ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸ. ਹਰਬੀਰ ਸਿੰਘ ਸੰਧੂ ਅਤੇ ਹਰਜੀਤ ਸਿੰਘ ਵਿਰਕ ਨੂੰ ਗੈਰ-ਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕਰਕੇ ਗੁਪਤ ਸਥਾਨਾਂ ਤੇ ਰੱਖਣਾ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 21 ਮਾਰਚ ( ) “ਸੈਂਟਰ ਦੀ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਾਂਝੇ ਤੌਰ ਤੇ ਜੋ ਫਿਰ ਤੋ 1984 ਦੇ ਦੌਰ ਦਾ ਜ਼ਬਰ ਸੁਰੂ ਕਰਨ ਦੀ ਸਾਜਿਸ ਰਚੀ ਗਈ ਹੈ, ਉਸ ਉਤੇ ਅਮਲ ਕਰਦੇ ਹੋਏ ਬੇਸੱਕ ਬੀਤੇ 2-3 ਦਿਨਾਂ ਤੋਂ ਵੱਡੀ ਗਿਣਤੀ ਵਿਚ ਪਾਰਟੀ ਦੇ ਅਹੁਦੇਦਾਰਾਂ, ਮੈਬਰਾਂ ਅਤੇ ਸਿੱਖਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪਹਿਲੇ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ । ਲੇਕਿਨ ਅੱਜ ਸਾਡੀ ਪਾਰਟੀ ਦੇ ਅੰਮ੍ਰਿਤਸਰ ਦਫਤਰ ਦੇ ਸਕੱਤਰ ਸ. ਹਰਬੀਰ ਸਿੰਘ ਸੰਧੂ ਅਤੇ ਯੂਥ ਪ੍ਰਧਾਨ ਹਰਿਆਣਾ ਸਟੇਟ ਦੇ ਸ. ਹਰਜੀਤ ਸਿੰਘ ਵਿਰਕ ਨੂੰ ਕਰਨਾਲ ਦੀ ਪੁਲਿਸ ਉਠਾਕੇ ਲੈ ਅਣਦੱਸੀ ਥਾਂ ਤੇ ਲੈ ਗਏ ਹਨ । ਜਦੋਕਿ ਇਹ ਦੋਵੇ ਆਗੂ ਪਾਰਟੀ ਦੀਆਂ ਜਮਹੂਰੀ ਨੀਤੀਆ ਤੇ ਚੱਲਣ ਵਾਲੇ ਅਤੇ ਜਿੰਮੇਵਾਰ ਸੱਜਣ ਹਨ । ਜੋ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਇਹ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਪੁਲਿਸ, ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਆਪਣੀ ਕਿਸੇ ਸਾਜਿਸ ਨੂੰ ਅਮਲੀ ਰੂਪ ਦਿੰਦੀ ਹੋਈ ਸਿੱਖਾਂ ਉਤੇ ਤਸੱਦਦ-ਜੁਲਮ ਨੂੰ ਤੇਜ਼ ਕਰੇਗੀ ਅਤੇ ਗ੍ਰਿਫ਼ਤਾਰੀਆਂ ਦਾ ਦੌਰ ਸੁਰੂ ਕੀਤਾ ਜਾ ਸਕਦਾ ਹੈ । ਜੋ ਪਹਿਲੋ ਹੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਦੀ ਗੈਰ ਵਿਧਾਨਿਕ ਢੰਗ ਨਾਲ ਗ੍ਰਿਫ਼ਤਾਰੀ ਕਰਕੇ ਅਸਾਮ ਵਰਗੇ ਸੂਬੇ ਵਿਚ ਲਿਜਾਕੇ ਤਸੱਦਦ ਢਾਹੁਣ ਦੀਆਂ ਸੂਚਨਾਵਾਂ ਆ ਰਹੀਆ ਹਨ । ਉਸ ਨਾਲ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਜੋ ਪੀੜ੍ਹਾ ਪਹੁੰਚੀ ਹੈ, ਉਸ ਨਾਲ ਹਾਲਾਤ ਪਹਿਲੇ ਨਾਲੋ ਵੀ ਵਿਸਫੋਟਕ ਬਣ ਜਾਣਗੇ ਅਤੇ ਹੁਕਮਰਾਨ ਇਸ ਸਥਿਤੀ ਨੂੰ ਕੰਟਰੋਲ ਕਰਨ ਤੋ ਬੇਵੱਸ ਹੋ ਜਾਣਗੇ । ਇਸ ਲਈ ਹੁਕਮਰਾਨਾਂ ਲਈ ਬਿਹਤਰ ਹੋਵੇਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਨੂੰ ਤੁਰੰਤ ਅਦਾਲਤਾਂ ਵਿਚ ਪੇਸ ਕੀਤਾ ਜਾਵੇ ਅਤੇ ਜੋ ਪਾਰਟੀ ਅਹੁਦੇਦਾਰ ਤੇ ਹੋਰ ਸਿੱਖਾਂ ਨੂੰ ਬਿਨ੍ਹਾਂ ਵਜਹ ਭੜਕਾਊ ਕਾਰਵਾਈਆ ਕਰਦੇ ਹੋਏ ਗ੍ਰਿਫਤਾਰ ਕੀਤਾ ਹੋਇਆ ਹੈ, ਉਨ੍ਹਾਂ ਨੂੰ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਕੇ ਵਿਸਫੋਟਕ ਬਣਦੇ ਜਾ ਰਹੇ ਹਾਲਾਤ ਨੂੰ ਸ਼ਾਂਤ ਕੀਤਾ ਜਾਵੇ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਤੇ ਪੁਲਿਸ ਅਤੇ ਸੈਟਰ ਦੀ ਮੋਦੀ ਹਕੂਮਤ ਵੱਲੋ ਸਮੁੱਚੇ ਪੰਜਾਬ ਸੂਬੇ ਦੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਗੈਰ ਵਿਧਾਨਿਕ ਢੰਗ ਨਾਲ ਕੀਤੀਆ ਜਾ ਰਹੀਆ ਗ੍ਰਿਫਤਾਰੀਆ ਅਤੇ ਅਣਦੱਸੀ ਥਾਂ ਤੇ ਰੱਖਕੇ ਕੀਤੇ ਜਾ ਰਹੇ ਤਸੱਦਦ ਦੇ ਜ਼ਬਰ ਨੂੰ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਾਰ ਦਿੰਦੇ ਹੋਏ ਅਤੇ ਇਨ੍ਹਾਂ ਸਭਨਾਂ ਨੂੰ ਫੌਰੀ ਰਿਹਾਅ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਹੁਕਮਰਾਨਾਂ ਨੇ ਸੰਜੀਦਗੀ ਨਾਲ ਦੂਰ ਅੰਦੇਸੀ ਤੋ ਕੰਮ ਲੈਦੇ ਹੋਏ ਸਿੱਖ ਮਨਾਂ ਨੂੰ ਪਹੁੰਚੀ ਠੇਸ ਦੀ ਪੀੜ੍ਹਾ ਨੂੰ ਨਾ ਸਮਝਿਆ ਅਤੇ ਸਿੱਖਾਂ ਉਤੇ ਮੰਦਭਾਵਨਾ ਅਧੀਨ ਸੁਰੂ ਕੀਤੇ ਗਏ ਜ਼ਬਰ ਨੂੰ ਬੰਦ ਨਾ ਕੀਤਾ ਅਤੇ ਆਪਣੀਆ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਇਹ ਰਚੀਆ ਜਾ ਰਹੀਆ ਸਿਆਸੀ ਖੇਡਾਂ ਤੋ ਤੋਬਾ ਨਾ ਕੀਤੀ ਤਾਂ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਮੋਦੀ ਹਕੂਮਤ, ਪੰਜਾਬ ਦੀ ਭਗਵੰਤ ਮਾਨ ਹਕੂਮਤ ਅਤੇ ਇੰਡੀਆ ਦੀਆਂ ਖੂਫੀਆ ਏਜੰਸੀਆ ਜਿੰਮੇਵਾਰ ਹੋਣਗੀਆ ਅਤੇ ਢਾਹੇ ਜਾ ਰਹੇ ਤਸੱਦਦ ਜੁਲਮ ਨੂੰ ਸਿੱਖ ਕੌਮ ਬਰਦਾਸਤ ਨਹੀ ਕਰੇਗੀ ।

Leave a Reply

Your email address will not be published. Required fields are marked *