ਸ. ਅਵਤਾਰ ਸਿੰਘ ਖੰਡਾ ਦੀ ਇੰਗਲੈਡ ਵਿਚ ਹੋਈ ਮੌਤ, ਪੂਰਨ ਰੂਪ ਵਿਚ ਸ਼ੱਕ ਦੇ ਘੇਰੇ ‘ਚ : ਮਾਨ

ਹਿੰਦੂਤਵ ਇੰਡੀਆ ਯੂ.ਐਨ.ਐਸ.ਸੀ. ਦਾ ਮੈਂਬਰ ਬਣਨ ਦੀਆਂ ਸ਼ਰਤਾਂ ਹੀ ਪੂਰੀਆਂ ਨਹੀ ਕਰਦਾ, ਕਿਉਂਕਿ 1948 ਦੇ ਕਸ਼ਮੀਰ ਦੇ ਰਾਏਸੁਮਾਰੀ ਦੇ ਮਤੇ ਨੂੰ ਹੀ ਅੱਜ ਤੱਕ ਲਾਗੂ ਨਹੀ ਕੀਤਾ

ਫ਼ਤਹਿਗੜ੍ਹ ਸਾਹਿਬ, 15 ਜੂਨ ( ) “ਹਿੰਦੂਤਵ ਇੰਡੀਆ ਮੁਲਕ ਵੱਲੋਂ ਲੰਮੇ ਸਮੇ ਤੋ ਯੂਨਾਈਟਿਡ ਨੇਸ਼ਨ ਸਕਿਊਰਟੀ ਕੌਸਲ ਦਾ ਮੈਂਬਰ ਬਣਨ ਲਈ ਕੌਮਾਂਤਰੀ ਪੱਧਰ ਤੇ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ । ਜਦੋਕਿ ਉਪਰੋਕਤ ਸਭ ਮੁਲਕਾਂ ਦੀ ਸਾਂਝੀ ਸੰਸਥਾਂ ਯੂ.ਐਨ.ਐਸ.ਸੀ. ਦੇ ਮੈਬਰ ਬਣਨ ਦੀਆਂ ਇੰਡੀਆ ਸ਼ਰਤਾਂ ਹੀ ਪੂਰੀਆਂ ਨਹੀ ਕਰਦਾ, ਕਿਉਂਕਿ ਅਜੇ ਤੱਕ ਇੰਡੀਆ ਨੇ ਆਜਾਦ ਹੋਣ ਉਪਰੰਤ 1948 ਵਿਚ ਕਸ਼ਮੀਰ ਵਿਖੇ ਰਾਏਸੁਮਾਰੀ ਕਰਵਾਉਣ ਦੇ ਯੂ.ਐਨ.ਓ. ਵੱਲੋ ਪਾਸ ਕੀਤੇ ਗਏ ਮਤੇ ਨੂੰ ਹੀ ਲਾਗੂ ਨਹੀ ਕੀਤਾ । ਦੂਸਰਾ ਜੋ ਕੌਮਾਂਤਰੀ ਪੱਧਰ ਦੀਆਂ ਜੰਗਾਂ, ਯੁੱਧਾਂ, ਪਾਣੀਆ, ਆਬੋਹਵਾ, ਕਾਨੂੰਨੀ ਪੱਧਰ ਤੇ ਇਨਸਾਫ਼ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਆਦਿ ਸੰਜ਼ੀਦਾ ਮੁੱਦਿਆ ਉਤੇ ਅੱਜ ਤੱਕ ਹੋਈਆ ਕੌਮਾਂਤਰੀ ਸੰਧੀਆਂ, ਇਕਰਾਰਨਾਮਿਆ ਜਾਂ ਪ੍ਰੋਟੋਕੋਲ ਜੋ ਹੁਣ ਤੱਕ 16 ਦੇ ਕਰੀਬ ਹੋਈਆ ਹਨ, ਉਨ੍ਹਾਂ ਉਤੇ ਇੰਡੀਆ ਨੇ ਆਪਣੇ ਦਸਤਖਤ ਹੀ ਨਹੀ ਕੀਤੇ, ਅਮਲ ਕਰਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ । ਇਸ ਲਈ ਜਿਸ ਮੁਲਕ ਵੱਲੋ ਕੌਮਾਂਤਰੀ ਸੰਧੀਆ ਨੂੰ ਹੀ ਪ੍ਰਵਾਨ ਨਹੀ ਕੀਤਾ ਜਾ ਰਿਹਾ, ਉਸ ਮੁਲਕ ਨੂੰ ਯੂਨਾਈਟਿਡ ਨੇਸਨ ਦੀ ਸੁਰੱਖਿਆ ਕੌਸਲ ਦਾ ਮੈਂਬਰ ਕਿਵੇ ਲਿਆ ਜਾ ਸਕਦਾ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਬਰਤਾਨੀਆ ਵਿਖੇ ਕਾਫ਼ੀ ਲੰਮੇ ਸਮੇ ਤੋ ਵਿਚਰ ਰਹੇ ਇਕ ਅਨੁਭਵੀ ਤੁਜਰਬੇਕਾਰ ਸੰਜ਼ੀਦਾ ਸਿੱਖ ਨੌਜਵਾਨ ਪੱਤਰਕਾਰ ਸ. ਅਵਤਾਰ ਸਿੰਘ ਖੰਡਾ ਦੀ ਹਸਪਤਾਲ ਵਿਚ ਭੇਦਭਰੇ ਢੰਗਾਂ ਨਾਲ ਹੋਈ ਮੌਤ ਤੇ ਇੰਡੀਅਨ ਹੁਕਮਰਾਨਾਂ ਅਤੇ ਏਜੰਸੀਆ ਦੀ ਸਾਜਿਸ ਦਾ ਡੂੰਘਾਂ ਸੱਕ ਜਾਹਰ ਕਰਦੇ ਹੋਏ ਅਤੇ ਇਸ ਹੋਈ ਦੁੱਖਦਾਇਕ ਮੌਤ ਦੀ ਕੌਮਾਂਤਰੀ ਪੱਧਰ ਦੀਆਂ ਨਿਰਪੱਖ ਕਿਸੇ ਏਜੰਸੀ ਜਾਂ ਯੂ.ਐਨ. ਤੋ ਸੀਮਤ ਸਮੇ ਵਿਚ ਜਾਂਚ ਕਰਵਾਉਣ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਦੀਆਂ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ, ਉਨ੍ਹਾਂ ਉਤੇ ਤਸੱਦਦ-ਜੁਲਮ ਕਰਨ ਅਤੇ ਉਨ੍ਹਾਂ ਨਾਲ ਹਰ ਪੱਧਰ ਤੇ ਬੇਇਨਸਾਫ਼ੀਆਂ ਕਰਨ ਦਾ ਲੰਮਾਂ ਚੌੜਾ ਦਾਗੀ ਰਿਕਾਰਡ ਹੈ । ਜਿਵੇਕਿ 27 ਦਸੰਬਰ 2022 ਨੂੰ ਰੂਸ ਦੇ 2 ਨਿਵਾਸੀ ਪਾਵੇਲ ਐਨਟੋਵ ਅਤੇ ਵਾਲਦਮੀਰ ਬਿਦਨੋਵ ਨੂੰ ਉੜੀਸਾ ਵਿਚ ਬਹੁਤ ਭੇਦਭਰੇ ਢੰਗ ਨਾਲ ਮਾਰ ਦਿੱਤਾ ਗਿਆ ਸੀ । ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਨ੍ਹਾਂ ਦੋਵਾਂ ਰੂਸ ਨਿਵਾਸੀਆ ਦੀ ਹੋਈ ਮੌਤ ਦੀ ਜਾਂਚ ਦੀ ਮੰਗ ਕੀਤੀ ਸੀ । ਜੋ ਪੂਰਨ ਨਹੀ ਕੀਤੀ ਗਈ । ਇਸੇ ਤਰ੍ਹਾਂ ਜੋ ਸ. ਅਵਤਾਰ ਸਿੰਘ ਖੰਡਾ ਦੀ ਇੰਗਲੈਡ ਵਿਚ ਮੌਤ ਹੋਈ ਹੈ, ਉਸੇ ਤਰ੍ਹਾਂ ਦੀ ਮੌਤ ਰੂਸ ਦੇ ਵਿਰੋਧੀ, ਲੈਫਟੀਨੈਟ ਕਰਨਲ ਅਲੈਗਜੈਡਰ ਲਿਟਵਿਨੇਨਕੋ ਨੂੰ ਰੂਸ ਦੀ ਖੂਫੀਆ ਪੁਲਿਸ ਵੱਲੋਂ 2006 ਵਿਚ ਭੇਦਭਰੇ ਢੰਗ ਨਾਲ ਮਾਰ ਦਿੱਤਾ ਗਿਆ ਸੀ । ਜੋ ਢੰਗ-ਤਰੀਕੇ ਵਿਰੋਧੀਆ ਨੂੰ ਮਾਰਨ ਦੇ ਹਨ, ਉਨ੍ਹਾਂ ਢੰਗਾਂ ਦੀ ਵਰਤੋ ਕਰਦੇ ਹੋਏ ਹੀ ਸਿੱਖ ਆਗੂ ਭਾਈ ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਮੂਸੇਵਾਲਾ ਅਤੇ ਸ. ਅਵਤਾਰ ਸਿੰਘ ਖੰਡਾ ਨੂੰ ਹੁਣ ਬਰਤਾਨੀਆ ਵਿਚ ਮੌਤ ਦੀ ਘਾਟ ਉਤਾਰਿਆ ਗਿਆ ਹੈ । ਜਦੋਕਿ ਸ. ਅੰਮ੍ਰਿਤਪਾਲ ਸਿੰਘ ਨੂੰ ਸੈਂਟਰ ਤੇ ਪੰਜਾਬ ਦੀ ਪੁਲਿਸ, ਖੂਫੀਆ ਏਜੰਸੀਆ ਵੱਲੋ ਸਾਜਸੀ ਢੰਗ ਨਾਲ ਗ੍ਰਿਫਤਾਰੀ ਕੀਤੀ ਗਈ ਅਤੇ ਜੋ ਵੀ ਉਨ੍ਹਾਂ ਨਾਲ ਸੰਬੰਧਤ ਸਿੱਖ ਸਨ ਉਨ੍ਹਾਂ ਨੂੰ ਵੀ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕਰਦੇ ਹੋਏ ਤਸੱਦਦ ਢਾਹਿਆ ਗਿਆ । ਸ. ਅਵਤਾਰ ਸਿੰਘ ਖੰਡਾ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿਚ ਸਨ, ਇਹੀ ਵਜਹ ਹੋ ਸਕਦੀ ਹੈ ਕਿ ਸ. ਖੰਡਾ ਨੂੰ ਮੌਤ ਦੇ ਮੂੰਹ ਵਿਚ ਸਾਜਸੀ ਢੰਗ ਨਾਲ ਧਕੇਲ ਦਿੱਤਾ ਗਿਆ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਜੋਰਦਾਰ ਮੰਗ ਕਰਦਾ ਹੈ ਕਿ ਉਪਰੋਕਤ ਸਿੱਖਾਂ, ਘੱਟ ਗਿਣਤੀ ਕੌਮਾਂ ਅਤੇ ਹੋਰਨਾਂ ਦੀ ਮੌਤ ਦੀ ਜਾਂਚ ਉਸੇ ਤਰ੍ਹਾਂ ਕੀਤੀ ਜਾਵੇ ਜਿਵੇ ਪਾਕਿਸਤਾਨ ਦੇ ਵਜੀਰ ਏ ਆਜਮ ਬੀਬੀ ਬੈਨਰਜੀ ਭੂਟੋ ਅਤੇ ਵਜੀਰ ਏ ਆਜਮ ਲਿਬਨਾਨ ਮਿਸਟਰ ਹਰਾਰੀ ਦੀਆਂ ਹੋਈਆ ਸਨ । ਮੌਜੂਦਾ ਹਿੰਦੂਤਵ ਇੰਡੀਆ ਹਕੂਮਤ ਦੇ ਰਾਜ ਪ੍ਰਬੰਧ ਵਿਚ ਘੱਟ ਗਿਣਤੀ ਕੌਮਾਂ, ਕਬੀਲੇ ਆਦਿ ਕਾਨੂੰਨੀ, ਸਮਾਜਿਕ ਤੌਰ ਤੇ ਬਿਲਕੁਲ ਸੁਰੱਖਿਅਤ ਨਹੀ ਹਨ।

Leave a Reply

Your email address will not be published. Required fields are marked *