ਇਕ ਆਜ਼ਾਦ ਬਾਦਸ਼ਾਹੀ ਵਿਚ ਦੂਸਰੀ ਬਾਦਸ਼ਾਹੀ ਕਤਈ ਦਖ਼ਲ ਨਹੀ ਦੇ ਸਕਦੀ : ਮਾਨ

ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (        ) “ਬੀਤੇ ਦਿਨੀਂ ਜੋ ਇਕ ਹਿੰਦੂ ਪਰਿਵਾਰ ਦੀ ਬੀਬਾ ਵੱਲੋਂ ਮੂੰਹ ਉਤੇ ਤਿਰੰਗਾ ਝੰਡਾ ਪੇਟ ਕਰਕੇ ਅਤੇ ਸਾਟਕੱਟ ਕੱਪੜੇ ਪਾ ਕੇ ਸ੍ਰੀ ਦਰਬਾਰ ਸਾਹਿਬ ਵਿਚ ਦਰਸ਼ਨ ਕਰਨ ਲਈ ਜਾਣ ਦੇ ਹੋਏ ਅਮਲ ਨੂੰ ਜੋ ਸਰਬਜੀਤ ਸਿੰਘ ਨਾਮ ਦੇ ਸੇਵਾਦਾਰ ਨੇ ਗੁਰਮਰਿਯਾਦਾ ਦੇ ਉਲਟ ਹੋਣ ਵਾਲੀ ਕਾਰਵਾਈ ਨੂੰ ਜਿੰਮੇਵਾਰੀ ਨਾਲ ਰੋਕ ਕੇ ਆਪਣੇ ਕੌਮੀ ਫਰਜਾਂ ਦੀ ਤਨਦੇਹੀ ਨਾਲ ਪੂਰਤੀ ਕੀਤੀ ਹੈ, ਉਹ ਸਮੁੱਚੀ ਸਿੱਖ ਕੌਮ ਵੱਲੋਂ ਅਤਿ ਸਲਾਘਾਯੋਗ ਹੈ । ਜਿਨ੍ਹਾਂ ਨੇ ਗੁਰਮਰਿਯਾਦਾ ਦੀ ਉਲੰਘਣਾ ਨਹੀ ਹੋਣ ਦਿੱਤੀ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਸ ਤਿਰੰਗੇ ਝੰਡੇ ਨੇ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ 36 ਹੋਰ ਇਤਿਹਾਸਿਕ ਗੁਰੂਘਰਾਂ ਉਤੇ ਹਮਲਾ ਕਰਕੇ ਮਨੁੱਖਤਾ, ਇਨਸਾਨੀਅਤ ਦਾ ਬੇਰਹਿੰਮੀ ਨਾਲ ਕਤਲੇਆਮ ਕੀਤਾ ਹੋਵੇ, ਮਨੁੱਖਤਾ ਦਾ ਖੂਨ ਵਹਾਇਆ ਹੋਵੇ, ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਗ੍ਰੰਥਾਂ ਨੂੰ ਅਗਨ ਭੇਟ ਕਰਕੇ ਅਪਮਾਨ ਕੀਤਾ ਹੋਵੇ, ਸਾਡੇ ਤੋਸਾਖਾਨੇ ਵਿਚੋਂ ਬੇਸ਼ਕੀਮਤੀ ਦੁਰਲੱਭ ਵਸਤਾਂ ਉਠਾਕੇ ਲੈ ਗਏ ਹੋਣ, ਉਸ ਤਿਰੰਗੇ ਦਾ ਸਾਡੀ ਅਕਾਲ ਪੁਰਖ ਦੀ ਪਾਤਸਾਹੀ ਵਿਚ ਕਿਸੇ ਤਰ੍ਹਾਂ ਦੇ ਦਖਲ ਹੋਣ ਦੀ ਕਾਰਵਾਈ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰ ਸਕਦੀ । ਕਿਉਂਕਿ ਵੈਸੇ ਤਾਂ ਇਕ ਬਾਦਸਾਹੀ ਦੂਜੀ ਬਾਦਸਾਹੀ ਵਿਚ ਦਾਖਲ ਨਹੀ ਹੋ ਸਕਦੀ । ਲੇਕਿਨ ਸਾਡੇ ਨਿਸ਼ਾਨ ਸਾਹਿਬ ਜੋ ਪਾਤਸਾਹੀਆਂ ਦੇ ਪਾਤਸ਼ਾਹ ਉਸ ਅਕਾਲ ਪੁਰਖ ਦੇ ਨਿਸ਼ਾਨ ਸਾਹਿਬ ਹਨ, ਉਸ ਵਿਚ ਇਕ ਦੁਨਿਆਵੀ ਬਾਦਸਾਹੀ ਦਾ ਝੰਡਾ ਤਾਂ ਵੈਸੇ ਹੀ ਦਾਖਲ ਨਹੀ ਹੋ ਸਕਦਾ । ਇਕ ਮਿਆਨ ਵਿਚ 2 ਤਲਵਾਰਾਂ ਨਹੀ ਸਮਾਅ ਸਕਦੀਆਂ । ਲਾਤਿਨ ਦੀ ਕਹਾਵਤ ਹੈ ਕਿ ਮਿਪੲਰੁਿਮ ਨਿ ਮਿਪੲਰੋਿ”।

    ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਹਿੰਦੂ ਬੀਬਾ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਮਨਸਾ ਅਧੀਨ ਸਿੱਖ ਮਰਿਯਾਦਾਵਾਂ ਦਾ ਉਲੰਘਣ ਕਰਨ ਤੇ ਸਾਡੇ ਸੇਵਾਦਾਰ ਵੱਲੋਂ ਰੋਕਣ ਉਤੇ ਖ਼ਾਲਸਾ ਪੰਥ ਵਿਰੋਧੀ ਅਤੇ ਗੋਦੀ ਮੀਡੀਏ ਵੱਲੋਂ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਸੇਵਾਦਾਰ ਸ. ਸਰਬਜੀਤ ਸਿੰਘ ਦੀ ਭਰਪੂਰ ਸਲਾਘਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਹਰ ਤਰ੍ਹਾਂ ਦੇ ਜਾਤ-ਪਾਤ, ਰੰਗ-ਭੇਦ, ਨਸ਼ਲ, ਊਚ-ਨੀਚ, ਅਮੀਰ-ਗਰੀਬ ਆਦਿ ਦੇ ਭੇਦਭਾਵ ਤੋਂ ਨਿਰਲੇਪ ਹੋ ਕੇ ਸਮੁੱਚੀ ਇਨਸਾਨੀਅਤ ਤੇ ਮਨੁੱਖਤਾ ਦੀ ਗੱਲ ਕਰਦੇ ਹਨ ਅਤੇ ਜੋ ਨਿਸ਼ਾਨ ਸਾਹਿਬ ਸਰਬੱਤ ਦੇ ਭਲੇ, ਸਿੱਖ ਕੌਮ ਦੀ ਅਣਖ-ਗੈਰਤ ਦੇ ਅਤੇ ਆਜਾਦ ਬਾਦਸਾਹੀ ਦੇ ਪ੍ਰਤੀਕ ਹਨ । ਜਦੋਕਿ ਤਿਰੰਗਾ ਝੰਡਾ ਕੇਵਲ ਇਕ ਕੱਟੜਵਾਦੀ ਹਿੰਦੂ ਸੋਚ, ਹਿੰਦੂਰਾਸਟਰ, ਹਿੰਦੀ ਭਾਸ਼ਾ, ਬੋਲੀ ਦੀ ਗੱਲ ਕਰਦਾ ਹੈ । ਜਿਸਦੀ ਸਿੱਖ ਕੌਮ ਦੀ ਵਿਸ਼ਾਲਤਾਂ ਵਿਚ ਕੋਈ ਥਾਂ ਨਹੀ ਹੋ ਸਕਦੀ ਅਤੇ ਨਾ ਹੀ ਉਸ ਨਿਸ਼ਾਨ ਸਾਹਿਬ ਦੇ ਅਰਥ ਭਰਪੂਰ ਸੰਦੇਸ਼ ਅਤੇ ਸੋਚ ਨਾਲ ਇਸ ਤਿਰੰਗੇ ਦਾ ਕੋਈ ਮੁਕਾਬਲਾ ਹੋ ਸਕਦਾ ਹੈ । ਲੇਕਿਨ ਸਿੱਖ ਕੌਮ ਦੇ ਜਨਮ ਤੋ ਹੀ ਮਹਾਨ ਮਰਿਯਾਦਾਵਾਂ, ਨਿਯਮ, ਅਸੂਲ ਤਹਿ ਹੋਏ ਪਏ ਹਨ । ਜਿਨ੍ਹਾਂ ਦੀ ਕੋਈ ਵੀ ਉਲੰਘਣਾ ਨਹੀ ਕਰ ਸਕਦਾ ਅਤੇ ਨਾ ਹੀ ਸਿੱਖ ਕੌਮ ਕਿਸੇ ਮੁਲਕੀ ਤਾਕਤ ਜਾਂ ਨਿਜਾਮੀ ਪ੍ਰਬੰਧ ਨੂੰ ਅਜਿਹੀ ਇਜਾਜਤ ਦੇ ਸਕਦੀ ਹੈ । ਜਾਪਦਾ ਹੈ ਭਾਵੇ ਸੰਬੰਧਤ ਬੀਬਾ ਦਰਸ਼ਨ ਕਰਨ ਦੀ ਮਨਸਾ ਨਾਲ ਆਈ ਹੋਵੇ, ਲੇਕਿਨ ਪੰਥ ਵਿਰੋਧੀ ਤਾਕਤਾਂ ਨੇ ਉਸ ਬੀਬਾ ਰਾਹੀ ਸਿੱਖ ਮਰਿਯਾਦਾ ਦੇ ਉਲਟ ਜ਼ਬਰੀ ਕਾਰਵਾਈ ਕਰਵਾਉਣ ਦੀ ਅਸਫਲ ਕੋਸਿ਼ਸ਼ ਕਰਵਾਕੇ ਅਤੇ ਫਿਰ ਇਸਨੂੰ ਵੀਡੀਓ ਬਣਾਕੇ ਵਾਇਰਲ ਕਰਨ ਦੇ ਮੰਦਭਾਵਨਾ ਭਰੇ ਮਕਸਦ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਸੰਬੰਧਤ ਬੀਬਾ ਸ਼ਾਇਦ ਸਰਧਾਪੂਰਵਕ ਦਰਸ਼ਨ ਕਰਨ ਨਹੀ ਸੀ ਆਈ, ਬਲਕਿ ਕਿਸੇ ਜਾਣੇ ਜਾ ਅਣਜਾਣੇ ਵਿਚ ਸਾਜਿਸ ਦਾ ਮੋਹਰਾ ਬਣਾਕੇ ਭੇਜੀ ਗਈ ਸੀ ਜੋ ਕਿ ਉਸਦੇ ਆਪਣੇ ਵੱਲੋ ਕੀਤੇ ਗਏ ਅਮਲਾਂ ਤੋ ਹੀ ਪ੍ਰਤੱਖ ਹੋ ਜਾਂਦਾ ਹੈ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਤੋ ਲੈਕੇ ਦਸਮ ਪਾਤਸਾਹੀ ਤੱਕ ਸਾਡੇ ਕੌਮੀ ਅਮਲਾਂ ਵਿਚ ਜਾਤ-ਪਾਤ ਦਾ ਪੁਰਜੋਰ ਸ਼ਬਦਾਂ ਵਿਚ ਖੰਡਨ ਕੀਤਾ ਜਾਂਦਾ ਰਿਹਾ ਹੈ ਅਤੇ ਸਿੱਖ ਧਰਮ ਤੇ ਸਿੱਖ ਕੌਮ ਜਾਤ-ਪਾਤ ਆਦਿ ਦੇ ਵਿਤਕਰੇ ਤੋ ਉਪਰ ਉੱਠਕੇ ਸਮੁੱਚੀ ਇਨਸਾਨੀਅਤ ਤੇ ਮਨੁੱਖਤਾ ਲਈ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਉਦਮ ਕਰਦੀ ਆਈ ਹੈ, ਅੱਜ ਵੀ ਕਰ ਰਹੀ ਹੈ ਅਤੇ ਰਹਿੰਦੀ ਦੁਨੀਆ ਤੱਕ ਕਰਦੀ ਰਹੇਗੀ । ਜਿਸਦਾ ਪ੍ਰਤੱਖ ਸਬੂਤ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਦੇ ਹੋਏ ਚਾਰੇ ਦਿਸਾਵਾਂ ਤੋ 4 ਦਰਵਾਜੇ ਰੱਖਕੇ ਇਹ ਪ੍ਰਤੱਖ ਕਰ ਦਿੱਤਾ ਸੀ ਕਿ ਹਰ ਜਾਤ-ਧਰਮ ਅਤੇ ਚਹੁ ਵਰਨਾ ਵਿਚੋ ਕੋਈ ਵੀ ਇਨਸਾਨ ਜਦੋ ਚਾਹੇ ਜਿਸ ਸਰਧਾ ਨਾਲ ਆਉਣਾ ਚਾਹੇ ਆ ਕੇ ਦਰਸ਼ਨ ਵੀ ਕਰ ਸਕਦਾ ਹੈ, ਅਰਦਾਸ ਵੀ ਕਰ ਸਕਦਾ ਹੈ ਅਤੇ ਉਸ ਅਕਾਲ ਪੁਰਖ ਤੋਂ ਮਨਚਾਹੀਆ ਮੁਰਾਦਾ ਦੀ ਪੂਰਤੀ ਕਰਨ ਦੇ ਨਾਲ-ਨਾਲ ਉਥੇ ਰਹਿੰਦੇ ਤੇ ਵਿਚਰਦੇ ਹੋਏ ਅਮਲੀ ਰੂਪ ਵਿਚ ਬਰਾਬਰਤਾ ਦੀ ਸੋਚ ਅਨੁਸਾਰ ਪ੍ਰਸ਼ਾਦ ਛੱਕ ਸਕਦਾ ਹੈ, ਸ੍ਰੀ ਗੁਰੂ ਰਾਮਦਾਸ ਸਰੋਵਰ ਵਿਚ ਇਸਨਾਨ ਕਰਕੇ ਆਨੰਦ ਪ੍ਰਾਪਤ ਕਰ ਸਕਦਾ ਹੈ, ਗੁਰਬਾਣੀ ਸੁਣਕੇ ਆਤਮਿਕ ਖੁਸ਼ੀ ਪ੍ਰਾਪਤ ਕਰ ਸਕਦਾ ਹੈ ਅਤੇ ਗੁਰੂ ਰਾਮਦਾਸ ਜੀ ਦੇ ਲੰਗਰ ਵਿਚ ਬਰਾਬਰ ਬੈਠਕੇ ਆਪਣੇ ਢਿੱਡ ਦੀ ਭੁੱਖ ਵੀ ਇਕੋ ਜਿਹੇ ਲੰਗਰ ਰਾਹੀ ਪ੍ਰਾਪਤ ਕਰ ਸਕਦਾ ਹੈ । ਜੋ ਲੋਕ ਅਤੇ ਮੀਡੀਆ ਸ੍ਰੀ ਦਰਬਾਰ ਸਾਹਿਬ ਵਿਚ ਵਿਤਕਰਾ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਉਹ ਸਾਡੇ ਬੀਤੇ ਸਮੇ ਦੇ ਇਤਿਹਾਸ ਦੇ ਕਿਸੇ ਸਮੇ ਦਾ ਵੀ ਅਜਿਹੀ ਕੋਈ ਉਦਾਹਰਣ ਨਹੀ ਦੇ ਸਕਦੇ ਕਿ ਸ੍ਰੀ ਦਰਬਾਰ ਸਾਹਿਬ ਹੀ ਨਹੀ, ਦੁਨੀਆ ਵਿਚ ਕਿਸੇ ਵੀ ਗੁਰੂਘਰ ਵਿਚ ਕਿਸੇ ਧਰਮ, ਕੌਮ, ਫਿਰਕੇ, ਕਬੀਲੇ ਨਾਲ ਕਦੀ ਕੋਈ ਵਿਤਕਰਾ ਹੋਇਆ ਹੋਵੇ । ਇਸ ਲਈ ਅਜਿਹੇ ਮੰਦਭਾਵਨਾ ਵਾਲੇ ਮੀਡੀਏ ਅਤੇ ਫਿਰਕੂ ਲੋਕਾਂ ਨੂੰ ਸਾਡੀ ਇਨਸਾਨੀਅਤ ਪੱਖੀ ਨੇਕ ਰਾਏ ਹੈ ਕਿ ਉਹ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਦੀ ਮਨੁੱਖਤਾ ਪੱਖੀ ਆਬੋਹਵਾ ਵਿਚ ਜ਼ਹਿਰ ਘੋਲਣ ਦੀ ਕੋਸਿ਼ਸ਼ ਨਾ ਕਰਨ ਅਤੇ ਨਾ ਹੀ ਸਿੱਖ ਕੌਮ ਤੇ ਖ਼ਾਲਸਾ ਪੰਥ ਅਜਿਹੀ ਕਿਸੇ ਸਾਜਿਸ ਨੂੰ ਕਾਮਯਾਬ ਹੋਣ ਦੇਵੇਗਾ ।

ਸ. ਮਾਨ ਨੇ ਐਸ.ਜੀ.ਪੀ.ਸੀ. ਦੀ ਆਪਣੀ ਮਿਆਦ ਪੁਗਾ ਚੁੱਕੀ ਸੰਸਥਾਂ ਦੇ ਅਧਿਕਾਰੀਆ ਨੂੰ ਗੁਜਾਰਿਸ ਕਰਦੇ ਹੋਏ ਕਿਹਾ ਕਿ ਬੇਸੱਕ ਉਹ ਕਾਨੂੰਨੀ ਤੇ ਇਖਲਾਕੀ ਤੌਰ ਤੇ ਇਸ ਕੀਤੇ ਜਾ ਰਹੇ ਪ੍ਰਬੰਧ ਦੇ ਇਸ ਲਈ ਹੱਕਦਾਰ ਨਹੀ ਹਨ ਕਿ ਸਰਕਾਰ ਨੇ ਤੇ ਇਨ੍ਹਾਂ ਦੀ ਮਿਲੀਭੁਗਤ ਨੇ 12 ਸਾਲਾਂ ਤੋਂ ਸਾਡੀ ਇਸ ਸੰਸਥਾਂ ਦੀ ਜਮਹੂਰੀਅਤ ਚੋਣ ਨਹੀ ਕਰਵਾਈ । ਪਰ ਫਿਰ ਵੀ ਉਨ੍ਹਾਂ ਦਾ ਇਨਸਾਨੀ ਤੇ ਇਖਲਾਕੀ ਫਰਜ ਬਣਦਾ ਹੈ ਕਿ ਉਹ ਹਿੰਦੂਤਵੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਉਲਝਕੇ ਆਪਣੀ ਕੌਮੀ ਜਿੰਮੇਵਾਰੀ ਪੂਰਨ ਕਰਨ ਵਾਲੇ ਕਿਸੇ ਸੇਵਾਦਾਰ ਜਾਂ ਮੁਲਾਜਮ ਨੂੰ ਬਰਖਾਸਤ ਕਰਨ ਬਲਕਿ ਚਾਹੀਦਾ ਇਹ ਹੈ ਕਿ ਉਸ ਸੇਵਾਦਾਰ ਜਿਸਨੇ ਇਹ ਜਿੰਮੇਵਾਰੀ ਸੰਜੀਦਗੀ ਅਤੇ ਦ੍ਰਿੜਤਾ ਨਾਲ ਨਿਭਾਈ ਉਸਦਾ ਜਨਤਕ ਤੌਰ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਸਤਿਕਾਰਿਤ ਢੰਗ ਨਾਲ ਸਨਮਾਨ ਕੀਤਾ ਜਾਵੇ ।

Leave a Reply

Your email address will not be published. Required fields are marked *