ਪਾਕਿਸਤਾਨੀ ਫ਼ੌਜ ਵੱਲੋਂ ਸਾਬਕਾ ਵਜ਼ੀਰ-ਏ-ਆਜਮ ਜਨਾਬ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਨਾ ਜ਼ਮਹੂਰੀਅਤ ਅਤੇ ਸਮਾਜਿਕ ਸਿਧਾਤਾਂ ਦਾ ਕਤਲ ਕਰਨ ਦੇ ਤੁੱਲ : ਮਾਨ

ਫ਼ਤਹਿਗੜ੍ਹ ਸਾਹਿਬ, 10 ਮਈ ( ) “ਜੋ ਬੀਤੇ ਦਿਨੀਂ ਪਾਕਿਸਤਾਨ ਦੀ ਫ਼ੌਜ ਵੱਲੋ ਪਾਕਿਸਤਾਨ ਦੇ ਸਾਬਕਾ ਵਜ਼ੀਰ-ਏ-ਆਜਮ ਸ੍ਰੀ ਇਮਰਾਨ ਖਾਨ ਨੂੰ ਮੰਦਭਾਵਨਾ ਅਧੀਨ ਇਕ ਸੋਚੀ ਸਮਝੀ ਸਾਜਿਸ ਰਾਹੀ ਗ੍ਰਿਫਤਾਰ ਕਰਨ ਦੀ ਦੁੱਖਦਾਇਕ ਕਾਰਵਾਈ ਕੀਤੀ ਗਈ ਹੈ, ਇਹ ਵਿਧਾਨਿਕ-ਜਮਹੂਰੀਅਤ ਲੀਹਾਂ ਦਾ ਘਾਣ ਕਰਨ ਦੇ ਨਾਲ-ਨਾਲ ਸਮਾਜਿਕ ਤਾਣੇ-ਬਾਣੇ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੀ ਸਮਾਜ ਵਿਰੋਧੀ ਅਮਲ ਹੈ । ਜੋ ਕਿ ਜਨਾਬ ਇਮਰਾਨ ਖਾਨ ਨੂੰ ਅਜਿਹੇ ਐਕਸਨ ਕਰਨ ਤੋ ਪਹਿਲੇ ਕਿਸੇ ਤਰ੍ਹਾਂ ਦੀ ਵੀ ਉਨ੍ਹਾਂ ਨੂੰ ਜਾਣਕਾਰੀ ਨਾ ਦੇ ਕੇ ਇਸ ਵੱਡੇ ਅਹੁਦੇ ਉਤੇ ਰਹਿਣ ਵਾਲੇ ਇਨਸਾਨ ਨਾਲ ਇਕ ਫਰੇਬ ਕੀਤਾ ਗਿਆ ਹੈ । ਜਦੋਕਿ ਫ਼ੌਜ ਨੂੰ ਕਦੀ ਵੀ ਕਿਸੇ ਸਰਕਾਰ ਦੇ ਨਾਲ ਸਾਠ-ਗਾਠ ਕਰਕੇ ਅਜਿਹਾ ਅਮਲ ਨਹੀ ਕਰਨਾ ਚਾਹੀਦਾ ਜਿਸ ਨਾਲ ਕਿਸੇ ਮੁਲਕ ਦੇ ਵਿਧਾਨਿਕ ਅਤੇ ਸਮਾਜਿਕ ਨਿਯਮ ਖੇਰੂ-ਖੇਰੂ ਹੋ ਜਾਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜਨਾਬ ਇਮਰਾਨ ਖਾਨ ਨੂੰ ਗੈਰ ਜਮਹੂਰੀਅਤ ਤੇ ਗੈਰ ਵਿਧਾਨਿਕ ਢੰਗ ਰਾਹੀ ਪਾਕਿਸਤਾਨ ਫੌ਼ਜ ਵੱਲੋ ਗ੍ਰਿਫਤਾਰ ਕਰਨ ਦੀ ਕਾਰਵਾਈ ਨੂੰ ਗੈਰ-ਸਿਧਾਤਿਕ ਕਰਾਰ ਦਿੰਦੇ ਹੋਏ ਅਤੇ ਇਸਨੂੰ ਇਕ ਵੱਡਾ ਧੋਖਾ ਕਹਿੰਦੇ ਹੋਏ ਇਸ ਕਾਰਵਾਈ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੂੰ ਇਸ ਤਰ੍ਹਾਂ ਫ਼ੌਜ ਦੀ ਦੁਰਵਰਤੋ ਕਰਨ ਜਾਂ ਫ਼ੌਜ ਵੱਲੋ ਸਰਕਾਰ ਨਾਲ ਮਿਲਕੇ ਅਜਿਹਾ ਅਮਲ ਕਰਨ ਦੀ ਇਜਾਜਤ ਨਹੀ ਹੋਣੀ ਚਾਹੀਦੀ । ਪਹਿਲੇ ਵੀ ਅਜਿਹੀ ਕਾਰਵਾਈ ਕਰਦੇ ਹੋਏ ਬੀਬੀ ਬੈਨਰਜੀ ਭੁੱਟੋ ਨੂੰ ਆਪਣੀ ਜਾਨ ਗੁਆਉਣੀ ਪਈ ਸੀ । ਜੋ ਕਿ ਸਰਕਾਰ ਦੀ ਗੈਰ ਜਿੰਮੇਵਰਾਨਾ ਅਮਲਾਂ ਦੀ ਬਦੌਲਤ ਹੋਈ ਸੀ । ਅਜਿਹਾ ਕਦਾਚਿਤ ਨਹੀ ਹੋਣਾ ਚਾਹੀਦਾ । ਵਿਧਾਨਿਕ ਤੇ ਜਮਹੂਰੀ ਲੀਹਾਂ ਦਾ ਸਰਕਾਰ ਅਤੇ ਫ਼ੌਜ ਨੂੰ ਪਾਲਣ ਕਰਨਾ ਚਾਹੀਦਾ ਹੈ । ਸ. ਮਾਨ ਨੇ ਉਥੋ ਦੀ ਮੌਜੂਦਾ ਸ੍ਰੀ ਸ਼ਾਹਬਾਜ ਸਰੀਫ਼ ਹਕੂਮਤ ਨੂੰ ਅਤਿ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਬੀਤੇ ਸਮੇ ਵਿਚ ਆਈ.ਐਸ.ਆਈ.ਐਸ. ਵੱਲੋ ਸਾਡੇ ਗੁਰੂਘਰਾਂ ਤੇ ਸਿੱਖਾਂ ਉਤੇ ਹਮਲੇ ਹੁੰਦੇ ਰਹੇ ਹਨ ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਜਾਨਾਂ ਗਈਆ ਹਨ । ਪਾਕਿਸਤਾਨ ਵਿਚ ਸਿਆਸੀ ਇਛਾਵਾ ਦੀ ਪੂਰਤੀ ਲਈ ਹੋ ਰਹੇ ਵਰਤਾਰੇ ਨੂੰ ਮੁੱਖ ਰੱਖਦੇ ਹੋਏ ਜੋ ਉਥੋ ਦੇ ਹਾਲਾਤ ਕਿਸੇ ਸਮੇ ਵਿਸਫੋਟਕ ਬਣ ਸਕਦੇ ਹਨ ਇਸ ਲਈ ਉਸ ਤੋ ਪਹਿਲੇ ਜਨਾਬ ਸਰੀਫ ਅਜਿਹਾ ਪ੍ਰਬੰਧ ਕਰਨ ਕਿ ਸਾਡੇ ਉਥੇ ਵੱਡੀ ਗਿਣਤੀ ਵਿਚ ਇਤਿਹਾਸਿਕ ਗੁਰੂਘਰ ਜਿਵੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਆਦਿ ਸਭਨਾਂ ਦੀ ਹਿਫਾਜਤ ਲਈ ਉਚੇਚੇ ਤੌਰ ਤੇ ਪ੍ਰਬੰਧ ਕੀਤੇ ਜਾਣ ਤਾਂ ਕਿ ਸਾਡੇ ਇਤਿਹਾਸਿਕ ਸਥਾਨਾਂ ਦੀਆਂ ਇਤਿਹਾਸਿਕ ਇਮਾਰਤਾਂ ਕਾਇਮ ਰਹਿ ਸਕਣ ਅਤੇ ਸਾਡੇ ਇਨ੍ਹਾਂ ਗੁਰੂਘਰਾਂ ਵਿਚ ਸੁਸੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਤਰ੍ਹਾਂ ਵੀ ਕੋਈ ਆਚ ਜਾ ਨੁਕਸਾਨ ਨਾ ਹੋਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਨਾਬ ਸ਼ਾਹਬਾਜ ਸਰੀਫ ਅਤੇ ਉਨ੍ਹਾਂ ਦੀ ਹਕੂਮਤ ਸਾਡੇ ਗੁਰੂਘਰਾਂ ਦੀ ਹਿਫਾਜਤ ਦੇ ਪ੍ਰਬੰਧ ਅਗਾਊ ਤੌਰ ਤੇ ਕਰ ਦੇਵੇਗੀ ।

Leave a Reply

Your email address will not be published. Required fields are marked *