ਐਸ.ਜੀ.ਪੀ.ਸੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਅਤੇ ਅੰਮ੍ਰਿਤਸਰ ਐਲਾਨਨਾਮੇ ਸੰਬੰਧੀ ਐਨ.ਸੀ.ਈ.ਆਰ.ਟੀ. ਨੂੰ ਤਬਦੀਲੀ ਲਈ ਸਲਾਹ ਦੇਣਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 31 ਮਈ ( ) “ਬੀਤੇ ਸਮੇਂ ਦੇ ਚੱਲਦੇ ਆ ਰਹੇ ਖ਼ਾਲਸਾ ਪੰਥ ਦੇ ਸੰਘਰਸ਼ ਵਿਚ 2 ਅਹਿਮ ਦਸਤਾਵੇਜ਼ ਸੰਸਾਰ ਸਾਹਮਣੇ ਆਏ ਹਨ । ਜਿਨ੍ਹਾਂ ਵਿਚ ਪਹਿਲੇ ਆਨੰਦਪੁਰ ਸਾਹਿਬ ਦਾ ਮਤਾ ਅਤੇ ਦੂਸਰਾ ਅੰਮ੍ਰਿਤਸਰ ਐਲਾਨਨਾਮੇ ਦਾ ਦਸਤਾਵੇਜ਼ । ਇਨ੍ਹਾਂ ਦੋਵਾਂ ਸਿੱਖ ਕੌਮ ਅਤੇ ਸਿੱਖ ਲੀਡਰਸਿ਼ਪ ਵੱਲੋ ਪ੍ਰਵਾਨਿਤ ਅਰਥਭਰਪੂਰ ਸ਼ਬਦਾਂ ਅਤੇ ਕੌਮੀ ਨਿਸ਼ਾਨਿਆਂ ਨੂੰ ਲਿਖਤੀ ਰੂਪ ਵਿਚ ਦਰਜ ਕਰਕੇ ਇਸ ਮੁਲਕ ਦੇ ਮੁਤੱਸਵੀ ਸੋਚ ਵਾਲੇ ਹੁਕਮਰਾਨਾਂ ਨੂੰ, ਲੰਮੇ ਸਮੇ ਤੋ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਦਾ ਟਾਕਰਾ ਕਰਦੀ ਆ ਰਹੀ ਸਿੱਖ ਕੌਮ ਵੱਲੋ ਆਪਣੀਆ ਭਾਵਨਾਵਾ ਤੋ ਜਾਣੂ ਕਰਵਾਉਦੇ ਹੋਏ ਸੰਪੂਰਨ ਰੂਪ ਵਿਚ ਖ਼ਾਲਸਾ ਪੰਥ ਦੀ ਆਜਾਦੀ ਦੇ ਨਿਸ਼ਾਨੇ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕੀਤਾ ਗਿਆ ਸੀ । ਜੋ ਦਸਤਾਵੇਜ਼ ਅੱਜ ਵੀ ਐਸ.ਜੀ.ਪੀ.ਸੀ ਅਤੇ ਇੰਡੀਆ ਦੇ ਹੁਕਮਰਾਨਾਂ ਦੇ ਰਿਕਾਰਡ ਵਿਚ ਮੌਜੂਦ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਸਿੱਖ ਕੌਮ ਦੀ ਸਿੱਖਾਂ ਦੁਆਰਾ ਚੁਣੀ ਜਾਣ ਵਾਲੀ ਪਾਰਲੀਮੈਂਟ ਸੰਸਥਾਂ ਐਸ.ਜੀ.ਪੀ.ਸੀ ਦੇ ਮੌਜੂਦਾ ਪ੍ਰਬੰਧਕਾਂ ਤੇ ਅਧਿਕਾਰੀਆਂ ਨੂੰ ਉਪਰੋਕਤ ਦੋਵੇ ਮਹੱਤਵਪੂਰਨ ਦਸਤਾਵੇਜ ਵਿਚ ਪ੍ਰਗਟਾਈਆ ਕੌਮੀ ਭਾਵਨਾਵਾ ਦੇ ਅਸਲ ਰੂਪ ਨੂੰ ਬਦਲਕੇ, ਇੰਡੀਆ ਦੀ ਐਨ.ਸੀ.ਈ.ਆਰ.ਟੀ ਸੰਸਥਾਂ ਨੂੰ ਇਸ ਵਿਚ ਤਬਦੀਲੀ ਕਰਨ ਦੀ ਜੋ ਸਲਾਹ ਦਿੱਤੀ ਹੈ, ਉਹ ਬਹੁਤ ਹੀ ਖ਼ਤਰਨਾਕ ਅਤੇ ਸਾਡੀ ਆਜਾਦੀ ਦੀ ਲਹਿਰ ਅਤੇ ਨਿਸ਼ਾਨੇ ਨੂੰ ਕੰਮਜੋਰ ਕਰਨ ਵਾਲੀ ਨਿੰਦਣਯੋਗ ਕਾਰਵਾਈ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ. ਵੱਲੋਂ ਸਿੱਖ ਕੌਮ ਦੇ 2 ਮਹੱਤਵਪੂਰਨ ਦਸਤਾਵੇਜ਼ ਜੋ ਪਹਿਲੇ 1973 ਵਿਚ ਫਿਰ 1978 ਵਿਚ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਦੂਸਰੀ ਵਾਰ 01 ਮਈ 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੌਮੀ ਮਹਾਨ ਅਸਥਾਂਨ ਉਤੇ ਖ਼ਾਲਸਾ ਪੰਥ ਦੀ ਸਮੁੱਚੀ ਲੀਡਰਸਿ਼ਪ ਨੇ ਉਸ ਸਮੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਪ੍ਰੋ. ਮਨਜੀਤ ਸਿੰਘ ਦੀ ਮੌਜੂਦਗੀ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੁੰਦੇ ਹੋਏ ਅੰਮ੍ਰਿਤਸਰ ਐਲਾਨਨਾਮੇ ਦਾ ਕੌਮੀ ਭਾਵਨਾਵਾ ਨੂੰ ਪ੍ਰਗਟਾਉਦਾ ਦਸਤਾਵੇਜ ਸਰਬਸੰਮਤੀ ਨਾਲ ਤਿਆਰ ਕਰਕੇ ਸਮੁੱਚੀ ਲੀਡਰਸਿ਼ਪ ਨੇ ਦਸਤਖਤ ਕੀਤੇ ਸਨ, ਉਨ੍ਹਾਂ ਦੋਵਾਂ ਦਸਤਾਵੇਜ ਵਿਚ ਐਸ.ਜੀ.ਪੀ.ਸੀ ਵੱਲੋ ਤਬਦੀਲੀ ਕਰਨ ਦੀ ਸਲਾਹ ਦੇਣ ਦੀ ਨਿਖੇਧੀ ਕਰਦੇ ਹੋਏ ਅਤੇ ਕੌਮੀ ਨਿਸ਼ਾਨੇ ਨੂੰ ਪਿੱਠ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਦੀ ਇਸ ਦਿਸ਼ਾਹੀਣ ਕਾਰਵਾਈ ਦੀ ਬਦੌਲਤ 1946 ਵਿਚ ਐਸ.ਜੀ.ਪੀ.ਸੀ ਦੇ ਹਾਊਂਸ ਵੱਲੋ ਸਰਬਸੰਮਤੀ ਨਾਲ ‘ਸੰਪੂਰਨ ਪ੍ਰਭੂਸਤਾ ਸਿੱਖ ਰਾਜ’ ਕਾਇਮ ਕਰਨ ਦੇ ਪਾਸ ਕੀਤੇ ਗਏ ਮਤੇ ਜੋ ਉਸ ਸਮੇ ਦੀ ਬ੍ਰਿਟਿਸ ਹਕੂਮਤ ਨੂੰ ਦਿੱਤਾ ਗਿਆ ਸੀ । ਲੇਕਿਨ ਜਦੋਂ ਅੰਗਰੇਜ਼ ਹਕੂਮਤ ਨੇ ਇੰਡੀਆ ਦੀ ਵੰਡ ਕੀਤੀ ਤਾਂ ਅੰਗਰੇਜ਼ ਨੇ ਹਿੰਦੂ ਕੌਮ ਨੂੰ ਆਜਾਦ ਇੰਡੀਆ ਦੇ ਦਿੱਤਾ ਅਤੇ ਮੁਸਲਿਮ ਕੌਮ ਨੂੰ ਆਜਾਦ ਮੁਲਕ ਪਾਕਿਸਤਾਨ ਦੇ ਦਿੱਤਾ । ਜਦੋਕਿ ਤੀਜੀ ਮੁੱਖ ਧਿਰ ਸਿੱਖ ਕੌਮ ਨੂੰ ਉਨ੍ਹਾਂ ਦਾ ਆਪਣਾ ਆਜਾਦ ਮੁਲਕ ਨਾ ਦਿੱਤਾ ਗਿਆ । ਜਿਸ ਨਾਲ 1946 ਦੇ ਆਜਾਦੀ ਦੇ ਮਤੇ ਦੀ ਵੀ ਉਲੰਘਣਾ ਹੋਈ ਅਤੇ ਹੁਣ ਉਸੇ ਸੋਚ ਦੇ ਉਲਟ ਐਸ.ਜੀ.ਪੀ.ਸੀ ਕੰਮ ਕਰਕੇ ਨਾਂਹਵਾਚਕ ਕਾਰਵਾਈ ਕਰ ਰਹੀ ਹੈ । ਜੋ ਨਹੀ ਹੋਣੀ ਚਾਹੀਦੀ ।

Leave a Reply

Your email address will not be published. Required fields are marked *