ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਿ਼ਲ੍ਹਾ ਹੈੱਡਕੁਆਰਟਰਾਂ ਤੇ ਦਿੱਤੇ ਗਏ ਪ੍ਰੋਗਰਾਮ ਵਿਚ ਸਾਮਿਲ ਹੋਣ ਵਾਲੇ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਦਾ ਧੰਨਵਾਦ : ਮਾਨ

ਪਾਰਟੀ ਵੱਲੋਂ 23 ਮਾਰਚ ਦੇ ਪੰਜਾਬ ਬੰਦ ਦਾ ਕੋਈ ਸੱਦਾ ਨਹੀਂ, ਕੋਈ ਵੀ ਸਾਡੀ ਪਾਰਟੀ ਦੇ ਨਾਮ ਅਤੇ ਲੋਗੋ ਦੀ ਦੁਰਵਰਤੋਂ ਨਾ ਕਰੇ 

ਫ਼ਤਹਿਗੜ੍ਹ ਸਾਹਿਬ, 22 ਮਾਰਚ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਸੂਬੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹਰ ਤਰ੍ਹਾਂ ਦੇ ਦੁੱਖ-ਸੁੱਖ ਦਾ ਸਾਂਝੀ ਹੀ ਨਹੀ ਬਲਕਿ ਇਥੇ ਹਰ ਹੋਣ ਵਾਲੀ ਨਾਂਹਵਾਚਕ ਤੇ ਹਾਂ-ਵਾਚਕ ਘਟਨਾ ਉਤੇ ਆਪਣਾ ਵਿਚਾਰ ਅਤੇ ਰਾਏ ਦੇਣ ਤੋਂ ਕਤਈ ਵੀ ਪਿੱਛੇ ਨਹੀ ਰਿਹਾ । ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮੀ ਜਥੇਬੰਦੀ ਦੇ ਪੰਥਕ ਕਾਰਜਾਂ ਵਾਲੇ ਫ਼ਰਜ ਵੀ ਹਨ । ਇਨ੍ਹਾਂ ਫਰਜਾਂ ਨੂੰ ਮੁੱਖ ਰੱਖਦੇ ਹੋਏ ਹੀ ਜੋ ਬੀਤੇ ਕਈ ਦਿਨਾਂ ਤੋਂ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਪੁਲਿਸ ਵੱਲੋਂ ਸੈਂਟਰ ਦੀ ਮੋਦੀ ਹਕੂਮਤ ਦੇ ਸਿਆਸੀ ਸਵਾਰਥਾਂ ਦੀ ਪੂਰਤੀ ਵਾਲੇ ਇਸਾਰੇ ਨੂੰ ਪ੍ਰਵਾਨ ਕਰਦੇ ਹੋਏ ਭਗਵੰਤ ਸਿੰਘ ਮਾਨ ਸਰਕਾਰ ਨੇ ਇਥੋ ਦੀ ਪੁਲਿਸ ਤੇ ਫੋਰਸਾਂ ਦੇ ਸਿੱਖ ਕੌਮ ਉਤੇ ਢਾਹੇ ਜਾ ਰਹੇ ਜ਼ਬਰ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਸਾਥੀਆ ਦੀਆਂ ਗੈਰ-ਕਾਨੂੰਨੀ ਤੌਰ ਤੇ ਕੀਤੀਆ ਗ੍ਰਿਫ਼ਤਾਰੀਆਂ ਅਤੇ ਮੀਡੀਏ ਵਿਚ ਸਿੱਖ ਲੀਡਰਸਿ਼ਪ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਕੇ ਪੰਜਾਬ ਦੇ ਮਾਹੌਲ ਨੂੰ ਆਪਣੇ ਰਾਜਸੀ ਹਿੱਤਾ ਦੀ ਪੂਰਤੀ ਲਈ ਵਿਸਫੋਟਕ ਬਣਾਉਣ ਦੀਆਂ ਕਾਰਵਾਈਆ ਵਿਰੁੱਧ ਮਿਤੀ 21 ਮਾਰਚ ਨੂੰ ਪੰਜਾਬ ਦੇ ਸਮੁੱਚੇ ਜਿ਼ਲ੍ਹਾ ਹੈੱਡਕੁਆਰਟਰਾਂ ਉਤੇ ਇੰਡੀਆ ਦੇ ਸਦਰ ਬੀਬੀ ਦ੍ਰੋਪਦੀ ਮੁਰਮੂ ਦੇ ਨਾਮ ਸੰਜ਼ੀਦਗੀ ਭਰਿਆ ਯਾਦ-ਪੱਤਰ ਦੇਣ ਅਤੇ ਰੋਸ਼ ਪ੍ਰਗਟ ਕਰਨ ਦਾ ਕੌਮੀ ਪ੍ਰੋਗਰਾਮ ਉਲੀਕਿਆ ਸੀ ਉਹ ਸਮੁੱਚੇ ਜਿ਼ਲ੍ਹਿਆਂ ਵਿਚ ਪਾਰਟੀ ਅਹੁਦੇਦਾਰਾਂ, ਵਰਕਰਾਂ, ਮੈਬਰਾਂ, ਪੰਜਾਬੀਆਂ ਤੇ ਸਿੱਖ ਕੌਮ ਨੇ ਜੋ ਵੱਡਾ ਸਹਿਯੋਗ ਦੇ ਕੇ ਇਸ ਮਿਸਨ ਦੀ ਪੂਰਤੀ ਕੀਤੀ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਦਫਤਰ ਉਨ੍ਹਾਂ ਸਭਨਾਂ ਪੰਜਾਬੀਆਂ, ਸਿੱਖਾਂ ਅਤੇ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਦਾ ਤਹਿ ਦਿਲੋ ਧੰਨਵਾਦੀ ਹੈ ਜਿਨ੍ਹਾਂ ਨੇ ਸਮੇਂ ਦੀ ਅਤਿ ਸੰਜ਼ੀਦਗੀ ਤੇ ਨਿਜਾਕਤਾ ਨੂੰ ਸਮਝਦੇ ਹੋਏ ਸਾਡੇ ਵੱਲੋ ਦਿੱਤੇ ਇਸ ਸੱਦੇ ਉਤੇ ਵੱਡੀ ਗਿਣਤੀ ਵਿਚ ਪਹੁੰਚਕੇ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਵਿਰੁੱਧ ਕੇਵਲ ਰੋਸ਼ ਹੀ ਪ੍ਰਗਟ ਨਹੀ ਕੀਤਾ ਬਲਕਿ ਦਿੱਤੇ ਜਾਣ ਵਾਲੇ ਯਾਦ ਪੱਤਰ ਵਿਚ ਦਰਜ ਕੀਤੇ ਗਏ ਕੌਮੀ ਮੁੱਦਿਆ ਨੂੰ ਸੰਜ਼ੀਦਗੀ ਨਾਲ ਹੁਕਮਰਾਨਾਂ ਨੂੰ ਹੱਲ ਕਰਨ ਦੀ ਉਠਾਈ ਗਈ ਆਵਾਜ ਨੂੰ ਵੀ ਵੱਡਾ ਬਲ ਦਿੱਤਾ ਹੈ ਅਤੇ ਆਪਣੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਦੀ ਸਾਜਿਸ ਅਧੀਨ ਕੀਤੀ ਗ੍ਰਿਫਤਾਰੀ ਜਾਂ ਕਿਸੇ ਗੁੱਝੇ ਮਕਸਦ ਨਾਲ ਉਨ੍ਹਾਂ ਨੂੰ ਕਿਸੇ ਅਣਦੱਸੀ ਥਾਂ ਤੇ ਰੱਖਕੇ ਕੀਤੇ ਜਾ ਰਹੇ ਤਸੱਦਦ ਅਤੇ ਫਰਾਰ ਹੋਣ ਦਾ ਕੀਤਾ ਜਾ ਰਿਹਾ ਗੁੰਮਰਾਹਕੁੰਨ ਵਿਰੁੱਧ ਕੌਮੀ ਜਿੰਮੇਵਾਰੀ ਸਮਝਕੇ ਸਹਿਯੋਗ ਕੀਤਾ ਹੈ।”

ਇਹ ਧੰਨਵਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਵੱਲੋ ਬੀਤੇ ਕੱਲ੍ਹ ਜਿ਼ਲ੍ਹਾ ਹੈੱਡਕੁਆਰਟਰਾਂ ਉਤੇ ਦਿੱਤੇ ਗਏ ਯਾਦ ਪੱਤਰ ਵਿਚ ਸਹਿਯੋਗ ਲਈ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਬੇਸੱਕ ਪਹਿਲੇ ਵੀ ਹੁਕਮਰਾਨਾਂ ਵੱਲੋ ਸਾਜਿਸਾਂ ਅਧੀਨ ਸਿੱਖ ਕੌਮ ਤੇ ਪੰਜਾਬੀਆਂ ਨੂੰ ਨਿਸ਼ਾਨਾਂ ਬਣਾਕੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਕੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਕੀਤੀ ਜਾਂਦੀ ਰਹੀ ਹੈ । ਉਸ ਸਮੇ ਵੀ ਪਾਰਟੀ ਵੱਲੋ ਦਿੱਤੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਸਭਨਾਂ ਵੱਲੋ ਸਹਿਯੋਗ ਮਿਲਦਾ ਰਿਹਾ ਹੈ ਅਤੇ ਬੀਤੇ ਕੱਲ੍ਹ ਵੀ ਉਸੇ ਤਰ੍ਹਾਂ ਸਹਿਯੋਗ ਦਿੱਤਾ ਗਿਆ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇ ਵਿਚ ਜਦੋ ਵੀ ਪਾਰਟੀ ਵੱਲੋ ਕੋਈ ਕੌਮੀ ਪ੍ਰੋਗਰਾਮ ਦਿੱਤੇ ਜਾਣਗੇ ਤਾਂ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ ।

ਸ. ਮਾਨ ਨੇ ਮੀਡੀਏ ਵਿਚ ਆਈਆ ਖ਼ਬਰਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 23 ਮਾਰਚ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਉਤੇ ਪਾਰਟੀ ਪੱਖ ਨੂੰ ਸਪੱਸਟ ਕਰਦਿਆ ਕਿਹਾ ਕਿ ਪੰਜਾਬ ਬੰਦ ਦੇ ਸੰਬੰਧ ਵਿਚ ਪਾਰਟੀ ਦੀ ਪੀ.ਏ.ਸੀ. ਕਮੇਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਫੈਸਲਾ ਨਹੀ ਹੋਇਆ ਅਤੇ ਨਾ ਹੀ ਕਿਸੇ ਹੋਰ ਸਿੱਖ ਜਥੇਬੰਦੀ ਜਾਂ ਸੰਗਠਨ ਵੱਲੋ ਇਸ ਪੰਜਾਬ ਬੰਦ ਦੇ ਮੁੱਦੇ ਉਤੇ ਕੋਈ ਸਾਡਾ ਵਿਚਾਰ ਵਟਾਂਦਰਾ ਹੋਇਆ ਹੈ । ਲੇਕਿਨ ਇਸਦੇ ਬਾਵਜੂਦ ਵੀ ਸੋਸਲ ਮੀਡੀਏ ਉਤੇ ਪਾਰਟੀ ਲੋਗੋ ਅਤੇ ਮੇਰੀ ਫੋਟੋ ਪ੍ਰਕਾਸਿਤ ਕਰਕੇ ਦਿੱਤੀ ਜਾ ਰਹੀ ਪੰਜਾਬ ਬੰਦ ਦੀ ਇਸਤਿਹਾਰਬਾਜੀ ਦੇ ਪ੍ਰੋਗਰਾਮ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕੋਈ ਸੰਬੰਧ ਨਹੀ, ਜਿਨ੍ਹਾਂ ਸੱਜਣਾਂ ਨੇ ਆਪਣੇ ਤੌਰ ਤੇ ਸਾਡੀ ਪਾਰਟੀ ਦੇ ਲੋਗੋ ਅਤੇ ਮੇਰੇ ਨਾਮ ਦੀ ਦੁਰਵਰਤੋ ਕਰਕੇ ਸੋਸਲ ਮੀਡੀਏ ਉਤੇ ਅਜਿਹਾ ਗਲਤ ਸੰਦੇਸ਼ ਭੇਜਿਆ ਹੈ, ਉਹ ਤੁਰੰਤ ਸੋਸਲ ਮੀਡੀਏ ਤੇ ਚੱਲ ਰਹੀ ਇਸ ਪੋਸਟ ਨੂੰ ਹਟਾਉਣ ਤਾਂ ਕਿ ਸਮੁੱਚੇ ਪੰਜਾਬ ਨਿਵਾਸੀ ਤੇ ਸਿੱਖ ਕੌਮ ਵਿਚ ਕਿਸੇ ਤਰ੍ਹਾਂ ਦਾ ਗਲਤ ਸੰਦੇਸ਼ ਨਾ ਜਾ ਸਕੇ ਅਤੇ ਕੋਈ ਵੀ ਤਾਕਤ ਜਾਂ ਸਾਜਿਸਕਾਰ ਸਾਡੇ ਨਾਮ ਤੇ ਲੋਗੋ ਦੀ ਦੁਰਵਰਤੋ ਨਾ ਕਰ ਸਕੇ । ਸ. ਮਾਨ ਨੇ ਅਜਿਹੀਆ ਪੋਸਟਾਂ ਪਾਉਣ ਵਾਲਿਆ ਨੂੰ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ, ਇਸ ਸਮੇ ਸੈਟਰ ਦੀ ਮੁਤੱਸਵੀ ਮੋਦੀ ਹਕੂਮਤ, ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਹਕੂਮਤ, ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ, ਬੀਜੇਪੀ-ਆਰ.ਐਸ.ਐਸ ਅਤੇ ਹੋਰ ਫਿਰਕੂ ਜਮਾਤਾਂ ਦੀਆਂ ਸਾਂਝੀਆ ਪੰਜਾਬ ਸੂਬੇ ਵਿਰੋਧੀ ਸਾਜਿਸਾਂ ਨੂੰ ਅਮਲੀ ਰੂਪ ਦੇ ਕੇ ਹੱਸਦੇ ਵੱਸਦੇ, ਜਮਹੂਰੀਅਤ ਅਤੇ ਅਮਨ ਪਸੰਦ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਵੱਡੇ ਇਮਤਿਹਾਨਾਂ ਵਿਚ ਪਾਉਣ ਅਤੇ ਸੂਬੇ ਨੂੰ ਨਿਸ਼ਾਨਾਂ ਬਣਾਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਵਿਚ ਮਸਰੂਫ ਹਨ । ਇਸ ਲਈ ਕੋਈ ਵੀ ਪੰਜਾਬੀ ਜਾਂ ਸਿੱਖ ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਾਂ ਕਿਸੇ ਹੋਰ ਸੰਗਠਨ ਦੇ ਨਾਮ ਦੀ ਦੁਰਵਰਤੋ ਕਰਕੇ ਅਜਿਹੀ ਬਿਆਨਬਾਜੀ ਜਾਂ ਇਸਤਿਹਾਰਬਾਜੀ ਨਾ ਕਰੇ ਜਿਸ ਨਾਲ ਹੁਕਮਰਾਨਾਂ ਦੀਆਂ ਸਾਜਿਸਾਂ ਨੂੰ ਬਲ ਮਿਲਦਾ ਹੋਵੇ ਅਤੇ ਸਰਬੱਤ ਦਾ ਭਲਾ ਲੋੜਨ ਵਾਲੇ ਪੰਜਾਬੀ ਤੇ ਸਿੱਖਾਂ ਦੀ ਤਾਕਤ ਤੇ ਏਕਤਾ ਕੰਮਜੋਰ ਹੁੰਦੀ ਹੋਵੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਾਡੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਕੋਈ ਵੀ ਪੰਜਾਬੀ ਜਾਂ ਸਿੱਖ ਨੌਜਵਾਨ ਜਾਂ ਕੋਈ ਬੁੱਧੀਜੀਵੀ ਜਾਂ ਸੰਗਠਨ ਬਿਨ੍ਹਾਂ ਰਾਏ ਮਸਵਰੇ ਤੋ ਸੋਸਲ ਮੀਡੀਏ ਉਤੇ ਅਜਿਹੀ ਕੋਈ ਗੱਲ ਨਹੀ ਕਰਨਗੇ ਬਲਕਿ ਸਮੁੱਚੀ ਸਿੱਖ ਕੌਮ ਤੇ ਪੰਜਾਬੀਆਂ ਦੀ ਏਕਤਾ ਨੂੰ ਮਜਬੂਤ ਕਰਦੇ ਹੋਏ ਹੁਕਮਰਾਨਾਂ ਦੀਆਂ ਸਾਜਿਸਾਂ ਨੂੰ ਅਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਉਦੇ ਰਹਿਣਗੇ ।

Leave a Reply

Your email address will not be published. Required fields are marked *