ਸ. ਮਨਜੀਤ ਸਿੰਘ ਸੁਰਸਿੰਘਵਾਲਾ ਦੇ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਅਤੇ ਪਾਰਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਤਰਨਤਾਰਨ, 18 ਜਨਵਰੀ ( ) “ਬੀਤੇ ਦਿਨੀਂ ਇਕ ਸੜਕ ਦੁਰਘਟਨਾ ਦੌਰਾਨ ਸ. ਮਨਜੀਤ ਸਿੰਘ ਸੁਰਸਿੰਘਵਾਲਾ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ, ਜਿਨ੍ਹਾਂ ਦੇ ਚਲੇ ਜਾਣ ਨਾਲ ਤਰਨਤਾਰਨ ਦੇ ਇਲਾਕੇ ਦੇ ਨਿਵਾਸੀਆ ਅਤੇ ਪਾਰਟੀ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਕਿਉਂਕਿ ਬਹੁਤ ਹੀ ਮਿਲਾਪੜੇ, ਨਿੱਘੇ ਸੁਭਾਅ ਦੇ ਗੁਰਸਿੱਖੀ ਸੋਚ ਉਤੇ ਚੱਲਣ ਵਾਲੇ ਬਾਣੀ ਅਤੇ ਬਾਣੇ ਨੂੰ ਪਿਆਰ ਕਰਨ ਵਾਲੇ ਚੰਗੇ ਇਨਸਾਨ ਸਨ । ਜਿਨ੍ਹਾਂ ਦੇ ਚਲੇ ਜਾਣ ਦਾ ਹਰ ਇਨਸਾਨ ਨੂੰ ਸਦਮਾ ਪਹੁੰਚਣਾ ਕੁਦਰਤੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਦੁੱਖ ਦੀ ਘੜੀ ਵਿਚ ਸੰਬੰਧਤ ਸੁਰਸਿੰਘਵਾਲਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਨੇਕ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ ਉਥੇ ਇਲਾਕਾ ਨਿਵਾਸੀਆ ਅਤੇ ਪਾਰਟੀ ਮੈਬਰਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਅਰਜੋਈ ਵੀ ਕਰਦੇ ਹਾਂ । ਇਥੇ ਇਹ ਵੀ ਵਰਣਨ ਕਰਨਾ ਮੁਨਾਸਿਬ ਹੋਵੇਗਾ ਕਿ ਉਪਰੋਕਤ ਸ. ਮਨਜੀਤ ਸਿੰਘ, ਸ. ਗਗਨਦੀਪ ਸਿੰਘ ਸੁਰਸਿੰਘਵਾਲਾ ਦੇ ਭਰਾ ਸਨ ਸਮੁੱਚਾ ਪਰਿਵਾਰ ਪੰਥਕ ਸਫਾ ਵਿਚ ਆਪਣੀਆ ਪੰਥਕ ਸੇਵਾਵਾਂ ਦੀ ਬਦੌਲਤ ਜਾਣਿਆ, ਪਹਿਚਾਣਿਆ ਤੇ ਸਤਿਕਾਰਿਤ ਪਰਿਵਾਰ ਹੈ । ਪਾਰਟੀ ਨੂੰ ਇਸ ਗੱਲ ਦਾ ਵੀ ਗਹਿਰਾ ਦੁੱਖ ਹੈ ਕਿ ਇਨ੍ਹਾਂ ਦੇ ਛੋਟੇ ਭਰਾ ਮਨਦੀਪ ਸਿੰਘ ਅਤੇ ਉਨ੍ਹਾਂ ਦੀ ਭਰਜਾਈ ਵੀ ਇਸ ਹਾਦਸੇ ਦੌਰਾਨ ਜਖਮੀ ਹੋ ਗਏ ਹਨ ਤੇ ਜੋ ਜੇਰੇ ਇਲਾਜ ਅਧੀਨ ਹਨ, ਸਮੁੱਚੀ ਪਾਰਟੀ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੀ ਹੈ ਕਿ ਉਹ ਜਲਦੀ ਤੋ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿਚ ਆਉਣ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਗੁਰਜੰਟ ਸਿੰਘ ਕੱਟੂ ਆਦਿ ਆਗੂਆ ਨੇ ਸਾਂਝੇ ਤੌਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕੀਤਾ ।

Leave a Reply

Your email address will not be published. Required fields are marked *