ਫ਼ਰੀਦਕੋਟ ਅਦਾਲਤ ਵੱਲੋਂ ਤਿੰਨ ਸਿੱਖ ਨੌਜ਼ਵਾਨਾਂ ਨੂੰ ਉਮਰ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾਂ ਕਰਨ ਦੇ ਹੁਕਮ ਹਿੰਦੂਤਵ ਦਾ ਵੱਡਾ ਜ਼ਬਰ : ਮਾਨ

ਫ਼ਤਹਿਗੜ੍ਹ ਸਾਹਿਬ, 06 ਫਰਵਰੀ ( ) “ਬੀਤੇ ਦਿਨੀਂ ਫ਼ਰੀਦਕੋਟ ਦੇ ਐਡੀਸ਼ਨ ਸੈਂਸਨ ਜੱਜ ਜਗਦੀਪ ਸਿੰਘ ਮਰੋਕ ਵੱਲੋ ਜੋ ਤਿੰਨ ਸਿੱਖ ਗੁਰਪ੍ਰੀਤ ਸਿੰਘ, ਅਸੋਕ, ਜਸਵੰਤ ਸਿੰਘ ਨੂੰ ਉਮਰ ਕੈਦ ਅਤੇ 25-25 ਹਜਾਰ ਰੁਪਏ ਜੁਰਮਾਨਾਂ ਦੀ ਸਜ਼ਾ ਸੁਣਾਈ ਗਈ ਹੈ, ਇਹ ਅਮਲ ਤਾਂ ਹਿੰਦੂਤਵ ਹਕੂਮਤ ਦੇ ਜ਼ਬਰ ਦਾ ਸਿਖਰ ਹੈ ਜਿਨ੍ਹਾਂ ਦੇ ਸਿਆਸੀ ਪ੍ਰਭਾਵ ਨੂੰ ਪ੍ਰਵਾਨ ਕਰਦੇ ਹੋਏ ਅਦਾਲਤਾਂ ਤੇ ਜੱਜ ਸਿੱਖ ਨੌਜ਼ਵਾਨਾਂ ਅਤੇ ਸਿੱਖਾਂ ਨੂੰ ਸਜ਼ਾ ਸੁਣਾ ਰਹੇ ਹਨ । ਜਦੋਕਿ 01 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੁਰਾਈ ਗਈ ਬੀੜ, 25 ਸਤੰਬਰ 2015 ਨੂੰ ਗੁਰਦੁਆਰਾ ਬੁਰਜ ਜਵਾਹਰ ਦੀਆਂ ਕੰਧਾ ਤੇ ਹੱਥ ਲਿਖਤ ਲਗਾਏ ਗਏ ਪੋਸਟਰ, 12 ਅਕਤੂਬਰ 2015 ਨੂੰ ਬੀੜ ਸਾਹਿਬ ਦੇ ਪੱਤਰਿਆ ਨੂੰ ਪਾੜਕੇ ਬੇਅਦਬੀ ਕਰਨ, 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਪੁਲਿਸ ਗੋਲੀ ਨਾਲ ਸ਼ਹੀਦ ਕੀਤੇ ਗਏ 2 ਨੌਜ਼ਵਾਨਾਂ ਦੇ ਕਾਤਲਾਂ ਤੇ ਦੋਸ਼ੀਆਂ ਨੂੰ ਤਾਂ ਇਨ੍ਹਾਂ ਅਦਾਲਤਾਂ ਤੇ ਹੁਕਮਰਾਨਾਂ ਨੇ ਅੱਜ ਤੱਕ ਕੋਈ ਸਜ਼ਾ ਨਹੀਂ ਦਿੱਤੀ । ਲੇਕਿਨ ਡੇਰਾ ਸਿਰਸੇਵਾਲੇ ਦੀ ਸਾਜਿ਼ਸ ਅਧੀਨ ਕੰਮ ਕਰਨ ਵਾਲੇ ਗੁਰਦੇਵ ਸਿੰਘ ਦੀ ਹੋਈ ਮੌਤ ਨੂੰ ਮੁੱਖ ਰੱਖਕੇ ਸਿੱਖ ਨੌਜ਼ਵਾਨਾਂ ਨੂੰ ਤਾਂ ਸਜ਼ਾ ਸੁਣਾ ਦਿੱਤੀਆ ਗਈਆ ਹਨ । ਜੋ ਇਥੋ ਦੀਆਂ ਅਦਾਲਤਾਂ ਤੇ ਹੁਕਮਰਾਨਾਂ ਵੱਲੋ ਸਿੱਖ ਕੌਮ ਨਾਲ ਕਾਨੂੰਨੀ ਵਿਤਕਰਾ ਅਤੇ ਦਹਿਸਤੀ ਜ਼ਬਰ ਕੀਤਾ ਜਾ ਰਿਹਾ ਹੈ । ਜੋ ਸਿੱਖ ਕੌਮ ਲਈ ਅਸਹਿ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਫ਼ਰੀਦਕੋਟ ਦੇ ਸ਼ੈਸਨ ਜੱਜ ਵੱਲੋ ਤਿੰਨ ਸਿੱਖ ਨੌਜ਼ਵਾਨਾਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਅਤੇ 25-25 ਹਜਾਰ ਰੁਪਏ ਦੇ ਜੁਰਮਾਨਾ ਕਰਨ ਦੇ ਅਮਲਾਂ ਨੂੰ ਹਿੰਦੂਤਵ ਜ਼ਬਰ ਤੇ ਦਹਿਸਤਗਰਦੀ ਕਰਾਰ ਦਿੰਦੇ ਹੋਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਕਰਨ ਵਾਲੇ ਦੋਸ਼ੀਆਂ, ਸਾਜਿ਼ਸਕਾਰਾਂ ਅਤੇ ਸਿੱਖਾਂ ਦੇ ਕਾਤਲਾਂ ਨੂੰ 7 ਸਾਲ ਬਾਅਦ ਵੀ ਕਿਸੇ ਤਰ੍ਹਾਂ ਦੀ ਸਜ਼ਾ ਨਾ ਦੇਣ ਦੇ ਕੀਤੇ ਜਾ ਰਹੇ ਵਿਤਕਰਿਆ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੌੜ ਬੰਬ ਵਿਸਫੋਟ, ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਕਰਨ ਵਾਲੇ ਸੌਦਾਗਰਾਂ ਅਤੇ ਉਪਰੋਕਤ ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ, ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈਆ ਦੁੱਖਦਾਇਕ ਘਟਨਾਵਾ ਦੇ ਦੋਸ਼ੀਆਂ ਦੀ ਜਾਂਚ ਕਰ ਰਹੀ ਸਿੱਟ ਦੀਆਂ ਰਿਪੋਰਟਾਂ ਨੂੰ ਇਹ ਅਦਾਲਤਾਂ ਤੇ ਜੱਜ ਹੁਕਮਰਾਨਾਂ ਦੇ ਪ੍ਰਭਾਵ ਹੇਠ ਰੱਦ ਕਰਨ ਉਤੇ ਲੱਗੇ ਹੋਏ ਹਨ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਸਜਾਵਾਂ ਦੇਣ ਦੇ ਤੇਜ਼ੀ ਨਾਲ ਫੈਸਲੇ ਕੀਤੇ ਜਾ ਰਹੇ ਹਨ । ਇਕ ਮੁਲਕ ਤੇ ਇਕ ਵਿਧਾਨ ਹੇਠ ਸਿੱਖਾਂ ਨਾਲ ਹੁਕਮਰਾਨ ਤੇ ਅਦਾਲਤਾਂ ਦੋਹਰੇ ਮਾਪਦੰਡ ਅਪਣਾਕੇ ਖੁਦ ਹੀ ਵੱਡੇ ਵਿਤਕਰੇ ਤੇ ਬੇਇਨਸਾਫ਼ੀ ਜ਼ਬਰ ਜੁਲਮ ਵਾਲਾ ਬਿਰਤਾਤ ਕਰ ਰਹੀਆ ਹਨ । ਜਿਸਦੇ ਨਤੀਜੇ ਕਦੀ ਵੀ ਸਾਰਥਿਕ ਨਹੀਂ ਨਿਕਲ ਸਕਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੱਖਪਾਤੀ ਸੋਚ ਅਧੀਨ ਸਿੱਖ ਨੌਜ਼ਵਾਨਾਂ ਨੂੰ ਅਦਾਲਤੀ ਸਜਾਵਾਂ ਦੇਣ ਦੀ ਨਫ਼ਰਤ ਭਰੀ ਕਾਰਵਾਈ ਦੀ ਨਿੰਦਾ ਕਰਦਾ ਹੈ, ਉਥੇ ਸਿੱਖ ਕੌਮ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਜਾਵਾਂ ਦੇਣ ਦੀ ਮੰਗ ਕਰਦਾ ਹੈ । ਜੇਕਰ ਹੁਕਮਰਾਨ ਤੇ ਅਦਾਲਤਾਂ ਅਜਿਹਾ ਨਹੀਂ ਕਰਦੇ, ਤਾਂ ਇਹ ਕੌਮਾਂਤਰੀ ਪੱਧਰ ਤੇ ਘੱਟ ਗਿਣਤੀ ਸਿੱਖ ਕੌਮ ਨਾਲ ਇਕ ਵੱਡਾ ਵਿਤਕਰਾ ਤੇ ਬੇਇਨਸਾਫ਼ੀ ਗਰਦਾਨੀ ਜਾਵੇਗੀ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਸੰਸਥਾਂ ਯੂ.ਐਨ.ਓ, ਅਮਨੈਸਟੀ ਇੰਟਰਨੈਸਲਨ, ਏਸੀਆ ਵਾਚ ਹਿਊਮਨਰਾਈਟਸ ਤੱਕ ਪਹੁੰਚ ਕਰਨ ਤੋ ਗੁਰੇਜ ਨਹੀ ਕਰੇਗਾ ।

Leave a Reply

Your email address will not be published. Required fields are marked *