ ਕੰਮ ਬਾਖੂਬੀ ਕਰਦੀਆਂ ਹਨ।

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਅਵਤਾਰ ਸਿੰਘ ਖੰਡਾ ਨੌਜਵਾਨ ਆਗੂ ਦੇ ਹੋਏ ਅਕਾਲ ਚਲਾਣੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਦੀ ਜਾਂਚ ਸ. ਅਵਤਾਰ ਸਿੰਘ ਖੰਡਾ ਜਿਸ ਤਰਾ ਸਾਡੇ ਤੌਂ ਸੱਕੀ ਹਲਾਤਾਂ ਵਿੱਚ ਵਿਛੜ ਗਏ ਹਨ ਇਸ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਬਹੁਤ ਜਰੂਰੀ ਹੈ। ਸ. ਅਵਤਾਰ ਸਿੰਘ ਖੰਡਾ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿਚ ਸਨ, ਇਹੀ ਵਜਹ ਹੋ ਸਕਦੀ ਹੈ ਕਿ ਸ. ਖੰਡਾ ਨੂੰ ਮੌਤ ਦੇ ਮੂੰਹ ਵਿਚ ਸਾਜਸੀ ਢੰਗ ਨਾਲ ਧਕੇਲ ਦਿੱਤਾ ਗਿਆ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਜੋਰਦਾਰ ਮੰਗ ਕਰਦਾ ਹੈ ਕਿ ਉਪਰੋਕਤ ਸਿੱਖਾਂ, ਘੱਟ ਗਿਣਤੀ ਕੌਮਾਂ ਅਤੇ ਹੋਰਨਾਂ ਦੀ ਮੌਤ ਦੀ ਜਾਂਚ ਉਸੇ ਤਰ੍ਹਾਂ ਕੀਤੀ ਜਾਵੇ ਜਿਵੇ ਪਾਕਿਸਤਾਨ ਦੇ ਵਜੀਰ ਏ ਆਜਮ ਬੀਬੀ ਬੈਨਰਜੀ ਭੂਟੋ ਅਤੇ ਵਜੀਰ ਏ ਆਜਮ ਲਿਬਨਾਨ ਮਿਸਟਰ ਹਰਾਰੀ ਦੀਆਂ ਹੋਈਆ ਸਨ । ਮੌਜੂਦਾ ਹਿੰਦੂਤਵ ਇੰਡੀਆ ਹਕੂਮਤ ਦੇ ਰਾਜ ਪ੍ਰਬੰਧ ਵਿਚ ਘੱਟ ਗਿਣਤੀ ਕੌਮਾਂ, ਕਬੀਲੇ ਆਦਿ ਕਾਨੂੰਨੀ, ਸਮਾਜਿਕ ਤੌਰ ਤੇ ਬਿਲਕੁਲ ਸੁਰੱਖਿਅਤ ਨਹੀ ਹਨ।

Leave a Reply

Your email address will not be published. Required fields are marked *