ਸੱਚ ਉਤੇ ਅਧਾਰਿਤ ਕਿਸੇ ਵੀ ਗੱਲ ਨੂੰ ਕਿਸੇ ਵੀ ਸਥਾਂਨ ਤੇ ਕਹਿਣ ਨਾਲ ਹਿੰਦੂਤਵ ਹੁਕਮਰਾਨਾਂ ਨੂੰ ਕਿਸ ਗੱਲ ਦਾ ਇਤਰਾਜ ਹੈ ? : ਮਾਨ

ਰਾਹੁਲ ਗਾਂਧੀ ਵੱਲੋਂ ਇੰਗਲੈਡ ਦੀ ਧਰਤੀ ‘ਤੇ ਸੱਚ ਬੋਲਣ ਉਤੇ ਬੀਜੇਪੀ-ਆਰ.ਐਸ.ਐਸ. ਵਾਲੇ ਤੜਫ ਕਿਉਂ ਰਹੇ ਹਨ ?

ਫ਼ਤਹਿਗੜ੍ਹ ਸਾਹਿਬ, 14 ਮਾਰਚ ( ) “ਜਦੋਂ ਕੋਈ ਵੀ ਗੱਲ ਸਹੀ ਅਤੇ ਸੱਚ ਹੋਵੇ, ਤਾਂ ਉਸਨੂੰ ਕਿਸੇ ਵੀ ਸਥਾਂਨ ਤੇ ਸੱਚ ਨੂੰ ਪ੍ਰਗਟਾਉਣ ਵਿਚ ਕੋਈ ਹਿਚਕਚਾਹਟ ਨਹੀ ਹੋਣੀ ਚਾਹੀਦੀ । ਬਲਕਿ ਸੱਚ ਦੀ ਗੱਲ ਨੂੰ ਦ੍ਰਿੜਤਾ ਨਾਲ ਕਰਕੇ ਉੱਚੇ-ਸੁੱਚੇ ਇਖਲਾਕ ਨੂੰ ਬੁਲੰਦੀਆਂ ਵੱਲ ਲਿਜਾਂਦੇ ਹੋਏ ਚੰਗੀਆਂ ਪਿਰਤਾ ਪਾਉਣ ਵਿਚ ਭੂਮਿਕਾ ਨਿਭਾਉਣੀ ਚਾਹੀਦੀ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਜੇਕਰ ਸ੍ਰੀ ਰਾਹੁਲ ਗਾਂਧੀ ਨੇ ਇੰਗਲੈਡ ਦੀ ਧਰਤੀ ਤੇ ਜਾ ਕੇ ਇੰਡੀਆਂ ਵਿਚ ਜ਼ਮਹੂਰੀਅਤ ਕਦਰਾਂ-ਕੀਮਤਾਂ ਦਾ ਹੁਕਮਰਾਨਾਂ ਵੱਲੋਂ ਕੀਤੇ ਜਾਂਦੇ ਆ ਰਹੇ ਘਾਣ ਸੰਬੰਧੀ ਸੱਚ ਨੂੰ ਪ੍ਰਗਟਾਇਆ ਹੈ ਅਤੇ ਉਨ੍ਹਾਂ ਨੇ ਲਦਾਂਖ ਵਿਚ ਇੰਡੀਆਂ ਦਾ 39,000 ਸਕੇਅਰ ਵਰਗ ਕਿਲੋਮੀਟਰ ਇਲਾਕਾ 1962 ਵਿਚ ਚੀਨ ਵੱਲੋ ਕਬਜਾ ਕਰਨ ਅਤੇ 2020 ਅਤੇ 2022 ਵਿਚ 2 ਹਜਾਰ ਸਕੇਅਰ ਵਰਗ ਕਿਲੋਮੀਟਰ ਹੋਰ ਇਲਾਕਾ ਚੀਨ ਵੱਲੋ ਕਬਜਾ ਕਰਨ ਸੰਬੰਧੀ ਇਸ ਇੰਡੀਆ ਦੇ ਇਲਾਕੇ ਨੂੰ ਵਾਪਸ ਨਾ ਲੈਣ ਉਤੇ ਗੁੱਸਾ ਜਾਹਰ ਕੀਤਾ ਹੈ, ਤਾਂ ਇਸ ਵਿਚ ਸ੍ਰੀ ਰਾਹੁਲ ਗਾਂਧੀ ਨੇ ਕੀ ਝੂਠ ਕਿਹਾ ਹੈ ? ਅਜਿਹਾ ਸੱਚ ਕਹਿਣ ਤੇ ਇੰਡੀਆਂ ਦੇ ਮੁਤੱਸਵੀ ਮੋਦੀ ਹਕੂਮਤ ਨਾਲ ਸੰਬੰਧਤ ਹੁਕਮਰਾਨਾਂ ਨੂੰ ਢਿੱਡੀ ਪੀੜ੍ਹਾ ਪੈਣੀਆ ਕਿਉਂ ਸੁਰੂ ਹੋ ਗਈਆ ਹਨ ? ਇਹ ਤਾਂ ਹੁਕਮਰਾਨਾਂ ਵੱਲੋਂ ਤਾਨਾਸਾਹੀ ਸੋਚ ਅਧੀਨ ਸੱਚ ਬੋਲਣ ਵਾਲੇ ਅਤੇ ਸਹੀ ਗੱਲ ਕਹਿਣ ਵਾਲੇ ਉਤੇ ਗਲਤ ਢੰਗ ਨਾਲ ਦਬਾਅ ਪਾਉਣ ਅਤੇ ਉਸਨੂੰ ਗੈਰ ਦਲੀਲ ਢੰਗ ਨਾਲ ਬਦਨਾਮ ਕਰਨ ਦੀਆਂ ਸ਼ਰਮਨਾਕ ਕਾਰਵਾਈਆ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਰਾਹੁਲ ਗਾਂਧੀ ਵੱਲੋਂ ਇੰਗਲੈਡ ਦੀ ਧਰਤੀ ਉਤੇ ਇੰਡੀਆ ਦੇ ਸੱਚ ਨੂੰ ਪ੍ਰਗਟਾਉਣ ਉਤੇ ਬੀਜੇਪੀ-ਆਰ.ਐਸ.ਐਸ. ਆਦਿ ਵੱਲੋਂ ਬਿਨ੍ਹਾਂ ਕਿਸੇ ਦਲੀਲ, ਅਪੀਲ ਦੇ ਰੌਲਾ ਪਾਉਣ ਦੀਆਂ ਕਾਰਵਾਈਆ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਹੁਕਮਰਾਨਾਂ ਨੂੰ ਸੱਚ ਨੂੰ ਸੁਣਨ ਅਤੇ ਉਸਦਾ ਸਾਹਮਣਾ ਕਰਨ ਦਾ ਜੇਰਾ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਅਜਿਹਾ ਹੁਕਮਰਾਨਾਂ ਵੱਲੋਂ ਅਤੇ ਮੋਦੀ ਹਕੂਮਤ ਵੱਲੋਂ ਇੰਡੀਆ ਵਿਚ ਹਰ ਪੱਧਰ ਤੇ ਇਨ੍ਹਾਂ ਦੇ ਪ੍ਰਬੰਧ ਅਧੀਨ ਵੱਡੀ ਗਿਣਤੀ ਵਿਚ ਪੈਦਾ ਹੋ ਚੁੱਕੀਆ ਨਾਕਾਮੀਆ, ਅਸਫਲਤਾਵਾਂ ਅਤੇ ਇਥੋ ਦੇ ਨਿਵਾਸੀਆ ਵਿਚ ਉੱਠ ਰਹੇ ਰੋਹ ਨੂੰ ਦਬਾਉਣ ਅਤੇ ਨਾਕਾਮੀਆ ਨੂੰ ਛੁਪਾਉਣ ਲਈ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਹੁਣ ਕੇਵਲ ਇੰਡੀਆ ਵਿਚ ਹੀ ਨਹੀ ਸਮੁੱਚੇ ਸੰਸਾਰ ਵਿਚ ਗੱਲ ਉਜਾਗਰ ਹੋ ਚੁੱਕੀ ਹੈ ਕਿ ਇੰਡੀਆ ਦੇ ਹੁਕਮਰਾਨ ਆਪਣੇ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨਾਲ ਲੰਮੇ ਸਮੇ ਤੋ ਗੈਰ-ਵਿਧਾਨਿਕ, ਗੈਰ-ਇਨਸਾਨੀ ਅਤੇ ਗੈਰ-ਸਮਾਜਿਕ ਢੰਗ ਨਾਲ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ। ਇਹੀ ਵਜਹ ਹੈ ਕਿ ਬੀਤੇ ਕੁਝ ਸਮਾਂ ਪਹਿਲੇ ਅਮਰੀਕਾ ਦੇ ਯੂਨਾਈਟਿਡ ਸਟੇਟਸ ਕਮਿਸ਼ਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ (United States Commission on International Religious Freedom)  ਵੱਲੋਂ ਪ੍ਰਕਾਸਿ਼ਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਕਰਨ ਦੀ ਰਿਪੋਰਟ ਵਿਚ ਭਾਰਤ ਨੂੰ ਪਹਿਲੇ ਨੰਬਰ ਤੇ ਦਰਜ ਕਰਦੇ ਹੋਏ ਜੋ ਝਾਂੜਾ ਪਾਈਆ ਹਨ ਅਤੇ ਇੰਡੀਆ ਨੂੰ ਇਸ ਵਿਸੇ ਤੇ ਦਰੁਸਤੀ ਕਰਨ ਲਈ ਕਿਹਾ ਹੈ, ਉਹ ਆਪਣੇ ਆਪ ਵਿਚ ਸੰਸਾਰ ਪੱਧਰ ਤੇ ਪ੍ਰਤੱਖ ਕਰਦਾ ਹੈ ਕਿ ਇੰਡੀਆ ਅੰਦਰ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਨਿਯਮਾਂ, ਅਸੂਲਾਂ ਦਾ ਵੱਡੇ ਪੱਧਰ ਤੇ ਉਲੰਘਣ ਹੋ ਰਿਹਾ ਹੈ। ਜਿਸ ਨੂੰ ਹਕੂਮਤੀ ਸਹਿ ਪ੍ਰਾਪਤ ਹੈ । ਫਿਰ ਇਹ ਸੱਚ ਜੇਕਰ ਸ੍ਰੀ ਰਾਹੁਲ ਗਾਂਧੀ ਨੇ ਇੰਗਲੈਡ ਵਿਖੇ ਪ੍ਰਗਟਾਇਆ ਹੈ ਤਾਂ ਉਨ੍ਹਾਂ ਨੇ ਕੀ ਗਲਤ ਕੀਤਾ ਹੈ ਅਤੇ ਪਾਰਲੀਮੈਂਟ ਵਿਚ ਇਸ ਸੱਚ ਨੂੰ ਪ੍ਰਗਟਾਉਣ ਉਤੇ ਫਿਰਕੂਆਂ ਵੱਲੋਂ ਵਾਵੇਲਾ ਖੜ੍ਹਾ ਕਰਨ ਪਿੱਛੇ ਹੁਕਮਰਾਨਾਂ ਦੀ ਕੀ ਮੰਦਭਾਵਨਾ ਹੈ ? ਜਦੋਕਿ ਪਾਰਲੀਮੈਂਟ ਵਿਚ ਸਾਡੇ ਵਰਗੇ ਘੱਟ ਗਿਣਤੀ ਕੌਮ ਦੇ ਨੁਮਾਇੰਦਿਆ ਐਮ.ਪੀਜ ਨੂੰ ਆਪਣੇ ਸਟੇਟ ਅਤੇ ਆਪਣੇ ਲੋਕਾਂ ਦੀਆਂ ਮੁਸ਼ਕਿਲਾਂ ਸੰਬੰਧੀ ਸਮਾਂ ਹੀ ਨਹੀ ਦਿੱਤਾ ਜਾਂਦਾ, ਫਿਰ ਇਹ ਹੁਕਮਰਾਨ ਕਿਹੜੀ ਜ਼ਮਹੂਰੀਅਤ, ਡੈਮੋਕ੍ਰੇਸੀ ਦੀ ਗੱਲ ਕਰਦੇ ਹਨ ? 

ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਵਿਰੁੱਧ ਬੀਤੇ 8 ਸਾਲਾਂ ਤੋਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ, 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਦੀ ਭਾਲ ਨਹੀ ਕੀਤੀ ਜਾ ਰਹੀ, ਐਸ.ਜੀ.ਪੀ.ਸੀ. ਦੀ ਜ਼ਮਹੂਰੀ ਸੰਸਥਾਂ ਦੀ ਬੀਤੇ 12 ਸਾਲਾਂ ਤੋਂ ਜਰਨਲ ਚੋਣਾਂ ਨਹੀ ਕਰਵਾਈਆ ਜਾ ਰਹੀਆ, ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ, ਪੰਜਾਬ ਦੇ ਪਾਣੀਆ ਅਤੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਦਾ ਪੂਰਨ ਕੰਟਰੋਲ ਪੰਜਾਬ ਦੇ ਹਵਾਲੇ ਨਹੀ ਕੀਤਾ ਜਾ ਰਿਹਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸਾਮਿਲ ਕਰਨ ਤੋ ਮੰਦਭਾਵਨਾ ਅਧੀਨ ਇਨਕਾਰ ਕੀਤਾ ਜਾ ਰਿਹਾ ਹੈ । ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬਣਦੀ ਪ੍ਰਤੀਸ਼ਤਾਂ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਯੂ.ਟੀ ਵਿਚ ਨੌਕਰੀਆਂ ਨਹੀ ਦਿੱਤੀਆ ਜਾ ਰਹੀਆ, ਹਰ ਪਾਸੇ ਬੇਇਨਸਾਫ਼ੀ ਤੇ ਜ਼ਬਰ-ਜੁਲਮ ਜਾਰੀ ਹੈ, ਫਿਰ ਇਥੇ ਜਮਹੂਰੀਅਤ ਕਦਰਾਂ-ਕੀਮਤਾਂ ਅਮਲੀ ਰੂਪ ਵਿਚ ਕਿਥੇ ਨਜ਼ਰ ਆ ਰਹੀਆ ਹਨ ? ਜੇਕਰ ਸ੍ਰੀ ਰਾਹੁਲ ਗਾਂਧੀ ਨੇ ਇੰਗਲੈਡ ਦੀ ਧਰਤੀ ਤੇ ਇਸ ਸੱਚ ਨੂੰ ਪ੍ਰਗਟਾਇਆ ਹੈ ਤਾਂ ਇੰਗਲੈਡ ਤਾਂ ਸਭ ਤੋ ਪਹਿਲੀ ਤੇ ਵੱਡੀ ਜ਼ਮਹੂਰੀਅਤ ਹੈ ਜਿਥੋ ਬਾਕੀ ਜਮਹੂਰੀਅਤ ਪਸ਼ੰਦ ਮੁਲਕ ਅਗਵਾਈ ਲੈਦੇ ਹਨ। ਫਿਰ ਇੰਡੀਅਨ ਹੁਕਮਰਾਨਾਂ ਨੂੰ ਸੱਚ ਬੋਲਣ ਅਤੇ ਸੁਣਨ ਤੋ ਤਕਲੀਫ ਕਿਉਂ ਹੋਈ ਹੈ ?

Leave a Reply

Your email address will not be published. Required fields are marked *