ਜੋ ਆਗੂ ਆਪਣੀ ਪਿਤਰੀ ਪਾਰਟੀ ਦੇ ਵਫਾਦਾਰ ਨਹੀਂ ਰਹੇ, ਉਹਨਾਂ ਉਤੇ ਜਲੰਧਰ ਚੋਣ ਹਲਕੇ ਦੇ ਵੋਟਰ ਕਤਈ ਵਿਸ਼ਵਾਸ ਨਾ ਕਰਨ:-ਟਿਵਾਣਾ

ਫਤਹਿਗੜ੍ਹ ਸਾਹਿਬ 19 ਅਪ੍ਰੈਲ ( ) “ਜ਼ਿਮਨੀ ਚੋਣ ਲੋਕ ਸਭਾ ਹਲਕਾ ਜਲੰਧਰ ਦੀਆਂ ਨਾਮਜ਼ਾਦਗੀਆਂ ਦਾ ਦੌਰ ਆਖਰੀ ਪੜਾਅ ਵਿਚ ਪਹੁੰਚਣ ਉਪਰੰਤ, ਚੋਣ ਜੰਗ ਦਿਲਚਸਪ ਅਤੇ ਅਚੰਭੇ ਵਾਲਾ ਬਣਦਾ ਜਾ ਰਿਹਾ ਹੈ। ਉਥੇ ਕੌਮੀ ਵੱਡੀਆਂ ਪਾਰਟੀਆਂ ਨੂੰ ਆਪੋ ਆਪਣੀਆਂ ਪਾਰਟੀਆਂ ਵਿਚੋ ਯੋਗ ਉਮੀਦਵਾਰ ਨਾ ਮਿਲਣਾ, ਦੂਸਰੀਆਂ ਪਾਰਟੀਆਂ ਵਿਚੋਂ ਲਾਲਚ ਦੇ ਕੇ ਉਮੀਦਵਾਰ ਬਣਾਉਣ ਦੀਆਂ ਕਾਰਵਾਈਆਂ ਇਹਨਾਂ ਪਾਰਟੀਆਂ ਦੀ ਸਿਧਾਂਤਕ ਅਤੇ ਮੁੱਢਲੀ ਹੋਣ ਜਾ ਰਹੀ ਹਾਰ ਨੂੰ ਖੁਦ ਹੀ ਪ੍ਰਤੱਖ ਕਰਦੀਆਂ ਹਨ। ਦੂਸਰੀਆਂ ਪਾਰਟੀਆਂ ਵਿਚੋਂ ਦਲਬਦਲੀ ਕਰਕੇ ਟਿਕਟੂਆਂ ਨੂੰ ਲਿਆਉਣ ਦੀ ਮਾੜੀ ਪਿਰਤ ਇਹ ਵੀ ਦਰਸਾ ਰਹੀ ਹੈ ਕਿ ਇਹ ਪਾਰਟੀਆਂ ਤੇ ਟਿਕਟੂ ਹਾਰੇ ਹੋਏ ਜੁਆਰੀਏ ਦੀ ਤਰ੍ਹਾਂ ਗੀਟੀਆਂ ਖਿਡਾਉਣ ਦੇ ਆਦਿ ਹੋ ਚੁੱਕੇ ਹਨ। ਅਜਿਹੇ ਗੈਰ ਇਖਲਾਕੀ ਲੋਕ ਕਦੇ ਵੀ ਆਪਣੇ ਚੋਣ ਹਲਕੇ ਦੇ ਨਿਵਾਸੀਆਂ ਦੀ ਭਾਵਨਾਵਾਂ ਉਤੇ ਨਾ ਤਾਂ ਕਦੇ ਪੂਰਾ ਉਤਰ ਸਕਦੇ ਹਨ ਤੇ ਨਾ ਹੀ ਸਾਫ ਸੁਥਰੀ ਸਿਆਸਤ ਦੇ ਇਖਲਾਕੀ ਗੁਣਾ ਨੂੰ ਮਜ਼ਬੂਤੀ ਦੇ ਸਕਦੇ ਹਨ। ਇਹ ਲੋਕ ਤਾਂ ਗੰਗਾ ਗਏ ਗੰਗਾ ਰਾਮ ਅਤੇ ਜਮਨਾ ਗਏ ਤਾਂ ਜਮਨਾ ਦਾਸ ਦੀ ਮੋਕਾਪ੍ਰਸਤੀ ਦੇ ਸੋਚ ਦੇ ਗੁਲਾਮ ਹੁੰਦੇ ਹਨ। ਇਹਨਾਂ ਕੋਲ ਨਾ ਤਾਂ ਦ੍ਰਿੜਤਾ ਸ਼ਕਤੀ ਹੋ ਸਕਦੀ ਹੈ ਅਤੇ ਨਾ ਹੀ ਕਿਸੇ ਕੰਮ ਨੂੰ ਪੂਰਾ ਕਰਨ ਦੀ ਸਮਰੱਥਾ ਸ਼ਕਤੀ। ਇਸ ਲਈ ਅਜਿਹੇ ਕਿਰਦਾਰ ਦੇ ਮਾਲਕ ਕਦੀ ਵੀ ਜਲੰਧਰ ਨਿਵਾਸੀਆਂ ਨੂੰ ਆਪਣਾ ਨੁਮਾਇੰਦਾ ਕਹਿਣ ਦੀ ਗੁਸਤਾਖੀ ਨਹੀਂ ਕਰਨੀ ਚਾਹੀਦੀ। ਬਲਕਿ ਸਰਦਾਰ ਸਿਮਰਨਜੀਤ ਸਿੰਘ ਦੀ ਅਗਵਾਈ ਵਿਚ ਸੰਘਰਸ਼ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਇਸ ਪਾਰਟੀ ਵੱਲੋਂ ਗਰੀਬ ਪਰਿਵਾਰ ਦੇ ਮਿਹਨਤਕਸ ਨੌਜਵਾਨ ਉਮੀਦਵਾਰ ਸਰਦਾਰ ਗੁਰਜੰਟ ਸਿੰਘ ਕੱਟੂ ਨੂੰ ਵੋਟਾਂ ਪਾਉਣ ਅਤੇ ਪਵਾਉਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਤਾਂ ਕਿ ਪੰਜਾਬ ਸੂਬੇ ਇਥੋਂ ਦੇ ਨਿਵਾਸੀਆਂ ਦੀ ਸੱਚ ਹੱਕ ਦੀ ਆਵਾਜ ਦਿੱਲੀ ਪਾਰਲੀਮੈਂਟ ਵਿਚ ਉਠਾਕੇ ਪੰਜਾਬ ਸੂਬੇ ਨਾਲ ਹੁੰਦੀਆਂ ਆ ਰਹੀਆਂ ਬੇਇਨਸਾਫੀਆਂ ਨੂੰ ਖਤਮ ਕਰਵਾਇਆ ਜਾ ਸਕੇ।”

ਇਹ ਵਿਚਾਰ ਸਰਦਾਰ ਇਕਬਾਲ ਸਿੰਘ ਟਿਵਾਣਾ,ਮੁੱਖ ਬੁਲਾਰਾ, ਸਿਆਸੀ ਅਤੇ ਮੀਡੀਆਂ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਲੰਧਰ ਪਾਰਲੀਮੈਂਟ ਦੀ ਸਿਆਸੀ ਸਥਿਤੀ ਉਤੇ ਬਾਜ ਨਜਰ ਰੱਖਦੇ ਹੋਏ ਇਸ ਹਲਕੇ ਦੇ ਸਮੁੱਚੇ ਵਰਗਾਂ ਤੇ ਵੋਟਰ ਨਿਵਾਸੀਆਂ ਨੂੰ ਨੈਸ਼ਨਲ ਪਾਰਟੀਆਂ ਬੀ.ਜੇ.ਪੀ, ਕਾਂਗਰਸ, ਬੀ.ਐਸ.ਪੀ, ਆਮ ਆਦਮੀ ਪਾਰਟੀ ਅਤੇ ਬਾਦਲ ਦਲ ਦੇ ਬੀਤੇ ਸਮੇਂ ਦੀਆਂ ਬੇਨਤੀਜਾ ਕਾਰਵਾਈਆਂ ਉਤੇ ਗੋਰ ਕਰਨ, ਇਹਨਾਂ ਮੌਕਾਪ੍ਰਸਤ ਪਾਰਟੀਆਂ ਅਤੇ ਟਿਕਟੂਆਂ ਤੋਂ ਸਾਵਧਾਨ ਰਹਿਣ, ਸਰਦਾਰ ਗੁਰਜੰਟ ਸਿੰਘ ਕੱਟੂ ਨੂੰ ਹਰ ਕੀਮਤ ਤੇ ਜਿਤਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਕਰਨ ਦੀ ਅਪੀਲ ਕਰਦੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਪਹਿਲੇ ਸੰਗਰੂਰ ਪਾਰਲੀਮੈਂਟ ਚੋਣ ਹਲਕੇ ਦੇ ਵੋਟਰਾਂ ਅਤੇ ਨਿਵਾਸੀਆਂ ਨੇ ਸੈਂਟਰ-ਪੰਜਾਬ ਦੀਆਂ ਸਰਕਾਰਾਂ ਦੀ ਤਾਨਾਸ਼ਾਹੀ ਸੋਚ ਅਤੇ ਬੇਨਤੀਜਾ ਨੀਤੀਆਂ ਨੂੰ ਨਕਾਰਦਿਆਂ ਸੱਚ ਉਤੇ ਪਹਿਰਾ ਦਿੰਦੇ ਹੋਏ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਖ਼ਸ਼ੀਅਤ ਨੂੰ ਸ਼ਾਨਦਾਰ ਜਿੱਤ ਦੇ ਕੇ ਸਹੀ ਫੈਸਲਾ ਕੀਤਾ ਸੀ। ਜਿਹਨਾਂ ਨੇ ਪਾਰਲੀਮੈਂਟ ਜਾ ਕੇ ਪੰਜਾਬ ਦੇ ਹਰ ਮੁੱਦੇ ਨੂੰ ਬਾਦਲੀਲ ਢੰਗ ਨਾਲ ਛੋਹਿਆ ਹੀ ਨਹੀਂ, ਬਲਕਿ ਪੰਜਾਬ ਦੀ ਆਵਾਜ਼ ਬਣ ਕੇ ਹਰ ਪੱਖ ਨੂੰ ਪੇਸ਼ ਕਰਨ ਦੀ ਜਿੰਮੇਵਾਰੀ ਨਿਭਾਈ ਹੈ। ਹੁਣ ਜਲੰਧਰ ਪਾਰਲੀਮੈਂਟ ਚੋਣ ਹਲਕੇ ਦੇ ਵੋਟਰਾਂ ਅਤੇ ਨਿਵਾਸੀਆਂ ਦੇ ਸੂਝਵਾਨ ਫੈਸਲਾਂ ਕਰਨ ਦੀ ਘੜੀ ਆ ਰਹੀ ਹੈ। ਇਥੋਂ ਦੇ ਵੋਟਰਾਂ ਦੀਆਂ ਭਾਵਨਾਵਾਂ ਦਾ ਬਹੁਸੰਮਤੀ ਇਸ ਗੱਲ ਦੇ ਪੱਖ ਵਿਚ ਨਜ਼ਰ ਆ ਰਹੀ ਹੈ ਕਿ ਸਭ ਧਨਾਢ ਅਤੇ ਜਾਬਰ ਪਾਰਟੀਆਂ ਦੇ ਮੌਕਾਪ੍ਰਸਤ ਸੋਚ ਵਾਲੇ ਉਮੀਦਵਾਰਾਂ ਨੂੰ ਇਸ ਹਲਕੇ ਦੇ ਨਿਵਾਸੀ ਕੇਵਲ ਕਰਾਰੀ ਹਾਰ ਹੀ ਨਹੀਂ ਦੇਣਗੇ ਬਲਕਿ ਸਰਦਾਰ ਗੁਰਜੰਟ ਸਿੰਘ ਕੱਟੂ ਦੇ ਹੱਕ ਵਿਚ ਇਕ ਲੋਕ ਲਹਿਰ ਖੜੀ ਕਰਦੇ ਹੋਏ ਇਨਸਾਨੀਅਤ, ਜ਼ਮੂਹਰੀਅਤ ਅਤੇ ਅਮਨ ਚੈਨ ਪੱਖੀ ਸਰਬਸਾਂਝੀ ਸੋਚ ਨੂੰ ਵੱਡਾ ਬਲ ਦੇਣ ਦਾ ਜਲੰਧਰ ਪਾਰਲੀਮੈਂਟ ਚੋਣ ਹਲਕੇ ਦੇ ਨਿਵਾਸੀ ਮਨ ਬਣਾ ਚੁੱਕੇ ਹਨ। ਜੋ ਉਹਨਾਂ ਦਾ ਪੰਜਾਬ ਸੂਬੇ ਪ੍ਰਤੀ ਦੂਰਅੰਦੇਸ਼ੀ ਵਾਲਾ ਫੈਸਲਾ ਹੋਵੇਗਾ। ਜਿਸ ਤਰ੍ਹਾਂ ਦੀ ਆਵਾਜ਼ ਪਿੰਡਾ ਅਤੇ ਸ਼ਹਿਰਾਂ ਵਿਚੋਂ ਆ ਰਹੀ ਹੈ ਜਾਪਦਾ ਹੈ ਕਿ ਜਲੰਧਰ ਨਿਵਾਸੀ ਇਸ ਵਾਰੀ ਹੈਰਾਨਕੁਨ ਫੈਸਲਾ ਦੇ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮਨੁੱਖਤਾ ਪੱਖੀ ਸਰਬਤ ਦੇ ਭਲੇ ਵਾਲੀ ਸੋਚ ਨੂੰ ਹੋਰ ਮਜ਼ਬੂਤੀ ਅਵੱਸ਼ ਬਖਸ਼ਿਸ ਕਰਨਗੇ।

Leave a Reply

Your email address will not be published. Required fields are marked *