ਸਰ ਛੋਟੂ ਰਾਮ ਕੇਵਲ ਹਰਿਆਣੇ ਦੇ ਆਗੂ ਨਹੀਂ, ਉਹ ਤਾਂ ਪੰਜਾਬ, ਹਿਮਾਚਲ, ਹਰਿਆਣਾ ਅਤੇ ਅਣਵੰਡੇ ਪਾਕਿਸਤਾਨ ਦੇ ਖੇਤੀਬਾੜੀ ਵਜ਼ੀਰ ਸਨ : ਮਾਨ

ਸਾਡੀ ਸਰਕਾਰ ਬਣਨ ਉਤੇ ਸਰ ਛੋਟੂ ਰਾਮ ਦੇ ਨਾਮ ਤੇ ਇਕ ਕੌਮਾਂਤਰੀ ਪੱਧਰ ਦੀ ਯੂਨੀਵਰਸਿਟੀ ਸਥਾਪਿਤ ਕਰਾਂਗੇ ।

ਫ਼ਤਹਿਗੜ੍ਹ ਸਾਹਿਬ, 06 ਫਰਵਰੀ ( ) “ਸਾਨੂੰ ਇਹ ਜਾਣਕੇ ਠੇਸ ਪਹੁੰਚਦੀ ਹੈ ਕਿ ਸਰ ਛੋਟੂ ਰਾਮ ਦਾ ਜਨਮ ਬੇਸ਼ੱਕ ਪੰਜਾਬ ਵਿਚੋ ਬਣੇ ਹਰਿਆਣੇ ਸੂਬੇ ਵਿਚ ਹੋਇਆ ਸੀ, ਲੇਕਿਨ ਜਦੋ ਉਨ੍ਹਾਂ ਦਾ ਜਨਮ ਹੋਇਆ ਸੀ, ਉਸ ਸਮੇਂ ਤਾਂ ਹਰਿਆਣਾ, ਹਿਮਾਚਲ, ਪੰਜਾਬ ਅਤੇ ਸਮੁੱਚਾ ਪਾਕਿਸਤਾਨ ਮੁਲਕ ਪੰਜਾਬ ਦਾ ਹਿੱਸਾ ਸੀ । ਹਰਿਆਣੇ ਦੀ ਹਕੂਮਤ ਉਨ੍ਹਾਂ ਦੀ ਸਖਸ਼ੀਅਤ ਨੂੰ ਕੇਵਲ ਹਰਿਆਣੇ ਤੱਕ ਮਹਿਫੂਜ ਰੱਖਕੇ, ਉਨ੍ਹਾਂ ਦੇ ਵੱਡੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਕੱਦ ਨੂੰ ਛੋਟਾ ਕਰਨ ਦੀ ਗੁਸਤਾਖੀ ਕਰ ਰਹੀ ਹੈ । ਜਦੋਕਿ ਸਰ ਛੋਟੂ ਰਾਮ ਜੀ ਜੋ ਅਣਵੰਡੇ ਪੰਜਾਬ-ਪਾਕਿਸਤਾਨ ਦੇ ਖੇਤੀਬਾੜੀ ਵਜ਼ੀਰ ਦੇ ਅਹੁਦੇ ਤੇ ਵੀ ਰਹੇ ਹਨ ਅਤੇ ਜਿਨ੍ਹਾਂ ਨੇ ਆਪਣੀ ਵਿਜਾਰਤ ਸਮੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਅਣਵੰਡੇ ਪਾਕਿਸਤਾਨ ਦੇ ਸਮੁੱਚੇ ਕਿਸਾਨਾਂ ਦੇ ਕਰਜੇ ਨੂੰ ਮੁਆਫ਼ ਕਰਨ ਦਾ ਵੱਡਾ ਉਦਮ ਕੀਤਾ ਸੀ । ਉਹ ਮੇਰੇ ਬਾਪੂ ਜੀ ਸਰਦਾਰ ਬਹਾਦਰ ਸ. ਜੋਗਿੰਦਰ ਸਿੰਘ ਮਾਨ ਸਾਬਕਾ ਸਪੀਕਰ ਪੰਜਾਬ ਬਚਪਨ ਤੋ ਹੀ ਦੋਸਤ ਰਹੇ । ਉਨ੍ਹਾਂ ਨੂੰ ਹਰਿਆਣੇ ਤੱਕ ਸੀਮਤ ਰੱਖਣਾ ਉਨ੍ਹਾਂ ਦੀ ਸਖਸੀਅਤ ਦੇ ਉੱਚੇ ਕੱਦ ਅਤੇ ਸਤਿਕਾਰ ਨੂੰ ਘਟਾਉਣ ਵਾਲੇ ਅਮਲ ਹੀ ਹੋਣਗੇ । ਇਸ ਲਈ ਉਨ੍ਹਾਂ ਨੂੰ ਹਰਿਆਣੇ ਨਾਲ ਨਾ ਜੋੜਕੇ ਸਮੁੱਚੀ ਮਨੁੱਖਤਾ ਤੇ ਇਨਸਾਨੀਅਤ ਦੀ ਬਿਹਤਰੀ ਕਰਨ ਵਾਲੀ ਸਖਸ਼ੀਅਤ ਵੱਜੋ ਉਭਾਰਨਾ ਸਾਡਾ ਸਾਰਿਆ ਦਾ ਫਰਜ ਹੋਣਾ ਚਾਹੀਦਾ ਹੈ । ਅਜਿਹੇ ਅਮਲ ਕਰਕੇ ਹੀ ਅਸੀ ਉਨ੍ਹਾਂ ਵੱਲੋ ਕੀਤੇ ਮਹਾਨ ਉਦਮਾਂ ਅਤੇ ਉਨ੍ਹਾਂ ਦੀ ਸਖਸ਼ੀਅਤ ਨਾਲ ਇਨਸਾਫ਼ ਕਰ ਰਹੇ ਹੋਵਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਰ ਛੋਟੂ ਰਾਮ ਜੀ ਦੀ ਪੁਰਾਤਨ ਪੰਜਾਬ, ਅਣਵੰਡੇ ਪਾਕਿਸਤਾਨ, ਹਿਮਾਚਲ, ਹਰਿਆਣਾ ਦੀ ਹਰਮਨ ਪਿਆਰੀ ਇਨਸਾਨੀ ਕਦਰਾਂ-ਕੀਮਤਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਸਖਸ਼ੀਅਤ ਦੇ ਜਨਮ ਦਿਹਾੜੇ ਉਤੇ ਹਰਿਆਣਾ ਸਰਕਾਰ ਵੱਲੋ ਕੀਤੀ ਗਈ ਇਸਤਿਹਾਰਬਾਜੀ ਵਿਚ ਉਨ੍ਹਾਂ ਨੂੰ ਕੇਵਲ ਹਰਿਆਣੇ ਤੱਕ ਸੀਮਤ ਕਰਨ ਦੇ ਅਮਲਾਂ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਨਾਲ ਹੀ ਉਨ੍ਹਾਂ ਦੀ ਵੱਡੀ ਸਖਸ਼ੀਅਤ ਦੇ ਸਤਿਕਾਰ ਨੂੰ ਅਣਵੰਡੇ ਪੰਜਾਬ ਦੀ ਤਰ੍ਹਾਂ ਪ੍ਰਫੁੱਲਿਤ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਹ ਜਾਤ, ਅਮੀਰ-ਗਰੀਬ, ਊਚ-ਨੀਚ ਆਦਿ ਦੇ ਵਿਤਕਰੇ ਤੋਂ ਉਪਰ ਉੱਠਕੇ ਆਪਣੀਆ ਜਿ਼ੰਮੇਵਾਰੀਆ ਪੂਰੀਆ ਕਰਦੇ ਰਹੇ ਹਨ । ਉਹ ਸਹੀ ਮਾਇਨਿਆ ਵਿਚ ਇਨਸਾਨੀ ਗੁਣਾਂ ਦੇ ਖਜਾਨੇ ਸਨ । ਜਿਨ੍ਹਾਂ ਨੂੰ ਕਿਸੇ ਇਕ ਜਾਤ ਜਾਂ ਇਕ ਸੂਬੇ ਨਾਲ ਜੋੜਨਾ ਕਦਾਚਿਤ ਦਰੁਸਤ ਨਹੀਂ ਕਿਹਾ ਜਾ ਸਕਦਾ । ਜਿਸ ਤਰ੍ਹਾਂ ਦੀ ਉਨ੍ਹਾਂ ਦੀ ਕੌਮਾਂਤਰੀ ਪੱਧਰ ਦੀ ਹਰਮਨ ਪਿਆਰੀ ਸਖਸ਼ੀਅਤ ਸੀ ਅਤੇ ਜਿਸ ਦ੍ਰਿੜਤਾ ਨਾਲ ਉਨ੍ਹਾਂ ਨੇ ਅਣਵੰਡੇ ਪੰਜਾਬ ਦੇ ਖੇਤੀਬਾੜੀ ਵਜ਼ੀਰ ਹੁੰਦਿਆ ਹਰ ਖੇਤਰ ਵਿਚ ਸਮਾਜ ਅਤੇ ਲੋਕਾਂ ਦੀ ਬਿਹਤਰੀ ਲਈ ਉਦਮ ਕੀਤੇ, ਅਸੀਂ ਉਨ੍ਹਾਂ ਦੀ ਇਸ ਅੰਦਰੂਨੀ ਅਤੇ ਬਾਹਰੀ ਸਖਸ਼ੀਅਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਰਕਾਰ ਬਣਨ ਉਤੇ ਉਨ੍ਹਾਂ ਦੇ ਨਾਮ ਤੇ ਇਕ ਯਾਦਗਰੀ ਕੌਮਾਂਤਰੀ ਪੱਧਰ ਦੀ ਯੂਨੀਵਰਸਿਟੀ ਕਾਇਮ ਕਰਾਂਗੇ । ਜਿਸ ਵਿਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਦੇ ਬੱਚੇ ਤਾਲੀਮ ਹਾਸਿਲ ਕਰਨ ਦਾ ਹੱਕ ਰੱਖਣਗੇ । 

Leave a Reply

Your email address will not be published. Required fields are marked *