ਸੁਡਾਨ ਵਿਚ ਭੁੱਖਮਰੀ ਦੇ ਪੈਦਾ ਹੋਏ ਹਾਲਾਤਾਂ ਵਿਚ ਇੰਡੀਆਂ ਤੇ ਪੰਜਾਬ ਨੂੰ ਆਪਣੇ ਵਿਰਸੇ ਤੇ ਪਹਿਰਾ ਦਿੰਦੇ ਹੋਏ ਕਣਕ ਦੇ ਭੰਡਾਰ ਭੇਜਣੇ ਚਾਹੀਦੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 30 ਮਈ ( ) “ਜੋ ਸੁਡਾਨ ਮੁਲਕ ਵਿਚ ਭੁੱਖਮਰੀ ਦੇ ਹਾਲਾਤ ਪੈਦਾ ਹੋ ਚੁੱਕੇ ਹਨ ਅਤੇ ਜਿਸ ਉਤੇ ਕੌਮਾਂਤਰੀ ਜਥੇਬੰਦੀ ਯੂਨਾਈਟਿਡ ਨੇਸਨ ਨੇ ਸਭ ਮੁਲਕਾਂ ਨੂੰ ਖ਼ਬਰਦਾਰ ਕਰਦੇ ਹੋਏ ਉਥੋ ਦੇ ਹਾਲਾਤਾਂ ਨੂੰ ਸਹੀ ਕਰਨ ਲਈ ਆਪਣਾ ਯੋਗਦਾਨ ਪਾਉਣ ਦੀ ਗੱਲ ਕੀਤੀ ਹੈ, ਤਾਂ ਪੰਜਾਬ ਸੂਬਾ ਜਿਸ ਵਿਚ ਇਸ ਵਾਰੀ ਕਣਕ ਦੀ ਰਿਕਾਰਡ ਤੋੜ ਪੈਦਾਵਾਰ ਹੋਈ ਹੈ, ਇੰਡੀਆਂ ਦੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸੂਬੇ ਦੀ ਇਸ ਵੱਡੀ ਕੁਦਰਤੀ ਤੇ ਇਨਸਾਨੀ ਦੇਣ ਦੀ ਸਹੀ ਵਰਤੋ ਕਰਦੇ ਹੋਏ ਸੁਡਾਨ ਵਿਚ ਕਣਕ ਦੇ ਭੰਡਾਰਾਂ ਨੂੰ ਆਪਣੇ ਅਮਰੀਕਾ ਤੋਂ ਮੰਗਵਾਏ ਗਏ ਵਿਸੇਸ ਜਹਾਜਾਂ ਅਤੇ ਏਅਰ ਇੰਡੀਆ ਦੇ ਮਾਲ ਢੋਣ ਵਾਲੇ ਜਹਾਜਾਂ ਦੀ ਵਰਤੋ ਕਰਦੇ ਹੋਏ ਸੁਡਾਨ ਦੇ ਇਸ ਵੱਡੇ ਦੁੱਖ ਤੇ ਪੀੜ੍ਹਾ ਵਿਚ ਪਹੁੰਚਣ ਅਤੇ ਉਥੇ ਭੁੱਖਮਰੀ ਦੇ ਪੈਦਾ ਹੋਏ ਹਾਲਾਤਾਂ ਵਿਚ ਆਪਣਾ ਯੋਗਦਾਨ ਪਾ ਕੇ ਸਹੀ ਕਰਨ ਵਿਚ ਮਦਦ ਕਰਨ । ਵੈਸੇ ਵੀ ਪੰਜਾਬ ਸੂਬੇ ਤੇ ਪੰਜਾਬੀਆਂ, ਸਿੱਖ ਕੌਮ ਦਾ ਇਹ ਵਿਰਸਾ ਤੇ ਵਿਰਾਸਤ ਹੈ ਕਿ ਜਦੋ ਵੀ ਕਿਸੇ ਵੀ ਮੁਲਕ, ਕੌਮ, ਕਬੀਲੇ ਉਤੇ ਅਜਿਹੀ ਆਫਤ ਆਵੇ ਤਾਂ ਪੰਜਾਬੀ ਤੇ ਸਿੱਖ ਕੌਮ ਆਪਣੇ ਸਭ ਤਰ੍ਹਾਂ ਦੇ ਭੰਡਾਰ ਖੋਲ੍ਹਕੇ ਆਪਣੀ ਇਨਸਾਨੀ ਜਿੰਮੇਵਾਰੀ ਨੂੰ ਪੂਰਨ ਕਰਦੇ ਹਨ । ਸਾਡਾ ਆਪਣਾ ਆਜਾਦ ਸਟੇਟ ਨਹੀ ਹੈ, ਨਹੀ ਤਾਂ ਅਸੀ ਇਸ ਸਮੇ ਆਪਣੀ ਇਨਸਾਨੀ ਡਿਊਟੀ ਨੂੰ ਪੂਰਾ ਕਰਨ ਤੋ ਕਦੇ ਪਿੱਛਾ ਨਾ ਹੱਟਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਨੂੰ ਆਪਣੇ ਹਵਾਈ ਜਹਾਜ਼ਾਂ ਦੀ ਅਤੇ ਪੰਜਾਬ ਸੂਬੇ ਵੱਲੋ ਪੈਦਾ ਹੋਣ ਵਾਲ ਰਿਕਾਰਡ ਤੋੜ ਕਣਕ ਦੀ ਫਸਲ ਦੀ ਇਸ ਸਮੇ ਸਹੀ ਵਰਤੋ ਕਰਨ ਅਤੇ ਸੁਡਾਨ ਦੀ ਭੁੱਖਮਰੀ ਦੀ ਪੀੜ੍ਹਾ ਨੂੰ ਦੂਰ ਕਰਨ ਵਿਚ ਯੋਗਦਾਨ ਪਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

Leave a Reply

Your email address will not be published. Required fields are marked *