ਦਾਗੀ ਅਤੇ ਬਾਗੀਆਂ ‘ਤੇ ਕੌਮ ਬਿਲਕੁਲ ਵਿਸਵਾਸ ਨਾ ਕਰੇ, ਧਾਮੀ ਬਾਦਲ ਦਲ ਦੀਆਂ ਸਾਜਿਸਾਂ ਨੂੰ ਹੀ ਪੂਰਨ ਕਰ ਰਹੇ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 20 ਮਾਰਚ ( ) “ਇਸ ਸਮੇ ਜੋ ਖ਼ਾਲਸਾ ਪੰਥ ਦੀ ਗੰਭੀਰ ਸਥਿਤੀ ਬਣੀ ਹੋਈ ਹੈ, ਉਹ ਕੱਚਰਘੜ ਗੈਰ ਸਿਧਾਤਿਕ ਰਵਾਇਤੀ ਲੀਡਰਸਿਪ ਦੀਆਂ ਲੰਮੇ ਸਮੇ ਤੋ ਕੀਤੀਆ ਜਾਂਦੀਆ ਆ ਰਹੀਆ ਬਜਰ ਗੁਸਤਾਖੀਆ ਦੀ ਬਦੌਲਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਕੌਮ ਦੀ ਸਰਬਉੱਚ ਸੰਸਥਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਲਈ ਜਿੰਮੇਵਾਰ ਹਨ । ਇਸ ਲਈ ਦਾਗੀ ਅਤੇ ਬਾਗੀ ਸਵਾਰਥੀ ਲੀਡਰਸਿਪ ਦੀਆਂ ਸਿਆਸੀ ਅਤੇ ਧਾਰਮਿਕ ਇਛਾਵਾ ਹੀ ਮੁੱਖ ਤੌਰ ਤੇ ਦੋਸ਼ੀ ਹਨ । ਦੋਵਾਂ ਧੜਿਆ ਦੇ 10-10 ਆਗੂਆਂ ਜਿਨ੍ਹਾਂ ਨੇ ਆਪਣੀ ਧਾਰਮਿਕ ਤੇ ਸਿਆਸੀ ਸ਼ਕਤੀ ਦੀ ਦੁਰਵਰਤੋ ਕਰਕੇ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਢੰਗ ਨਾਲ ਵੱਡੀਆ ਜਾਇਦਾਦਾਂ, ਧਨ-ਦੌਲਤਾਂ ਦੇ ਭੰਡਾਰ ਇਕੱਤਰ ਕੀਤੇ ਹਨ, ਉੱਚ ਪਦਵੀਆ ਦਾ ਆਨੰਦ ਮਾਣਦੇ ਰਹੇ ਹਨ । ਉਨ੍ਹਾਂ ਦੀ ਆਪਣੇ ਮਾਲੀ ਤੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਤੋ ਇਲਾਵਾ ਖਾਲਸਾ ਪੰਥ ਨੂੰ ਕੋਈ ਦੇਣ ਨਹੀ । ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਡੇ ਕੌਮਾਂਤਰੀ ਪੱਧਰ ਦੇ ਮਾਣ ਸਨਮਾਨ ਨੂੰ ਸਦੀਵੀ ਤੌਰ ਤੇ ਕਾਇਮ ਰੱਖਣ ਹਿੱਤ ਅਤੇ ਸਮੁੱਚੀ ਕੌਮੀ ਏਕਤਾ ਨੂੰ ਅਮਲੀ ਰੂਪ ਦੇਣ ਹਿੱਤ ਇਹ ਜਰੂਰੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਵੱਲੋ ਜੋ 2 ਦਸੰਬਰ 2024 ਨੂੰ ਹੋਏ ਹੁਕਮਨਾਮਿਆ ਅਨੁਸਾਰ ਇਹ ਐਲਾਨ ਕੀਤਾ ਗਿਆ ਸੀ ਕਿ ਹੁਣ ਇਹ ਦੋਵਾ ਧੜਿਆ ਦੀ ਦਾਗੀ ਅਤੇ ਦੋਸ਼ੀ ਲੀਡਰਸਿਪ ਨੂੰ ਸਿੱਖ ਕੌਮ ਦੀ ਅਗਵਾਈ ਕਰਨ ਦਾ ਇਖਲਾਕੀ ਹੱਕ ਬਾਕੀ ਨਹੀ ਰਹਿ ਗਿਆ । ਉਹ ਜਾਂ ਤਾਂ ਕੌਮ ਦੀਆਂ ਭਾਵਨਾਵਾ ਅਨੁਸਾਰ ਖੁਦ ਹੀ ਕੌਮ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਪਾਸੇ ਹੋ ਜਾਂਦੀ । ਜੇਕਰ ਇਹ ਅੱਜ ਵੀ ਢੀਠਤਾ ਨਾਲ ਕੌਮੀ ਸਿਧਾਤਾਂ, ਮਰਿਯਾਦਾਵਾ ਦਾ ਘਾਣ ਕਰ ਰਹੇ ਹਨ ਅਤੇ ਸਮੁੱਚੀ ਸਿੱਖ ਕੌਮ ਦੇ ਉੱਚੇ ਸੁੱਚੇ ਇਖਲਾਕ ਉਤੇ ਕੌਮਾਂਤਰੀ ਪੱਧਰ ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੇ ਹੋਏ ਮਾਣ ਸਨਮਾਨ ਨੂੰ ਠੇਸ ਪਹੁੰਚਾਉਦੇ ਆ ਰਹੇ ਹਨ । ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਾਡੀ ਸਰਬਉੱਚ ਸੰਸਥਾਂ ਨਾਲ ਸੰਬੰਧਤ ਸਾਡੀਆ ਸਖਸ਼ੀਅਤਾਂ ਨੂੰ ਚਾਹੀਦਾ ਹੈ ਕਿ ਉਹ ਸਮੂਹਿਕ ਕੌਮੀ ਰਾਏ ਬਣਾਉਦੇ ਹੋਏ ਦੋਵਾਂ ਬਾਗੀ ਅਤੇ ਦਾਗੀ ਧੜਿਆ ਦੇ 10-10 ਕੌਮ ਦੇ ਵੇਹੜੇ ਵਿਚ ਦੋਸ਼ੀ ਬਣਕੇ ਖੜ੍ਹੇ ਅਜਿਹੇ ਆਗੂਆ ਨੂੰ ਕੌਮ ਵਿਚੋ ਸਿੱਖੀ ਰਵਾਇਤਾ ਅਨੁਸਾਰ ਛੇਕ ਕੇ ਕੌਮ ਦੀ ਬਣੀ ਭੰਬਲਭੂਸੇ ਵਾਲੀ ਸਥਿਤੀ ਵਿਚੋ ਫੌਰੀ ਬਾਹਰ ਕੱਢਿਆ ਜਾਵੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰਵਾਇਤੀ ਦਾਗੀ ਅਤੇ ਬਾਗੀ ਲੀਡਰਸਿਪ ਵੱਲੋ ਲੰਮੇ ਸਮੇ ਤੋ ਕੀਤੀਆ ਜਾਂਦੀਆ ਆ ਰਹੀਆ ਨਾ ਬਖਸਣਯੋਗ ਬਜਰ ਗੁਸਤਾਖੀਆ ਨੂੰ ਮੁੱਖ ਰੱਖਦੇ ਹੋਏ ਦੋਵਾਂ ਧੜਿਆ ਦੇ 10-10 ਆਗੂਆ ਨੂੰ ਫੌਰੀ ਪੰਥ ਵਿਚੋ ਛੇਕ ਦੇਣ ਅਤੇ ਉਨ੍ਹਾਂ ਦੇ ਸਹਿਯੋਗੀ ਰਹੇ ਸਾਥੀਆ ਨੂੰ 15, 20-20 ਸਾਲ ਤੱਕ ਕਿਸੇ ਵੀ ਧਾਰਮਿਕ ਜਾਂ ਕੌਮੀ ਸਰਗਰਮੀਆਂ ਵਿਚ ਕਿਸੇ ਤਰ੍ਹਾਂ ਦਾ ਹਿੱਸਾ ਨਾ ਲਏ ਜਾਣ ਦਾ ਫੈਸਲਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹਾ ਅਮਲ ਕਰਕੇ ਹੀ ਬੀਤੇ 30-35 ਸਾਲਾਂ ਤੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਹੁੰਦੇ ਆ ਰਹੇ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਦਾ ਅੰਤ ਕੀਤਾ ਜਾ ਸਕੇਗਾ । ਜੋ ਲੋਕ ਸ. ਹਰਜਿੰਦਰ ਸਿੰਘ ਧਾਮੀ ਨੂੰ ਇਮਾਨਦਾਰ ਤੇ ਸਾਫ ਸੁਥਰਾ ਕਹਿਕੇ ਸਿੱਖ ਸਮਾਜ ਵਿਚ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ. ਧਾਮੀ ਅਤੇ ਸ. ਬਡੂਗਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਵੱਗਿਆ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਇਨ੍ਹਾਂ ਦੋ ਧੜਿਆ ਦੀ ਭਰਤੀ ਲਈ ਬਣਾਈ ਗਈ 7 ਮੈਬਰੀ ਕਮੇਟੀ ਤੋ ਅਸਤੀਫੇ ਦੇ ਕੇ ਅਸਲੀਅਤ ਵਿਚ ਉਸ 7 ਮੈਬਰੀ ਕਮੇਟੀ ਦੀ ਹੋਦ ਨੂਮ ਖਤਮ ਕਰਨ ਦੀ ਸਾਜਿਸ ਦੀ ਭੂਮਿਕਾ ਹੀ ਨਿਭਾਕੇ ਸ. ਸੁਖਬੀਰ ਸਿੰਘ ਬਾਦਲ ਤੇ ਬਾਦਲ ਧੜੇ ਦੀ ਮਦਦ ਹੀ ਕੀਤੀ ਸੀ । ਜੇਕਰ ਸ. ਧਾਮੀ ਨੇ ਅਸਤੀਫਾ ਦੇਣਾ ਹੀ ਸੀ ਤਾਂ ਉਹ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਗੈਰ ਵਿਧਾਨਿਕ, ਗੈਰ ਇਖਲਾਕੀ ਢੰਗ ਨਾਲ ਨਿਰਆਧਾਰ ਦੋਸ ਲਗਾਕੇ ਬਾਦਲਾਂ ਦੇ ਹੁਕਮ ਤੋ ਕੱਢਣ ਤੋ ਪਹਿਲੇ ਅਸਤੀਫਾ ਦਿੰਦੇ, ਉਸ ਸਮੇ ਵੀ ਸ. ਧਾਮੀ ਨੇ ਬਾਦਲ ਪਰਿਵਾਰ ਦੀ ਹੀ ਇੱਛਾ ਪੂਰਤੀ ਕੀਤੀ ਸੀ । ਜੇਕਰ ਅੱਜ ਆਪਣੇ ਵੱਲੋ ਦਿੱਤੇ ਇਖਲਾਕੀ ਢੰਡੋਰਾ ਪਿੱਟਕੇ ਅਸਤੀਫੇ ਨੂੰ ਵਾਪਸ ਲੈ ਰਹੇ ਹਨ, ਤਾਂ ਫਿਰ ਉਹ ਉਸ ਦਾਗੀ ਤੇ ਬਾਗੀ ਕੌਮ ਦੇ ਦੋਸ਼ੀ ਧੜਿਆ ਨੂੰ ਫਿਰ ਇਕੱਤਰ ਕਰਨ ਅਤੇ ਸਿਆਸੀ ਤੇ ਧਾਰਮਿਕ ਤੌਰ ਤੇ ਸਿੱਖ ਕੌਮ ਵਿਚੋ ਮਨਫੀ ਹੋ ਚੁੱਕੇ ਬਾਦਲ ਪਰਿਵਾਰ ਨੂੰ ਫਿਰ ਸਿਆਸੀ ਤੌਰ ਤੇ ਜਿਊਦਾ ਕਰਨ ਦੇ ਅਮਲ ਕਰ ਰਹੇ ਹਨ । ਇਸ ਲਈ ਸਿੱਖ ਕੌਮ ਨੂੰ ਇਸ ਗੰਭੀਰ ਸਮੇ ਵਿਚ ਚਾਹੀਦਾ ਹੈ ਕਿ ਬੀਜੇਪੀ-ਆਰ.ਐਸ.ਐਸ, ਕਾਂਗਰਸ ਜਾਂ ਮੌਜੂਦਾ ਪੰਜਾਬ ਦੇ ਹਕੂਮਤ ਕਰ ਰਹੀ ਆਮ ਆਦਮੀ ਪਾਰਟੀ ਦੀਆਂ ਇਛਾਵਾ ਦੀ ਪੂਰਤੀ ਲਈ ਖਾਲਸਾ ਪੰਥ ਦੀ ਹੇਠੀ ਕਰਵਾਉਣ ਵਾਲੀ ਇਸ ਅਖੌਤੀ ਲੀਡਰਸਿਪ ਨੂੰ ਹੁਣ ਬਿਲਕੁਲ ਵੀ ਕੇਵਲ ਪ੍ਰਵਾਨ ਹੀ ਨਾ ਕਰਨ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਅਤੇ ਉਸ ਉਤੇ ਕੌਮ ਦੀ ਰਾਏ ਅਨੁਸਾਰ ਸੇਵਾ ਕਰਨ ਵਾਲੇ ਜਥੇਦਾਰ ਸਾਹਿਬਾਨ ਨੂੰ ਹਰ ਤਰ੍ਹਾਂ ਮਜਬੂਤੀ ਬਖਸਕੇ ਇਸ ਬਾਗੀ ਤੇ ਦਾਗੀ ਧੜਿਆ ਦੇ 20 ਕੁ ਦੇ ਕਰੀਬ ਨਿਰਾਰਥਕ ਅਸਫਲ ਹੋ ਚੁੱਕੀ ਲੀਡਰਸਿਪ ਜੋ ਫਿਰ ਸਿਆਸੀ ਸਾਜਿਸਾਂ ਰਾਹੀ ਜੀਵਤ ਹੋਣਾ ਾਚਾਹੁੰਦੀ ਹੈ, ਉਨ੍ਹਾਂ ਨੂੰ ਸਦਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਰਾਹੀ ਖਾਲਸਾ ਪੰਥ ਵਿਚੋ ਛੇਕਣ ਦੇ ਅਮਲ ਕਰਵਾਕੇ ਸਮੁੱਚੀ ਕੌਮ ਨੂੰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਦੀ ਅਗਵਾਈ ਹੇਠ ਇਕ ਰੂਪ ਵਿਚ ਇਕੱਤਰ ਹੋ ਕੇ ਸਿਆਸੀ, ਧਾਰਮਿਕ ਸਰਗਰਮੀਆ ਕਰਨ ਲਈ ਮੌਕਾ ਪ੍ਰਦਾਨ ਕਰਨ ਅਤੇ ਅਜਿਹਾ ਮਾਹੌਲ ਪੈਦਾ ਕੀਤਾ ਜਾਵੇ ਜਿਸ ਨਾਲ ਸੈਟਰ ਦੀ ਇਨ੍ਹਾਂ ਨਾਲ ਮਿਲੀਭੁਗਤ ਕਰਦੀਆ ਆ ਰਹੀਆ ਸਰਕਾਰਾਂ ਤੋ ਬੀਤੇ 14 ਸਾਲਾਂ ਤੋ ਐਸ.ਜੀ.ਪੀ.ਸੀ ਦੀ ਰੋਕੀ ਗਈ ਜਰਨਲ ਚੋਣ ਨੂੰ ਕਰਵਾਕੇ ਖ਼ਾਲਸਾ ਪੰਥ ਤੋ ਫਤਵਾ ਲੈਣ ਵਾਲੇ ਸੱਚੇ ਸੁੱਚੇ ਉੱਚੇ ਇਖਲਾਕ ਵਾਲੇ ਉਮੀਦਵਾਰਾਂ ਨੂੰ ਨਵੇ ਹਾਊਸ ਵਿਚ ਲਿਆਕੇ ਇਸ ਪ੍ਰਬੰਧ ਵਿਚ ਆਈਆ ਵੱਡੀਆ ਤਰੁੱਟੀਆ ਦਾ ਖਾਤਮਾ ਕਰਕੇ ਜਿਥੇ ਸ੍ਰੀ ਅਕਾਲ ਤਖਤ ਸਾਹਿਬ, ਐਸ.ਜੀ.ਪੀ.ਸੀ ਅਤੇ ਸ਼੍ਰੋਮਣੀ ਅਕਾਲੀ ਦਲ ਤਿੰਨੇ ਸੰਸਥਾਵਾਂ ਦਾ ਪੁਰਾਤਨ ਸਿੱਖ ਸੋਚ ਤੇ ਪਹਿਰਾ ਦੇਣ ਵਾਲੇ ਸਮੂਹਿਕ ਮਿਸਨ ਨੂੰ ਅੱਗੇ ਵਧਾਉਦੇ ਹੋਏ ਆਪਣੀ ਸੰਪੂਰਨ ਬਾਦਸਾਹੀ ਆਜਾਦ ਸਿੱਖ ਰਾਜ ਦੀ ਪ੍ਰਾਪਤੀ ਕਰਨ ਵਿਚ ਯੋਗਦਾਨ ਪਾਉਣ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੀ ਸਿੱਖ ਕੌਮ ਹਰ ਤਰ੍ਹਾਂ ਦੇ ਮਾਲੀ, ਸਿਆਸੀ ਅਤੇ ਨਿੱਜੀ ਸਵਾਰਥਾਂ ਤੋ ਉਪਰ ਉੱਠਕੇ ਆਪਣੀ ਕੌਮਾਂਤਰੀ ਪੱਧਰ ਦੀ ਆਨ ਸਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਕਾਇਮ ਕਰਨ ਵਿਚ ਮੋਹਰੀ ਭੂਮਿਕਾ ਨਿਭਾਏਗੀ ।