ਇਰਾਨ ਵੱਲੋਂ ਬੀਤੇ ਸਮੇਂ ਵਿਚ ਹਿਜਾਬ ਮੁੱਦੇ ਉਤੇ ਰੋਸ਼ ਵਿਖਾਵਾ ਕਰਨ ਵਾਲਿਆ 22 ਹਜਾਰ ਇਰਾਨੀਆ ਨੂੰ ਰਿਹਾਅ ਕਰ ਦੇਣਾ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 14 ਮਾਰਚ ( ) “ਇਰਾਨ ਦੀ ਇਸਲਾਮਿਕ ਹਕੂਮਤ ਵੱਲੋਂ ਕੁਝ ਸਮਾਂ ਪਹਿਲਾ ਉਥੋਂ ਦੀਆਂ ਬੀਬੀਆਂ ਵੱਲੋਂ ਹਿਜਾਬ ਪਹਿਨਣ ਦੇ ਵਿਰੁੱਧ ਕੀਤੇ ਜਾ ਰਹੇ ਰੋਸ਼ ਵਿਖਾਵਿਆ ਤੇ ਉਸ ਲਹਿਰ ਦੌਰਾਨ ਗ੍ਰਿਫਤਾਰ ਕੀਤੇ ਗਏ 22 ਹਜਾਰ ਇਰਾਨੀਆ ਨੂੰ ਜੋ ਬੀਤੇ ਦਿਨ ਰਿਹਾਅ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਮੁਆਫ਼ੀ ਦੇ ਦਿੱਤੀ ਗਈ ਹੈ, ਇਹ ਕਾਰਵਾਈ ਇਰਾਨ ਹਕੂਮਤ ਦੀ ਸਵਾਗਤਯੋਗ ਹੈ। ਜਿਨ੍ਹਾਂ ਨੇ ਬੀਬੀਆਂ ਦੀ ਸੋਚ ਦੀ ਇੱਜ਼ਤ ਕਰਦੇ ਹੋਏ ਹਿਜਾਬ ਮੁੱਦੇ ਉਤੇ ਬੀਬੀਆਂ ਵਿਚ ਉੱਠੇ ਰੋਹ ਨੂੰ ਭਾਂਪਦੇ ਹੋਏ ਅਤੇ ਆਪਣੇ ਇਰਾਨ ਮੁਲਕ ਵਿਚ ਕਾਨੂੰਨੀ ਵਿਵਸਥਾਂ ਨੂੰ ਸਹੀ ਰੱਖਣ ਹਿੱਤ ਲੰਮੇ ਸਮੇ ਤੋ ਬੰਦੀ ਬਣਾਏ ਗਏ 22 ਹਜਾਰ ਇਰਾਨੀਆ ਨੂੰ ਰਿਹਾਅ ਕਰਕੇ ਸਲਾਘਾਯੋਗ ਉਦਮ ਕੀਤਾ ਹੈ ਅਤੇ ਇਹ ਵੀ ਇਕ ਚੰਗੀ ਗੱਲ ਹੋਈ ਹੈ ਕਿ ਇਰਾਨ ਹਕੂਮਤ ਵੱਲੋਂ ਆਪਣੇ ਇਸਲਾਮਿਕ ਉਨ੍ਹਾਂ ਗੱਲਾਂ ਜਿਸ ਉਤੇ ਇਰਾਨੀਆ ਦੀ ਬਹੁਗਿਣਤੀ ਸਹਿਮਤ ਨਹੀ ਹੈ, ਉਸਨੂੰ ਪ੍ਰਵਾਨ ਕਰਦੇ ਹੋਏ ਮੌਜੂਦਾ ਸਮੇਂ ਅਨੁਸਾਰ ਇਹ ਸਹੀ ਫੈਸਲਾ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਰਾਨ ਸਰਕਾਰ ਵੱਲੋਂ ਹਿਜਾਬ ਮੁੱਦੇ ਵਿਰੁੱਧ ਰੋਸ਼ ਕਰਨ ਵਾਲਿਆ ਨੂੰ ਖੁੱਲ੍ਹੇ ਰੂਪ ਵਿਚ ਮੁਆਫ਼ੀ ਦਿੰਦੇ ਹੋਏ ਰਿਹਾਅ ਕਰਨ ਦੇ ਕੀਤੇ ਗਏ ਹੁਕਮਾਂ ਦਾ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਸਮੇ ਦੇ ਅਨੁਕੂਲ ਕੀਤੇ ਗਏ ਸਹੀ ਫੈਸਲੇ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । 

Leave a Reply

Your email address will not be published. Required fields are marked *