21 ਜੂਨ ਨੂੰ ਸਮੁੱਚੀ ਸਿੱਖ ਕੌਮ ‘ਗੱਤਕੇ ਦਿਹਾੜੇ’ ਦੇ ਤੌਰ ਤੇ ਆਪੋ-ਆਪਣੇ ਜਿ਼ਲ੍ਹਿਆਂ ਤੇ ਸਰਕਲਾਂ ਵਿਚ ਮੁਕਾਬਲੇ ਕਰਵਾਕੇ ਮਨਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 15 ਜੂਨ ( ) “ਸਿੱਖ ਕੌਮ ਦਾ ਹਿੰਦੂਤਵ ਖੇਡ ਯੋਗੇ ਨਾਲ ਕਦੀ ਵੀ ਪੁਰਾਤਨ ਇਤਿਹਾਸ ਵਿਚ ਕੋਈ ਸੰਬੰਧ ਨਹੀਂ ਰਿਹਾ ਅਤੇ ਨਾ ਹੀ ਸਿੱਖਾਂ ਨੇ ਕਦੇ ਯੋਗਾ ਕੀਤਾ ਹੈ । ਸਾਡੇ ਗੁਰੂ ਸਾਹਿਬਾਨ ਵੱਲੋਂ ਬਹੁਤ ਪਹਿਲੇ ਗੱਤਕਾ, ਕੁਸਤੀ, ਰੱਸਾਕਸੀ, ਕਬੱਡੀ, ਮੂਗਲੀਆ ਫੇਰਨਾਂ, ਨੇਜਾਬਾਜੀ, ਤਲਵਾਰਬਾਜੀ, ਘੋੜਸਵਾਰੀ ਆਦਿ ਖੇਡਾਂ ਨਾਲ ਸਿੱਖ ਕੌਮ ਨੂੰ ਜੋੜਕੇ ਨੌਜਵਾਨੀ ਨੂੰ ਸਰੀਰਕ ਪੱਖੋ ਅਤੇ ਮਾਨਸਿਕ ਪੱਖੋ ਮਜਬੂਤੀ ਦੇਣ ਹਿੱਤ ਇਨ੍ਹਾਂ ਖੇਡਾਂ ਦੀ ਸੁਰੂਆਤ ਕੀਤੀ ਸੀ । ਇਸ ਲਈ ਸਿੱਖ ਕੌਮ ਲੰਮੇ ਸਮੇ ਤੋ ਹਰ ਸਾਲ 21 ਜੂਨ ਦੇ ਦਿਹਾੜੇ ਨੂੰ ਜਿਸ ਦਿਨ ਇਹ ਹਿੰਦੂਤਵ ਤਾਕਤਾਂ ਯੋਗ ਕਰਕੇ ਸਾਰੇ ਨਿਵਾਸੀਆਂ ਨੂੰ, ਵਿਸ਼ੇਸ਼ ਤੌਰ ਤੇ ਪੰਜਾਬੀਆਂ ਤੇ ਸਿੱਖਾਂ ਨੂੰ ਆਪਣੇ ਵਿਰਸੇ-ਵਿਰਾਸਤ ਤੋਂ ਪਾਸੇ ਕਰਨਾ ਲੋੜਦੇ ਹਨ, ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸੁਰੂਆਤ ਕਰਕੇ ਗੱਤਕਾ ਦਿਹਾੜੇ ਦੇ ਤੌਰ ਤੇ ਮਨਾਇਆ ਜਾਂਦਾ ਆ ਰਿਹਾ ਹੈ । ਸੋ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਸਾਡੀ ਜੋਰਦਾਰ ਅਪੀਲ ਹੈ ਕਿ 21 ਜੂਨ ਦੇ ਦਿਹਾੜੇ ਉਤੇ ਪਾਰਟੀ ਵੱਲੋ ਹਰ ਜਿ਼ਲ੍ਹਾ, ਸਰਕਲ ਤੇ ਪਿੰਡ ਪੱਧਰ ਤੇ ਗੱਤਕੇ ਦੇ ਮੁਕਾਬਲੇ ਕਰਵਾਉਦੇ ਹੋਏ ਇਸ ਦਿਨ ਨੂੰ ਮਨਾਇਆ ਜਾਂਦਾ ਹੈ । ਉਸ ਵਿਚ ਹੁੰਮ-ਹੁੰਮਾਕੇ ਸਮੂਲੀਅਤ ਵੀ ਕਰਨ ਅਤੇ ਆਪੋ-ਆਪਣੇ ਤੌਰ ਤੇ ਇਸ ਦਿਹਾੜੇ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਦਿਨ ਨੂੰ ਮਨਾਉਣ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਾਰਟੀ ਅਹੁਦੇਦਾਰਾਂ, ਜਿ਼ਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਨੂੰ ਕੌਮੀ ਜਿ਼ੰਮੇਵਾਰੀ ਪੂਰੀ ਕਰਨ ਦੀ ਗੱਲ ਕਰਦੇ ਹੋਏ ਕੀਤੀ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨ ਲੰਮੇ ਸਮੇ ਤੋ ਸਾਡੇ ਸਿੱਖ ਕੌਮ ਦੇ ਮਹਾਨ ਵਿਰਸੇ-ਵਿਰਾਸਤ, ਯਾਦਗਰਾਂ ਨੂੰ ਖ਼ਤਮ ਕਰਨ ਅਤੇ ਉਨ੍ਹਾਂ ਵਿਚ ਆਪਣੇ ਢੰਗ ਨਾਲ ਸੂਖਮ ਤਰੀਕਿਆ ਰਾਹੀ ਤਬਦੀਲੀਆਂ ਕਰਕੇ ਸਿੱਖ ਕੌਮ ਨੂੰ ਆਪਣੀ ਜੜ੍ਹ ਵਿਰਸੇ-ਵਿਰਾਸਤ ਤੋ ਦੂਰ ਕਰਨ ਦੀਆਂ ਸਾਜਿਸਾਂ ਰਚਦੇ ਆ ਰਹੇ ਹਨ । ਲੇਕਿਨ ਸਿੱਖ ਕੌਮ ਆਪਣੇ ਵਿਰਸੇ-ਵਿਰਾਸਤ ਉਤੇ ਪਹਿਰਾ ਦਿੰਦੀ ਆ ਰਹੀ ਹੈ । ਹਕੂਮਤੀ ਅਜਿਹੀਆ ਸਾਜਿਸਾਂ ਨੂੰ ਅਸਫਲ ਬਣਾਉਣ ਲਈ ਅਤੇ ਆਪਣੇ ਗੁਰੂ ਸਾਹਿਬਾਨ ਵੱਲੋ ਸਾਨੂੰ ਆਤਮਿਕ ਤੌਰ ਤੇ ਗੁਰਬਾਣੀ ਨਾਲ ਜੁੜਨ, ਸਰੀਰਕ ਤੌਰ ਤੇ ਰਿਸਟ-ਪੁਸਟ ਰਹਿਣ ਹਿੱਤ ਉਪਰੋਕਤ ਖੇਡਾਂ ਗੱਤਕਾਬਾਜੀ ਆਦਿ ਨਾਲ ਜੁੜੇ ਰਹਿਣ ਦੇ ਆਦੇਸ਼ ਦਿੱਤੇ ਹਨ । ਇਸ ਲਈ ਅਸੀਂ ਹਿੰਦੂਤਵ ਹੁਕਮਰਾਨਾਂ ਦੇ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ, ਪ੍ਰਸਾਰ ਵਿਚ ਨਾ ਉਲਝਕੇ ਆਪਣੇ ਸਿੱਖੀ ਨਿਯਮਾਂ, ਸੋਚ, ਅਸੂਲਾਂ ਨਾਲ ਜੁੜਕੇ ਰਹਿਣ ਤੇ ਆਪਣੀਆ ਰਵਾਇਤਾ ਅਨੁਸਾਰ ਆਪਣੇ ਦਿਨ ਮਨਾਉਣ ਦੀ ਜਿੰਮੇਵਾਰੀ ਸਿੱਦਤ ਨਾਲ ਨਿਭਾਉਣੀ ਪਵੇਗੀ । ਤਦ ਹੀ ਅਸੀ ਆਪਣੇ ਮਹਾਨ ਵਿਰਸੇ-ਵਿਰਾਸਤ ਨੂੰ ਸਥਾਈ ਤੌਰ ਤੇ ਕਾਇਮ ਰੱਖ ਸਕਾਂਗੇ । ਸ. ਮਾਨ ਨੇ ਪਾਰਟੀ ਦੇ ਜਿ਼ਲ੍ਹਾ ਪ੍ਰਧਾਨਾਂ ਤੇ ਅਹੁਦੇਦਾਰਾਂ ਨੂੰ ਉਚੇਚੇ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਜਿਵੇ ਬੀਤੇ ਕਈ ਸਾਲਾਂ ਤੋ ਇਹ ਕੌਮੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਨ, ਇਸ ਸੰਬੰਧੀ ਅਖ਼ਬਾਰਾਂ, ਮੀਡੀਏ ਅਤੇ ਸੋ਼ਸ਼ਲ ਮੀਡੀਏ ਵਿਚ ਸੰਦੇਸ਼ ਦਿੰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਪਣੀ ਮਹਾਨ ਖੇਡ ਗੱਤਕੇਬਾਜੀ ਨਾਲ ਜੁੜਨ ਹਿੱਤ 21 ਜੂਨ ਨੂੰ ਮੁਕਾਬਲੇ ਕਰਵਾਉਣ ਅਤੇ ਜੋ ਟੀਮਾਂ ਪਹਿਲੇ ਅਤੇ ਦੂਜੇ ਦਰਜੇ ਵਿਚ ਗੱਤਕੇਬਾਜੀ ‘ਚ ਜਿੱਤ ਪ੍ਰਾਪਤ ਕਰਨ ਉਨ੍ਹਾਂ ਨੂੰ ਅੱਛੇ ਢੰਗ ਨਾਲ ਸਨਮਾਨਿਤ ਕਰਦੇ ਹੋਏ ਅਤੇ ਸਾਮਿਲ ਟੀਮਾਂ ਨੂੰ ਸਿਰਪਾਓ ਆਦਿ ਬਖਸਿ਼ਸ਼ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਨ ਦੀ ਜਿੰਮੇਵਾਰੀ ਵੀ ਨਿਭਾਉਣ ।

Leave a Reply

Your email address will not be published. Required fields are marked *