ਦਲਿਤਾਂ, ਜਾਟਾ ਨੂੰ ਸਵਰਨਜਾਤੀ ਠਾਕੁਰ-ਬ੍ਰਾਹਮਣ ਬਰਾਬਰਤਾ ਦਾ ਦਰਜਾ ਨਹੀ ਦਿੰਦੇ, ਇਸ ਲਈ ਇਨ੍ਹਾਂ ਨੂੰ ਸਿੱਖੀ ਵਿਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 12 ਮਈ ( ) “ਹਿੰਦੂਤਵ ਹੁਕਮਰਾਨ ਜੋ ਬ੍ਰਾਹਮਣਾ ਤੇ ਠਾਕੁਰਾ ਦਾ ਜਮਘਟਾ ਹੈ, ਉਨ੍ਹਾਂ ਨੇ ਕਦੀ ਵੀ ਇੰਡੀਅਨ ਵਿਧਾਨ ਦੀ ਧਾਰਾ 14 ਅਨੁਸਾਰ ਰੰਘਰੇਟਿਆ, ਦਲਿਤਾਂ, ਜਾਟਾ, ਅਨੁਸੂਚਿਤ ਅਤੇ ਪੱਛੜੇ ਵਰਗਾਂ ਨੂੰ ਬਰਾਬਰਤਾ ਵਾਲੇ ਅਧਿਕਾਰ, ਹੱਕ ਅਤੇ ਸਤਿਕਾਰ ਨਹੀ ਦਿੱਤਾ । ਜਿਸ ਨਾਲ ਇਥੋ ਦਾ ਸਮਾਜ ਅਰਾਜਕਤਾ ਵੱਲ ਵੱਧ ਰਿਹਾ ਹੈ ਅਤੇ ਆਉਣ ਵਾਲੇ ਸਮੇ ਵਿਚ ਇਹ ਹੁਕਮਰਾਨ ਮੰਨੂਸਮ੍ਰਿਤੀ ਦੇ ਕੱਟੜਵਾਦੀ ਨਿਯਮਾਂ ਤੇ ਸੋਚ ਨੂੰ ਲਾਗੂ ਕਰਕੇ ਇਥੇ ਹਿੰਦੂਤਵ ਰਾਸਟਰ ਕਾਇਮ ਕਰਨ ਵੱਲ ਵੱਧ ਰਹੇ ਹਨ । ਜੋ ਇਥੇ ਵੱਸਣ ਵਾਲੇ ਸਭ ਘੱਟ ਗਿਣਤੀ ਵਰਗਾਂ, ਫਿਰਕਿਆ, ਕਬੀਲਿਆ, ਆਦਿਵਾਸੀਆ ਆਦਿ ਲਈ ਖ਼ਤਰੇ ਦੀ ਘੰਟੀ ਹੈ । ਇਸ ਲਈ ਇਨ੍ਹਾਂ ਸਭਨਾਂ ਦਲਿਤਾਂ, ਪੱਛੜੇ ਵਰਗਾਂ, ਹਰਿਆਣੇ ਅਤੇ ਰਾਜਸਥਾਂਨ ਦੇ ਜਾਟਾ ਆਦਿ ਨੂੰ ਬਰਾਬਰਤਾ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਾਲੀ ਸਿੱਖੀ ਵਿਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ ਅਤੇ ਇਕੱਤਰ ਹੋ ਕੇ ਆਪਣੇ ਵਿਧਾਨਿਕ, ਸਮਾਜਿਕ, ਰਾਜਨੀਤਿਕ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਆਗਰਾ (ਯੂਪੀ) ਵਿਖੇ 22 ਸਾਲਾਂ ਦਲਿਤ ਲੜਕੇ ਦੇ ਵਿਆਹ ਸਮੇ ਜਦੋ ਲਾੜਾ ਘੋੜੇ ਉਤੇ ਚੜ੍ਹਕੇ ਆਪਣੇ ਵਿਆਹ ਪੰਡਾਲ ਵਿਚ ਸਾਮਿਲ ਹੋ ਰਿਹਾ ਸੀ ਤਾਂ 15-20 ਬ੍ਰਾਹਮਣ ਠਾਕੁਰਾ ਵੱਲੋ ਹਮਲਾ ਕਰਕੇ ਕੁੱਟਮਾਰ ਕਰਨ, ਘੋੜੀ ਤੋ ਸਵਾਰ ਨੂੰ ਜ਼ਬਰੀ ਲਾਹੁਣ ਅਤੇ ਉਨ੍ਹਾਂ ਦੀਆਂ ਔਰਤਾਂ ਦਾ ਅਪਮਾਨ ਕਰਨ ਦੇ ਵਾਪਰੇ ਮੰਨੂਸਮ੍ਰਿਤੀ ਵਾਲੇ ਜ਼ਬਰ ਤੋਂ ਸਮੁੱਚੇ ਘੱਟ ਗਿਣਤੀ ਵਰਗਾਂ ਨੂੰ ਸੁਚੇਤ ਕਰਦੇ ਹੋਏ ਅਤੇ ਸਮੂਹਿਕ ਰੂਪ ਵਿਚ ਸਿੱਖੀ ਨੂੰ ਗ੍ਰਹਿਣ ਕਰਕੇ ਇਕ ਪਲੇਟਫਾਰਮ ਤੇ ਇਕੱਤਰ ਹੋਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮੇ ਪਹਿਲੇ ਗੁਜਰਾਤ ਵਿਚ ਵੀ ਇਸੇ ਤਰ੍ਹਾਂ ਇਕ ਦਲਿਤ ਵਰਗ ਨਾਲ ਸੰਬੰਧਤ ਲਾੜਾ ਜੋ ਘੋੜੀ ਤੇ ਸਵਾਰ ਸੀ, ਨੂੰ ਕੁੱਟ-ਕੁੱਟਕੇ ਮਾਰ ਦਿੱਤਾ ਗਿਆ ਸੀ ਅਤੇ ਜਿਨ੍ਹਾਂ ਅਪਰਾਧੀਆ ਨੇ ਪੁਲਿਸ ਪ੍ਰਸ਼ਾਸ਼ਨ ਤੇ ਕਾਨੂੰਨ ਦੀ ਕੋਈ ਪ੍ਰਵਾਹ ਨਹੀ ਸੀ ਕੀਤੀ ਉਨ੍ਹਾਂ ਵਿਰੁੱਧ ਕੋਈ ਕਾਨੂੰਨੀ ਅਮਲ ਨਾ ਹੋਣਾ ਵੀ ਅਤਿ ਅਫਸੋਸਨਾਕ ਹੈ । ਇਹੀ ਵਜਹ ਹੈ ਕਿ ਇੰਡੀਆ ਦੇ ਵੱਖ-ਵੱਖ ਹਿੱਸਿਆ ਵਿਚ ਬ੍ਰਾਹਮਣ, ਠਾਕੁਰ ਇਹ ਗੈਰ ਕਾਨੂੰਨੀ ਜਿਆਦਤੀਆ ਕਰ ਰਹੇ ਹਨ । ਇਹ ਵਰਤਾਰਾ ਇਸ ਗੱਲ ਨੂੰ ਵੀ ਸਪੱਸਟ ਕਰਦਾ ਹੈ ਕਿ ਇਥੋ ਦਾ ਨਿਜਾਮ ਹਿੰਦੂਤਵ ਰਾਸਟਰ ਨੂੰ ਕਾਇਮ ਕਰਨ ਵੱਲ ਵੱਧ ਰਿਹਾ ਹੈ । ਜੇਕਰ ਦਲਿਤ ਪੱਛੜੇ ਵਰਗਾਂ ਨੇ ਆਉਣ ਵਾਲੇ ਸਮੇ ਦੀ ਨਿਜਾਕਤ ਨੂੰ ਸਮਝਦੇ ਹੋਏ ਕੋਈ ਅਮਲ ਨਾ ਕੀਤਾ ਤਾਂ ਇਹ ਹਿੰਦੂਤਵ ਰਾਸਟਰ ਵਾਲੇ ਵਿਧਾਨ ਦੀਆਂ ਆਈ.ਪੀ.ਸੀ, ਸੀ.ਪੀ.ਸੀ ਆਦਿ ਵਰਗੇ ਜਮਹੂਰੀਅਤ ਪੱਖੀ ਕਾਨੂੰਨਾਂ ਤੇ ਨਿਯਮਾਂ ਨੂੰ ਖ਼ਤਮ ਕਰਕੇ ਮੰਨੂਸਮ੍ਰਿਤੀ ਲਾਗੂ ਕਰ ਦੇਣਗੇ । ਜਿਸ ਤੋਂ ਇਨ੍ਹਾਂ ਵਰਗਾਂ ਨਾਲ ਗੁਲਾਮਾਂ ਵਾਲਾ ਵਿਵਹਾਰ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਉਨ੍ਹਾਂ ਅਫਸੋਸ ਜਾਹਰ ਕੀਤਾ ਕਿ ਅਜਿਹੇ ਵਰਤਾਰੇ ਹੋਣ ਉਪਰੰਤ ਵੀ ਪਤਾ ਨਹੀ ਅਣਜਾਣਪੁਣੇ ਵਿਚ ਜਾ ਲਾਲਚ ਵੱਸ ਹੋ ਕੇ ਬੀ.ਐਸ.ਪੀ ਇਨ੍ਹਾਂ ਬੀਜੇਪੀ ਤੇ ਹੋਰ ਫਿਰਕੂ ਜਮਾਤਾਂ ਅਤੇ ਉਨ੍ਹਾਂ ਦੇ ਭਾਈਵਾਲ ਸਾਂਝ ਕਿਉਂ ਪਾਉਦੀ ਹੈ ? ਜਦੋਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਮੇਸ਼ਾਂ ਬਾਬੂ ਕਾਂਸੀ ਰਾਮ ਦੀ ਸੋਚ ਉਤੇ ਪਹਿਰਾ ਦਿੱਤਾ ਹੈ । 1989 ਦੀਆਂ ਪਾਰਲੀਮੈਂਟ ਚੋਣਾਂ ਵਿਚ ਅਸੀ ਇਕੱਠੇ ਲੜੇ ਸੀ ਅਤੇ ਬੀ.ਐਸ.ਪੀ ਵੱਲੋ ਸ੍ਰੀ ਹਰਭਜਨ ਲਾਖਾ ਐਮ.ਪੀ ਦੀ ਚੋਣ ਲੜੇ ਸਨ ਜਿਨ੍ਹਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ । ਫਿਰ ਬਾਬੂ ਕਾਂਸੀ ਰਾਮ ਜੀ ਤੋ ਜਦੋ ਪਾਰਲੀਮੈਟ ਵਿਚ ਇਕ ਪ੍ਰੈਸ ਵਾਲੇ ਵੱਲੋ ਪੁੱਛਿਆ ਗਿਆ ਕਿ ਜੇਕਰ ਤੁਹਾਡੀ ਸਰਕਾਰ ਬਣੀ ਤਾਂ ਕੀ ਵਿਧਾਨ ਹੋਵੇਗਾ ? ਤਾਂ ਉਨ੍ਹਾਂ ਦਾ ਜੁਆਬ ਸੀ ਸਾਡਾ ਵਿਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਉਨ੍ਹਾਂ ਤੋ ਅਗਵਾਈ ਲੈਕੇ ਹੀ ਅਸੀ ਆਪਣੇ ਰਾਜ ਭਾਗ ਨੂੰ ਚਲਾਵਾਂਗੇ । 

ਉਨ੍ਹਾਂ ਕਿਹਾ ਕਿ ਜੋ ਪੱਛੜੇ ਵਰਗ ਹਨ, ਉਹ ਤਾਂ ਸਮਝ ਆਉਦੀ ਹੈ ਲੇਕਿਨ ਜੋ ਆਪਣੇ ਆਪ ਨੂੰ ਸਵਰਨ ਜਾਤੀਆ ਵਾਲੇ ਕਹਾਉਦੇ ਹਨ, ਜੋ ਪੱਛੜੇ ਅਤੇ ਦਲਿਤ ਵਰਗਾਂ ਨਾਲ ਗੈਰ ਇਨਸਾਨੀਅਤ ਅਤੇ ਗੈਰ ਕਾਨੂੰਨੀ ਤੌਰ ਤੇ ਪੇਸ਼ ਆ ਰਹੇ ਹਨ, ਅਸਲੀਅਤ ਵਿਚ ਇਹ ਸਵਰਨ ਜਾਤੀਆ ਨੂੰ ਪੱਛੜੇ ਵਰਗ ਦਾ ਦਰਜਾ ਦੇਣਾ ਚਾਹੀਦਾ ਹੈ । ਜੋ ਇਨਸਾਨੀਅਤ ਤੋ ਗਿਰ ਕੇ ਆਪਣੇ ਨਿੱਜੀ ਸਵਾਰਥਾਂ ਲਈ ਕੰਮ ਕਰ ਰਹੇ ਹਨ । ਇਸ ਲਈ ਬੀ.ਐਸ.ਪੀ ਵਰਗੀ ਪਾਰਟੀ ਨੂੰ ਅਜਿਹੀਆ ਸਵਰਨ ਜਾਤੀਆ ਦੀ ਨੁਮਾਇੰਦਗੀ ਕਰਨ ਵਾਲੀਆ ਜਮਾਤਾਂ ਨਾਲ ਕਿਸੇ ਤਰ੍ਹਾਂ ਦਾ ਇਖਲਾਕੀ, ਉੱਚ ਕਦਰਾਂ-ਕੀਮਤਾਂ ਦੇ ਬਿਨ੍ਹਾਂ ਤੇ ਸਮਝੌਤਾ ਨਹੀ ਕਰਨਾ ਚਾਹੀਦਾ । ਬਲਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡਮੁੱਲੀ ਬਰਾਬਰਤਾ, ਇਨਸਾਫ, ਸਾਫ ਸੁਥਰੇ ‘ਹਲੀਮੀ ਰਾਜ’ ਨੂੰ ਕਾਇਮ ਕਰਨ ਲਈ ਤੱਤਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਅਸੀ ਸਭ ਇਕ ਦੂਸਰੇ ਦੇ ਸਹਿਯੋਗ ਨਾਲ ਬਾਬੂ ਕਾਂਸੀ ਰਾਮ ਅਤੇ ਡਾ. ਅੰਬੇਦਕਰ ਦੇ ਮਨੁੱਖਤਾ ਪੱਖੀ ਸੁਪਨੇ ਨੂੰ ਅਮਲੀ ਰੂਪ ਦੇ ਸਕੀਏ ।

Leave a Reply

Your email address will not be published. Required fields are marked *